ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਪ੍ਰਧਾਨ ਮੰਤਰੀ ਨੇ ਆਂਧਰ ਪ੍ਰਦੇਸ਼ ਦੇ ਪੁੱਟਪਰਥੀ ਦੇ ਲੇਪਾਕਸ਼ੀ ਗ੍ਰਾਮ ਸਥਿਤ ਵੀਰਭੱਦਰ ਮੰਦਿਰ ਵਿੱਚ ਦਰਸ਼ਨ ਕੀਤੇ ਅਤੇ ਪੂਜਾ ਕੀਤੀ

Posted On: 16 JAN 2024 6:13PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਂਧਰ ਪ੍ਰਦੇਸ਼ ਦੇ ਪੁੱਟਪਰਥੀ ਦੇ ਲੇਪਾਕਸ਼ੀ ਗ੍ਰਾਮ ਸਥਿਤ ਵੀਰਭੱਦਰ ਮੰਦਿਰ ਵਿੱਚ ਦਰਸ਼ਨ ਕੀਤੇ ਅਤੇ ਪੂਜਾ ਕੀਤੀ। ਸ਼੍ਰੀ ਮੋਦੀ ਨੇ ਤੇਲੁਗੁ ਵਿੱਚ ਰੰਗਨਾਥ ਰਾਮਾਇਣ ਦੇ ਛੰਦ ਸੁਣੇ ਅਤੇ ਆਂਧਰ ਪ੍ਰਦੇਸ਼ ਦੀ ਪਰੰਪਰਾਗਤ ਛਾਇਆ ਕਠਪੁਤਲੀ ਕਲਾ ਜਿਸ ਨੂੰ ਥੋਲੂ ਬੋੱਮਾਲਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਦੇ ਮਾਧਿਅਮ ਨਾਲ ਪ੍ਰਸਤੁਤ ਜਟਾਯੁ  ਦੀ ਕਹਾਣੀ ਦੇਖੀ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 

ਉਨ੍ਹਾਂ ਸਾਰੇ ਲੋਕਾਂ ਦੇ ਲਈ ਜੋ ਪ੍ਰਭੁ ਸ਼੍ਰੀ ਰਾਮ ਦੇ ਭਗਤ ਹਨਲੇਪਾਕਸ਼ੀ ਦਾ ਬਹੁਤ ਮਹੱਤਵ ਹੈ। ਅੱਜ, ਮੈਨੂੰ ਵੀਰਭੱਦਰ ਮੰਦਿਰ ਵਿੱਚ ਪ੍ਰਾਰਥਨਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮੈਂ ਪ੍ਰਾਰਥਨਾ ਕੀਤੀ ਕਿ ਭਾਰਤ ਦੇ ਲੋਕ ਖੁਸ਼ ਰਹਿਣਸਵਸਥ (ਤੰਦਰੁਸਤ) ਰਹਿਣ ਅਤੇ ਸਮ੍ਰਿੱਧੀ ਦੀਆਂ ਨਵੀਆਂ ਉਚਾਈਆਂ ਨੂੰ ਛੂਹਣ।

 “ਲੇਪਾਕਸ਼ੀ ਦੇ ਵੀਰਭੱਦਰ ਮੰਦਿਰ ਵਿੱਚਰੰਗਨਾਥ ਰਾਮਾਇਣ ਸੁਣੀ ਅਤੇ ਰਾਮਾਇਣ 'ਤੇ ਇੱਕ ਕਠਪੁਤਲੀ ਸ਼ੋਅ ਭੀ ਦੇਖਿਆ।

 


 

*****

ਡੀਐੱਸ/ਐੱਸਟੀ   



(Release ID: 1996916) Visitor Counter : 149