ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸੂਚਨਾ ਅਤੇ ਪ੍ਰਸਾਰਣ ਸਕੱਤਰ ਨੇ ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲੇ ਵਿੱਚ ਪ੍ਰਕਾਸ਼ਨ ਵਿਭਾਗ ਦੀ ‘ਇੰਡੀਆ ਈਅਰ ਬੁੱਕ 2024’ ਅਤੇ ‘ਕਰੀਅਰ ਕੌਲਿੰਗ’ ਰਿਲੀਜ਼ ਕੀਤੀ

Posted On: 10 FEB 2024 6:34PM by PIB Chandigarh

ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਸੰਜੇ ਜਾਜੂ ਨੇ ਅੱਜ ਪ੍ਰਗਤੀ ਮੈਦਾਨ ਵਿਖੇ ਨਵੀਂ ਦਿੱਲੀ ਪੁਸਤਕ ਮੇਲੇ ਵਿੱਚ ਪ੍ਰਕਾਸ਼ਨ ਵਿਭਾਗ ਦੁਆਰਾ ਪ੍ਰਕਾਸ਼ਿਤ ‘ਇੰਡੀਆ ਈਅਰ ਬੁੱਕ 2024’ ਅਤੇ ‘ਕਰੀਅਰ ਕੌਲਿੰਗ’ ਦਾ ਉਦਘਾਟਨ ਕੀਤਾ।

 ਭਾਰਤ ਦੀ ਤਰੱਕੀ ਨਾਲ ਸਬੰਧਿਤ ਨਵੀਨਤਮ ਜਾਣਕਾਰੀ ਪ੍ਰਦਾਨ ਕਰਨ ਵਾਲੀ ‘ਇੰਡੀਆ ਈਅਰ ਬੁੱਕ 2024’ ਇੱਕ ਸਾਲਾਨਾ ਸੰਦਰਭ ਪੁਸਤਕ ਹੈ, - ਦੇਸ਼ ਦੇਸ਼ ਦੇ ਵਿਕਾਸ ਬਾਰੇ ਜਾਣੂ ਰਹਿਣ ਦੇ ਇੱਛੁਕ ਲੋਕਾਂ ਲਈ ਜ਼ਰੂਰੀ ਹੈ।

 ਵਿਭਾਗ ਦੀ ਤਰਫੋਂ ਪ੍ਰਕਾਸ਼ਿਤ ਇੱਕ ਹੋਰ ਪੁਸਤਕ ‘ਕਰੀਅਰ ਕੌਲਿੰਗ’, ਸਪਤਾਹਿਕ ਸਮਾਚਾਰ ਪੱਤਰ ਰੋਜ਼ਗਾਰ ਸਮਾਚਾਰ ਵਿੱਚ ਹਾਲ ਹੀ ਵਿੱਚ ਪ੍ਰਕਾਸ਼ਿਤ ਲੇਖਾਂ ਦਾ ਇੱਕ ਵਿਚਾਰਸ਼ੀਲ ਸੰਗ੍ਰਹਿ ਹੈ, ਜੋ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਕਰੀਅਰ ਦੇ ਬਾਰੇ ਮਾਰਗਦਰਸ਼ਨ ਪ੍ਰਦਾਨ ਕਰੇਗੀ। ਇਹ ਪੁਸਤਕ ਅੱਜ ਦੇ ਮੁਕਾਬਲੇ ਵਾਲੇ ਪਰਿਦ੍ਰਿਸ਼ (ਲੈਂਡਸਕੇਪ) ਵਿੱਚ ਸੂਚਿਤ ਵਿਕਲਪਾਂ ਦੀ ਮਹੱਤਤਾ 'ਤੇ ਜ਼ੋਰ ਦਿੰਦੀ ਹੈ।

 ਇਨ੍ਹਾਂ ਦੋਹਾਂ ਪੁਸਤਕਾਂ ਦੇ ਇਲਾਵਾ ਪ੍ਰਗਤੀ ਮੈਦਾਨ ਦੇ ਹਾਲ ਨੰਬਰ 5 ਦੇ ਸਟਾਲ ਨੰਬਰ ਬੀ-11 ਵਿੱਚ ਪ੍ਰਦਰਸ਼ਿਤ ਪ੍ਰਕਾਸ਼ਨ ਵਿਭਾਗ ਦੇ ਵਿਸ਼ਾਲ ਸੰਗ੍ਰਹਿ ਵਿੱਚ ‘ਯੋਜਨਾ’, ‘ਕੁਰੂਕਸ਼ੇਤਰ’, ‘ਆਜਕਲ’ ਅਤੇ ‘ਬਾਲ ਭਾਰਤੀ’ ਜਿਹੀਆਂ ਲੋਕਪ੍ਰਿਯ ਪੱਤ੍ਰਿਕਾਵਾਂ ਸ਼ਾਮਲ ਹਨ, ਜੋ ਅਨੇਕ ਵਿਸ਼ਿਆਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੀਆਂ ਹਨ।

 ਪ੍ਰਕਾਸ਼ਨ ਵਿਭਾਗ ਵਿਵਿਧ ਵਿਸ਼ਿਆਂ ਨੂੰ ਕਵਰ ਕਰਨ ਵਾਲੀਆਂ ਆਪਣੀਆਂ ਪੁਸਤਕਾਂ ਦਾ ਸੰਗ੍ਰਹਿ ਵੀ ਪ੍ਰਦਰਸ਼ਿਤ ਕਰ ਰਿਹਾ ਹੈ। ਪਸੰਦੀਦਾ ਪੁਸਤਕਾਂ ਵਿੱਚ ਗਾਂਧੀਵਾਦੀ ਸਾਹਿਤ, ਜ਼ਿਕਰਯੋਗ, ‘ਬਿਲਡਰਸ ਆਫ਼ ਮਾਡਰਨ ਇੰਡੀਆ’, ਕਲਾ, ਸੱਭਿਆਚਾਰ, ਵਿਰਾਸਤ ਅਤੇ ਬਾਲ ਸਾਹਿਤ ਨਾਲ ਸਬੰਧਿਤ ਵਿਭਿੰਨ ਪੁਸਤਕਾਂ ਸ਼ਾਮਲ ਹਨ।

ਇਹ ਪੁਸਤਕਾਂ ਦੇਸ਼ ਭਰ ਵਿੱਚ ਬੋਲੀਆਂ ਜਾਣ ਵਾਲੀਆਂ ਅਨੇਕ ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਹਨ।

 

****

ਸੌਰਭ ਸਿੰਘ



(Release ID: 2005274) Visitor Counter : 64