ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਦੇ ਲਈ ਪ੍ਰਧਾਨ ਮੰਤਰੀ ਪੁਰਸਕਾਰ 2023 ਦੀ ਯੋਜਨਾ


ਨਾਮਾਂਕਣ ਜਮ੍ਹਾਂ ਕਰਨ ਦੀ ਆਖਰੀ ਮਿਤੀ 12 ਫਰਵਰੀ, 2024 ਤੱਕ ਵਧਾ ਦਿੱਤੀ ਗਈ

Posted On: 02 FEB 2024 11:29AM by PIB Chandigarh

ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਦੇ ਲਈ ਪ੍ਰਧਾਨ ਮੰਤਰੀ ਪੁਰਸਕਾਰ, 2023 ਦੇ ਤਹਿਤ ਨਾਮਾਂਕਣ ਅਤੇ ਰਜਿਸਟ੍ਰੇਸ਼ਨ 3 ਜਨਵਰੀ, 2024 ਨੂੰ ਸ਼ੁਰੂ ਹੋਇਆ ਸੀ।

ਹੇਠ ਲਿਖੀਆਂ ਸ੍ਰੇਣੀਆਂ ਵਿੱਚ ਨਾਮਾਂਕਣ ਮੰਗੇ ਗਏ ਸਨ:-

ਸ਼੍ਰੇਣੀ -1- 12 ਤਰਜੀਹੀ ਖੇਤਰ ਦੇ ਪ੍ਰੋਗਰਾਮਾਂ ਦੇ ਤਹਿਤ ਜ਼ਿਲ੍ਹਿਆਂ ਦਾ ਸੰਪੂਰਨ ਵਿਕਾਸ। ਇਸ ਸ਼੍ਰੇਣੀ ਵਿੱਚ 10 ਪੁਰਸਕਾਰ ਪ੍ਰਦਾਨ ਕੀਤੇ ਜਾਣਗੇ।

ਸ਼੍ਰੇਣੀ 2: ਕੇਂਦਰੀ ਮੰਤਰਾਲਿਆਂ/ਵਿਭਾਗਾਂ, ਰਾਜਾਂ, ਜ਼ਿਲ੍ਹਿਆਂ ਦੇ ਲਈ ਇਨੋਵੇਸ਼ਨ। ਇਸ ਸ਼੍ਰੇਣੀ ਦੇ ਤਹਿਤ 6 ਪੁਰਸਕਾਰ ਪ੍ਰਦਾਨ ਕੀਤੇ ਜਾਣਗੇ।

ਬਿਨੈਕਾਰਾਂ ਦੁਆਰਾ ਡੇਟਾ ਨੂੰ ਅਪਲੋਡ ਕੀਤੇ ਜਾਣ ਵਾਲਿਆਂ ਦੀ ਜ਼ਰੂਰਤ ਅਤੇ ਵਿਭਿੰਨ ਸੰਗਠਨਾਂ ਤੋਂ ਪ੍ਰਾਪਤ ਬੇਨਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਦੇ ਲਈ ਪ੍ਰਧਾਨ ਮੰਤਰੀ ਪੁਰਸਕਾਰ 2023 ਦੇ ਤਹਿਤ ਵੈੱਬ-ਪੋਰਟਲ ((www.pmawards.gov.in) ‘ਤੇ ਰਜਿਸਟ੍ਰੇਸ਼ਨ ਅਤੇ ਔਨਲਾਈਨ ਨਾਮਾਂਕਣ ਜਮ੍ਹਾਂ ਕਰਨ ਦੀ ਆਖਰੀ ਮਿਤੀ ਨੂੰ 31.01.2024 ਤੋਂ ਵਧਾ ਕੇ 12.02.2024 (17:00 ਵਜੇ) ਤੱਕ ਕਰ ਦਿੱਤਾ ਗਿਆ ਹੈ।

*************

ਐੱਸਐੱਨਸੀ/ਪੀਕੇ



(Release ID: 2001919) Visitor Counter : 36