ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 6-7 ਜਨਵਰੀ ਨੂੰ ਪੁਲਿਸ ਡਾਇਰੈਕਟਰ ਜਨਰਲਾਂ/ਇੰਸਪੈਕਟਰ ਜਨਰਲਾਂ ਦੀ ਆਲ ਇੰਡੀਆ ਕਾਨਫਰੰਸ ਵਿੱਚ ਹਿੱਸਾ ਲੈਣਗੇ


ਪੁਲਿਸ ਵਿਵਸਥਾ ਅਤੇ ਅੰਦਰੂਨੀ ਸੁਰੱਖਿਆ ਦੇ ਵਿਆਪਕ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਹੋਵੇਗਾ

ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕਰਨ ਲਈ ਰੋਡ ਮੈਪ ‘ਤੇ ਚਰਚਾ ਕੀਤੀ ਜਾਵੇਗੀ

ਸੰਮੇਲਨ ਦੌਰਾਨ ਨਵੇਂ ਅਪਰਾਧਿਕ ਕਾਨੂੰਨ ਨੂੰ ਲਾਗੂ ਕਰਨ ਲਈ ਦਿਸ਼ਾ-ਨਿਰਦੇਸ਼ਾਂ ‘ਤੇ ਚਰਚਾ ਕੀਤੀ ਜਾਵੇਗੀ

ਕਾਨਫਰੰਸ ਵਿੱਚ ਪੁਲਿਸ ਵਿਵਸਥਾ ਅਤੇ ਸੁਰੱਖਿਆ ਨਾਲ ਸਬੰਧਿਤ ਭਵਿਖ ਦੇ ਵਿਸ਼ਿਆਂ ‘ਤੇ ਚਰਚਾ ਹੋਵੇਗੀ

Posted On: 04 JAN 2024 11:58AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 6-7 ਜਨਵਰੀ, 2024 ਨੂੰ ਜੈਪੁਰ ਦੇ ਰਾਜਸਥਾਨ ਇੰਟਰਨੈਸ਼ਨਲ ਸੈਂਟਰ ਵਿੱਚ ਆਯੋਜਿਤ ਪੁਲਿਸ ਡਾਇਰੈਕਟਰ ਜਨਰਲਾਂ/ਇੰਸਪੈਕਟਰ ਜਨਰਲਾਂ ਦੇ ਆਲ ਇੰਡੀਆ ਕਾਨਫਰੰਸ 2023 ਵਿੱਚ ਹਿੱਸਾ ਲੈਣਗੇ।

5 ਤੋਂ 7 ਜਨਵਰੀ , 2024 ਤੱਕ ਆਯੋਜਿਤ ਹੋਣ ਵਾਲੀ ਤਿੰਨ ਦਿਨਾਂ ਕਾਨਫਰੰਸ ਵਿੱਚ ਸਾਈਬਰ ਕ੍ਰਾਈਮ, ਪੁਲਿਸ ਵਿਵਸਥਾ ਵਿੱਚ ਟੈਕਨੋਲੋਜੀ, ਆਤੰਕਵਾਦ ਵਿਰੋਧੀ ਚੁਣੌਤੀਆਂ, ਵਾਮਪੰਥੀ ਉਗਰਵਾਦ, ਜੇਲ੍ਹ ਸੁਧਾਰਾਂ ਅਤੇ ਅੰਦਰੂਨੀ ਸੁਰੱਖਿਆ ਮੁੱਦਿਆਂ ‘ਤੇ ਵਿਸਤਾਰ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਕਾਨਫਰੰਸ ਦਾ ਇੱਕ ਹੋਰ ਪ੍ਰਮੁੱਖ ਏਜੰਡਾ ਨਵੇਂ ਅਪਰਾਧਿਕ ਕਾਨੂੰਨ ਦੇ ਲਾਗੂਕਰਨ ਲਈ ਰੋਡਮੈਪ ‘ਤੇ ਵਿਚਾਰ-ਵਟਾਂਦਰਾ ਹੈ। ਇਸ ਦੇ ਇਲਾਵਾ, ਪੁਲਿਸ ਵਿਵਸਥਾ ਅਤੇ ਸੁਰੱਖਿਆ ਵਿੱਚ ਭਵਿੱਖ ਦੇ ਵਿਸ਼ਿਆਂ ਜਿਵੇਂ ਆਰਟੀਫੀਸ਼ਲ ਇੰਟੈਲੀਜੈਂਸੀ (ਏਆਈ) ਅਤੇ ਡੀਪਫੇਕ  ਜਿਹੀਆਂ ਨਵੀਆਂ ਟੈਕਨੋਲੋਜੀਆਂ ਦੁਆਰਾ ਪੈਦਾ ਚੁਣੌਤੀਆਂ ਅਤੇ ਉਨ੍ਹਾਂ ਨਾਲ ਨਜਿੱਠਣ ਦੇ ਤਰੀਕਿਆਂ ‘ਤੇ ਵੀ ਚਰਚਾ ਹੋਵੇਗੀ। ਕਾਨਫਰੰਸ ਠੋਸ ਕਾਰਜ ਬਿੰਦੂਆਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਦੀ ਪ੍ਰਗਤੀ ਦੀ ਨਿਗਰਾਨੀ ਕਰਨ ਦਾ ਅਵਸਰ ਵੀ ਪ੍ਰਦਾਨ ਕਰਦੀ ਹੈ, ਜੋ ਹਰ ਸਾਲ ਪ੍ਰਧਾਨ ਮੰਤਰੀ ਦੇ ਸਾਹਮਣੇ ਪੇਸ਼ ਕੀਤੇ ਜਾਂਦੇ ਹਨ।

ਇਸ ਕਾਨਫਰੰਸ ਪਹਿਚਾਣੇ ਗਏ ਵਿਸ਼ਿਆਂ ‘ਤੇ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਪੁਲਿਸ ਅਤੇ ਖੁਫੀਆ ਅਧਿਕਾਰੀਆਂ ਦੀ ਵਿਆਪਕ ਚਰਚਾ ਦਾ ਸਮਾਪਨ ਹੈ। ਹਰੇਕ ਵਿਸ਼ੇ ਦੇ ਤਹਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਵੋਤਮ ਪ੍ਰਥਾਵਾਂ ਨੂੰ ਕਾਨਫਰੰਸ ਵਿੱਚ ਪੇਸ਼ ਕੀਤਾ ਜਾਵੇਗਾ ਤਾਕਿ ਰਾਜ ਇੱਕ-ਦੂਸਰੇ ਤੋਂ ਸਿੱਖ ਸਕਣ।

ਸਾਲ 2014 ਦੇ ਬਾਅਦ  ਪ੍ਰਧਾਨ ਮੰਤਰੀ ਨੇ ਪੁਲਿਸ ਡਾਇਰੈਕਟਰ ਜਨਰਲਾਂ (ਡੀਜੀਪੀ )ਦੀ ਕਾਨਫਰੰਸ ਵਿੱਚ ਗਹਿਰੀ ਦਿਲਚਸਪੀ ਲਈ ਹੈ। ਪਹਿਲੇ ਪ੍ਰਧਾਨ ਮੰਤਰੀਆਂ ਦੀਆਂ ਪ੍ਰਤੀਕਾਤਮਕ ਮੌਜੂਦਗੀ ਦੇ ਉਲਟ, ਸ਼੍ਰੀ ਨਰੇਂਦਰ ਮੋਦੀ ਕਾਨਫਰੰਸ ਦੇ ਸਾਰੇ ਮੁੱਖ ਸੈਸ਼ਨਾਂ ਵਿੱਚ ਮੌਜੂਦ ਰਹਿੰਦੇ ਹਨ। ਪ੍ਰਧਾਨ ਮੰਤਰੀ ਨਾ ਕੇਵਲ ਸਾਰੀਆਂ ਜਾਣਕਾਰੀਆਂ ਨੂੰ ਧੀਰਜ ਨਾਲ ਸੁਣਦੇ ਹਨ, ਬਲਕਿ ਸੁਤੰਤਰ ਅਤੇ ਰਸਮੀ ਚਰਚਾ ਨੂੰ ਵੀ ਪ੍ਰੋਤਸਾਹਿਤ ਕਰਦੇ ਹਨ ਤਾਕਿ ਨਵੇਂ ਵਿਚਾਰ ਸਾਹਮਣੇ ਆ ਸਕਣ। ਇਸ ਸਾਲ ਦੀ ਕਾਨਫਰੰਸ ਵਿੱਚ ਨਾਸ਼ਤੇ, ਦੁਪਹਿਰ ਅਤੇ ਰਾਤ ਦੇ ਭੋਜਨ ‘ਤੇ ਗੈਰ-ਰਸਮੀ ਥੀਮੈਟਿਕ ਚਰਚਾਵਾਂ ਦੀ ਵੀ ਯੋਜਨਾ ਬਣਾਈ ਗਈ ਹੈ। ਇਸ ਨਾਲ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਦੇਸ਼ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਮੁੱਖ ਪੁਲਿਸ ਵਿਵਸਥਾ ਅਤੇ ਅੰਦਰੂਨੀ ਸੁਰੱਖਿਆ ਮੁੱਦਿਆਂ ‘ਤੇ ਆਪਣੇ ਵਿਚਾਰ ਅਤੇ ਸਿਫਾਰਸ਼ਾਂ ਪ੍ਰਧਾਨ ਮੰਤਰੀ ਦੇ ਨਾਲ ਸਾਂਝੀਆਂ ਕਰਨ ਦਾ ਅਵਸਰ ਮਿਲੇਗਾ।

ਪ੍ਰਧਾਨ ਮੰਤਰੀ ਨੇ 2014 ਤੋਂ ਦੇਸ਼ ਭਰ ਵਿੱਚ ਸਲਾਨਾ ਡੀਜੀਪੀ ਕਾਨਫਰੰਸਾਂ ਦੇ ਆਯੋਜਨ ਨੂੰ ਵੀ ਪ੍ਰੋਤਸਾਹਿਤ ਕੀਤਾ ਹੈ। ਇਹ ਕਾਨਫਰੰਸ 2014 ਵਿੱਚ ਗੁਵਹਾਟੀ ਵਿੱਚ ਆਯੋਜਿਤ ਕੀਤੀ ਗਈ ਸੀ; ਧੋਰਡੋ,, 2015 ਵਿੱਚ ਕੱਛ ਦਾ ਰੇਗਿਸਤਾਨ; 2016 ਵਿੱਚ ਰਾਸ਼ਟਰੀ ਪੁਲਿਸ ਅਕਾਦਮੀ, ਹੈਦਰਾਬਾਦ; 2017 ਵਿੱਚ ਬੀਐੱਸਐੱਫ ਅਕਾਦਮੀ, ਟੇਕਨਪੁਰ; 2018 ਵਿੱਚ ਕੇਵੜੀਆ; 2019 ਵਿੱਚ IISER,  ਪੁਣੇ; 2021 ਪੁਲਿਸ ਹੈੱਡਕੁਆਰਟਰ, ਲਖਨਊ ਵਿੱਚ; ਅਤੇ 2023 ਵਿੱਚ ਨੈਸ਼ਨਲ ਐਗਰੀਕਲਚਰਲ ਸਾਇੰਸ ਕੰਪਲੈਕਸ, ਪੂਸਾ, ਦਿੱਲੀ ਵਿਖੇ। ਇਸੇ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਇਸ ਸਾਲ ਕਾਨਫਰੰਸ ਦਾ ਆਯੋਜਨ ਜੈਪੁਰ ਵਿੱਚ ਕੀਤਾ ਜਾ ਰਿਹਾ ਹੈ।

ਕਾਨਫਰੰਸ ਵਿੱਚ ਕੇਂਦਰੀ ਗ੍ਰਹਿ ਮੰਤਰੀ, ਰਾਸ਼ਟਰੀ ਸੁਰੱਖਿਆ ਸਲਾਹਕਾਰ, ਗ੍ਰਹਿ ਰਾਜ ਮੰਤਰੀ, ਕੈਬਿਨਟ ਸਕੱਤਰ, ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੁਲਿਸ ਡਾਈਰੈਕਟਰ ਜਨਰਲ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਕੇਂਦਰੀ ਪੁਲਿਸ ਸੰਗਠਨਾਂ ਦੇ ਪ੍ਰਮੁੱਖ ਸ਼ਾਮਲ ਹੋਣਗੇ।

 

************

ਡੀਐੱਸ/ਐੱਸਟੀ/ਏਕੇ


(Release ID: 1993494) Visitor Counter : 93