ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਸਰਲੀਕ੍ਰਿਤ ਪ੍ਰਮਾਣੀਕਰਣ ਯੋਜਨਾ ਦੇ ਤਹਿਤ 37 ਹੋਰ ਉਤਪਾਦ ਲਿਆਂਦੇ ਗਏ


ਪ੍ਰਮਾਣੀਕਰਣ ਲਈ ਲੱਗਣ ਵਾਲੇ ਸਮੇਂ ਨੂੰ ਅੱਠ ਹਫ਼ਤਿਆਂ ਤੋਂ ਘਟਾ ਕੇ ਦੋ ਹਫ਼ਤੇ ਕਰ ਦਿੱਤਾ ਹੈ

ਮੁਲਾਂਕਣ ਫ਼ੀਸ ਨੂੰ ਪੂਰੀ ਤਰ੍ਹਾਂ ਮਾਫ਼ ਕਰ ਦਿੱਤਾ ਗਿਆ ਹੈ

Posted On: 02 JAN 2024 11:11AM by PIB Chandigarh

ਟੈਲੀਕਮਿਊਨੀਕੇਸ਼ਨਜ਼ ਵਿਭਾਗ (ਡੀਓਟੀ) ਦੇ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ ਸੈਂਟਰ (ਟੀਈਸੀ) ਨੇ 01 ਜਨਵਰੀ, 2024 ਨੂੰ ਅਮਲ ਵਿੱਚ ਆਈ ਸਰਲੀਕ੍ਰਿਤ ਪ੍ਰਮਾਣੀਕਰਣ ਸਕੀਮ (ਐੱਸਸੀਐੱਸ) ਦੇ ਤਹਿਤ 37 ਹੋਰ ਉਤਪਾਦ ਲਿਆਂਦੇ ਗਏ ਹਨ। ਇਹ ਪ੍ਰਮਾਣੀਕਰਣ ਲਈ ਲੱਗਣ ਵਾਲੇ ਸਮੇਂ ਨੂੰ ਅੱਠ ਹਫ਼ਤਿਆਂ ਤੋਂ ਘਟਾ ਕੇ ਦੋ ਹਫ਼ਤਿਆਂ ਤੱਕ ਕਰ ਦੇਵੇਗਾ ਅਤੇ ਕਾਰੋਬਾਰ ਵਿੱਚ ਅਸਾਨੀ ਨੂੰ ਹੱਲਾਸ਼ੇਰੀ ਦੇਵੇਗਾ। ਇਨ੍ਹਾਂ ਉਤਪਾਦਾਂ ਵਿੱਚ ਮੀਡੀਆ ਗੇਟਵੇਅ, ਆਈਪੀ ਸੁਰੱਖਿਆ ਉਪਕਰਨ, ਆਈਪੀ ਟਰਮੀਨਲਜ਼, ਆਪਟੀਕਲ ਫਾਈਬਰ ਜਾਂ ਕੇਬਲ, ਟਰਾਂਸਮਿਸ਼ਨ ਟਰਮੀਨਲ ਉਪਕਰਣ ਆਦਿ ਸ਼ਾਮਲ ਹਨ। ਹੁਣ ਐੱਸਸੀਐੱਸ ਅਧੀਨ ਕੁੱਲ ਉਤਪਾਦ 12 ਤੋਂ ਵਧ ਕੇ 49 ਹੋ ਗਏ ਹਨ।

ਇਸ ਤੋਂ ਇਲਾਵਾ 01 ਜਨਵਰੀ, 2024 ਤੋਂ ਜੀਸੀਐੱਸ ਅਤੇ ਐੱਸਸੀਐੱਸ ਸ਼੍ਰੇਣੀ ਤੋਂ ਅਲਹਿਦਾ ਐੱਮਟੀਸੀਟੀਈ ਅਧੀਨ ਜਮ੍ਹਾਂ ਲਾਜ਼ਮੀ ਲੋੜਾਂ (ਈਆਰ) ਆਧਾਰਿਤ ਅਰਜ਼ੀਆਂ ਲਈ ਟੀਈਸੀ ਵੱਲੋਂ ਸਿਰਫ਼ ਪ੍ਰਬੰਧਕੀ ਫ਼ੀਸ ਲਈ ਜਾਵੇਗੀ। 

ਮੁਲਾਂਕਣ ਫੀਸ ਪੂਰੀ ਤਰ੍ਹਾਂ ਮਾਫ਼ ਕਰ ਦਿੱਤੀ ਗਈ ਹੈ। ਇਹ ਮੂਲ ਉਪਕਰਣ ਨਿਰਮਾਤਾ (ਓਈਐੱਮਜ਼) ਜਾਂ ਬਿਨੈਕਾਰਾਂ ਲਈ ਇੱਕ ਵੱਡੀ ਰਾਹਤ ਹੈ ਕਿਉਂਕਿ ਇਸ ਨਾਲ ਅਰਜ਼ੀ ਫੀਸ ਵਿੱਚ 80 ਪ੍ਰਤੀਸ਼ਤ ਤੋਂ ਵੱਧ ਦੀ ਕਮੀ ਆਵੇਗੀ, ਜਿਸ ਨਾਲ ਪਾਲਣਾ ਦਾ ਬੋਝ ਹੋਰ ਘੱਟ ਹੋ ਜਾਂਦਾ ਹੈ।

ਵਰਤਮਾਨ ਵਿੱਚ, 60 ਟੈਲੀਕਾਮ ਅਤੇ ਨੈੱਟਵਰਕਿੰਗ ਉਤਪਾਦ ਹਨ, ਜਿਨ੍ਹਾਂ ਨੂੰ ਐੱਮਟੀਸੀਟੀਈ ਸ਼ਾਸਨ ਅਧੀਨ ਅਧਿਸੂਚਿਤ ਕੀਤਾ ਗਿਆ ਹੈ।

*********

ਡੀਕੇ/ਡੀਕੇ/ਐੱਸਐੱਮਪੀ(Release ID: 1993682) Visitor Counter : 61