ਪ੍ਰਧਾਨ ਮੰਤਰੀ ਦਫਤਰ

ਡੂੰਗਰਪੁਰ ਦੀ ਮਹਿਲਾ ਉੱਦਮੀ ਨੇ ਮਹਿਲਾਵਾਂ ਦੇ ਦਰਮਿਆਨ ਜਾਗਰੂਕਤਾ ਫੈਲਾਉਣ ਦੇ ਆਪਣੇ ਉਤਸ਼ਾਹ ਨਾਲ ਪ੍ਰਧਾਨ ਮੰਤਰੀ ਨੂੰ ਪ੍ਰਭਾਵਿਤ ਕੀਤਾ


ਮੈਂ ਅਭਿਭੂਤ ਹਾਂ ਕਿ ਡੂੰਗਰਪੁਰ (Dungarpur) ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਮੇਰੀਆਂ ਮਾਤਾਵਾਂ-ਭੈਣਾਂ ਇਤਨੀਆਂ ਖੁਸ਼ ਹਨ ਅਤੇ ਮੈਨੂੰ ਅਸ਼ੀਰਵਾਦ ਦੇ ਰਹੀਆਂ ਹਨ: ਪ੍ਰਧਾਨ ਮੰਤਰੀ

Posted On: 18 JAN 2024 3:44PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat SankalpYatra) ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ। ਇਸ ਸਮਾਗਮ ਵਿੱਚ ਦੇਸ਼ ਭਰ ਤੋਂ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat SankalpYatra) ਦੇ ਹਜ਼ਾਰਾਂ ਲਾਭਾਰਥੀ ਸ਼ਾਮਲ ਹੋਏ। ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ, ਸਾਂਸਦ, ਵਿਧਾਇਕ ਅਤੇ ਸਥਾਨਕ ਪੱਧਰ ਦੇ ਪ੍ਰਤੀਨਿਧੀ ਭੀ ਸ਼ਾਮਲ ਹੋਏ।

 

ਪ੍ਰਧਾਨ ਮੰਤਰੀ ਨੇ ਡੂੰਗਰਪੁਰ ਰਾਜਸਥਾਨ ਦੀ ਸ਼੍ਰੀਮਤੀ ਮਮਤਾ ਢਿੰਢੋਰੇ (Smt MamtaDhindhore of Dungarpur Rajasthan) ਨਾਲ ਗੱਲਬਾਤ ਕੀਤੀ, ਜੋ ਗ੍ਰਾਮੀਣ ਆਜੀਵਿਕਾ ਮਿਸ਼ਨ (Gramin Ajivika Mission) ਦੇ ਤਹਿਤ ਸਵੈ-ਰੋਜ਼ਗਾਰ ਕਰ ਰਹੀ ਹੈ ਅਤੇ ਇੱਕ ਸਵੈ ਸਹਾਇਤਾ ਸਮੂਹ ਨਾਲ ਜੁੜੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਗੁਜਰਾਤੀ ਦੀ ਭੀ ਅੱਛੀ ਜਾਣਕਾਰ ਹੈ। ਉਹ 5 ਜੀਆਂ (ਮੈਂਬਰਾਂ) ਦੇ ਸੰਯੁਕਤ ਪਰਿਵਾਰ ਤੋਂ ਹੈ ਅਤੇ 150 ਸਮੂਹਾਂ ਵਿੱਚ 7500 ਮਹਿਲਾਵਾਂ ਦੇ ਨਾਲ ਕੰਮ ਕਰਦੀ ਹੈ। ਉਹ ਸਮੂਹ ਦੇ ਮੈਂਬਰਾਂ ਨੂੰ ਜਾਗਰੂਕ ਕਰਦੀ ਹੈ, ਟ੍ਰੇਨਿੰਗ ਦਿੰਦੀ ਹੈ ਅਤੇ ਰਿਣ ਦਿਵਾਉਣ ਵਿੱਚ ਮਦਦ ਕਰਦੀ ਹੈ।

 

ਉਨ੍ਹਾਂ ਨੇ ਖ਼ੁਦ ਬੋਰਿੰਗ ਦੇ ਲਈ ਲੋਨ ਲਿਆ ਅਤੇ ਸਬਜ਼ੀ ਦੀ ਖੇਤੀ ਕੀਤੀ ਤੇ ਸਬਜ਼ੀ ਦੀ ਦੁਕਾਨ ਭੀ ਖੋਲ੍ਹੀ। ਉਹ ਨੌਕਰੀ ਪ੍ਰਦਾਤਾ ਹਨ। ਸ਼੍ਰੀਮਤੀ ਮਮਤਾ (Smt Mamata) ਨੇ ਦੱਸਿਆ ਕਿ ਪੀਐੱਮ ਆਵਾਸ ਯੋਜਨਾ(PM AwasYojna) ਨਾਲ ਉਨ੍ਹਾਂ ਦਾ ਪੱਕਾ ਮਕਾਨ (pucca house) ਬਣਾਉਣ ਦਾ ਸੁਪਨਾ ਪੂਰਾ ਹੋ ਗਿਆ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਸਰਕਾਰੀ ਸਹਾਇਤਾ ਦੀ ਰਾਸ਼ੀ ਅਤੇ ਅਸਾਨ ਭ੍ਰਿਸ਼ਟਾਚਾਰ ਮੁਕਤ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਉਹ ਲੋਕਾਂ ਨੂੰ ਮੋਦੀ ਕੀ ਗਰੰਟੀ ਕੀ ਗਾੜੀ (Modi ki Guarantee ki gadi) ਬਾਰੇ ਜਾਗਰੂਕ ਕਰਨ ਵਿੱਚ ਸਭ ਤੋਂ ਅੱਗੇ ਹਨ ਅਤੇ ਉਹ ਲੋਕਾਂ ਨੂੰ ਕਹਿੰਦੀਆਂ ਹਨ ਕਿ ਉਨ੍ਹਾਂ ਨੂੰ ਆਵੇਦਨ ਕਰਨਾ ਚਾਹੀਦਾ ਹੈ ਅਤੇ ਯੋਜਨਾਵਾਂ ਦੇ ਤਹਿਤ ਲਾਭ ਦੀ ਗਰੰਟੀ ਹੈ।

 

 

ਪ੍ਰਧਾਨ ਮੰਤਰੀ ਮੋਦੀ ਨੇ ਆਧੁਨਿਕ ਦੁਨੀਆ ਬਾਰੇ ਉਨ੍ਹਾਂ ਦੀ ਜਾਗਰੂਕਤਾ ਦੀ ਸਰਾਹਨਾ ਕੀਤੀ ਅਤੇ ਉਨ੍ਹਾਂ ਦੇ ਸਮੂਹ ਦੀਆਂ ਮਹਿਲਾਵਾਂ ਦੁਆਰਾ ਪਿਛੋਕੜ ਵਿੱਚ ਕੀਤੀ ਜਾ ਰਹੀ ਵੀਡੀਓ ਕਾਨਫਰੰਸਿੰਗ ਨੂੰ ਨੋਟ ਕੀਤਾ ਅਤੇ ਇਸ ਅਵਸਰ ‘ਤੇ ਉਪਸਥਿਤ ਮਹਿਲਾ ਉੱਦਮੀਆਂ ਦੇ ਨਾਲ ਤਾਲਮੇਲ ਬਿਠਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ, “ਮੈਂ ਅਭਿਭੂਤ ਹਾਂ ਕਿ ਡੂੰਗਰਪੁਰ (Dungarpur) ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਮੇਰੀਆਂ ਮਾਤਾਵਾਂ ਅਤੇ ਭੈਣਾਂ ਇਤਨੀਆਂ ਖੁਸ਼ ਹਨ ਅਤੇ ਮੈਨੂੰ ਅਸ਼ੀਰਵਾਦ ਦੇ ਰਹੀਆਂ ਹਨ।” ਸ਼੍ਰੀ ਮੋਦੀ ਨੇ ਹੋਰ ਮਹਿਲਾਵਾਂ ਨੂੰ ਨਾਲ ਲੈ ਕੇ ਚਲਣ ਦੇ ਉਨ੍ਹਾਂ ਦੇ ਜਜ਼ਬੇ ਦੀ ਵੀ ਸਰਾਹਨਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਪਿਛਲੇ 9 ਵਰ੍ਹਿਆਂ ਤੋਂ ਸਵੈ ਸਹਾਇਤਾ ਸਮੂਹਾਂ ਦੇ ਜ਼ਰੀਏ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਦਾ ਪ੍ਰਯਾਸ ਕਰ ਰਹੀ ਹੈ। ਉਨ੍ਹਾਂ ਨੇ 2 ਕਰੋੜ ਲੱਖਪਤੀ ਦੀਦੀ (2 crore LakhpatiDidis) ਬਣਾਉਣ ਦੀ ਯੋਜਨਾ ਦੁਹਰਾਈ ਅਤੇ ਇਸ ਪ੍ਰੋਜੈਕਟ ਵਿੱਚ ਉਨ੍ਹਾਂ ਦੇ ਸਵੈ ਸਹਾਇਤਾ ਸਮੂਹ ਜਿਹੇ ਸਵੈ ਸਹਾਇਤਾ ਸਮੂਹਾਂ ਦੀ ਭੂਮਿਕਾ ‘ਤੇ ਜ਼ੋਰ ਦਿੱਤਾ।

******

ਡੀਐੱਸ/ਐੱਸਕੇਐੱਸ



(Release ID: 1998220) Visitor Counter : 53