ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 11 ਫਰਵਰੀ ਨੂੰ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਲਗਭਗ 7500 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਵਿਸ਼ੇਸ਼ ਪਿਛੜੀਆਂ ਜਨਜਾਤੀਆਂ ਦੀ ਲਗਭਗ ਦੋ ਲੱਖ ਮਹਿਲਾ ਲਾਭਾਰਥੀਆਂ ਨੂੰ ਆਹਾਰ ਅਨੁਦਾਨ (Aahar Anudan) ਦੀ ਮਾਸਿਕ ਕਿਸ਼ਤ ਵੰਡਣਗੇ

ਪ੍ਰਧਾਨ ਮੰਤਰੀ ਸਵਾਮਿਤਵ ਸਕੀਮ (SVAMITVA scheme) ਦੇ ਲਾਭਾਰਥੀਆਂ ਨੂੰ 1.75 ਲੱਖ ਅਧਿਕਾਰ ਅਭਿਲੇਖ (Adhikar Abhilekh) ਵੰਡਣਗੇ

ਪ੍ਰਧਾਨ ਮੰਤਰੀ ਉੱਚ ਆਦਿਵਾਸੀ ਬਹੁਲਤਾ ਵਾਲੇ ਜ਼ਿਲ੍ਹਿਆਂ ਦੇ ਲਈ ਸਮਰਪਿਤ ਟੰਟਯਾ ਮਾਮਾ ਭੀਲ ਯੂਨੀਵਰਸਿਟੀ (Tantya Mama Bhil University) ਦਾ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ (Pradhan Mantri Adarsh Gram Yojana) ਦੇ ਤਹਿਤ 550 ਤੋਂ ਅਧਿਕ ਪਿੰਡਾਂ ਦੇ ਲਈ ਫੰਡ ਟ੍ਰਾਂਸਫਰ ਕਰਨਗੇ

ਪ੍ਰਧਾਨ ਮੰਤਰੀ ਰਤਲਾਮ ਅਤੇ ਮੇਘਨਗਰ ਰੇਲਵੇ ਸਟੇਸ਼ਨ ਦੇ ਪੁਨਰਵਿਕਾਸ ਦਾ ਨੀਂਹ ਪੱਥਰ ਭੀ ਰੱਖਣਗੇ

ਪ੍ਰਧਾਨ ਮੰਤਰੀ ਸੜਕ, ਰੇਲ, ਬਿਜਲੀ ਅਤੇ ਜਲ ਖੇਤਰ ਨਾਲ ਸਬੰਧਿਤ ਅਨੇਕ ਪ੍ਰੋਜੈਕਟਾਂ ਦਾ ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਭੀ ਰੱਖਣਗੇ

Posted On: 09 FEB 2024 5:18PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 11 ਫਰਵਰੀ, 2024 ਨੂੰ ਮੱਧ ਪ੍ਰਦੇਸ਼ ਦਾ ਦੌਰਾਨ ਕਰਨਗੇ। ਦੁਪਹਿਰ ਲਗਭਗ 12:40 ਵਜੇ ਉਹ ਮੱਧ ਪ੍ਰਦੇਸ਼ ਦੇ ਝਾਬੁਆ (Jhabua) ਵਿੱਚ ਲਗਭਗ 7500 ਕਰੋੜ ਰੁਪਏ ਦੇ ਅਨੇਕ ਵਿਕਾਸ ਪ੍ਰੋਜੈਕਟਾਂ ਦਾ ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

 

ਅੰਤਯੋਦਯ ਦੀ ਪਰਿਕਲਪਨਾ (vision of Antyodaya) ਪ੍ਰਧਾਨ ਮੰਤਰੀ ਦੁਆਰਾ ਕੀਤੀਆਂ ਗਈਆਂ ਪਹਿਲਾਂ ਦੇ ਲਈ ਮਾਰਗਦਰਸ਼ਕ ਰਹੀ ਹੈ। ਇਹ ਸੁਨਿਸ਼ਚਿਤ ਕਰਨ ਤੇ ਅਧਿਕ ਧਿਆਨ ਦਿੱਤਾ ਜਾ ਰਿਹਾ ਹੈ ਕਿ ਵਿਕਾਸ ਦੇ ਲਾਭ ਆਦਿਵਾਸੀ ਸਮੁਦਾਇ ਤੱਕ ਪਹੁੰਚਣ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਵਰਗ ਸੁਤੰਤਰਤਾ ਦੇ ਕਈ ਦਹਾਕਿਆਂ ਬਾਅਦ ਭੀ ਇਨ੍ਹਾਂ ਲਾਭਾਂ ਨੂੰ ਪ੍ਰਾਪਤ ਕਰਨ ਤੋਂ ਵੰਚਿਤ ਰਹੇ ਸਨ। ਇਸ ਦੇ ਅਨੁਰੂਪ, ਪ੍ਰਧਾਨ ਮੰਤਰੀ ਕਈ ਪਹਿਲਾਂ ਦਾ ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ, ਜਿਸ ਨਾਲ ਖੇਤਰ ਦੇ ਜਨਜਾਤੀ ਸਮੁਦਾਇ ਨੂੰ ਲਾਭ ਹੋਵੇਗਾ।

 

ਪ੍ਰਧਾਨ ਮੰਤਰੀ ਲਗਭਗ ਦੋ ਲੱਖ ਮਹਿਲਾ ਲਾਭਾਰਥੀਆਂ ਨੂੰ ਆਹਾਰ ਅਨੁਦਾਨ ਯੋਜਨਾ ਦੇ ਤਹਿਤ ਆਹਾਰ ਅਨੁਦਾਨ (Aahar Anudan under Aahar Anudan Yojna) ਦੀ ਮਾਸਿਕ ਕਿਸ਼ਤ ਵੰਡਣਗੇ। ਇਸ ਯੋਜਨਾ ਦੇ ਤਹਿਤ ਮੱਧ ਪ੍ਰਦੇਸ਼ ਦੀਆਂ ਵਿਭਿੰਨ ਵਿਸ਼ੇਸ਼ ਪਿਛੜੀਆਂ ਜਨਜਾਤੀਆਂ ਦੀਆਂ ਮਹਿਲਾਵਾਂ ਨੂੰ ਪੌਸ਼ਟਿਕ ਆਹਾਰ ਦੇ ਲਈ 1500 ਰੁਪਏ ਪ੍ਰਤੀ ਮਹੀਨੇ ਪ੍ਰਦਾਨ ਕੀਤੇ ਜਾਂਦੇ ਹਨ।

ਪ੍ਰਧਾਨ ਮੰਤਰੀ ਸਵਾਮਿਤਵ ਯੋਜਨਾ (SVAMITVA Scheme) ਦੇ ਲਾਭਾਰਥੀਆਂ ਨੂੰ 1.75 ਲੱਖ ਅਧਿਕਾਰ ਅਭਿਲੇਖ (adhikar abhilekh -record of rights ) ਵੰਡਣਗੇ। ਇਸ ਨਾਲ ਲੋਕਾਂ ਨੂੰ ਉਨ੍ਹਾਂ ਦੀ ਜ਼ਮੀਨ ਦੇ ਅਧਿਕਾਰ ਦੇ ਲਈ ਦਸਤਾਵੇਜ਼ੀ ਸਬੂਤ (documentary evidence) ਉਪਲਬਧ ਹੋ ਜਾਣਗੇ।

 

ਪ੍ਰਧਾਨ ਮੰਤਰੀ ਟੰਟਯਾ ਮਾਮਾ ਭੀਲ ਯੂਨੀਵਰਸਿਟੀ (Tantya Mama Bhil University ) ਦਾ ਨੀਂਹ ਪੱਥਰ ਰੱਖਣਗੇ। ਇਹ ਇੱਕ ਸਮਰਪਿਤ ਯੂਨੀਵਰਸਿਟੀ ਹੈ, ਜੋ ਖੇਤਰ ਵਿੱਚ ਉੱਚ ਜਨਜਾਤੀ ਬਹੁਲਤਾ ਵਾਲੇ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਸੁਵਿਧਾਵਾਂ ਪ੍ਰਦਾਨ ਕਰੇਗੀ। 170 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਹੋਣ ਵਾਲੀ ਇਹ ਯੂਨੀਵਰਿਸਟੀ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਦੇ ਲਈ ਭਰੋਸੇਯੋਗ ਇਨਫ੍ਰਾਸਟ੍ਰਕਚਰ ਪ੍ਰਦਾਨ ਕਰੇਗੀ।

ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ (Pradhan Mantri Adarsh Gram Yojana) ਦੇ ਤਹਿਤ 559 ਪਿੰਡਾਂ ਦੇ ਲਈ 55.9 ਕਰੋੜ ਰੁਪਏ ਜਾਰੀ ਕਰਨਗੇ। ਇਸ ਰਾਸ਼ੀ ਦਾ ਉਪਯੋਗ ਆਂਗਣਵਾੜੀ ਭਵਨ, ਰਾਸ਼ਨ ਦੀਆਂ ਦੁਕਾਨਾਂ, ਸਿਹਤ ਕੇਂਦਰ, ਸਕੂਲਾਂ ਵਿੱਚ ਅਤਿਰਿਕਤ ਕਮਰੇ, ਅੰਦਰੂਨੀ ਸੜਕਾਂ( Anganwadi Bhawans, Fair Price Shops, Health Centres, additional rooms in schools, internal roads) ਸਹਿਤ ਵਿਭਿੰਨ ਪ੍ਰਕਾਰ ਦੀਆਂ ਨਿਰਮਾਣ ਗਤੀਵਿਧੀਆਂ ਦੇ ਲਈ ਕੀਤਾ ਜਾਵੇਗਾ।

 

ਪ੍ਰਧਾਨ ਮੰਤਰੀ ਝਾਬੁਆ (Jhabua) ਵਿੱਚ ਸੀਐੱਮ ਰਾਇਜ਼ ਸਕੂਲ (‘CM Rise School’) ਦਾ ਨੀਂਹ ਪੱਥਰ ਰੱਖਣਗੇ। ਇਹ ਸਕੂਲ ਵਿਦਿਆਰਥੀਆਂ ਨੂੰ ਸਮਾਰਟ ਕਲਾਸ, ਈ-ਲਾਇਬ੍ਰੇਰੀ ਆਦਿ (smart classes, e Library etc) ਜਿਹੀਆਂ ਆਧੁਨਿਕ ਸੁਵਿਧਾਵਾਂ ਪ੍ਰਦਾਨ ਕਰਨ ਦੇ ਲਈ ਟੈਕਨੋਲੋਜੀ ਨੂੰ ਏਕੀਕ੍ਰਿਤ ਕਰੇਗਾ।

 

ਪ੍ਰਧਾਨ ਮੰਤਰੀ ਕਈ ਪ੍ਰੋਜੈਕਟਾਂ ਦਾ ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ, ਜੋ ਮੱਧ ਪ੍ਰਦੇਸ਼ ਵਿੱਚ ਜਲ ਸਪਲਾਈ ਅਤੇ ਪੀਣ ਦੇ ਪਾਣੀ ਦੀ ਵਿਵਸਥਾ ਨੂੰ ਮਜ਼ਬੂਤ ਕਰਨਗੇ। ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਉਨ੍ਹਾਂ ਵਿੱਚ ਤਲਵਾੜਾ ਪ੍ਰੋਜੈਕਟ ਸ਼ਾਮਲ ਹੈ। ਇਹ ਧਾਰ ਅਤੇ ਰਤਲਾਮ ਦੇ ਇੱਕ ਹਜ਼ਾਰ ਤੋਂ ਅਧਿਕ ਪਿੰਡਾਂ ਦੇ ਲਈ ਪੇਅਜਲ ਸਪਲਾਈ ਯੋਜਨਾ ਹੈ। ਇਸ ਦੇ ਇਲਾਵਾ ਅਟਲ ਕਾਇਆਕਲਪ ਅਤੇ ਸ਼ਹਿਰੀ ਪਰਿਵਰਤਨ ਮਿਸ਼ਨ (ਅਮਰੁਤ- Atal Mission for Rejuvenation and Urban Transformation -AMRUT) 2.0 ਦੇ ਤਹਿਤ 14 ਸ਼ਹਿਰੀ ਸ਼ਹਿਰੀ ਜਲ ਸਪਲਾਈ ਯੋਜਨਾਵਾਂ, ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ 50 ਹਜ਼ਾਰ ਤੋਂ ਅਧਿਕ ਸ਼ਹਿਰੀ ਪਰਿਵਾਰਾਂ ਨੂੰ ਲਾਭ ਪਹੁੰਚਾ ਰਹੀਆਂ ਹਨ। ਪ੍ਰਧਾਨ ਮੰਤਰੀ ਝਾਬੁਆ (Jhabua) ਦੀਆਂ 50 ਗ੍ਰਾਮ ਪੰਚਾਇਤਾਂ ਦੇ ਲਈ ਨਲ ਜਲ ਯੋਜਨਾ (‘Nal Jal Yojna’) ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਸ ਨਾਲ ਲਗਭਗ 11 ਹਜ਼ਾਰ ਘਰਾਂ ਨੂੰ ਨਲ ਸੇ ਜਲ ਉਪਲਬਧ ਕਰਵਾਇਆ ਜਾਵੇਗਾ।

 

ਪ੍ਰੋਗਰਾਮ ਦੇ ਦੌਰਾਨ ,ਪ੍ਰਧਾਨ ਮੰਤਰੀ ਕਈ ਰੇਲ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਉਨ੍ਹਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਵਿੱਚ ਰਤਲਾਮ ਰੇਲਵੇ ਸਟੇਸ਼ਨ ਅਤੇ ਮੇਘਨਗਰ ਰੇਲਵੇ ਸਟੇਸ਼ਨ ਦੇ ਪੁਨਰਵਿਕਾਸ ਦਾ ਨੀਂਹ ਪੱਥਰ ਰੱਖਣਾ ਭੀ ਸ਼ਾਮਲ ਹੈ। ਇਨ੍ਹਾਂ ਸਟੇਸ਼ਨਾਂ ਦਾ ਪੁਨਰਵਿਕਾਸ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ (Amrit Bharat station scheme) ਦੇ ਤਹਿਤ ਕੀਤਾ ਜਾਵੇਗਾ। ਰਾਸ਼ਟਰ ਨੂੰ ਸਮਰਪਿਤ ਰੇਲ ਪ੍ਰੋਜੈਕਟਾਂ ਵਿੱਚ ਇੰਦੌਰ-ਦੇਵਾਸ-ਉਜੈਨ ਸੀ ਕੈਬਿਨ ਰੇਲਵੇ ਲਾਇਨ ਦੇ ਦੋਹਰੀਕਰਣ ਦੇ ਪ੍ਰੋਜੈਕਟ ਸ਼ਾਮਲ ਹਨ। ਇਸ ਦੇ ਅਤਿਰਿਕਤ ਇਟਾਰਸੀ-ਯਾਰਡ ਰਿਮਾਡਲਿੰਗ ਦੇ ਨਾਲ ਉੱਤਰ-ਦੱਖਣ ਗ੍ਰੇਡ ਸੈਪਰੇਟਰ ਤੇ ਬਰਖੇਰਾ-ਬੁਦਨੀ-ਇਟਾਰਸੀ ਨੂੰ ਜੋੜਨ ਵਾਲੀ ਤੀਸਰੀ ਲਾਇਨ ਨੂੰ ਭੀ ਇਸ ਵਿੱਚ ਰੱਖਿਆ ਗਿਆ ਹੈ। ਇਹ ਪ੍ਰੋਜੈਕਟ ਰੇਲ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਅਤੇ ਯਾਤਰੀ ਤੇ ਮਾਲ ਗੱਡੀਆਂਦੋਨਾਂ ਦੇ ਲਈ ਯਾਤਰਾ ਦੇ ਸਮੇਂ ਨੂੰ ਘੱਟ ਕਰਨ ਵਿੱਚ ਮਦਦ ਕਰਨਗੇ।

 

ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਵਿੱਚ 3275 ਕਰੋੜ ਤੋਂ ਅਧਿਕ ਦੇ ਕਈ ਸੜਕ ਵਿਕਾਸ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਨ੍ਹਾਂ ਵਿੱਚ ਐੱਨਐੱਚ-47 ਦੇ ਕਿਲੋਮੀਟਰ 0.00 ਤੋਂ ਕਿਲੋਮੀਟਰ 30.00 (ਹਰਦਾ-ਤੇਮਗਾਓਂ Harda-Temagaon) ਤੱਕ ਹਰਦਾ-ਬੈਤੂਲ (ਪੈਕੇਜ-I) ਨੂੰ ਚਾਰ ਲੇਨ ਦਾ ਬਣਾਉਣਾਐੱਨਐੱਚ-752ਡੀ ਦਾ ਉਜੈਨ ਦੇਵਾਸ ਸੈਕਸ਼ਨਐੱਨਐੱਚ-47 ਦੇ ਇੰਦੌਰ-ਗੁਜਰਾਤ ਐੱਮਪੀ ਸੀਮਾ ਸੈਕਸ਼ਨ ਨੂੰ ਚਾਰ ਲੇਨ (16 ਕਿਲੋਮੀਟਰ) ਅਤੇ ਐੱਨਐੱਚ-47 ਦੇ ਚਿਚੋਲੀ-ਬੈਤੂਲ (ਪੈਕੇਜ-III) ਹਰਦਾ-ਬੈਤੂਲ ਨੂੰ ਚਾਰ ਲੇਨ ਅਤੇ ਐੱਨਐੱਚ-552ਜੀ ਦਾ ਉਜੈਨ ਝਾਲਾਵਾੜ ਸੈਕਸ਼ਨ (Ujjain Jhalawar section) ਸ਼ਾਮਲ ਹੈ। ਇਨ੍ਹਾਂ ਪ੍ਰੋਜੈਕਟਾਂ ਨਾਲ ਸੜਕ ਸੰਪਰਕ ਵਿੱਚ ਸੁਧਾਰ ਹੋਵੇਗਾ ਅਤੇ ਖੇਤਰ ਵਿੱਚ ਆਰਥਿਕ ਵਿਕਾਸ ਵਿੱਚ ਭੀ ਮਦਦ ਮਿਲੇਗੀ।

ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਵੇਸਟ ਡੰਪਸਾਇਟ ਨਿਵਾਰਣ, ਇਲੈਕਟ੍ਰਿਕ ਸਬਸਟੇਸ਼ਨ ਜਿਹੀਆਂ ਹੋਰ ਵਿਕਾਸ ਪਹਿਲਾਂ ਦਾ ਭੀ ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

***

 

ਡੀਐੱਸ/ਐੱਲਪੀ/ਐੱਸਟੀ


(Release ID: 2004849) Visitor Counter : 135