ਕੋਲਾ ਮੰਤਰਾਲਾ
azadi ka amrit mahotsav

ਕੋਲਾ ਮੰਤਰਾਲੇ ਨੇ ਜਨਵਰੀ, 2024 ਵਿੱਚ 99.73 ਮਿਲੀਅਨ ਟਨ ਦਾ ਉਤਪਾਦਨ ਹਾਸਲ ਕੀਤਾ


6.52 ਫ਼ੀਸਦ ਵਾਧੇ ਨਾਲ ਕੋਲੇ ਦੀ ਡਿਸਪੈਚ 87.37 ਮੀਟਰਕ ਟਨ ਤੱਕ ਪਹੁੰਚੀ

ਜਨਵਰੀ ਤੱਕ, ਸੰਚਤ ਕੋਲੇ ਦੀ ਡਿਸਪੈਚ 798 ਮੀਟਰਕ ਟਨ ਤੱਕ ਪਹੁੰਚੀ

प्रविष्टि तिथि: 05 FEB 2024 2:03PM by PIB Chandigarh

ਕੋਲਾ ਮੰਤਰਾਲੇ ਨੇ ਜਨਵਰੀ 2024 ਦੌਰਾਨ ਕੁੱਲ ਕੋਲਾ ਉਤਪਾਦਨ ਵਿੱਚ ਮਹੱਤਵਪੂਰਨ ਵਾਧਾ ਹਾਸਲ ਕੀਤਾ ਹੈ, ਜੋ 99.73 ਮਿਲੀਅਨ ਟਨ (ਐੱਮਟੀ) ਤੱਕ ਪਹੁੰਚ ਗਿਆ ਹੈ। ਇਹ ਪਿਛਲੇ ਸਾਲ ਦੇ ਇਸੇ ਮਹੀਨੇ ਦੇ 90.42 ਮੀਟਰਕ ਟਨ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ, ਜੋ ਕਿ 10.30 ਪ੍ਰਤੀਸ਼ਤ ਦਾ ਵਾਧਾ ਦਰਸਾਉਂਦਾ ਹੈ।

ਕੋਲ ਇੰਡੀਆ ਲਿਮਟਿਡ (ਸੀਆਈਐੱਲ) ਦਾ ਉਤਪਾਦਨ ਜਨਵਰੀ 2024 ਵਿੱਚ 78.41 ਮੀਟਰਕ ਟਨ ਹੋ ਗਿਆ ਹੈ, ਜੋ ਕਿ ਜਨਵਰੀ 2023 ਵਿੱਚ 71.88 ਮੀਟਰਕ ਟਨ ਸੀ ਅਤੇ ਜਿਸ ਵਿੱਚ 9.09 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਵਿੱਤੀ ਸਾਲ 23-24 (ਜਨਵਰੀ 2024 ਤੱਕ) ਵਿੱਚ ਸੰਚਤ ਕੋਲਾ ਉਤਪਾਦਨ ਵਧ ਕੇ 784.11 ਮੀਟਰਕ ਟਨ (ਆਰਜ਼ੀ) ਹੋ ਗਿਆ ਹੈ, ਜਦਕਿ ਵਿੱਤੀ ਸਾਲ 22-23 ਦੀ ਇਸੇ ਮਿਆਦ ਦੇ ਦੌਰਾਨ ਸੰਚਤ ਕੋਲਾ ਉਤਪਾਦਨ 12.18 ਫੀਸਦੀ ਦੀ ਵਾਧਾ ਦਰ ਨਾਲ 698.99 ਮੀਟਰਕ ਟਨ ਸੀ।

ਜਨਵਰੀ 2024 ਵਿੱਚ ਕੋਲਾ ਡਿਸਪੈਚ ਵਿੱਚ ਵਾਧਾ ਦੇਖਣ ਨੂੰ ਮਿਲਿਆ, ਜੋ 6.52 ਪ੍ਰਤੀਸ਼ਤ ਦੀ ਵਾਧਾ ਦਰ ਦੇ ਨਾਲ, ਜਨਵਰੀ 2023 ਵਿੱਚ ਰਿਕਾਰਡ ਕੀਤੇ 82.02 ਮੀਟ੍ਰਿਕ ਟਨ ਦੇ ਮੁਕਾਬਲੇ 87.37 ਮੀਟਰਕ ਟਨ ਤੱਕ ਪਹੁੰਚ ਗਿਆ। ਇਸ ਦੇ ਨਾਲ ਹੀ, ਕੋਲ ਇੰਡੀਆ ਲਿਮਟਿਡ (ਸੀਆਈਐੱਲ) ਨੇ ਡਿਸਪੈਚ ਦੇ ਮਾਮਲੇ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਅਤੇ ਇਹ ਜਨਵਰੀ 2024 ਵਿੱਚ 67.56 ਮੀਟਰਕ ਟਨ ਤੱਕ ਪਹੁੰਚ ਗਿਆ, ਜਦਕਿ ਜਨਵਰੀ 2023 ਵਿੱਚ 64.45 ਮੀਟਰਕ ਟਨ ਸੀ, ਜੋ 4.83 ਪ੍ਰਤੀਸ਼ਤ ਦਾ ਵਾਧਾ ਦਰਸਾਉਂਦਾ ਹੈ। ਵਿੱਤੀ ਸਾਲ 23-24 ਵਿੱਚ ਸੰਚਤ ਕੋਲਾ ਡਿਸਪੈਚ (ਜਨਵਰੀ 2024 ਤੱਕ) 797.66 ਮੀਟਰਕ ਟਨ (ਆਰਜ਼ੀ) ਰਿਹਾ, ਜਦਕਿ ਵਿੱਤੀ ਸਾਲ 22-23 ਦੀ ਸਮਾਨ ਮਿਆਦ ਦੌਰਾਨ 719.78 ਮੀਟਰਕ ਟਨ ਸੀ, ਜਿਸ ਵਿੱਚ 10.82 ਪ੍ਰਤੀਸ਼ਤ ਦਾ ਸ਼ਲਾਘਾਯੋਗ ਵਾਧਾ ਦਰਜ ਕੀਤਾ ਗਿਆ।

31 ਜਨਵਰੀ, 2024 ਤੱਕ ਕੋਲਾ ਕੰਪਨੀਆਂ ਕੋਲ ਕੋਲੇ ਦੇ ਭੰਡਾਰ ਵਿੱਚ ਇੱਕ ਮਹੱਤਵਪੂਰਨ ਵਾਧਾ ਦੇਖਿਆ ਗਿਆ, ਜੋ ਕਿ ਵਧ ਕੇ 70.37 ਮੀਟਰਕ ਟਨ ਹੋ ਗਿਆ। ਇਹ ਵਾਧਾ ਕੋਲਾ ਖੇਤਰ ਦੀ ਮਜ਼ਬੂਤ ​​ਕਾਰਗੁਜ਼ਾਰੀ ਅਤੇ ਕੁਸ਼ਲਤਾ ਨੂੰ ਰੇਖਾਂਕਿਤ ਕਰਦੇ ਹੋਏ 47.85 ਫੀਸਦੀ ਦੀ ਇੱਕ ਬਹੁਤ ਹੀ ਚੰਗੀ ਸਾਲਾਨਾ ਵਿਕਾਸ ਦਰ ਦਰਸਾਉਂਦਾ ਹੈ। ਇਸ ਦੇ ਨਾਲ ਹੀ, ਥਰਮਲ ਪਾਵਰ ਪਲਾਂਟਾਂ (ਟੀਪੀਪੀ) ਵਿੱਚ ਕੋਲੇ ਦੇ ਭੰਡਾਰ, ਖਾਸ ਤੌਰ 'ਤੇ ਡੀਸੀਬੀ ਵਜੋਂ ਪਛਾਣੀਆਂ ਗਈਆਂ ਥਾਵਾਂ 'ਤੇ, ਉਸੇ ਸਮੇਂ 15.26 ਪ੍ਰਤੀਸ਼ਤ ਦੀ ਸਾਲਾਨਾ ਵਿਕਾਸ ਦਰ ਦੇ ਨਾਲ 36.16 ਮੀਟਰਕ ਟਨ ਤੱਕ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ।

ਉਪਰੋਕਤ ਅੰਕੜੇ ਦੇਸ਼ ਦੀਆਂ ਊਰਜਾ ਮੰਗਾਂ ਨੂੰ ਪੂਰਾ ਕਰਨ ਲਈ ਕੋਲਾ ਖੇਤਰ ਦੀ ਲਚਕਤਾ ਅਤੇ ਵਚਨਬੱਧਤਾ ਨੂੰ ਰੇਖਾਂਕਿਤ ਕਰਦੇ ਹਨ। ਕੋਲਾ ਮੰਤਰਾਲਾ ਕੋਲਾ ਸੈਕਟਰ ਦੇ ਅੰਦਰ ਨਿਰੰਤਰ ਵਿਕਾਸ ਅਤੇ ਕੁਸ਼ਲਤਾ ਨੂੰ ਉਤਸ਼ਾਹਿਤ ਕਰਨ ਲਈ ਦ੍ਰਿੜ ਹੈ।

****

ਬੀਵਾਈ/ਆਰਕੇਪੀ/ਐੱਸਟੀ


(रिलीज़ आईडी: 2002980) आगंतुक पटल : 96
इस विज्ञप्ति को इन भाषाओं में पढ़ें: Telugu , Kannada , English , Urdu , हिन्दी , Marathi , Tamil