ਪ੍ਰਧਾਨ ਮੰਤਰੀ ਦਫਤਰ

ਸ੍ਰੀਲ ਪ੍ਰਭੁਪਾਦ ਜੀ ਦੀ 150ਵੀਂ ਵਰ੍ਹੇਗੰਢ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 08 FEB 2024 3:52PM by PIB Chandigarh

ਇਸ ਪਵਿੱਤਰ ਆਯੋਜਨ ਵਿੱਚ ਉਪਸਥਿਤ ਸਾਰੇ ਪੂਜਯ ਸੰਤਗਣ, ਅਚਾਰੀਆ ਗੌੜੀਯ ਮਿਸ਼ਨ ਦੇ ਸ਼੍ਰਧੇਯ (ਸਤਿਕਾਰਯੋਗ) ਭਗਤੀ ਸੁੰਦਰ ਸੰਨਿਆਸੀ ਜੀ, ਕੈਬਨਿਟ ਵਿੱਚ ਮੇਰੇ ਸਹਿਯੋਗੀ ਅਰਜੁਨਰਾਮ ਮੇਘਵਾਲ ਜੀ, ਮੀਨਾਕਸ਼ੀ ਲੇਖੀ ਜੀ, ਦੇਸ਼ ਅਤੇ ਦੁਨੀਆ ਨਾਲ ਜੁੜੇ ਸਾਰੇ ਕ੍ਰਿਸ਼ਨ ਭਗਤ, ਹੋਰ ਮਹਾਨੁਭਾਵ, ਦੇਵੀਓ ਤੇ ਸੱਜਣੋਂ,

ਹਰੇ ਕ੍ਰਿਸ਼ਨ! ਹਰੇ ਕ੍ਰਿਸ਼ਨ! ਹਰੇ ਕ੍ਰਿਸ਼ਨ! ਅੱਜ ਆਪ ਸਭ ਦੇ ਇੱਥੇ ਪਧਾਰਨ (ਆਉਣ) ਨਾਲ ਭਾਰਤ ਮੰਡਪਮ ਦੀ ਭਵਯਤਾ (ਸ਼ਾਨ) ਹੋਰ ਵੱਧ ਗਈ ਹੈ। ਇਸ ਭਵਨ ਦਾ ਵਿਚਾਰ ਭਗਵਾਨ ਬਸਵੇਸ਼ਵਰ ਦੇ ਅਨੁਭਵ ਮੰਡਪਮ ਨਾਲ ਜੁੜਿਆ ਹੋਇਆ ਹੈ। ਅਨੁਭਵ ਮੰਡਪਮ ਪ੍ਰਾਚੀਨ ਭਾਰਤ ਵਿੱਚ ਅਧਿਆਤਮਕ ਵਿਮਰਸ਼ਾਂ ਦਾ ਕੇਂਦਰ ਸੀ। ਅਨੁਭਵ ਮੰਡਪਮ ਜਨ ਕਲਿਆਣ ਦੀਆਂ ਭਾਵਨਾਵਾਂ ਅਤੇ ਸੰਕਲਪਾਂ ਦਾ ਊਰਜਾ ਕੇਂਦਰ ਸੀ। ਅੱਜ ਸ੍ਰੀਲ ਭਗਤੀਸਿਧਾਂਤ ਸਰਸਵਤੀ ਗੋਸਵਾਮੀ ਪ੍ਰਭੁਪਾਦ ਜੀ ਦੀ 150ਵੀਂ ਜਯੰਤੀ (ਵਰ੍ਹੇਗੰਢ) ਦੇ ਅਵਸਰ ‘ਤੇ ਭਾਰਤ ਮੰਡਪਮ ਵਿੱਚ ਵੈਸੀ ਹੀ ਊਰਜਾ ਦਿਖਾਈ ਦੇ ਰਹੀ ਹੈ।

 

ਸਾਡੀ ਸੋਚ ਭੀ ਸੀ, ਕਿ ਇਹ ਭਵਨ, ਭਾਰਤ ਦੀ ਆਧੁਨਿਕ ਸਮਰੱਥਾ ਅਤੇ ਪ੍ਰਾਚੀਨ ਕਦਰਾਂ-ਕੀਮਤਾਂ, ਦੋਨਾਂ ਦਾ ਕੇਂਦਰ ਬਣਨਾ ਚਾਹੀਦਾ ਹੈ। ਅਜੇ ਕੁਝ ਹੀ ਮਹੀਨੇ ਪਹਿਲੇ G-20 ਸਮਿਟ ਦੇ ਜ਼ਰੀਏ ਇੱਥੋਂ  ਨਵੇਂ ਭਾਰਤ ਦੀ ਸਮਰੱਥਾ ਦੇ ਦਰਸ਼ਨ ਹੋਏ ਸਨ। ਅਤੇ ਅੱਜ, ਇਸ ਨੂੰ ‘ਵਰਲਡ ਵੈਸ਼ਣਵ ਕੰਨਵੈਨਸ਼ਨ’ ਨੂੰ ਆਯੋਜਿਤ ਕਰਨਾ ਇਸ ਦਾ ਇਤਨਾ ਪਵਿੱਤਰ ਸੁਭਾਗ ਮਿਲ ਰਿਹਾ ਹੈ। ਅਤੇ ਇਹੀ ਤਾਂ ਨਵੇਂ ਭਾਰਤ ਦੀ ਉਹ ਤਸਵੀਰ ਹੈ...ਜਿੱਥੇ ਵਿਕਾਸ ਭੀ ਹੈ, ਅਤੇ ਵਿਰਾਸਤ ਭੀ ਦੋਨਾਂ ਦਾ ਸੰਗਮ ਹੈ। ਜਿੱਥੇ ਆਧੁਨਿਕਤਾ ਦਾ ਸੁਆਗਤ ਭੀ ਹੈ, ਅਤੇ ਆਪਣੀ ਪਹਿਚਾਣ ‘ਤੇ ਗਰਵ (ਮਾਣ) ਭੀ ਹੈ।

ਇਹ ਮੇਰਾ ਸੁਭਾਗ ਹੈ ਕਿ ਇਸ ਪੁਣਯ ਆਯੋਜਨ ਵਿੱਚ ਆਪ ਸਭ ਸੰਤਾਂ ਦੇ ਦਰਮਿਆਨ ਇੱਥੇ ਉਪਸਥਿਤ ਹਾਂ। ਅਤੇ ਮੈਂ ਆਪਣਾ ਸੁਭਾਗ ਮੰਨਦਾ ਹਾਂ ਕਿ ਤੁਹਾਡੇ ਵਿੱਚੋਂ ਬਹੁਤ ਕਈ ਸੰਤਾਂ ਦੇ ਨਾਲ ਮੇਰਾ ਨਿਕਟ ਸੰਪਰਕ ਰਿਹਾ ਹੈ। ਮੈਨੂੰ ਅਨੇਕ ਵਾਰ ਆਪ ਸਭ ਦੀ ਸੰਗਤੀ ਮਿਲੀ ਹੈ। ਮੈਂ ‘ਕ੍ਰਿਸ਼ਣਮ ਵੰਦੇ ਜਗਦਗੁਰੂਮ’(कृष्णम् वंदे जगद्गुरुम्’) ਦੀ ਭਾਵਨਾ ਨਾਲ ਭਗਵਾਨ ਦੇ ਸ਼੍ਰੀ ਚਰਨਾਂ ਵਿੱਚ ਪ੍ਰਣਾਮ ਕਰਦਾ ਹਾਂ। ਮੈਂ ਸ੍ਰੀਲ ਭਗਤੀਸਿਧਾਂਤ ਪ੍ਰਭੁਪਾਦ ਜੀ ਨੂੰ ਸ਼ਰਧਾਪੂਰਵਕ ਨਮਨ ਕਰਦੇ ਹੋਏ ਉਨ੍ਹਾਂ ਨੂੰ ਆਦਰੰਜਲੀ ਦਿੰਦਾ ਹਾਂ, ਉਨ੍ਹਾਂ ਨੂੰ ਸ਼ਰਧਾਂਪੂਰਵਕ ਨਮਨ ਕਰਦਾ ਹਾਂ।

ਮੈਂ ਪ੍ਰਭੁਪਾਦ ਦੇ ਸਭ ਦੇ ਅਨੁਯਾਈਆਂ (ਪੈਰੋਕਾਰਾ) ਨੂੰ ਉਨ੍ਹਾਂ ਦੀ 150ਵੀਂ ਵਰ੍ਹੇਗੰਢ ਦੀ ਹਿਰਦੇ ਤੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਅੱਜ ਇਸ ਅਵਸਰ ‘ਤੇ ਮੈਨੂੰ ਸ੍ਰੀਲ ਪ੍ਰਭੁਪਾਦ ਜੀ ਦੀ ਯਾਦ ਵਿੱਚ ਪੋਸਟਲ ਸਟੈਂਪ ਅਤੇ ਸਮਾਰਕ ਸਿੱਕਾ ਜਾਰੀ ਕਰਨ ਦਾ ਸੁਭਾਗ ਭੀ ਮਿਲਿਆ, ਅਤੇ ਮੈਂ ਇਸ ਦੇ ਲਈ ਭੀ ਆਪ ਸਭ ਨੂੰ ਵਧਾਈ ਦਿੰਦਾ ਹਾਂ।

ਪੂਜਯ ਸੰਤਗਣ,

ਪ੍ਰਭੁਪਾਦ ਗੋਸਵਾਮੀ ਜੀ ਦੀ 150ਵੀਂ ਜਯੰਤੀ ਅਸੀਂ ਐਸੇ ਸਮੇਂ ਵਿੱਚ ਮਨਾ ਰਹੇ ਹਾਂ, ਜਦੋਂ ਕੁਝ ਹੀ ਦਿਨ ਪਹਿਲਾਂ ਭਵਯ ਰਾਮ ਮੰਦਿਰ ਦਾ ਸੈਂਕੜਿਆਂ ਸਾਲ ਪੁਰਾਣਾ ਸੁਪਨਾ ਪੂਰਾ ਹੋਇਆ ਹੈ। ਅੱਜ ਤੁਹਾਡੇ ਚਿਹਰਿਆਂ ‘ਤੇ ਜੋ ਉੱਲਾਸ, ਜੋ ਉਤਸ਼ਾਹ ਦਿਖਾਈ ਦੇ ਰਿਹਾ ਹੈ, ਮੈਨੂੰ ਵਿਸ਼ਵਾਸ ਹੈ, ਇਸ ਵਿੱਚ ਰਾਮਲਲਾ ਦੇ ਬਿਰਾਜਮਾਨ ਹੋਣ ਦੀ ਖ਼ੁਸ਼ੀ ਭੀ ਸ਼ਾਮਲ ਹੈ। ਇਹ ਇਤਨਾ ਬੜਾ ਮਹਾਯੱਗ, ਸੰਤਾਂ ਦੀ ਸਾਧਨਾ ਨਾਲ, ਉਨ੍ਹਾਂ ਦੇ ਅਸ਼ੀਰਵਾਦ ਨਾਲ ਹੀ ਪੂਰਾ ਹੋਇਆ ਹੈ।

ਸਾਥੀਓ,

ਅੱਜ ਅਸੀਂ ਸਾਰੇ ਆਪਣੇ ਜੀਵਨ ਵਿੱਚ ਈਸ਼ਵਰ ਦੇ ਪ੍ਰੇਮ ਨੂੰ, ਕ੍ਰਿਸ਼ਨ ਲੀਲਾਵਾਂ ਨੂੰ, ਅਤੇ ਭਗਤੀ ਦੇ ਤੱਤ ਨੂੰ ਇਤਨੀ ਸਹਿਜਤਾ ਨਾਲ ਸਮਝਦੇ ਹਾਂ। ਇਸ ਯੁਗ ਵਿੱਚ ਇਸ ਦੇ ਪਿੱਛੇ ਚੈਤਨਯ ਮਹਾਪ੍ਰਭੁ ਦੀ ਕ੍ਰਿਪਾ ਦੀ ਬਹੁਤ ਬੜੀ ਭੂਮਿਕਾ ਹੈ। ਚੈਤਨਯ ਮਹਾਪ੍ਰਭੁ, ਕ੍ਰਿਸ਼ਨ ਪ੍ਰੇਮ ਦੇ ਪ੍ਰਤੀਮਾਨ ਸਨ। ਉਨ੍ਹਾਂ ਨੇ ਅਧਿਆਤਮ ਅਤੇ ਸਾਧਨਾ ਨੂੰ ਜਨ ਸਾਧਾਰਣ ਦੇ ਲਈ ਸੁਲਭ  ਬਣਾ ਦਿੱਤਾ, ਸਰਲ ਬਣਾ ਦਿੱਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਈਸ਼ਵਰ ਦੀ ਪ੍ਰਾਪਤੀ ਕੇਵਲ ਸੰਨਿਆਸ ਨਾਲ ਹੀ ਨਹੀਂ, ਉੱਲਾਸ ਨਾਲ ਭੀ ਕੀਤੀ ਜਾ ਸਕਦੀ ਹੈ।

ਅਤੇ ਮੈਂ ਆਪਣਾ ਅਨੁਭਵ ਦੱਸਦਾ ਹਾਂ। ਮੈਂ ਇਨ੍ਹਾਂ ਪਰੰਪਰਾਵਾਂ ਵਿੱਚ ਪਲਿਆ ਵਧਿਆ ਇਨਸਾਨ ਹਾਂ। ਮੇਰੇ ਜੀਵਨ ਦੇ ਜੋ ਅਲੱਗ-ਅਲੱਗ ਪੜਾਅ ਹਨ ਉਸ ਵਿੱਚ ਇੱਕ ਪੜਾਅ ਕੁਝ ਹੋਰ ਹੀ ਸੀ। ਮੈਂ ਉਸ ਮਾਹੌਲ ਵਿੱਚ ਬੈਠਦਾ ਸਾਂ, ਦੇ ਦਰਮਿਆਨ ਰਹਿੰਦਾ ਸਾਂ, ਭਜਨ-ਕੀਰਤਨ ਚਲਦੇ ਸਨ ਵਿੱਚ ਕੋਣੇ ਵਿੱਚ ਬੈਠਾ ਰਹਿੰਦਾ ਸਾਂ, ਸੁਣਦਾ ਸਾਂ, ਮਨ ਭਰ ਕੇ ਜੀ ਭਰ ਕੇ ਉਸ ਪਲ ਨੂੰ ਜੀਂਦਾ ਸਾਂ ਲੇਕਿਨ ਜੁੜਦਾ ਨਹੀਂ ਸਾਂ, ਬੈਠਾ ਰਹਿੰਦਾ ਸਾਂ। ਪਤਾ ਨਹੀਂ ਇੱਕ ਵਾਰ ਮੇਰੇ ਮਨ ਵਿੱਚ ਕਾਫੀ ਵਿਚਾਰ ਚਲੇ। ਮੈਂ ਸੋਚਿਆ ਇਹ ਦੂਰੀ ਕਿਸ ਚੀਜ਼ ਦੀ ਹੈ।

ਉਹ ਕੀ ਹੈ ਜੋ ਮੈਨੂੰ ਰੋਕ ਰਿਹਾ ਹੈ। ਜੀਂਦਾ ਤਾਂ ਹਾਂ ਜੁੜਦਾ ਨਹੀਂ ਹਾਂ। ਅਤੇ ਉਸ ਦੇ ਬਾਅਦ ਜਦੋਂ ਮੈਂ ਭਜਨ ਕੀਰਤਨ ਵਿੱਚ ਬੈਠਣ ਲਗਿਆ ਤਾਂ ਖ਼ੁਦ ਭੀ ਤਾਲੀ ਵਜਾਉਣਾ, ਜੁੜ ਜਾਣਾ ਅਤੇ ਮੈਂ ਦੇਖਦਾ ਚਲਾ ਗਿਆ ਕਿ ਮੈਂ ਉਸ ਵਿੱਚ ਰਮ ਗਿਆ ਸਾਂ। ਮੈਂ ਚੈਤਨਯ ਪ੍ਰਭੁ ਦੀ ਇਸ ਪਰੰਪਰਾ ਵਿੱਚ ਜੋ ਸਮਰੱਥਾ ਹੈ ਉਸ ਦਾ ਸਾਖਿਆਤਕਾਰ ਕੀਤਾ ਹੋਇਆ ਹੈ। ਅਤੇ ਹੁਣੇ ਜਦੋਂ ਆਪ (ਤੁਸੀਂ) ਕਰ ਰਹੇ ਸੀ ਤਾਂ ਮੈਂ ਤਾਲੀ ਵਜਾਉਣਾ ਸ਼ੁਰੂ ਹੋ ਗਿਆ। ਤਾਂ ਉੱਥੇ ਲੋਕਾਂ ਨੂੰ ਲਗ ਰਿਹਾ ਹੈ ਪੀਐੱਮ ਤਾਲੀ ਵਜਾ ਰਿਹਾ ਹੈ। ਪੀਐੱਮ ਤਾਲੀ ਨਹੀਂ ਵਜਾ ਰਿਹਾ ਸੀ, ਪ੍ਰਭੁ ਭਗਤ ਤਾਲੀ ਵਜਾ ਰਿਹਾ ਸੀ।

ਚੈਤਨਯ ਮਹਾਪ੍ਰਭੁ ਨੇ ਸਾਨੂੰ ਉਹ ਦਿਖਾਇਆ ਕਿ ਸ਼੍ਰੀਕ੍ਰਿਸ਼ਨ ਦੀਆਂ ਲੀਲਾਵਾਂ ਨੂੰ, ਉਨ੍ਹਾਂ ਦੇ ਜੀਵਨ ਨੂੰ ਉਤਸਵ ਦੇ ਰੂਪ ਵਿੱਚ ਆਪਣੇ ਜੀਵਨ ਵਿੱਚ ਉਤਾਰ ਕੇ ਕਿਵੇਂ ਸੁਖੀ ਹੋਇਆ ਜਾ ਸਕਦਾ ਹੈ। ਕਿਵੇਂ ਸੰਕੀਰਤਨ, ਭਜਨ, ਗੀਤ ਅਤੇ ਨ੍ਰਿਤ ਨਾਲ ਅਧਿਆਤਮ ਦੇ ਸਿਖਰ ‘ਤੇ ਪਹੁੰਚਿਆ ਜਾ ਸਕਦਾ ਹੈ, ਅੱਜ ਕਿਤਨੇ ਹੀ ਸਾਧਕ ਇਹ ਪ੍ਰੱਤਖ ਅਨੁਭਵ ਕਰ ਰਹੇ ਹਨ।

ਅਤੇ ਜਿਸ ਨੂੰ ਅਨੁਭਵ ਦਾ ਆਨੰਦ ਹੁੰਦਾ ਹੈ ਮੈਨੂੰ ਉਸ ਦਾ ਸਾਖਿਆਤਕਾਰ ਹੋਇਆ ਹੈ। ਚੈਤਨਯ ਮਹਾਪ੍ਰਭੁ ਨੇ ਸਾਨੂੰ ਸ਼੍ਰੀਕਿਸ਼ਨ ਦੀਆਂ ਲੀਲਾਵਾਂ ਦਾ ਲਾਲਿਤਯ (ਸੁੰਦਰਤਾ) ਭੀ ਸਮਝਦਿਆ, ਅਤੇ ਜੀਵਨ ਦੇ ਲਕਸ਼ ਨੂੰ ਜਾਣਨ ਦੇ ਲਈ ਉਸ ਦਾ ਮਹੱਤਵ ਭੀ ਸਾਨੂੰ ਦੱਸਿਆ। ਇਸ ਲਈ , ਭਗਤਾਂ ਵਿੱਚ ਅੱਜ ਜਿਹੀ ਆਸਥਾ ਭਾਗਵਤ ਜਿਹੇ ਗ੍ਰੰਥਾਂ ਦੇ ਪ੍ਰਤੀ ਹੈ, ਵੈਸਾ ਹੀ ਪ੍ਰੇਮ, ਚੈਤਨਯ ਚਰਿਤਾਮ੍ਰਿਤ  ਅਤੇ ਭਗਤਮਾਲ ਦੇ ਲਈ ਭੀ ਹੈ।

ਸਾਥੀਓ,

ਚੈਤਨਯ ਮਹਾਪ੍ਰਭੁ ਜਿਹੀਆਂ ਦੈਵੀ ਵਿਭੂਤੀਆਂ  ਸਮੇਂ ਦੇ ਅਨੁਸਾਰ ਕਿਸੇ ਨਾ ਕਿਸੇ ਰੂਪ ਨਾਲ ਆਪਣੇ ਕਾਰਜਾਂ ਨੂੰ ਅੱਗੇ ਵਧਾਉਂਦੀਆਂ ਰਹਿੰਦੀਆਂ ਹਨ।ਸ੍ਰੀਲ ਭਗਤੀਸਿਧਾਂਤ ਪ੍ਰਭੁਪਾਦ, ਉਨ੍ਹਾਂ ਦੇ ਹੀ ਸੰਕਲਪਾਂ ਦੀ ਪ੍ਰਤੀਮੂਰਤੀ ਸਨ। ਸਾਧਨਾ ਤੋਂ ਸਿੱਧੀ ਤੱਕ ਕਿਵੇਂ ਪਹੁੰਚਿਆ ਜਾਂਦਾ ਹੈ, ਅਰਥ ਤੋਂ ਪਰਮਾਰਥ ਤੱਕ ਦੀ ਯਾਤਰਾ ਕਿਵੇਂ ਹੁੰਦੀ ਹੈ, ਸ੍ਰੀਲ ਭਗਤੀਸਿਧਾਂਤ ਜੀ ਦੇ ਜੀਵਨ ਵਿੱਚ ਸਾਨੂੰ ਪਗ-ਪਗ (ਪੈਰ-ਪੈਰ) ‘ਤੇ ਇਹ ਦੇਖਣ ਨੂੰ ਮਿਲਦਾ ਹੈ।

10 ਸਾਲ ਤੋਂ ਘੱਟ ਉਮਰ ਵਿੱਚ ਪ੍ਰਭੁਪਾਦ ਜੀ ਨੇ ਪੂਰੀ ਗੀਤਾ ਕੰਠਸਥ ( ਜ਼ੁਬਾਨੀ ਯਾਦ) ਕਰ ਲਈ। ਕਿਸ਼ੋਰਵਸਥਾ ਵਿੱਚ ਉਨ੍ਹਾਂ ਨੇ ਆਧੁਨਿਕ ਸਿੱਖਿਆ ਦੇ ਨਾਲ-ਨਾਲ ਸੰਸਕ੍ਰਿਤ, ਵਿਆਕਰਣ, ਵੇਦ-ਵੇਦਾਂਗਾਂ ਵਿੱਚ ਵਿਦਵਤਾ  ਹਾਸਲ ਕਰ ਲਈ। ਉਨ੍ਹਾਂ ਨੇ ਜੋਤਿਸ਼ ਗਣਿਤ ਵਿੱਚ ਸੂਰਯ ਸਿਧਾਂਤ ਜਿਹੇ ਗ੍ਰੰਥਾਂ ਦੀ ਵਿਆਖਿਆ ਕੀਤੀ। ਸਿਧਾਂਤ ਸਰਸਵਤੀ ਦੀ ਉਪਾਧੀ ਹਾਸਲ ਕੀਤੀ,  24 ਵਰ੍ਹੇ ਦੀ ਉਮਰ ਵਿੱਚ ਉਨ੍ਹਾਂ ਨੇ ਸੰਸਕ੍ਰਿਤ ਸਕੂਲ ਭੀ ਖੋਲ੍ਹ ਦਿੱਤਾ।

ਆਪਣੇ ਜੀਵਨ ਵਿੱਚ ਸਵਾਮੀ ਜੀ ਨੇ 100 ਤੋਂ ਅਧਿਕ ਕਿਤਾਬਾਂ ਲਿਖੀਆਂ, ਸੈਕੜੋਂ ਲੇਖ ਲਿਖੇ, ਲੱਖਾਂ ਲੋਕਾਂ ਨੂੰ ਦਿਸ਼ਾ ਦਿਖਾਈ। ਯਾਨੀ ਇੱਕ ਪ੍ਰਕਾਰ ਨਾਲ ਗਿਆਨ ਮਾਰਗ ਅਤੇ ਭਗਤੀ ਮਾਰਗ ਦੋਨਾਂ ਦਾ ਸੰਤੁਲਨ ਜੀਵਨ ਵਿਵਸਥਾ ਨਾਲ ਜੋੜ ਦਿੱਤਾ। ‘ਵੈਸ਼ਣਵ ਜਨ ਤੇ ਤੇਨੇ ਕਹਿਏ, ਪੀਰ ਪਰਾਈ ਜਾਨੇ ਰੇ’(‘वैष्णव जन तो तेने कहिए, पीर पराई जाने रे’) ਇਸ ਭਜਨ ਨਾਲ ਗਾਂਧੀ ਜੀ ਜਿਸ ਵੈਸ਼ਣਵ ਭਾਵ ਦਾ ਗਾਨ ਕਰਦੇ ਸਨ, ਸ੍ਰੀਲ ਪ੍ਰਭੁਪਾਦ ਸਵਾਮੀ ਨੇ ਉਸ ਭਾਵ ਨੂੰ ..... ਅਹਿੰਸਾ ਅਤੇ ਪ੍ਰੇਮ ਦੇ ਉਸ ਮਾਨਵੀ ਸੰਕਲਪ ਨੂੰ..... ਦੇਸ਼-ਵਿਦੇਸ਼ ਵਿੱਚ ਪਹੁੰਚਾਉਣ ਦਾ ਕੰਮ ਕੀਤਾ।

ਸਾਥੀਓ,

ਮੇਰਾ ਜਨਮ ਤਾਂ ਗੁਜਰਾਤ ਵਿੱਚ ਹੋਇਆ ਹੈ। ਗੁਜਰਾਤ ਦੀ ਪਹਿਚਾਣ ਹੀ ਹੈ ਕਿ ਵੈਸ਼ਣਵ ਭਾਵ ਕਿਤੇ ਭੀ ਜਗੇ, ਗੁਜਰਾਤ ਉਸ ਨਾਲ ਜ਼ਰੂਰ ਜੁੜ ਜਾਂਦਾ ਹੈ। ਖ਼ੁਦ ਭਗਵਾਨ ਕ੍ਰਿਸ਼ਨ ਮਥੁਰਾ ਵਿੱਚ ਅਵਤਰਿਤ ਹੁੰਦੇ ਹਨ, ਲੇਕਿਨ, ਆਪਣੀਆਂ ਲੀਲਾਵਾਂ ਨੂੰ ਵਿਸਤਾਰ ਦੇਣ ਦੇ ਲਈ ਉਹ ਦਵਾਰਕਾ ਆਉਂਦੇ ਹਨ। ਮੀਰਾਬਾਈ ਜਿਹੀ ਮਹਾਨ ਕ੍ਰਿਸ਼ਨ ਭਗਤ ਰਾਜਸਥਾਨ ਵਿੱਚ ਜਨਮ ਲੈਂਦੀ ਹੈ। ਲੇਕਿਨ, ਸ਼੍ਰੀ ਕ੍ਰਿਸ਼ਨ ਤੋਂ ਏਕਾਕਾਰ ਹੋਣ ਉਹ ਗੁਜਰਾਤ ਚਲੀ ਆਉਂਦੀ ਹੈ। ਐਸੇ ਕਿਤਨੇ ਹੀ ਵੈਸ਼ਣਵ ਸੰਤ ਹਨ, ਜਿਨ੍ਹਾਂ ਦਾ ਗੁਜਰਾਤ ਦੀ ਧਰਤੀ ਨਾਲ, ਦਵਾਰਕਾ ਨਾਲ ਵਿਸ਼ੇਸ਼ ਨਾਤਾ ਰਿਹਾ ਹੈ। ਗੁਜਰਾਤ ਦੇ ਸੰਤ ਕਵੀ ਨਰਸੀ ਮਹਿਤਾ ਉਨ੍ਹਾਂ ਦੀ ਭੀ ਜਨਮਭੂਮੀ ਭੀ। ਇਸ ਲਈ , ਸ਼੍ਰੀਕਿਸ਼ਨ ਨਾਲ ਸਬੰਧ, ਚੈਤਨਯ ਮਹਾਪ੍ਰਭੁ ਦੀ ਪਰੰਪਰਾ, ਇਹ ਮੇਰੇ ਲਈ ਜੀਵਨ ਦਾ ਸਹਿਜ ਸੁਭਾਵਿਕ ਹਿੱਸਾ ਹੈ।

ਸਾਥੀਓ,

ਮੈਂ 2016 ਵਿੱਚ ਗੌੜੀਯ ਮਠ ਦੇ ਸ਼ਤਾਬਦੀ ਸਮਾਰੋਹ ਵਿੱਚ ਆਪ ਸਭ ਦੇ ਦਰਮਿਆਨ ਆਇਆ ਸਾਂ। ਉਸ ਸਮੇਂ ਮੈਂ ਤੁਹਾਡੇ ਦਰਮਿਆਨ ਭਾਰਤ ਦੀ ਅਧਿਆਤਮਕ ਚੇਤਨਾ ‘ਤੇ ਵਿਸਤਾਰ ਨਾਲ ਬਾਤ ਕੀਤੀ ਸੀ। ਕੋਈ ਸਮਾਜ ਜਦੋਂ ਆਪਣੀਆਂ ਜੜਾਂ ਤੋਂ ਦੂਰ ਜਾਂਦਾ ਹੈ, ਤਾਂ ਉਹ ਸਭ ਤੋਂ ਪਹਿਲੇ ਆਪਣੀ ਸਮਰੱਥਾ ਨੂੰ ਭੁੱਲ ਜਾਂਦਾ ਹੈ। ਇਸ ਦਾ ਸਭ ਤੋਂ ਬੜਾ ਪ੍ਰਭਾਵ ਇਹ ਹੁੰਦਾ ਹੈ ਕਿ, ਜੋ ਸਾਡੀ ਖੂਬੀ ਹੁੰਦੀ ਹੈ, ਜੋ ਸਾਡੀ ਤਾਕਤ ਹੁੰਦੀ ਹੈ, ਅਸੀਂ ਉਸ ਨੂੰ ਹੀ ਲੈ ਕੇ ਹੀਣਭਾਵਨਾ ਦਾ ਸ਼ਿਕਾਰ ਹੋ ਜਾਂਦੇ ਹਾਂ।

ਭਾਰਤ ਦੀ ਪਰੰਪਰਾ ਵਿੱਚ, ਸਾਡੇ ਜੀਵਨ ਵਿੱਚ ਭਗਤੀ ਜਿਹਾ ਮਹੱਤਵਪੂਰਨ ਦਰਸ਼ਨ ਭੀ ਇਸ ‘ਤੇ ਅਛੂਤਾ ਨਹੀਂ ਰਿਹਾ। ਇੱਥੇ ਬੈਠੇ ਯੁਵਾ ਸਾਥੀ ਮੇਰੀ ਬਾਤ ਨਾਲ ਕਨੈਕਟ ਕਰ ਪਾਉਣਗੇ, ਜਦੋਂ ਭਗਤੀ ਦੀ ਬਾਤ ਆਉਂਦੀ ਹੈ, ਤਾਂ ਕੁਝ ਲੋਕ ਸੋਚਦੇ ਹਨ ਕਿ ਭਗਤੀ, ਤਰਕ ਅਤੇ ਆਧੁਨਿਕਤਾ ਇਹ ਵਿਰੋਧਾਭਾਸੀ ਬਾਤਾਂ ਹਨ। ਲੇਕਿਨ, ਅਸਲ ਵਿੱਚ ਈਸ਼ਵਰ ਦੀ ਭਗਤੀ ਸਾਡੇ ਰਿਸ਼ੀਆਂ ਦਾ ਦਿੱਤਾ ਹੋਇਆ ਮਹਾਨ ਦਰਸ਼ਨ ਹੈ। ਭਗਤੀ ਹਤਾਸ਼ਾ ਨਹੀਂ, ਆਸ਼ਾ ਅਤੇ ਆਤਮਵਿਸ਼ਵਾਸ ਹੈ।

ਭਗਤੀ ਭੈ ਨਹੀਂ, ਉਤਸ਼ਾਹ ਹੈ, ਉਮੰਗ ਹੈ। ਰਾਗ ਅਤੇ ਵੈਰਾਗਯ (ਬੈਰਾਗ) ਦੇ ਦਰਮਿਆਨ ਜੀਵਨ ਵਿੱਚ ਚੈਤਨਯ ਦਾ ਭਾਵ ਭਰਨ ਦੀ ਸਮਰੱਥਾ ਹੁੰਦੀ ਹੈ ਭਗਤੀ ਵਿੱਚ। ਭਗਤੀ ਉਹ ਹੈ, ਜਿਸ ਨੂੰ ਯੁੱਧ ਦੇ ਮੈਦਾਨ ਵਿੱਚ ਖੜ੍ਹੇ ਸ਼੍ਰੀਕ੍ਰਿਸ਼ਨ ਗੀਤਾ ਦੇ 12ਵੇਂ ਅਧਿਆਇ ਵਿੱਚ ਮਹਾਨ ਯੋਗ ਦੱਸਦੇ ਹਨ। ਜਿਸ ਦੀ ਤਾਕਤ ਤੋਂ ਨਿਰਾਸ਼ ਹੋ ਚੁੱਕੇ ਅਰਜੁਨ ਅਨਿਆਂ ਦੇ ਵਿਰੁੱਧ ਆਪਣਾ ਗਾਂਡੀਵ ਉਠਾ ਲੈਂਦੇ ਹਨ। ਇਸ ਲਈ, ਭਗਤੀ ਪਰਾਭਵ  ਨਹੀਂ, ਪ੍ਰਭਾਵ ਦਾ ਸੰਕਲਪ ਹੈ।

 

ਲੇਕਿਨ ਸਾਥੀਓ,

 

ਇਹ ਵਿਜੈ ਸਾਨੂੰ ਦੂਸਰਿਆਂ ‘ਤੇ ਨਹੀਂ, ਇਹ ਵਿਜੈ ਸਾਨੂੰ ਆਪਣੇ ਉਪਰ ਹਾਸਲ ਕਰਨੀ ਹੈ। ਸਾਨੂੰ ਯੁੱਧ ਭੀ ਆਪਣੇ ਲਈ ਨਹੀਂ, ਬਲਕਿ ‘ਧਰਮਕਸ਼ੇਤਰ ਕੁਰੂਕਸ਼ੇਤਰֹ’ ਦੀ ਭਾਵਨਾ ਨਾਲ ਮਾਨਵਤਾ ਦੇ ਲਈ ਲੜਨਾ ਹੈ। ਅਤੇ ਇਹੀ ਭਾਵਨਾ ਸਾਡੀ ਸੰਸਕ੍ਰਿਤੀ ਵਿੱਚ, ਸਾਡੀਆਂ ਰਗਾਂ ਵਿੱਚ ਰਚੀ-ਵਸੀ ਹੋਈ ਹੈ। ਇਸੇ ਲਈ, ਭਾਰਤ ਕਦੇ ਸੀਮਾਵਾਂ ਦੇ ਵਿਸਤਾਰ ਦੇ ਲਈ ਦੂਸਰੇ ਦੇਸ਼ਾਂ ‘ਤੇ ਹਮਲਾ ਕਰਨ ਨਹੀਂ ਗਿਆ।

ਜੋ ਲੋਕ ਇਤਨੇ ਮਹਾਨ ਦਰਸ਼ਨ ਤੋਂ ਅਪਰਚਿਤ ਸਨ, ਜੋ ਇਸ ਨੂੰ ਸਮਝੇ ਨਹੀਂ, ਉਨ੍ਹਾਂ ਦੇ ਵਿਚਾਰਕ ਹਮਲਿਆਂ ਨੇ ਕਿਤੇ ਨਾ ਕਿੱਤੇ ਸਾਡੇ ਮਾਨਸ ਨੂੰ ਭੀ ਪ੍ਰਭਾਵਿਤ ਕੀਤਾ। ਲੇਕਿਨ, ਅਸੀਂ ਸ੍ਰੀਲ ਪ੍ਰਭੁਪਾਦ ਜਿਹੇ ਸੰਤਾਂ ਦੇ ਰਿਣੀ ਹਾਂ, ਜਿਨ੍ਹਾਂ ਨੇ ਕਰੋੜਾਂ ਲੋਕਾਂ ਨੂੰ ਦੁਬਾਰਾ ਸੱਚ ਦੇ ਦਰਸ਼ਨ ਕਰਵਾਏ, ਉਨ੍ਹਾਂ ਨੂੰ ਭਗਤੀ ਦੀ ਗੌਰਵ ਭਾਵਨਾ ਨਾਲ ਭਰ ਦਿੱਤਾ। ਅੱਜ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ‘ਗੁਲਾਮੀ ਦੀ ਮਾਨਸਿਕਤਾ ਤੋਂ ਮੁਕਤੀֹֹ ਦਾ ਸੰਕਲਪ ਲੈ ਕੇ ਦੇਸ਼ ਸੰਤਾਂ ਦੇ ਉਸ ਸੰਕਲਪ ਨੂੰ ਅੱਗੇ ਵਧਾ ਰਿਹਾ ਹੈ।

ਸਾਥੀਓ,

ਇੱਥੇ ਭਗਤੀ ਮਾਰਗ ਦੇ ਇਤਨੇ ਵਿਦਵਾਨ ਸੰਤਗਣ ਬੈਠੇ ਹਨ। ਆਪ ਸਭ ਭਗਤੀ ਮਾਰਗ ਤੋਂ ਭਲੀ-ਭਾਂਤ ਪਰਚਿਤ ਹੋ। ਸਾਡੇ ਭਗਤੀ ਮਾਰਗੀ ਸੰਤਾਂ ਦਾ ਯੋਗਦਾਨ, ਆਜ਼ਾਦੀ ਦੇ ਅੰਦੋਲਨ ਵਿੱਚ ਭਗਤੀ ਅੰਦੋਲਨ ਦੀ ਭੂਮਿਕਾ, ਅਮੁੱਲ ਰਹੀ ਹੈ। ਭਾਰਤ ਦੇ ਹਰ ਚੁਣੌਤੀਪੂਰਨ ਕਾਲਖੰਡ ਵਿੱਚ ਕੋਈ ਨਾ ਕੋਈ ਮਹਾਨ ਸੰਤ, ਅਚਾਰੀਆ, ਕਿਸੇ ਨਾ ਕਿਸੇ ਰੂਪ ਵਿੱਚ ਰਾਸ਼ਟਰ ਨੂੰ ਦਿਸ਼ਾ ਦੇਣ ਦੇ ਲਈ ਸਾਹਮਣੇ ਆਏ ਹਨ।

ਆਪ ਦੇਖੋ, ਮੱਧਕਾਲ  ਦੇ ਮੁਸ਼ਕਿਲ ਦੌਰ ਵਿੱਚ ਜਦੋਂ ਹਾਰ ਭਾਰਤ ਨੂੰ ਹਤਾਸ਼ਾ ਦੇ ਰਹੀ ਸੀ, ਤਦ, ਭਗਤੀ ਅੰਦੋਲਨ ਦੇ ਸੰਤਾਂ ਨੇ ਸਾਨੂੰ ‘ਹਾਰੇ ਨੋ ਹਰਿਨਾਮ’, ‘ਹਾਰੇ ਨੋ ਹਰਿਨਾਮ’ ਮੰਤਰ ਦਿੱਤਾ। ਇਨ੍ਹਾਂ ਸੰਤਾਂ ਨੇ ਸਾਨੂੰ ਸਿਖਾਇਆ ਕਿ ਸਮਰਪਣ ਕੇਵਲ ਪਰਮ ਸੱਤਾ ਦੇ ਸਾਹਮਣੇ ਕਰਨਾ ਹੈ। ਸਦੀਆਂ ਦੀ ਲੁੱਟ ਨਾਲ ਦੇਸ਼ ਗ਼ਰੀਬੀ ਦੀ ਗਹਿਰੀ ਖਾਈ ਵਿੱਚ ਸੀ। ਤਦ ਸੰਤਾਂ ਨੇ ਸਾਨੂੰ ਤਿਆਗ ਅਤੇ ਤਿਤਿਕਸ਼ਾ ਨਾਲ ਜੀਵਨ ਜੀ ਕੇ ਆਪਣੀਆਂ ਕਦਰਾਂ-ਕੀਮਤਾਂ ਦੀ ਰੱਖਿਆ ਕਰਨਾ ਸਿਖਾਇਆ।

ਸਾਨੂੰ ਫਿਰ ਤੋਂ ਇਹ ਆਤਮਵਿਸ਼ਵਾਸ ਹੋਇਆ ਹੈ ਕਿ ਜਦੋਂ ਸਤਯ ਦੀ ਰੱਖਿਆ ਦੇ ਲਈ ਆਪਣਾ ਸਭ ਕੁਝ ਬਲੀਦਾਨ ਕੀਤਾ ਜਾਂਦਾ ਹੈ, ਤਾਂ ਅਸਤਯ ਦਾ ਅੰਤ ਹੋ ਕੇ ਹੀ ਰਹਿੰਦਾ ਹੈ। ਸਤਯ ਦੀ ਹੀ ਜਿੱਤ (ਵਿਜੈ) ਹੁੰਦੀ ਹੈ-‘ਸਤਯਮੇਵ ਜਯਤੇ’। ਇਸ ਲਈ ਆਜ਼ਾਦੀ ਦੇ ਅੰਦੋਲਨ ਨੂੰ ਭੀ ਸਵਾਮੀ ਵਿਵੇਕਾਨੰਦ ਅਤੇ ਸ੍ਰੀਲ ਸੁਆਮੀ ਪ੍ਰਭੁਪਾਦ ਜਿਹੇ ਸੰਤਾਂ ਨੇ ਅਸੀਮ ਊਰਜਾ ਨਾਲ ਭਰ ਦਿੱਤਾ ਸੀ। ਪ੍ਰਭੁਪਾਦ ਸਵਾਮੀ ਦੇ ਕੋਲ ਨੇਤਾਜੀ ਸੁਭਾਸ਼ ਚੰਦਰ ਬੋਸ, ਅਤੇ ਮਹਾਮਨਾ ਮਾਲਵੀਯ ਜੀ ਜਿਹੀਆਂ  ਹਸਤੀਆਂ ਉਨ੍ਹਾਂ ਦੇ ਅਧਿਆਤਮਕ ਮਾਰਗਦਰਸ਼ਨ ਲੈਣ  ਆਉਂਦੀਆਂ ਸਨ।

ਸਾਥੀਓ,

ਬਲੀਦਾਨ ਦੇ ਕੇ ਭੀ ਅਮਰ ਰਹਿਣ ਦਾ ਇਹ ਆਤਮਵਿਸ਼ਵਾਸ ਸਾਨੂੰ ਭਗਤੀ ਯੋਗ ਤੋਂ ਮਿਲਦਾ ਹੈ। ਇਸੇ ਲਈ, ਸਾਡੇ ਰਿਸ਼ੀਆਂ ਨੇ ਕਿਹਾ ਹੈ-‘ਅੰਮ੍ਰਿਤ-ਸਵਰੂਪਾ ਚ’ ਅਰਥਾਤ, ਉਹ ਭਗਤੀ ਅੰਮ੍ਰਿਤ ਸਵਰੂਪਾ ਹੈ। ਅੱਜ ਇਸੇ ਆਤਮਵਿਸ਼ਵਾਸ ਦੇ ਨਾਲ ਕਰੋੜਾਂ ਦੇਸ਼ਵਾਸੀ ਰਾਸ਼ਟਰ ਭਗਤੀ ਦੀ ਊਰਜਾ  ਲੈ ਕੇ ਅੰਮ੍ਰਿਤਕਾਲ ਵਿੱਚ ਪ੍ਰਵੇਸ਼ ਕਰ ਚੁੱਕੇ ਹਨ। ਇਸ ਅੰਮ੍ਰਤਕਾਲ ਵਿੱਚ ਅਸੀਂ ਆਪਣੇ ਭਾਰਤ ਨੂੰ ਵਿਕਸਿਤ ਬਣਾਉਣ ਦਾ ਸੰਕਲਪ ਲਿਆ ਹੈ। ਅਸੀਂ ਰਾਸ਼ਟਰ ਨੂੰ ਦੇਵ ਮੰਨ ਕੇ, ‘ਦੇਵ ਸੇ ਦੇਸ਼’ ਦਾ ਵਿਜ਼ਨ ਲੈ ਕੇ ਅੱਗੇ ਵਧ ਰਹੇ ਹਾਂ। ਅਸੀਂ ਆਪਣੀ ਤਾਕਤ ਆਪਣੀ ਵਿਵਿਧਤਾ ਨੂੰ ਬਣਾਇਆ ਹੈ, ਦੇਸ਼ ਦੇ ਕੋਣੇ-ਕੋਣੇ ਦੀ ਸਮਰੱਥਾ, ਇਹੀ ਸਾਡੀ ਊਰਜਾ, ਸਾਡੀ ਤਾਕਤ, ਸਾਡੀ ਚੇਤਨਾ ਹੈ।

 

ਸਾਥੀਓ,

ਇੱਥੇ ਇਤਨੀ ਬੜੀ ਸੰਖਿਆ ਵਿੱਚ ਆਪ (ਤੁਸੀਂ) ਸਭ ਲੋਕ ਇਕੱਤਰਿਤ ਹੋ। ਕੋਈ ਕਿਸੇ ਰਾਜ ਤੋਂ ਹੈ, ਕੋਈ ਕਿਸੇ ਇਲਾਕੇ ਤੋਂ ਹੈ। ਭਾਸ਼ਾ, ਬੋਲੀ, ਰਹਿਣ-ਸਹਿਣ ਭੀ ਅੱਲਗ-ਅੱਲਗ ਹਨ। ਲੇਕਿਨ, ਇੱਕ ਸਾਂਝਾ ਚਿੰਤਨ ਸਭ ਨੂੰ ਕਿਤਨੀ ਸਹਿਜਤਾ ਨਾਲ ਜੋੜਦਾ ਹੈ। ਭਗਵਾਨ ਸ਼੍ਰੀਕਿਸ਼ਨ ਸਾਨੂੰ ਸਿਖਾਉਂਦੇ ਹਨ- ‘ਅਹਮ ਆਤਮਾ ਗੁਡਾਕੇਸ਼ ਸਰਵ ਭੂਤਾਸ਼ਯ ਸਥਿਤ: (‘अहम् आत्मा गुडाकेश सर्व भूताशय स्थितः’)। ਅਰਥਾਤ, ਸਾਰੇ ਪ੍ਰਾਣੀਆਂ ਦੇ ਅੰਦਰ, ਉਨ੍ਹਾਂ ਦੀ ਆਤਮਾ ਦੇ ਰੂਪ ਵਿੱਚ ਇੱਕ ਹੀ ਈਸ਼ਵਰ ਰਹਿੰਦਾ ਹੈ। ਇਹੀ ਵਿਸ਼ਵਾਸ ਭਾਰਤ ਦੇ ਅੰਤਰ ਮਨ ਵਿੱਚ ‘ਨਰ ਸੇ ਨਾਰਾਇਣ’ ਅਤੇ ‘ਜੀਵ ਸੇ ਸ਼ਿਵ’ ਦੀ ਧਾਰਨਾ ਦੇ ਰੂਪ ਵਿੱਚ ਰਚਿਆ-ਵਸਿਆ ਹੈ। ਇਸ ਲਈ, ਅਨੇਕਤਾ ਵਿੱਚ ਏਕਤਾ ਦਾ ਭਾਰਤ ਦਾ ਮੰਤਰ ਇਤਨਾ ਸਹਿਜ ਹੈ, ਇਤਨਾ ਵਿਆਪਕ ਹੈ ਕਿ ਉਸ ਵਿੱਚ ਵੰਡ ਦੀ ਗੁੰਜਾਇਸ਼ ਹੀ ਨਹੀਂ ਹੈ।

ਅਸੀਂ ਇੱਕ ਵਾਰ ‘ਹਰੇ ਕ੍ਰਿਸ਼ਨ’ ਬੋਲਦੇ ਹਾਂ, ਅਤੇ ਇੱਕ ਦੂਸਰੇ ਦੇ ਦਿਲਾਂ ਨਾਲ ਜੁੜ ਜਾਂਦੇ ਹਾਂ। ਇਸੇ ਲਈ, ਦੁਨੀਆ ਦੇ ਲਈ ਰਾਸ਼ਟਰ ਇੱਕ ਰਾਜਨੀਤਕ ਧਾਰਨਾ ਹੋ ਸਕਦੀ ਹੈ....ਲੇਕਿਨ ਭਾਰਤ ਦੇ ਲਈ ਤਾਂ ‘ਏਕ ਭਾਰਤ, ਸ਼੍ਰੇਸ਼ਠ ਭਾਰਤ’, ਇਹ ਇੱਕ ਅਧਿਆਤਮਕ ਆਸਥਾ ਹੈ।

ਸਾਡੇ ਸਾਹਮਣੇ ਖ਼ੁਦ ਸ੍ਰੀਲ ਭਗਤੀ ਸਿਧਾਂਤ ਗੋਸਵਾਮੀ ਦਾ ਜੀਵਨ ਭੀ ਇੱਕ ਉਦਾਹਰਣ ਹੈ! ਪ੍ਰਭੁਪਾਦ ਜੀ ਪੁਰੀ ਵਿੱਚ ਜਨਮੇ, ਉਨ੍ਹਾਂ ਨੇ ਦੱਖਣ ਦੇ ਰਾਮਾਨੁਜਾਚਾਰੀਆ ਜੀ ਦੀ ਪਰੰਪਰਾ ਵਿੱਚ ਦੀਖਿਆ ਲਈ ਅਤੇ ਚੈਤਨਯ ਮਹਾਪ੍ਰਭੁ ਦੀ ਪਰੰਪਰਾ ਨੂੰ ਅੱਗੇ ਵਧਾਇਆ। ਅਤੇ ਆਪਣੀ ਇਸ ਅਧਿਆਤਮਕ ਯਾਤਰਾ ਦਾ ਕੇਂਦਰ ਬਣਾਇਆ ਬੰਗਾਲ ਵਿੱਚ ਸਥਾਪਿਤ ਆਪਣੇ ਮਠ ਨੂੰ। ਬੰਗਾਲ ਦੀ ਧਰਤੀ ਵਿੱਚ ਬਾਤ ਹੀ ਕੁਝ ਐਸੀ ਹੈ ਕਿ ਉੱਥੋਂ ਅਧਿਆਤਮ ਅਤੇ ਬੌਧਿਕਤਾ ਨਿਰੰਤਰ ਊਰਜਾ ਪਾਉਂਦੀ (ਪ੍ਰਾਪਤ ਕਰਦੀ) ਹੈ। ਇਹ ਬੰਗਾਲ ਦੀ ਹੀ ਧਰਤੀ ਹੈ, ਜਿਸ ਨੇ ਸਾਨੂੰ ਰਾਮ ਕ੍ਰਿਸ਼ਨ ਪਰਮਹੰਸ ਜਿਹੇ ਸੰਤ ਦਿੱਤੇ, ਸੁਆਮੀ ਵਿਵੇਕਾਨੰਦ ਜਿਹੇ ਰਾਸ਼ਟਰ ਰਿਸ਼ੀ ਦਿੱਤੇ।

ਇਸ ਧਰਤੀ ਨੇ ਸ਼੍ਰੀ ਅਰਬਿੰਦੋ ਅਤੇ ਗੁਰੂ ਰਵਿੰਦਰਨਾਥ ਟੈਗੋਰ ਜਿਹੇ ਮਹਾਪੁਰਖ ਭੀ ਦਿੱਤੇ, ਜਿਨ੍ਹਾਂ ਨੇ ਸੰਤ ਭਾਵ ਨਾਲ ਰਾਸ਼ਟਰੀ ਅੰਦੋਲਨਾਂ ਨੂੰ ਅੱਗੇ ਵਧਾਇਆ। ਇੱਥੇ ਹੀ ਰਾਜਾ ਰਾਮ ਮੋਹਨ ਰਾਏ ਜਿਹੇ ਸਮਾਜ ਸੁਧਾਰਕ ਭੀ ਮਿਲੇ। ਬੰਗਾਲ ਚੈਤਨਯ ਮਹਾਪ੍ਰਭੁ ਅਤੇ ਪ੍ਰਭੁਪਾਦ ਜਿਹੇ ਉਨ੍ਹਾਂ ਦੇ ਅਨੁਯਾਈਆਂ (ਪੈਰੋਕਾਰਾ)ਦੀ ਤਾਂ ਕਰਮਭੂਮੀ ਰਹੀ ਹੀ ਹੈ। ਉਨ੍ਹਾਂ ਦੇ ਪ੍ਰਭਾਵ ਨਾਲ ਅੱਜ ਪ੍ਰੇਮ ਅਤੇ ਭਗਤੀ ਇੱਕ ਆਲਮੀ ਮੂਵਮੈਂਟ ਬਣ ਗਏ ਹਨ।

ਸਾਥੀਓ,

ਅੱਜ ਭਾਰਤ ਦੀ ਗਤੀ-ਪ੍ਰਗਤੀ ਦੀ ਹਰ ਤਰਫ਼ ਚਰਚਾ ਹੋ ਰਹੀ ਹੈ। ਆਧੁਨਿਕ ਇਨਫ੍ਰਾਸਟ੍ਰਕਚਰ ਵਿੱਚ, ਹਾਇਟੈਕ ਸੇਵਾਵਾਂ ਵਿੱਚ ਭਾਰਤ ਵਿਕਸਿਤ ਦੇਸ਼ਾਂ ਦੀ ਬਾਰਬਰੀ ਕਰ ਰਿਹਾ ਹੈ। ਕਿਤਨੇ ਹੀ ਫੀਲਡਸ ਵਿੱਚ ਅਸੀਂ ਬੜੇ-ਬੜੇ ਦੇਸ਼ਾਂ ਤੋਂ ਅੱਗੇ ਭੀ ਨਿਕਲ ਰਹੇ ਹਾਂ। ਸਾਨੂੰ ਲੀਡਰਸ਼ਿਪ ਦੇ ਰੋਲ ਵਿੱਚ ਦੇਖਿਆ ਜਾ ਰਿਹਾ ਹੈ। ਲੇਕਿਨ ਨਾਲ ਹੀ, ਅੱਜ ਭਾਰਤ ਦਾ ਯੋਗ ਭੀ ਪੂਰੀ ਦੁਨੀਆ ਵਿੱਚ ਘਰ-ਘਰ ਪਹੁੰਚ ਰਿਹਾ ਹੈ।

ਸਾਡੇ  ਆਯੁਰਵੇਦ ਅਤੇ naturopathy ਦੀ ਤਰਫ਼ ਵਿਸ਼ਵ ਦਾ ਵਿਸ਼ਵਾਸ ਹੋਰ ਵਧਦਾ ਚਲਾ ਜਾ ਰਿਹਾ ਹੈ। ਤਮਾਮ ਦੇਸ਼ਾਂ ਦੇ ਪ੍ਰੈਜ਼ੀਡੈਂਟ ਅਤੇ ਪ੍ਰਾਇਮ ਮਿਨਿਸਟਰ ਆਉਂਦੇ ਹਨ, delegates ਆਉਂਦੇ ਹਨ, ਤਾਂ ਉਹ ਸਾਡੇ ਪ੍ਰਾਚੀਨ ਮੰਦਿਰਾਂ ਨੂੰ ਦੇਖਣ ਜਾਂਦੇ ਹਨ, ਇਤਨੀ ਜਲਦੀ ਇਹ ਬਦਲਾਅ ਆਇਆ ਕਿਵੇਂ? ਇਹ ਬਦਲਾਅ ਆਇਆ ਕਿਵੇਂ? ਇਹ ਬਦਲਾਅ ਆਇਆ ਹੈ, ਯੁਵਾ ਊਰਜਾ ਨਾਲ?

ਅੱਜ ਭਾਰਤ ਦਾ ਯੁਵਾ ਬੋਧ ਅਤੇ ਸ਼ੋਧ, ਦੋਨਾਂ ਨੂੰ ਇਕੱਠੇ ਨਾਲ ਲੈ ਕੇ ਚਲਦਾ ਹੈ। ਸਾਡੀ ਨਵੀਂ ਪੀੜ੍ਹੀ ਹੁਣ ਆਪਣੀ ਸੰਸਕ੍ਰਿਤੀ ਨੂੰ ਪੂਰੇ ਗਰਵ (ਮਾਣ) ਨਾਲ ਆਪਣੇ ਮੱਥੇ ‘ਤੇ ਧਾਰਨ ਕਰਦੀ ਹੈ। ਅੱਜ ਦਾ ਯੁਵਾ Spirituality ਅਤੇ  Start-ups ਦੋਨਾਂ ਦੀ ਅਹਿਮੀਅਤ  ਸਮਝਦਾ ਹੈ, ਦੋਨਾਂ ਦੀ ਕਾਬਲੀਅਤ ਰੱਖਦਾ ਹੈ। ਇਸ ਲਈ, ਅਸੀਂ ਦੇਖ ਰਹੇ ਹਾਂ, ਅੱਜ ਕਾਸ਼ੀ ਹੋਵੇ ਜਾਂ ਅਯੁੱਧਿਆ, ਤੀਰਥ ਸਥਲਾਂ ਵਿੱਚ ਜਾਣ ਵਾਲਿਆਂ ਵਿੱਚ ਬਹੁਤ ਬੜੀ ਸੰਖਿਆ ਸਾਡੇ ਨੌਜਵਾਨਾਂ ਦੀ ਹੁੰਦੀ ਹੈ।

ਭਾਈਓ ਅਤੇ ਭੈਣੋ,

ਜਦੋਂ  ਦੇਸ਼ ਦੀ ਨਵੀਂ ਪੀੜ੍ਹੀ ਇਤਨੀ ਜਾਗਰੂਕ ਹੋਵੇ, ਤਾਂ ਇਹ ਸੁਭਾਵਿਕ ਹੈ ਕਿ ਦੇਸ਼ ਚੰਦਰਯਾਨ ਭੀ ਬਣਾਏਗਾ, ਅਤੇ ‘ਚੰਦਰਸ਼ੇਖਰ ਮਹਾਦੇਵ ਦਾ ਧਾਮ ਭੀ ਸਜਾਏਗਾ। ਜਦੋਂ ਅਗਵਾਈ ਯੁਵਾ ਕਰੇਗਾ ਤਾਂ ਦੇਸ਼ ਚੰਦਰਮਾ ‘ਤੇ ਰੋਵਰ ਭੀ ਉਤਾਰੇਗਾ, ਅਤੇ ਉਸ ਸਥਾਨ ਨੂੰ ‘ਸ਼ਿਵਸ਼ਕਤੀ’ ਨਾਮ ਦੇ ਕੇ ਆਪਣੀ ਪਰੰਪਰਾ ਨੂੰ ਪੋਸ਼ਿਤ ਭੀ ਕਰੇਗਾ। ਹੁਣ ਦੇਸ਼ ਵਿੱਚ ਵੰਦੇ ਭਾਰਤ ਟ੍ਰੇਨ ਭੀ ਦੋੜਨਗੀਆਂ, ਅਤੇ ਵ੍ਰਿੰਦਾਵਨ, ਮਥੁਰਾ, ਅਯੁੱਧਿਆ ਦਾ ਕਾਇਆਕਲਪ  ਭੀ ਹੋਵੇਗਾ। ਮੈਂਨੂੰ ਇਹ ਦੱਸਦੇ ਹੋਏ ਭੀ ਖ਼ੁਸ਼ੀ ਹੋ ਰਹੀ ਹੈ ਕਿ ਅਸੀਂ ਨਮਾਮਿ ਗੰਗੇ ਯੋਜਨਾ ਦੇ ਤਹਿਤ ਬੰਗਾਲ ਦੇ ਮਾਯਾਪੁਰ ਵਿੱਚ ਸੁੰਦਰ ਗੰਗਾਘਾਟ ਦਾ ਨਿਰਮਾਣ ਭੀ ਸ਼ੁਰੂ ਕੀਤਾ ਹੈ।

ਸਾਥੀਓ,

ਵਿਕਾਸ ਅਤੇ ਵਿਰਾਸਤ ਦੀ ਇਹ, ਇਹ ਸਾਡਾ ਕਦਮਤਾਲ 25 ਵਰ੍ਹਿਆਂ ਦੇ ਅੰਮ੍ਰਿਤਕਾਲ ਵਿੱਚ ਐਸੇ ਹੀ ਅਨਵਰਤ ਨਿਰੰਤਰ ਚਲਣ ਵਾਲਾ ਹੈ, ਸੰਤਾਂ ਦੇ ਅਸ਼ੀਰਵਾਦ ਨਾਲ ਚਲਣ ਵਾਲਾ ਹੈ। ਸੰਤਾਂ ਦੇ ਅਸ਼ੀਰਵਾਦ ਨਾਲ ਅਸੀਂ ਵਿਕਸਿਤ ਭਾਰਤ ਦਾ ਨਿਰਮਾਣ ਕਰਾਂਗੇ, ਅਤੇ ਸਾਡਾ ਅਧਿਆਤਮ ਪੂਰੀ ਮਾਨਵਤਾ ਦੇ ਕਲਿਆਣ ਦਾ ਮਾਰਗ ਪੱਧਰਾ ਕਰੇਗਾ। ਇਸੇ ਕਾਮਨਾ ਦੇ ਨਾਲ, ਆਪ ਸਭ ਨੂੰ ਹਰੇ ਕ੍ਰਿਸ਼ਨ! ਹਰੇ ਕ੍ਰਿਸ਼ਨ! ਹਰੇ ਕ੍ਰਿਸ਼ਨ! ਬਹੁਤ ਬਹੁਤ ਧੰਨਵਾਦ!

 

***

ਡੀਐੱਸ/ਵੀਜੇ/ਡੀਕੇ/ਏਕੇ



(Release ID: 2004789) Visitor Counter : 45