ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਭਾਰਤ ਦੇ 75ਵੇਂ ਸਾਲ ਨੂੰ ਗਣਤੰਤਰ ਵਜੋਂ ਮਨਾਉਣ ਲਈ ਉਪ ਰਾਸ਼ਟਰਪਤੀ ਭਲਕੇ 'ਹਮਾਰਾ ਸੰਵਿਧਾਨ, ਹਮਾਰਾ ਸਨਮਾਨ' ਮੁਹਿੰਮ ਦਾ ਉਦਘਾਟਨ ਕਰਨਗੇ


ਮੁਹਿੰਮ ਦਾ ਉਦੇਸ਼ ਭਾਰਤ ਦੇ ਸੰਵਿਧਾਨ ਵਿੱਚ ਦਰਜ ਸਿਧਾਂਤਾਂ ਪ੍ਰਤੀ ਸਾਡੀ ਸਮੂਹਿਕ ਵਚਨਬੱਧਤਾ ਦੀ ਪੁਸ਼ਟੀ ਕਰਨਾ ਹੈ

ਕਾਨੂੰਨੀ ਜਾਣਕਾਰੀ, ਕਾਨੂੰਨੀ ਸਲਾਹ ਅਤੇ ਕਾਨੂੰਨੀ ਸਹਾਇਤਾ ਲਈ ਇੱਕ ਏਕੀਕ੍ਰਿਤ ਕਾਨੂੰਨੀ ਇੰਟਰਫੇਸ ਪ੍ਰਦਾਨ ਕਰਨ ਲਈ ਨਿਆ ਸੇਤੂ ਨੂੰ ਲਾਂਚ ਕੀਤਾ ਜਾਵੇਗਾ

ਨਿਆਂ ਤੱਕ ਪਹੁੰਚ 'ਦਿਸ਼ਾ' 'ਤੇ ਯੋਜਨਾ ਦੀ ਪ੍ਰਾਪਤੀ ਪੁਸਤਿਕਾ ਨੂੰ ਜਾਰੀ ਕੀਤਾ ਜਾਵੇਗਾ

ਦਿਸ਼ਾ ਸਕੀਮ ਦੇ ਤਹਿਤ ਟੈਲੀ ਲਾਅ ਪ੍ਰੋਗਰਾਮ ਨੇ ਦੇਸ਼ ਦੇ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਥਿਤ 2.5 ਲੱਖ ਕਾਮਨ ਸਰਵਿਸ ਸੈਂਟਰਾਂ (ਸੀਐੱਸਸੀ) ਦੁਆਰਾ ਟੈਲੀ-ਲਾਅ ਸਿਟੀਜ਼ਨਜ਼ ਮੋਬਾਈਲ ਐਪ ਦੀ ਵਰਤੋਂ ਰਾਹੀਂ 67 ਲੱਖ+ ਨਾਗਰਿਕਾਂ ਨੂੰ ਪ੍ਰੀ-ਲਿਟੀਗੇਸ਼ਨ ਸਲਾਹ-ਮਸ਼ਵਰੇ ਲਈ ਜੋੜਿਆ ਹੈ।

ਭਾਸ਼ਿਨੀ ਅਤੇ ਇਗਨੂ, ਨਿਆਂ ਵਿਭਾਗ ਦੇ ਨਾਲ ਆਪਣੇ ਸਹਿਯੋਗ ਨੂੰ ਰਸਮੀ ਰੂਪ ਦੇਣਗੇ

Posted On: 23 JAN 2024 9:25AM by PIB Chandigarh

  ਉਪ-ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਭਲਕੇ ਯਾਨੀ ਕਿ 24 ਜਨਵਰੀ, 2024 ਨੂੰ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿਖੇ ਭਾਰਤ ਦੇ 75ਵੇਂ ਸਾਲ ਨੂੰ ਗਣਤੰਤਰ ਦੇ ਰੂਪ ਵਿੱਚ ਮਨਾਉਣ ਲਈ ਇੱਕ ਸਾਲ ਲੰਮੀ ਸਮੁੱਚੇ ਭਾਰਤ ਵਿੱਚ ਚੱਲਣ ਵਾਲੀ ਮੁਹਿੰਮ 'ਹਮਾਰਾ ਸੰਵਿਧਾਨ, ਹਮਾਰਾ ਸਨਮਾਨ' ਦਾ ਉਦਘਾਟਨ ਕਰਨਗੇ। ਇਸ ਮੁਹਿੰਮ ਦਾ ਉਦੇਸ਼ ਭਾਰਤ ਦੇ ਸੰਵਿਧਾਨ ਵਿੱਚ ਦਰਜ ਸਿਧਾਂਤਾਂ ਪ੍ਰਤੀ ਸਾਡੀ ਸਮੂਹਿਕ ਵਚਨਬੱਧਤਾ ਦੀ ਪੁਸ਼ਟੀ ਕਰਨਾ ਅਤੇ ਸਾਡੇ ਰਾਸ਼ਟਰ ਨੂੰ ਬੰਨ੍ਹਣ ਵਾਲੀਆਂ ਸਾਂਝੀਆਂ ਕਦਰਾਂ-ਕੀਮਤਾਂ ਦਾ ਜਸ਼ਨ ਮਨਾਉਣਾ ਹੈ। ਇਹ ਦੇਸ਼ ਵਿਆਪੀ ਪਹਿਲਕਦਮੀ ਸੰਵਿਧਾਨਕ ਢਾਂਚੇ ਵਿੱਚ ਦਰਸਾਏ ਆਦਰਸ਼ਾਂ ਨੂੰ ਕਾਇਮ ਰੱਖਣ ਲਈ ਮਾਣ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਦੀ ਕਲਪਨਾ ਕਰਦੀ ਹੈ। ਇਹ ਹਰ ਇੱਕ ਨਾਗਰਿਕ ਨੂੰ ਵੱਖ-ਵੱਖ ਤਰੀਕਿਆਂ ਨਾਲ ਹਿੱਸਾ ਲੈਣ ਦਾ ਮੌਕਾ ਵੀ ਦੇਵੇਗਾ, ਉਨ੍ਹਾਂ ਨੂੰ ਸਾਡੀ ਲੋਕਤੰਤਰੀ ਯਾਤਰਾ ਵਿਚ ਸਾਰਥਕ ਤਰੀਕੇ ਨਾਲ ਯੋਗਦਾਨ ਪਾਉਣ ਲਈ ਸ਼ਕਤੀ ਪ੍ਰਦਾਨ ਕਰੇਗਾ। ਮੁਹਿੰਮ ਦੌਰਾਨ ਕਵਰ ਕੀਤੇ ਜਾਣ ਵਾਲੇ ਕੁਝ ਵਿਸ਼ਿਆਂ ਵਿੱਚ ਸ਼ਾਮਲ ਹਨ:-

ਸਬਕੋ ਨਿਆਏ-ਹਰ ਘਰ ਨਿਆਏ ਦਾ ਉਦੇਸ਼ ਸਾਂਝੇ ਸੇਵਾ ਕੇਂਦਰਾਂ ਦੇ ਗ੍ਰਾਮ ਪੱਧਰੀ ਉੱਦਮੀਆਂ ਵਲੋਂ ਪਿੰਡ ਵਾਸੀਆਂ ਨੂੰ ਜੋੜਨਾ ਅਤੇ ਉਨ੍ਹਾਂ ਨੂੰ ਸਬਕੋ ਨਿਆਏ ਸੰਕਲਪ ਪੜ੍ਹਨ ਲਈ ਉਤਸ਼ਾਹਿਤ ਕਰਨਾ ਹੈ; 'ਨਿਆਏ ਸਹਾਇਕ' ਜੋ ਕਿ ਅਭਿਲਾਸ਼ੀ ਬਲਾਕਾਂ ਅਤੇ ਜ਼ਿਲ੍ਹਿਆਂ ਵਿੱਚ ਉਨ੍ਹਾਂ ਦੇ ਦਰਵਾਜ਼ੇ 'ਤੇ ਜਨਤਾ ਨੂੰ ਵੱਖ-ਵੱਖ ਨਾਗਰਿਕ-ਕੇਂਦ੍ਰਿਤ ਕਾਨੂੰਨੀ ਸੇਵਾਵਾਂ ਬਾਰੇ ਜਾਗਰੂਕਤਾ ਫੈਲਾਉਣਗੇ। ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਪੱਧਰ 'ਤੇ, ਨਿਆਏ ਸੇਵਾ ਮੇਲਾ ਆਯੋਜਿਤ ਕੀਤਾ ਜਾਵੇਗਾ, ਜੋ ਵਿਅਕਤੀਆਂ ਲਈ ਵੱਖ-ਵੱਖ ਕਾਨੂੰਨੀ ਅਤੇ ਸਰਕਾਰ ਦੀਆਂ ਹੋਰ ਸੇਵਾਵਾਂ ਅਤੇ ਸਕੀਮਾਂ ਬਾਰੇ ਮਾਰਗਦਰਸ਼ਨ, ਜਾਣਕਾਰੀ ਅਤੇ ਸਹਾਇਤਾ ਪ੍ਰਾਪਤ ਕਰਨ ਲਈ ਪਲੇਟਫਾਰਮ ਵਜੋਂ ਕੰਮ ਕਰੇਗਾ।

ਨਵ ਭਾਰਤ ਨਵ ਸੰਕਲਪ ਨਾਮਕ ਇੱਕ ਹੋਰ ਗਤੀਵਿਧੀ ਦਾ ਉਦੇਸ਼ ਪੰਚ ਪ੍ਰਣ ਸੰਕਲਪ ਪੜ੍ਹ ਕੇ ਲੋਕਾਂ ਨੂੰ ਪੰਚ ਪ੍ਰਣ ਦੇ ਸੰਕਲਪਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨਾ ਹੈ। ਨਾਗਰਿਕਾਂ ਨੂੰ ਪੰਚ ਪ੍ਰਾਣ ਰੰਗੋਤਸਵ (ਪੋਸਟਰ ਮੇਕਿੰਗ ਮੁਕਾਬਲੇ) ਪੰਚ ਪ੍ਰਾਣ ਅਨੁਭਵ (ਰੀਲ/ਵੀਡੀਓ ਮੇਕਿੰਗ ਮੁਕਾਬਲਾ) ਵਿੱਚ ਭਾਗ ਲੈ ਕੇ ਆਪਣੀ ਪ੍ਰਤਿਭਾ ਅਤੇ ਰਚਨਾਤਮਕਤਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇਗਾ। ਨਾਗਰਿਕਾਂ ਨੂੰ ਸੰਵਿਧਾਨ ਬਾਰੇ ਆਪਣੇ ਗਿਆਨ ਨੂੰ ਦਿਲਚਸਪ ਤਰੀਕੇ ਨਾਲ ਪਰਖਣ ਦਾ ਮੌਕਾ ਵੀ ਮਿਲੇਗਾ। ਇਹ ਗਤੀਵਿਧੀਆਂ ਮਾਈ ਗਵ ਪਲੇਟਫਾਰਮ 'ਤੇ ਹੋਸਟ ਕੀਤੀਆਂ ਜਾਣਗੀਆਂ।

ਤੀਜੀ ਗਤੀਵਿਧੀ ਵਿਧੀ ਜਾਗ੍ਰਿਤੀ ਅਭਿਆਨ ਦਾ ਉਦੇਸ਼ ਪ੍ਰੋ ਬੋਨੋ ਕਲੱਬ ਸਕੀਮ ਤਹਿਤ ਲਾਅ ਕਾਲਜਾਂ ਦੁਆਰਾ ਗੋਦ ਲਏ ਗਏ ਪਿੰਡਾਂ ਵਿੱਚ ਪੰਚ ਪ੍ਰਣ ਦਾ ਸੁਨੇਹਾ  ਪਹੁੰਚਾਉਣ ਲਈ ਵਿਦਿਆਰਥੀਆਂ ਨੂੰ ਸ਼ਾਮਲ ਕਰਨਾ ਹੈ। ਇਸਦਾ ਉਦੇਸ਼ ਬਹੁਤ ਹੀ ਦਿਲਚਸਪ, ਮਨੋਰੰਜਕ ਅਤੇ ਯਾਦਗਾਰੀ ਤਰੀਕੇ ਨਾਲ ਅਧਿਕਾਰਾਂ ਦੀਆਂ ਜ਼ਿੰਮੇਵਾਰੀਆਂ ਅਤੇ ਹੱਕਾਂ ਦੀ ਕਾਨੂੰਨੀ ਜਾਣਕਾਰੀ ਦਾ ਪ੍ਰਸਾਰ ਕਰਨਾ ਹੈ। ਇਸ ਦਾ ਉਦੇਸ਼ ਗ੍ਰਾਮ ਵਿਧੀ ਚੇਤਨਾ, ਵੰਚਿਤ ਵਰਗ ਸਨਮਾਨ, ਅਤੇ ਨਾਰੀ ਭਾਗੀਦਾਰੀ ਪਹਿਲਕਦਮੀਆਂ ਰਾਹੀਂ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਛੋਹਣਾ ਵੀ ਹੈ।

ਇਸ ਇਵੈਂਟ ਦੇ ਦੌਰਾਨ, ਨਿਆਏ ਸੇਤੂ ਲਾਂਚ ਕੀਤਾ ਜਾਵੇਗਾ ਜੋ ਇੱਕ ਮਹੱਤਵਪੂਰਨ ਅਤੇ ਬਦਲਾਅਪੂਰਨ ਕਦਮ ਹੈ ਜਿਸਦਾ ਉਦੇਸ਼ ਕਾਨੂੰਨੀ ਸੇਵਾਵਾਂ ਦੀ ਪਹੁੰਚ ਨੂੰ ਆਖਰੀ ਮੀਲ ਤੱਕ ਵਧਾਉਣਾ ਅਤੇ ਵਿਸਥਾਰ ਕਰਨਾ ਹੈ। ਇਹ ਕਾਨੂੰਨੀ ਜਾਣਕਾਰੀ, ਕਾਨੂੰਨੀ ਸਲਾਹ ਅਤੇ ਕਾਨੂੰਨੀ ਸਹਾਇਤਾ ਲਈ ਇੱਕ ਏਕੀਕ੍ਰਿਤ ਕਾਨੂੰਨੀ ਇੰਟਰਫੇਸ ਪ੍ਰਦਾਨ ਕਰੇਗਾ ਅਤੇ ਇਸ ਤਰ੍ਹਾਂ ਇੱਕ ਹੋਰ ਸਮਾਵੇਸ਼ੀ ਅਤੇ ਨਿਆਂਪੂਰਨ ਸਮਾਜ ਨੂੰ ਸਮਰੱਥ ਕਰੇਗਾ।

ਇਹ ਇਵੈਂਟ ਨਿਆਂ ਤੱਕ ਪਹੁੰਚ 'ਤੇ ਨਿਆਂ ਲਈ ਸੰਪੂਰਨ ਪਹੁੰਚ ਲਈ ਨਵੀਨਤਾਕਾਰੀ ਹੱਲਾਂ ਨੂੰ ਡਿਜ਼ਾਈਨ ਕਰਨਾ' (ਦਿਸ਼ਾ) 'ਤੇ ਯੋਜਨਾ ਦੀ ਪ੍ਰਾਪਤੀ ਕਿਤਾਬਚੇ ਦੇ ਰਿਲੀਜ਼ ਦਾ ਗਵਾਹ ਵੀ ਹੋਵੇਗਾ। ਦਿਸ਼ਾ ਸਕੀਮ ਦੇ ਤਹਿਤ ਟੈਲੀ ਲਾਅ ਪ੍ਰੋਗਰਾਮ ਨੇ ਦੇਸ਼ ਦੇ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਥਿਤ 2.5 ਲੱਖ ਕਾਮਨ ਸਰਵਿਸ ਸੈਂਟਰਾਂ (ਸੀਐੱਸਸੀ) ਦੁਆਰਾ ਟੈਲੀ-ਲਾਅ ਸਿਟੀਜ਼ਨਜ਼ ਮੋਬਾਈਲ ਐਪ ਦੀ ਵਰਤੋਂ ਰਾਹੀਂ 67 ਲੱਖ+ ਨਾਗਰਿਕਾਂ ਨੂੰ ਪ੍ਰੀ-ਲਿਟੀਗੇਸ਼ਨ ਸਲਾਹ ਲਈ ਜੋੜਿਆ ਹੈ। ਨਿਆ ਬੰਧੂ (ਪ੍ਰੋ ਬੋਨੋ ਲੀਗਲ ਸਰਵਿਸਿਜ਼) ਪ੍ਰੋਗਰਾਮ ਦਾ ਉਦੇਸ਼ ਪ੍ਰੋ ਬੋਨੋ ਲੀਗਲ ਸਰਵਿਸਿਜ਼ ਪ੍ਰੋਗਰਾਮ ਲਈ ਵਿਕੇਂਦਰੀਕਰਣ ਅਤੇ ਇੱਕ ਡਿਸਪੈਂਸੇਸ਼ਨ ਫਰੇਮਵਰਕ ਬਣਾਉਣਾ ਹੈ। ਇਸ ਨੇ 24 ਬਾਰ ਕੌਂਸਲਾਂ ਵਿੱਚ 10,000+ ਪ੍ਰੋਬੋਨੋ ਐਡਵੋਕੇਟਾਂ ਦਾ ਇੱਕ ਨੈਟਵਰਕ ਬਣਾਇਆ ਹੈ, 25 ਹਾਈ ਕੋਰਟਾਂ ਵਿੱਚ ਨਿਆ ਬੰਧੂ ਪੈਨਲ ਬਣਾਏ ਹਨ ਅਤੇ ਦੇਸ਼ ਦੇ 89 ਲਾਅ ਸਕੂਲਾਂ ਵਿੱਚ ਪ੍ਰੋ ਬੋਨੋ ਕਲੱਬਾਂ ਦਾ ਗਠਨ ਕੀਤਾ ਹੈ। ਇਸ ਤੋਂ ਇਲਾਵਾ, ਦੇਸ਼ ਭਰ ਵਿੱਚ 14 ਏਜੰਸੀਆਂ ਦੇ ਸਹਿਯੋਗ ਨਾਲ ਲਾਗੂ ਕੀਤੇ ਜਾ ਰਹੇ ਵੈਬੀਨਾਰਾਂ ਅਤੇ ਕਾਨੂੰਨੀ ਸਾਖਰਤਾ ਪ੍ਰੋਗਰਾਮਾਂ ਰਾਹੀਂ 7 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਅਤੇ ਕਰਤੱਵਾਂ ਤੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਗਿਆ ਹੈ।

ਇਸ ਦੇ ਨਾਲ ਹੀ, ਇਹ ਸਮਾਗਮ ਭਾਸ਼ਿਨੀ ਅਤੇ ਇਗਨੂ ਦੇ ਨੁਮਾਇੰਦਿਆਂ ਨੂੰ ਨਿਆਂ ਵਿਭਾਗ ਦੇ ਨਾਲ ਆਪਣੇ ਸਹਿਯੋਗ ਨੂੰ ਰਸਮੀ ਰੂਪ ਦੇਣ ਲਈ ਇਕੱਠੇ ਕਰੇਗਾ। ਭਾਸ਼ਿਨੀ ਨਾਲ ਭਾਈਵਾਲੀ ਨਿਆਂ ਤੱਕ ਪਹੁੰਚ ਵਿੱਚ ਭਾਸ਼ਾ ਦੀਆਂ ਰੁਕਾਵਟਾਂ ਨੂੰ ਤੋੜ ਦੇਵੇਗੀ। ਭਾਸ਼ਿਨੀ ਦੇ ਹੱਲ ਪਹਿਲਾਂ ਹੀ ਨਿਆ ਸੇਤੂ - ਕਾਨੂੰਨੀ ਸੇਵਾਵਾਂ ਦੀ ਟੈਲੀ ਸਹੂਲਤ ਵਿੱਚ ਸ਼ਾਮਲ ਕੀਤੇ ਗਏ ਹਨ। ਇਗਨੂ ਨਾਲ ਸਾਂਝੇਦਾਰੀ ਪੈਰਾ ਲੀਗਲਾਂ ਲਈ ਕਾਨੂੰਨਾਂ ਦੇ ਵਿਭਿੰਨ ਖੇਤਰਾਂ ਵਿੱਚ ਪ੍ਰਮਾਣੀਕਰਣ ਪ੍ਰਾਪਤ ਕਰਨ, ਊਨਾ ਦੇ ਵਿਦਿਅਕ ਮੌਕਿਆਂ ਨੂੰ ਵਧਾਉਣ ਅਤੇ ਕਾਨੂੰਨੀ ਸਹਾਇਤਾ ਅਤੇ ਸਹਾਇਤਾ ਦੇ ਵੱਖ-ਵੱਖ ਖੇਤਰਾਂ ਵਿੱਚ ਉਹਨਾਂ ਦੇ ਹੁਨਰ ਅਤੇ ਰੁਜ਼ਗਾਰ ਯੋਗਤਾ ਨੂੰ ਵਧਾਉਣ ਦਾ ਮੌਕਾ ਖੋਲ੍ਹੇਗੀ।

ਇਸ ਸਮਾਗਮ ਵਿੱਚ ਸ਼ਿਰਕਤ ਕਰਨ ਵਾਲੇ ਪਤਵੰਤਿਆਂ ਵਿੱਚ ਕਾਨੂੰਨ ਅਤੇ ਨਿਆਂ ਰਾਜ ਮੰਤਰੀ (ਆਈ/ਸੀ) ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਭਾਰਤ ਦੇ ਅਟਾਰਨੀ ਜਨਰਲ, ਸ਼੍ਰੀ ਆਰ. ਵੈਂਕਟਰਮਣੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹਨ।

ਦੇਸ਼ ਭਰ ਦੇ ਕਾਮਨ ਸਰਵਿਸ ਸੈਂਟਰਾਂ ਤੋਂ 650+ ਟੈਲੀ-ਲਾਅ ਕਾਰਜਕਰਤਾ, ਪ੍ਰੋ ਬੋਨੋ ਲਾਅ ਕਾਲਜਾਂ ਦੇ ਵਿਦਿਆਰਥੀ ਅਤੇ ਫੈਕਲਟੀ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ। ਇਹ ਮਹੱਤਵਪੂਰਨ ਉਦਘਾਟਨੀ ਸਮਾਗਮ ਉਪ-ਰਾਸ਼ਟਰਪਤੀ ਦੇ ਮੁੱਖ ਭਾਸ਼ਣ ਨਾਲ ਸਮਾਪਤ ਹੋਵੇਗਾ।

ਭਾਰਤ ਸਰਕਾਰ ਦੇ ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਨਿਆਂ ਵਿਭਾਗ ਦੁਆਰਾ 'ਹਮਾਰਾ ਸੰਵਿਧਾਨ, ਹਮਾਰਾ ਸਨਮਾਨ' ਮੁਹਿੰਮ ਚਲਾਈ ਜਾ ਰਹੀ ਹੈ।

****

ਐੱਸਐੱਸ/ਟੀਐੱਫਕੇ 


(Release ID: 1999018) Visitor Counter : 117