ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਮੇਰਾ ਯੁਵਾ ਭਾਰਤ (ਮਾਈ ਭਾਰਤ) ਪੋਰਟਲ ’ਤੇ ਤਿੰਨ ਮਹੀਨਿਆਂ ਵਿੱਚ ਰਜਿਸਟ੍ਰੇਸ਼ਨ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ 1.45 ਕਰੋੜ ਤੋਂ ਪਾਰ
Posted On:
01 FEB 2024 4:43PM by PIB Chandigarh
ਮੇਰਾ ਯੁਵਾ ਭਾਰਤ (ਮਾਈ ਭਾਰਤ) ਪੋਰਟਲ 31 ਜਨਵਰੀ, 2024 ਤੱਕ 1.45 ਕਰੋੜ ਤੋਂ ਵੱਧ ਰਜਿਸਟ੍ਰੇਸ਼ਨਾਂ ਨਾਲ ਅਹਿਮ ਪ੍ਰਾਪਤੀ ਹਾਸਿਲ ਕੀਤੀ ਹੈ। ਅਜਿਹਾ ਯੂਜ਼ਰ ਫਰੈਂਡਲੀ ਇੰਟਰਫੇਸ ਕਾਰਨ ਸੰਭਵ ਹੋਇਆ ਹੈ, ਜੋ ਕੁਝ ਮਿੰਟਾਂ ਵਿੱਚ ਹੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਪੂਰਾ ਕਰ ਦਿੰਦਾ ਹੈ। ਇਹ ਪੋਰਟਲ ਪਹਿਲਾਂ ਤੋਂ ਹੀ ਦੇਸ਼ ਦੇ ਨੌਜਵਾਨਾਂ ਨੂੰ ਰਚਨਾਤਮਕ ਅਤੇ ਪਰਿਵਰਤਨਸ਼ੀਲ ਯਤਨਾਂ ਲਈ ਲਾਮਬੰਦ ਕਰਨ ਵਾਸਤੇ ਪ੍ਰਭਾਵਿਤ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਏਕਤਾ ਦਿਵਸ ਦੇ ਮੌਕੇ ’ਤੇ ਯਾਨੀ 31 ਅਕਤੂਬਰ, 2023 ਨੂੰ ਕਰਤੱਵਿਆ ਪਥ, ਨਵੀਂ ਦਿੱਲੀ ਵਿਖੇ ਦੇਸ਼ ਦੇ ਨੌਜਵਾਨਾਂ ਲਈ ‘ਮੇਰਾ ਯੁਵਾ ਭਾਰਤ (ਮਾਈ ਭਾਰਤ)’ ਪਲੇਟਫਾਰਮ ਲਾਂਚ ਕੀਤਾ ਸੀ। ਮਾਈ ਭਾਰਤ ਪੋਰਟਲ ਦੀ ਕਲਪਨਾ ਨੌਜਵਾਨਾਂ ਦੇ ਵਿਕਾਸ ਅਤੇ ਨੌਜਵਾਨਾਂ ਦੀ ਅਗਵਾਈ ਵਾਲੇ ਵਿਕਾਸ ਲਈ ਇੱਕ ਮਹੱਤਵਪੂਰਨ, ਤਕਨਾਲੋਜੀ-ਸੰਚਾਲਿਤ ਫੈਸੀਲੀਟੇਟਰ ਵਜੋਂ ਕੀਤੀ ਗਈ ਹੈ, ਜਿਸਦਾ ਮੁੱਖ ਟੀਚਾ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਅਤੇ "ਵਿਕਸਿਤ ਭਾਰਤ" ਦੀ ਸਿਰਜਣਾ ਵਿੱਚ ਯੋਗਦਾਨ ਪਾਉਣ ਵਿੱਚ ਸਮਰੱਥ ਬਣਾਉਣ ਦੇ ਬਰਾਬਰ ਮੌਕੇ ਪ੍ਰਦਾਨ ਕਰਨ ਨਾਲ ਸਬੰਧਤ ਹੈ। ਇਹ ਇੱਕ 'ਫਿਜਿਟਲ ਪਲੇਟਫਾਰਮ' (ਭੌਤਿਕ + ਡਿਜੀਟਲ) ਹੈ, ਜਿਸ ਵਿੱਚ ਸਰੀਰਿਕ ਗਤੀਵਿਧੀ ਦੇ ਨਾਲ-ਨਾਲ ਡਿਜੀਟਲ ਤੌਰ 'ਤੇ ਜੁੜਨ ਦਾ ਮੌਕਾ ਵੀ ਸ਼ਾਮਲ ਹੈ। ਸਰੀਰਕ ਗਤੀਵਿਧੀਆਂ ਅਤੇ ਡਿਜੀਟਲ ਕਨੈਕਟੀਵਿਟੀ ਦਾ ਸੰਯੋਜਨ ਪਲੇਟਫਾਰਮ ਦੇ ਆਧੁਨਿਕ, ਗਤੀਸ਼ੀਲ ਸੁਭਾਅ ਨੂੰ ਦਰਸਾਉਂਦਾ ਹੈ।
ਦੇਸ਼ ਭਰ ਦੇ ਨੌਜਵਾਨ ਮਾਈ ਭਾਰਤ ਪੋਰਟਲ (https://www.mybharat.gov.in/) ’ਤੇ ਰਜਿਸਟਰ ਕਰ ਸਕਦੇ ਹਨ ਅਤੇ ਪੋਰਟਲ ਤੇ ਮੌਜੂਦ ਵੱਖ-ਵੱਖ ਮੌਕਿਆਂ ਅਤੇ ਆਯੋਜਨਾਂ ਲਈ ਸਾਈਨ ਅੱਪ ਕਰ ਸਕਦੇ ਹਨ। ਮਾਈ ਭਾਰਤ ਤੇਜ਼ੀ ਨਾਲ ਨੌਜਵਾਨਾਂ ਦੇ ਵਿਕਾਸ ਦੇ ਇੱਕ ਮਹੱਤਵਪੂਰਨ ਸਾਧਨ ਦੇ ਰੂਪ ਵਿੱਚ ਉੱਭਰਿਆ ਹੈ, ਜੋ ਪੁਲਿਸ, ਸ਼ਹਿਰੀ ਲੋਕਲ ਬਾਡੀਜ਼ (ਯੂਐਲਬੀਜ਼) ਅਤੇ ਵੱਖ ਵੱਖ ਮੰਤਰਾਲਿਆਂ ਨਾਲ ਵੰਨ ਸੁਵੰਨੇ ਮੌਕਿਆਂ, ਪ੍ਰੋਗਰਾਮਾਂ ਅਤੇ ਸਵੈ-ਸੇਵੀ ਗਤੀਵਿਧੀਆਂ ਦੀ ਪੇਸ਼ਕਸ਼ ਕਰਦਾ ਹੈ। ਰਾਸ਼ਟਰੀ ਯੁਵਾ ਦਿਵਸ 12 ਜਨਵਰੀ, 2024 ਨੂੰ ਪੂਰੇ ਭਾਰਤ ਵਿਚ 1 ਲੱਖ ਤੋਂ ਵੱਧ ਸਵੈ-ਸੇਵਕਾਂ ਨੇ ਯਾਤਰੀਆਂ ਨਾਲ ਬਿਹਤਰ ਸੜਕ ਸੁਰੱਖਿਆ ਅਤੇ ਆਵਾਜਾਈ ਪ੍ਰਬੰਧਨ ਵਿਚ ਮਦਦ ਲਈ ਟ੍ਰੈਫਿਕ ਪੁਲਿਸ ਨਾਲ ਕੰਮ ਕੀਤਾ।
ਮਾਈ ਭਾਰਤ ਦੀ ਸਫਲਤਾ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 27 ਜਨਵਰੀ, 2024 ਨੂੰ ਐੱਨਸੀਸੀ ਅਤੇ ਐੱਨਐੱਸਐੱਸ ਵਾਲੰਟੀਅਰਾਂ ਨਾਲ ਥੋੜ੍ਹੇ ਸਮੇਂ ਵਿੱਚ ਮਾਈ ਭਾਰਤ ਪੋਰਟਲ ਨੂੰ ਮਿਲੇ ਭਰਵੇਂ ਹੁੰਗਾਰੇ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਹ ਇੱਕੀਵੀਂ ਸਦੀ ਦੇ ਭਾਰਤ ਦੇ ਨੌਜਵਾਨਾਂ ਲਈ ਸਭ ਤੋਂ ਵੱਡਾ ਪਲੇਟਫਾਰਮ ਹੈ, ਜੋ ਇਸ ਪਲੇਟਫਾਰਮ ਦੀ ਤੇਜ਼ ਅਤੇ ਪ੍ਰਭਾਵਸ਼ਾਲੀ ਪਹੁੰਚ ਨੂੰ ਦਰਸਾਉਂਦਾ ਹੈ।
ਭਵਿੱਖ ਵਿਚ ਮਾਈ ਭਾਰਤ ਦਾ ਉਦੇਸ਼ ਆਪਣੇ ਪ੍ਰਭਾਵ ਨੂੰ ਹੋਰ ਵਧਾਉਣ ਲਈ ਨਵੀਆਂ ਵਿਸ਼ੇਸ਼ਤਾਵਾਂ ਅਤੇ ਪਹਿਲਕਦਮੀਆਂ ਨੂੰ ਪੇਸ਼ ਕਰਨਾ ਹੈ। ਪਲੇਟਫਾਰਮ ਉੱਭਰ ਰਹੇ ਸੈਕਟਰਾਂ ਵਿੱਚ ਆਪਣੀਆਂ ਪੇਸ਼ਕਸ਼ਾਂ ਦਾ ਵਿਸਥਾਰ ਕਰਨ ਅਤੇ ਵਿੱਦਿਅਕ ਸੰਸਥਾਵਾਂ ਅਤੇ ਯੁਵਾ ਸੰਗਠਨਾਂ ਨਾਲ ਆਪਣੀ ਸ਼ਮੂਲੀਅਤ ਨੂੰ ਵਧਾਉਣ ਲਈ ਉਤਸੁਕ ਹੈ। ਮਾਈ ਭਾਰਤ ਆਪਣੇ ਵਿਕਾਸ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਨੌਜਵਾਨਾਂ ਵਿੱਚ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਅਤੇ ਨਿਰੰਤਰ ਸਿੱਖਣ ਦੇ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਮਿਸ਼ਨ ਲਈ ਵਚਨਬੱਧ ਹੈ। ਮੇਰਾ ਯੁਵਾ ਭਾਰਤ ਦਾ ਉਦੇਸ਼ ਮੌਜੂਦਾ ਪ੍ਰੋਗਰਾਮਾਂ ਨੂੰ ਇਕਸਾਰ ਕਰਕੇ, ਉਪਲਬਧ ਸਰੋਤਾਂ ਅਤੇ ਮੁਹਾਰਤ ਦਾ ਵੱਧ ਤੋਂ ਵੱਧ ਉਪਯੋਗ ਕਰਕੇ ਕੁਸ਼ਲਤਾ ਨੂੰ ਵਧਾਉਣਾ ਹੈ। ਇਹ ਸਿਰਫ਼ ਇੱਕ ਸੰਸਥਾ ਨਹੀਂ ਹੈ, ਬਲਕਿ ਇਹ ਸਾਲ 2047 ਤੱਕ ਭਾਰਤ ਨੂੰ 'ਵਿਕਸਿਤ ਭਾਰਤ' ਬਣਾਉਣ ਦਾ ਇੱਕ ਵਿਜ਼ਨ ਹੈ।
****************
ਪੀਪੀਜੀ/ਐੱਸਕੇ
(Release ID: 2001912)
Visitor Counter : 91