ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਜਨਵਰੀ ਨੂੰ ਮਹਾਰਾਸ਼ਟਰ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਮਹਾਰਾਸ਼ਟਰ ਵਿੱਚ 30,500 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ

ਈਜ਼ ਆਫ਼ ਮੋਬਿਲਿਟੀ ਵਧਾਉਣ ਦੇ ਇੱਕ ਮਹੱਤਵਪੂਰਨ ਕਦਮ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਸੇਵਾਰੀ-ਨਹਾਵਾ- ਸ਼ੇਵਾ ਅਟਲ ਸੇਤੂ ਦਾ ਉਦਘਾਟਨ ਕਰਨਗੇ

ਲਗਭਗ 17,840 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ, ਅਟਲ ਸੇਤੂ ਭਾਰਤ ਦਾ ਸਭ ਤੋਂ ਲੰਬਾ ਪੁਲ ਹੈ ਜੋ ਦੇਸ਼ ਦਾ ਸਭ ਤੋਂ ਲੰਬਾ ਸਮੁੰਦਰੀ ਪੁਲ ਵੀ ਹੈ

ਪ੍ਰਧਾਨ ਮੰਤਰੀ ਈਸਟਰਨ ਫ੍ਰੀਵੇਅ ਦੇ ਔਰੇਂਜ ਗੇਟ ਨੂੰ ਮਰੀਨ ਡਰਾਈਵ ਨਾਲ ਜੋੜਨ ਵਾਲੀ ਭੂਮੀਗਤ ਸੜਕ ਸੁਰੰਗ ਦਾ ਨੀਂਹ ਪੱਥਰ ਵੀ ਰੱਖਣਗੇ

ਪ੍ਰਧਾਨ ਮੰਤਰੀ ਰਤਨ ਅਤੇ ਗਹਿਣਿਆਂ ਨੂੰ ਹੁਲਾਰਾ ਦੇਣ ਲਈ ਇੱਕ ਮਹੱਤਵਪੂਰਨ ਕਦਮ ਵਜੋਂ, ਐੱਸਈਈਪੀਜੈੱਡ ਐੱਸਈਜੈੱਡ ਵਿੱਚ ‘ਭਾਰਤ ਰਤਨਮ’ ਅਤੇ ਨਿਊ ਐਂਟਰਪ੍ਰਾਈਜ਼ ਐਂਡ ਸਰਵਿਸਿਜ਼ ਟਾਵਰ (ਐੱਨਈਐੱਸਟੀ) 01 ਦਾ ਉਦਘਾਟਨ ਕਰਨਗੇ

ਰੇਲ ਅਤੇ ਪੀਣ ਵਾਲੇ ਪਾਣੀ ਨਾਲ ਸਬੰਧਿਤ ਕਈ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣਗੇ

ਮਹਿਲਾ ਸਸ਼ਕਤੀਕਰਣ ਦੀ ਦਿਸ਼ਾ ਦੇ ਇੱਕ ਹੋਰ ਪ੍ਰਯਾਸ ਵਿੱਚ, ਪ੍ਰਧਾਨ ਮੰਤਰੀ ਮਹਾਰਾਸ਼ਟਰ ਵਿੱਚ ਨਮੋ ਮਹਿਲਾ ਸਸ਼ਕਤੀਕਰਣ ਅਭਿਯਾਨ ਵੀ ਸ਼ੁਰੂ ਕਰਨਗੇ

ਪ੍ਰਧਾਨ ਮੰਤਰੀ 27ਵੇਂ ਰਾਸ਼ਟਰੀ ਯੁਵਾ ਮਹੋਤਸਵ ਦਾ ਉਦਘਾਟਨ ਕਰਨਗੇ

ਮਹੋਤਸਵ ਦੀ ਥੀਮ- ਵਿਕਸਿਤ ਭਾਰਤ@2047: ‘ਯੁਵਾ ਦੇ ਲਈ, ਯੁਵਾ ਦੇ ਦੁਆਰ

Posted On: 11 JAN 2024 11:12AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 12 ਜਨਵਰੀ 2024 ਨੂੰ ਮਹਾਰਾਸ਼ਟਰ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਦੁਪਹਿਰ ਕਰੀਬ 12:15 ਵਜੇ ਨਾਸਿਕ ਪਹੁੰਚਣਗੇ, ਜਿੱਥੇ ਉਹ 27ਵੇਂ ਰਾਸ਼ਟਰੀ ਯੁਵਾ ਮਹੋਤਸਵ ਦਾ ਉਦਘਾਟਨ ਕਰਨਗੇ। ਦੁਪਹਿਰ ਕਰੀਬ 3:30 ਵਜੇ ਪ੍ਰਧਾਨ ਮੰਤਰੀ ਮੁੰਬਈ ਵਿੱਚ ਅਟਲ ਬਿਹਾਰੀ ਵਾਜਪੇਈ ਸੇਵਾਰੀ-ਨਹਾਵਾ ਸ਼ੇਵਾ ਅਟਲ ਸੇਤੂ ਦਾ ਉਦਘਾਟਨ ਕਰਨਗੇ। ਲਗਭਗ 4:15 ਵਜੇ, ਪ੍ਰਧਾਨ ਮੰਤਰੀ ਨਵੀਂ ਮੁੰਬਈ ਵਿੱਚ ਇੱਕ ਜਨਤਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ, ਜਿੱਥੇ ਉਹ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਅਟਲ ਬਿਹਾਰੀ ਵਾਜਪੇਈ ਸੇਵਾਰੀ-ਨਹਾਵਾ ਸ਼ੇਵਾ ਅਟਲ ਸੇਤੂ

ਪ੍ਰਧਾਨ ਮੰਤਰੀ ਦਾ ਵਿਜ਼ਨ ਸ਼ਹਿਰੀ ਟ੍ਰਾਂਸਪੋਰਟ ਇਨਫ੍ਰਾਸਟ੍ਰਕਚਰ ਅਤੇ ਕਨੈਕਟੀਵਿਟੀ ਨੂੰ ਮਜ਼ਬੂਤ ਕਰਕੇ ਨਾਗਰਿਕਾਂ ਦੀ ‘ਈਜ਼ ਆਫ਼ ਮੋਬਿਲਿਟੀ’ ਨੂੰ ਬਿਹਤਰ ਬਣਾਉਣਾ ਹੈ। ਇਸ ਵਿਜ਼ਨ ਦੇ ਅਨੁਰੂਪ, ਮੁੰਬਈ ਟ੍ਰਾਂਸਹਾਰਬਰ ਲਿੰਕ (ਐੱਮਟੀਐੱਚਐੱਲ), ਦਾ ਨਾਮ ਹੁਣ ‘ਅਟਲ ਬਿਹਾਰੀ ਵਾਜਪੇਈ ਸੇਵਾਰੀ-ਨਹਾਵਾ-ਸ਼ੇਵਾ ਅਟਲ ਸੇਤੂ’ ਰੱਖਿਆ ਗਿਆ ਹੈ, ਜੋ ਹੁਣ ਤਿਆਰ ਹੋ ਗਿਆ ਹੈ। ਇਸ ਪੁਲ ਦਾ ਨੀਂਹ ਪੱਥਰ ਵੀ ਦਸੰਬਰ 2016 ਵਿੱਚ ਪ੍ਰਧਾਨ ਮੰਤਰੀ ਨੇ ਰੱਖਿਆ ਸੀ।

ਅਟਲ ਸੇਤੂ ਦਾ ਨਿਰਮਾਣ 17,840  ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਕੀਤਾ ਗਿਆ ਹੈ। ਇਹ ਪੁਲ ਲਗਭਗ 21.8 ਕਿਲੋਮੀਟਰ ਲੰਬਾ ਅਤੇ 6-ਲੇਨ ਵਾਲਾ ਹੈ ਜੋ 16.5 ਕਿਲੋਮੀਟਰ ਲੰਬਾ ਸਮੁੰਦਰ ਦੇ ਉਪਰ ਅਤੇ ਲਗਭਗ 5.5 ਕਿਲੋਮੀਟਰ ਜ਼ਮੀਨ ‘ਤੇ ਬਣਿਆ ਹੈ। ਇਹ ਭਾਰਤ ਦਾ ਸਭ ਤੋਂ ਲੰਬਾ ਪੁਲ ਹੈ, ਜੋ ਦੇਸ਼ ਦਾ ਸਭ ਤੋਂ ਲੰਬਾ ਸਮੁੰਦਰੀ ਪੁਲ ਵੀ ਹੈ। ਇਹ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਤੇਜ਼ ਕਨੈਕਟੀਵਿਟੀ ਪ੍ਰਦਾਨ ਕਰੇਗਾ ਅਤੇ ਮੁੰਬਈ ਤੋਂ ਪੁਣੇ, ਗੋਆ ਅਤੇ ਦੱਖਣੀ ਭਾਰਤ ਦੀ ਯਾਤਰਾ ਵਿੱਚ ਲੱਗਣ ਵਾਲੇ ਸਮੇਂ ਨੂੰ ਵੀ ਘੱਟ ਕਰੇਗਾ। ਇਹ ਮੁੰਬਈ ਪੋਰਟ ਅਤੇ ਜਵਾਹਰ ਲਾਲ ਨੇਹਰੂ ਬੰਦਰਗਾਹ ਦੇ ਦਰਮਿਆਨ ਕਨੈਕਟੀਵਿਟੀ ਨੂੰ ਬਿਹਤਰ ਬਣਾਏਗਾ।

ਨਵੀਂ ਮੁੰਬਈ ਵਿੱਚ ਜਨਤਕ ਪ੍ਰੋਗਰਾਮ

ਪ੍ਰਧਾਨ ਮੰਤਰੀ ਨਵੀਂ ਮੁੰਬਈ ਵਿੱਚ ਆਯੋਜਿਤ ਜਨਤਕ ਪ੍ਰੋਗਰਾਮ ਵਿੱਚ 12,700 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਈਸਟਰਨ ਫ੍ਰੀਵੇ ਦੇ ਔਰੇਂਜ ਗੇਟ ਨੂੰ ਮਰੀਨ ਡਰਾਈਵ ਨਾਲ ਜੋੜਨ ਵਾਲੀ ਭੂਮੀਗਤ ਸੜਕ ਸੁਰੰਗ ਦਾ ਨੀਂਹ ਪੱਥਰ ਵੀ ਰੱਖਣਗੇ। 9.2 ਕਿਲੋਮੀਟਰ ਲੰਬੀ ਸੁਰੰਗ 8700 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਬਣਾਈ ਜਾਵੇਗੀ ਅਤੇ ਇਹ ਮੁੰਬਈ ਵਿੱਚ ਇੱਕ ਮਹੱਤਵਪੂਰਨ ਬੁਨਿਆਦੀ ਢਾਂਚਾ ਵਿਕਾਸ ਹੋਵੇਗਾ ਜੋ ਔਰੇਂਜ ਗੇਟ ਅਤੇ ਮਰੀਨ ਡਰਾਈਵ ਦੇ ਦਰਮਿਆਨ ਯਾਤਰਾ ਵਿੱਚ ਲੱਗਣ ਵਾਲੇ ਸਮੇਂ ਨੂੰ ਵੀ ਘੱਟ ਕਰੇਗਾ।

ਪ੍ਰਧਾਨ ਮੰਤਰੀ ਸੂਰਿਆ ਖੇਤਰੀ ਥੋਕ ਪੇਯਜਲ ਪ੍ਰੋਜੈਕਟ ਦਾ ਪਹਿਲਾ ਪੜਾਅ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਪ੍ਰੋਜੈਕਟ ਜੋ 1975 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ, ਮਹਾਰਾਸ਼ਟਰ ਦੇ ਪਾਲਘਰ ਅਤੇ ਠਾਣੇ ਜ਼ਿਲ੍ਹੇ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਦਾਨ ਕਰੇਗਾ, ਜਿਸ ਨਾਲ ਲਗਭਗ 14 ਲੱਖ ਤੋਂ ਅਧਿਕ ਲੋਕਾਂ ਦਾ ਲਾਭ ਹੋਵੇਗਾ।

ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਕਰੀਬ 2000 ਕਰੋੜ ਰੁਪਏ ਦੇ ਰੇਲਵੇ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ 'ਉਰਣ-ਖਰਕੋਪਰ ਰੇਲਵੇ ਲਾਈਨ ਦੇ ਪੜਾਅ 2 ਦਾ ਲੋਕਅਰਪਣ ਵੀ ਸ਼ਾਮਲ ਹੈ, ਜੋ ਨਵੀਂ ਮੁੰਬਈ ਨਾਲ ਕਨੈਕਟੀਵਿਟੀ ਵਧਾਏਗਾ ਕਿਉਂਕਿ ਨੇਰੂਲ/ਬੇਲਾਪੁਰ ਤੋਂ ਖਾਰਕੋਪਰ ਦੇ ਦਰਮਿਆਨ ਚੱਲਣ ਵਾਲੀਆਂ  ਉਪਨਗਰੀ ਸੇਵਾਵਾਂ ਹੁਣ ਉਰਣ ਤੱਕ ਵਧਾਈਆਂ ਜਾਣਗੀਆਂ। ਪ੍ਰਧਾਨ ਮੰਤਰੀ ਉਰਣ ਰੇਲਵੇ ਸਟੇਸ਼ਨ ਤੋਂ ਖਾਰਕੋਪਰ ਤੱਕ ਚਲਣ ਵਾਲੀ ਈਐੱਮਯੂ ਟ੍ਰੇਨ ਦੇ ਉਦਘਾਟਨ ਰਨ ਨੂੰ ਵੀ ਹਰੀ ਝੰਡੀ ਦਿਖਾਉਣਗੇ।

ਹੋਰ ਰੇਲ ਪ੍ਰੋਜੈਕਟਸ ਜੋ ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣਗੇ ਉਨ੍ਹਾਂ ਵਿੱਚ ਠਾਣੇ-ਵਾਸ਼ੀ/ਪਨਵੇਲ ਟ੍ਰਾਂਸ-ਹਾਰਬਰ ਲਾਈਨ ‘ਤੇ ਇੱਕ ਨਵਾਂ ਉਪਨਗਰੀ ਸਟੇਸ਼ਨ ‘ਦੀਘਾ ਗਾਓਂ’ ਅਤੇ ਖਾਰ ਰੋਡ ਅਤੇ ਗੋਰੇਗਾਓਂ ਰੇਲਵੇ ਸਟੇਸ਼ਨ ਦੇ ਦਰਮਿਆਨ ਨਵੀਂ ਛੇਵੀਂ ਲਾਈਨ ਸ਼ਾਮਲ ਹੈ। ਇਨ੍ਹਾਂ ਪ੍ਰੋਜੈਕਟਾਂ ਨਾਲ ਮੁੰਬਈ ਦੇ ਹਜ਼ਾਰਾਂ ਰੋਜ਼ਾਨਾ ਯਾਤਰੀਆਂ ਨੂੰ ਲਾਭ ਹੋਵੇਗਾ।

ਪ੍ਰਧਾਨ ਮੰਤਰੀ ਸਾਂਤਾਕ੍ਰੂਜ ਇਲੈਕਟ੍ਰੋਨਿਕ ਐਕਸਪੋਰਟ ਪ੍ਰੋਸੈਸਿੰਗ ਜ਼ੋਨ-ਸਪੈਸ਼ਲ ਇਕੌਨਮੀ ਜ਼ੋਨ (ਐੱਸਈਈਪੀਜੈੱਡ ਐੱਸਈਜੈੱਡ) ਵਿੱਚ ਰਤਨ ਅਤੇ ਗਹਿਣੇ ਖੇਤਰ ਲਈ ‘ਭਾਰਤ ਰਤਨਮ’ (ਮੇਗਾ ਕਾਮਨ  ਫੈਸੀਲੀਟੇਸ਼ਨ ਸੈਂਟਰ ਦਾ ਉਦਘਾਟਨ ਕਰਨਗੇ, ਜੋ 3ਡੀ ਮੈਟਲ ਪ੍ਰਿਟਿੰਗ ਸਮੇਤ ਵਿਸ਼ਵ ਵਿੱਚ ਉਪਲਬਧ ਸਰਵੋਤਮ ਮਸ਼ੀਨਾਂ ਵਿੱਚੋਂ ਇੱਕ ਹੈ। ਇਸ ਵਿੱਚ ਵਿਸ਼ੇਸ਼ ਤੌਰ ‘ਤੇ ਦਿਵਿਯਾਂਗ ਵਿਦਿਆਰਥੀਆਂ ਸਮੇਤ ਇਸ ਖੇਤਰ ਦੇ ਲਈ ਕਾਰਜਬਲ ਦੇ ਕੌਸ਼ਲ ਲਈ ਇੱਕ ਟ੍ਰੇਨਿੰਗ ਸਕੂਲ ਵੀ ਸਥਾਪਿਤ ਕੀਤਾ ਜਾਵੇਗਾ। ਮੇਗਾ ਸੀਐੱਫਸੀ ਰਤਨ ਅਤੇ ਗਹਿਣੇ ਵਪਾਰ ਵਿੱਚ ਨਿਰਯਾਤ ਖੇਤਰ ਨੂੰ ਬਦਲ ਦੇਵੇਗਾ ਜਿਸ ਨਾਲ ਘਰੇਲੂ ਨਿਰਮਾਣ ਨੂੰ ਵੀ ਮਦਦ ਮਿਲੇਗੀ

ਪ੍ਰਧਾਨ ਮੰਤਰੀ ਐੱਸਈਈਪੀਜੈੱਡ ਐੱਸਈਜੈੱਡ ‘ਤੇ ਨਿਊ ਇੰਟਰਪ੍ਰਾਈਜਿਜ਼ ਅਤੇ ਸਰਵਿਸਿਜ਼ ਟਾਵਰ (ਐੱਨਈਐੱਸਟੀ)-01 ਦਾ ਵੀ ਉਦਘਾਟਨ ਕਰਨਗੇ। ਐੱਨਈਐੱਸਟੀ-01 ਮੁੱਖ ਤੌਰ ‘ਤੇ ਰਤਨ ਅਤੇ ਗਹਿਣੇ ਖੇਤਰ ਦੀਆਂ ਯੂਨਿਟਾਂ ਲਈ ਹੈ, ਜਿਨ੍ਹਾਂ ਨੂੰ ਮੌਜੂਦਾ ਸਟੈਂਡਰਡ ਡਿਜ਼ਾਈਨ ਫੈਕਟਰੀ-I ਤੋਂ ਇੱਥੇ ਟਰਾਂਸਫਰ ਕੀਤਾ ਜਾਵੇਗਾ। ਨਵੇਂ ਟਾਵਰ ਨੂੰ ਉਦਯੋਗ ਦੀ ਮੰਗ ਦੇ ਅਨੁਸਾਰ ਵੱਡੇ ਪੈਮਾਨੇ ‘ਤੇ ਡਿਜ਼ਾਈਨ ਕੀਤਾ ਗਿਆ ਹੈ।

ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਮੋ ਮਹਿਲਾ ਸਸ਼ਕਤੀਕਰਣ ਅਭਿਯਾਨ ਦੀ ਸ਼ੁਰੂਆਤ ਕਰਨਗੇ। ਇਸ ਅਭਿਯਾਨ ਦਾ ਉਦੇਸ਼ ਕੌਸ਼ਲ ਵਿਕਾਸ ਟ੍ਰੇਨਿੰਗ ਅਤੇ ਉੱਦਮੀ ਵਿਕਾਸ ਦੇ ਦੁਆਰਾ ਮਹਾਰਾਸ਼ਟਰ ਰਾਜ ਵਿੱਚ ਮਹਿਲਾਵਾਂ ਨੂੰ ਅਨੁਭਵ ਪ੍ਰਦਾਨ ਕਰਕੇ ਸਸ਼ਕਤ ਬਣਾਉਣਾ ਹੈ। ਇਸ ਅਭਿਯਾਨ ਦੇ ਤਹਿਤ ਰਾਜ ਅਤੇ ਕੇਂਦਰ ਸਰਕਾਰਾਂ ਦੇ ਮਹਿਲਾ ਵਿਕਾਸ ਪ੍ਰੋਗਰਾਮ ਦੀ ਸੰਪੂਰਨਤਾ ਅਤੇ ਪਰਿਪੂਰਨਤਾ ਦੀ ਦਿਸ਼ਾ ਵਿੱਚ ਵੀ ਪ੍ਰਯਾਸ ਕੀਤਾ ਜਾਵੇਗਾ।

27ਵਾਂ ਰਾਸ਼ਟਰੀ ਯੁਵਾ ਮਹੋਤਸਵ

ਪ੍ਰਧਾਨ ਮੰਤਰੀ ਦਾ ਇਹ ਨਿਰੰਤਰ ਪ੍ਰਯਾਸ ਰਿਹਾ ਹੈ ਕਿ ਨੌਜਵਾਨਾਂ ਨੂੰ ਦੇਸ਼ ਦੀ ਵਿਕਾਸ ਯਾਤਰਾ ਦਾ ਅਹਿਮ ਹਿੱਸਾ ਬਣਾਇਆ ਜਾਵੇ। ਇਸ ਲਕਸ਼ ਦੇ ਇੱਕ ਹੋਰ ਪ੍ਰਯਾਸ ਵਿੱਚ, ਪ੍ਰਧਾਨ ਮੰਤਰੀ ਨਾਸਿਕ ਵਿੱਚ 27ਵੇਂ ਰਾਸ਼ਟਰੀ ਯੁਵਾ ਮਹੋਤਸਵ (ਐੱਨਵਾਈਐੱਫ) ਦਾ ਉਦਘਾਟਨ ਕਰਨਗੇ।

ਰਾਸ਼ਟਰੀ ਯੁਵਾ ਮਹੋਤਸਵ ਹਰੇਕ ਸਾਲ 12 ਤੋਂ 16 ਜਨਵਰੀ ਤੱਕ ਆਯੋਜਿਤ ਕੀਤਾ ਜਾਂਦਾ ਹੈ। 12 ਜਨਵਰੀ ਨੂੰ ਸਵਾਮੀ ਵਿਵੇਕਾਨੰਦ ਦੀ ਜਯੰਤੀ ਹੈ। ਇਸ ਸਾਲ ਇਸ ਮਹੋਤਸਵ ਦੀ ਮੇਜ਼ਬਾਨੀ ਮਹਾਰਾਸ਼ਟਰ ਕਰ ਰਿਹਾ ਹੈ। ਇਸ ਸਾਲ ਦੇ ਮਹੋਤਸਵ ਦਾ ਵਿਸ਼ਾ ਵਿਕਸਿਤ ਭਾਰਤ @2047: ਯੁਵਾ ਦੇ ਲਈ, ਯੁਵਾ ਦੇ ਦੁਆਰਾ ਹੈ।

ਰਾਸ਼ਟਰੀ ਯੁਵਾ ਮਹੋਤਸਵ ਇੱਕ ਅਜਿਹਾ ਮੰਚ ਬਣਾਉਣਾ ਚਾਹੁੰਦਾ ਹੈ ਜਿੱਥੇ ਭਾਰਤ ਦੇ ਵਿਭਿੰਨ ਖੇਤਰਾਂ ਦੇ ਯੁਵਾ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਵਿੱਚ ਵਿੱਚ ਆਪਣੇ ਅਨੁਭਵ ਸਾਂਝੇ ਕਰ ਸਕਣ ਅਤੇ ਇਕਜੁੱਟ ਹੋ ਕੇ ਰਾਸ਼ਟਰ ਦੀ ਨੀਂਹ ਮਜ਼ਬੂਤ ਕਰ ਸਕਣ। ਪੂਰੇ ਦੇਸ਼ ਤੋਂ ਲਗਭਗ 7500 ਯੁਵਾ ਪ੍ਰਤੀਨਿਧੀ ਨਾਸਿਕ ਵਿੱਚ ਆਯੋਜਿਤ ਇਸ ਮਹੋਤਸਵ ਵਿੱਚ ਹਿੱਸਾ ਲੈਣਗੇ। ਸੱਭਿਆਚਾਰਕ ਪ੍ਰਦਰਸ਼ਨ, ਸਵਦੇਸ਼ੀ ਖੇਡਾਂ, ਭਾਸ਼ਣ ਅਤੇ ਥੀਮੈਟਿਕ ਅਧਾਰਿਤ ਪੇਸ਼ਕਾਰੀ, ਯੁਵਾ ਕਲਾਕਾਰ ਕੈਂਪ, ਪੋਸਟਰ ਮੇਕਿੰਗ, ਕਹਾਣੀ ਲਿਖਣ, ਯੁਵਾ ਸੰਮੇਲਨ, ਫੂਡ ਫੈਸਟੀਵਲ ਆਦਿ ਸਮੇਤ ਵਿਭਿੰਨ ਪ੍ਰੋਗਰਾਮ ਇਸ ਮਹੋਤਸਵ ਦੌਰਾਨ ਆਯੋਜਿਤ ਕੀਤੇ ਜਾਣਗੇ।

***

 ਡੀਐੱਸ/ਐੱਲਪੀ


(Release ID: 1995198) Visitor Counter : 107