ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਦੀ ਵਿਸ਼ਵ ਸਰਕਾਰ ਸਮਿਟ (World Governments Summit) 2024 ਵਿੱਚ ਸ਼ਮੂਲੀਅਤ

Posted On: 14 FEB 2024 5:10PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 14 ਫਰਵਰੀ 2024 ਨੂੰ ਦੁਬਈ ਵਿੱਚ ਵਿਸ਼ਵ ਸਰਕਾਰ ਸਮਿਟ (World Governments Summit) ਵਿੱਚ ਸਨਮਾਨਿਤ ਮਹਿਮਾਨ(Guest of Honour) ਦੇ ਰੂਪ ਵਿੱਚ ਹਿੱਸਾ ਲਿਆ। ਉਹ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਅਤੇ ਦੁਬਈ ਦੇ ਸ਼ਾਸਕ ਮਹਾਮਹਿਮ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ (His Highness Sheikh Mohamed bin Rashid Al Maktoum) ਦੇ ਸੱਦੇ ‘ਤੇ ਸਮਿਟ ਵਿੱਚ ਗਏ ਹਨ। ਪ੍ਰਧਾਨ ਮੰਤਰੀ ਨੇ ਸੰਮੇਲਨ ਵਿੱਚ-“ਭਵਿੱਖ ਦੀਆਂ ਸਰਕਾਰਾਂ ਨੂੰ ਆਕਾਰ ਦੇਣਾ”( "Shaping the Future Governments”) ਵਿਸ਼ੇ ‘ਤੇ ਵਿਸ਼ੇਸ਼ ਮੁੱਖ ਭਾਸ਼ਣ (special keynote address) ਦਿੱਤਾ। ਪ੍ਰਧਾਨ ਮੰਤਰੀ ਨੇ ਸਾਲ 2018 ਵਿੱਚ ਵਿਸ਼ਵ ਸਰਕਾਰ ਸਮਿਟ ਵਿੱਚ ਸਨਮਾਨਿਤ ਮਹਿਮਾਨ ਦੇ ਰੂਪ ਵਿੱਚ ਹਿੱਸਾ ਲਿਆ ਸੀ। ਇਸ ਵਾਰ ਸਮਿਟ ਵਿੱਚ 20 ਆਲਮੀ ਨੇਤਾਵਾਂ ਦੀ ਭਾਗੀਦਾਰੀ ਰਹੀ ਅਤੇ ਇਨ੍ਹਾਂ ਵਿੱਚ 10 ਰਾਸ਼ਟਰਪਤੀ ਅਤੇ 10 ਪ੍ਰਧਾਨ ਮੰਤਰੀ ਸ਼ਾਮਲ ਹਨ। ਆਲਮੀ ਇਕੱਠ ਵਿੱਚ 120 ਤੋਂ ਅਧਿਕ ਦੇਸ਼ਾਂ ਦੀਆਂ ਸਰਕਾਰਾਂ ਦੇ ਡੈਲੀਗੇਟਸ ਸ਼ਾਮਲ ਹੋਏ।

 

ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਸ਼ਾਸਨ ਦੇ ਬਦਲਦੇ ਸਰੂਪ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ "ਨਿਊਨਤਮ ਸਰਕਾਰਅਧਿਕਤਮ ਸ਼ਾਸਨ"("Minimum Government, Maximum Governance”)ਦੇ ਮੰਤਰ ‘ਤੇ ਅਧਾਰਿਤ ਭਾਰਤ ਦੇ ਪਰਿਵਰਤਨਕਾਰੀ ਸੁਧਾਰਾਂ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਭਾਰਤੀ ਅਨੁਭਵ ਨੂੰ ਸਾਂਝਾ ਕਰਦੇ ਹੋਏ ਦੱਸਿਆ ਕਿ ਦੇਸ਼ ਨੇ ਕਲਿਆਣ, ਸਮਾਵੇਸ਼ਿਤਾ ਅਤੇ ਸਥਿਰਤਾ ਨੂੰ ਅੱਗੇ ਵਧਾਉਣ ਲਈ ਡਿਜੀਟਲ ਟੈਕਨੋਲੋਜੀ ਦਾ ਲਾਭ ਕਿਵੇਂ ਉਠਾਇਆ, ਉਨ੍ਹਾਂ ਨੇ ਸ਼ਾਸਨ ਦੇ ਲਈ ਮਾਨਵ-ਕੇਂਦ੍ਰਿਤ ਦ੍ਰਿਸ਼ਟੀਕੋਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਇੱਕ ਸਮਾਵੇਸ਼ੀ ਸਮਾਜ ਦਾ ਲਕਸ਼ ਹਾਸਲ ਕਰਨ ਦੇ ਲਈ ਜਨ-ਭਾਗੀਦਾਰੀ(people’s participation), ਅੰਤਿਮ ਵਿਅਕਤੀ ਤੱਕ ਸੁਵਿਧਾਵਾਂ ਦੀ ਪਹੁੰਚ(last-mile-delivery) ਅਤੇ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ (women-led development)‘ਤੇ ਭਾਰਤ ਦੇ ਫੋਕਸ ਨੂੰ ਰੇਖਾਂਕਿਤ ਕੀਤਾ।

 

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਵਿਸ਼ਵ ਦੇ ਪਰਸਪਰ ਜੁੜਾਅ ਦੀ ਪ੍ਰਕ੍ਰਿਤੀ (inter-connected nature) ਨੂੰ ਦੇਖਦੇ ਹੋਏ, ਸਰਕਾਰਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਲਈ ਆਪਸੀ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਇੱਕ-ਦੂਸਰੇ ਤੋਂ ਸਿੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਾਸਨ ਦਾ ਸਮਾਵੇਸ਼ੀ, ਤਕਨੀਕੀ-ਸਮਾਰਟ, ਸਵੱਛ, ਪਾਰਦਰਸ਼ੀ ਅਤੇ ਹਰਿਤ ਵਾਤਾਵਰਣ (Inclusive, Tech- smart, Clean and Transparent, and Green) ਨੂੰ ਅਪਣਾਉਣਾ ਸਮੇਂ ਦੀ ਮੰਗ ਹੈ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਬਲਪੂਰਵਕ ਕਿਹਾ ਕਿ ਸਰਕਾਰਾਂ ਨੂੰ ਜਨਤਕ ਸੇਵਾ ਦੇ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਵਿੱਚ ਜੀਵਨ ਵਿੱਚ ਸਰਲਤਾ, ਨਿਆਂ ਵਿੱਚ ਅਸਾਨੀ, ਗਤੀਸ਼ੀਲਤਾ ਵਿੱਚ ਅਸਾਨੀ, ਇਨੋਵੇਸ਼ਨ ਵਿੱਚ ਅਸਾਨੀ ਅਤੇ ਕਾਰੋਬਾਰ ਕਰਨ ਵਿੱਚ ਅਸਾਨੀ ਨੂੰ ਪ੍ਰਾਥਮਿਕਤਾ ਦੇਣੀ ਚਾਹੀਦੀ ਹੈ। ਜਲਵਾਯੂ ਪਰਿਵਰਤਨ ਕਾਰਵਾਈ ਦੇ ਪ੍ਰਤੀ ਭਾਰਤ ਦੀ ਦ੍ਰਿੜ੍ਹ ਪ੍ਰਤੀਬੱਧਤਾ ‘ਤੇ ਉਨ੍ਹਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇੱਕ ਟਿਕਾਊ ਦੁਨੀਆ ਦੇ ਨਿਰਮਾਣ ਵਾਸਤੇ ਮਿਸ਼ਨ ਲਾਇਫ (Mission LiFE) (ਵਾਤਾਵਰਣ  ਅਨੁਕੂਲ ਜੀਵਨ ਸ਼ੈਲੀ- Lifestyle for Environment) ਵਿੱਚ ਸ਼ਾਮਲ ਹੋਣ।

 

ਪ੍ਰਧਾਨ ਮੰਤਰੀ ਨੇ ਪਿਛਲੇ ਵਰ੍ਹੇ ਜੀ-20 ਦੀ ਪ੍ਰਧਾਨਗੀ (chair of G-20) ਦੇ ਰੂਪ ਵਿੱਚ ਦੁਨੀਆ ਦੇ ਸਾਹਮਣੇ ਭਾਰਤ ਦੀ ਵਿਭਿੰਨ ਮੁੱਦਿਆਂ ਅਤੇ ਚੁਣੌਤੀਆਂ ‘ਤੇ ਨਿਭਾਈ ਗਈ ਲੀਡਰਸ਼ਿਪ ਭੂਮਿਕਾ ਬਾਰੇ ਵਿਸਤਾਰ ਨਾਲ ਦੱਸਿਆ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਗਲੋਬਲ ਸਾਊਥ ਦੇ ਸਾਹਮਣੇ ਆਉਣ ਵਾਲੀਆਂ ਵਿਕਾਸ ਸਬੰਧੀ ਚਿੰਤਾਵਾਂ ਨੂੰ ਆਲਮੀ ਚਰਚਾ ਦੇ ਕੇਂਦਰ ਵਿੱਚ ਲਿਆਉਣ ਦੇ ਲਈ ਭਾਰਤ ਦੇ ਪ੍ਰਯਾਸਾਂ ਨੂੰ ਉਜਾਗਰ ਕੀਤਾ। ਬਹੁਪੱਖੀ ਸੰਸਥਾਵਾਂ ਵਿੱਚ ਸੁਧਾਰ ਪ੍ਰਕਿਰਿਆ ਦਾ ਸੱਦਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਨਿਰਣਾ ਲੈਂਦੇ ਸਮੇਂ ਗਲੋਬਲ ਸਾਊਥ ਦੀਆਂ ਕਠਿਨਾਈਆਂ ਅਤੇ ਆਵਾਜ਼ ਨੂੰ ਉਠਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ “ਵਿਸ਼ਵ ਬੰਧੁ”( "VishwaBandhu”) ਦੇ ਰੂਪ ਵਿੱਚ ਆਲਮੀ ਪ੍ਰਗਤੀ ਵਿੱਚ ਯੋਗਦਾਨ ਦੇਣਾ ਜਾਰੀ ਰੱਖੇਗਾ।

 

*********

ਡੀਐੱਸ/ਏਕੇ



(Release ID: 2006226) Visitor Counter : 71