ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗਹਿਰੇ ਪਾਣੀ ਵਾਲੇ ਕ੍ਰਿਸ਼ਣਾ ਗੋਦਾਵਰੀ ਬੇਸਿਨ ਤੋਂ ਤੇਲ ਉਤਪਾਦਨ ਸ਼ੁਰੂ ਹੋਣ ਦੀ ਸ਼ਲਾਘਾ ਕੀਤੀ

Posted On: 08 JAN 2024 10:06AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਟਿਲ  (ਗੁੰਝਲਦਾਰ) ਅਤੇ ਕਠਿਨ (ਮੁਸ਼ਕਿਲ) ਗਹਿਰੇ ਪਾਣੀ ਵਾਲੇ ਕ੍ਰਿਸ਼ਨਾ ਗੋਦਾਵਰੀ ਬੇਸਿਨ (ਬੰਗਾਲ ਦੀ ਖਾੜੀ ਦੇ ਤੱਟ ‘ਤੇ ਸਥਿਤ ਕੇਜੀ-ਡੀਡਬਲਿਊਐੱਨ-98/2 ਬਲਾਕ) ਤੋਂ ਪਹਿਲੀ ਵਾਰ ਤੇਲ ਉਤਪਾਦਨ ਸ਼ੁਰੂ ਹੋਣ ਦੀ ਸ਼ਲਾਘਾ ਕੀਤੀ।

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ ਦੀ ਐਕਸ (X) ਪੋਸਟ ‘ਤੇ ਪ੍ਰਤੀਕ੍ਰਿਆ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ;

 “ਇਹ ਭਾਰਤ ਦੀ ਊਰਜਾ ਯਾਤਰਾ ਵਿੱਚ ਇੱਕ ਜ਼ਿਕਰਯੋਗ ਕਦਮ ਹੈ ਜੋ ਆਤਮਨਿਰਭਰ ਭਾਰਤ ਦੇ ਲਈ ਸਾਡੇ ਮਿਸ਼ਨ ਨੂੰ ਹੁਲਾਰਾ ਦਿੰਦਾ ਹੈ। ਇਸ ਨਾਲ ਸਾਡੀ ਅਰਥਵਿਵਸਥਾ ਨੂੰ ਕਈ ਲਾਭ ਹੋਣਗੇ।”

 

***********

ਡੀਐੱਸ/ਐੱਸਟੀ



(Release ID: 1994131) Visitor Counter : 53