ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਭਾਰਤ ਸਰਕਾਰ ਦੇ ਕੈਲੰਡਰ 2024 ਦਾ ਉਦਘਾਟਨ ਕੀਤਾ


ਪਾਰਦਰਸ਼ਿਤਾ ਅਤੇ ਜਵਾਬਦੇਹੀ ਸਰਕਾਰ ਦੇ ਆਦਰਸ਼ ਹਨ, ਜਿਨ੍ਹਾਂ ਨੇ ਭਾਰਤ ਨੂੰ ਕਦੇ ਪੰਜ ਸਭ ਤੋਂ ਕਮਜ਼ੋਰ ਅਰਥਵਿਵਸਥਾਵਾਂ ਵਿੱਚ ਸ਼ੁਮਾਰ ਰਹੇ ਦੇਸ਼ ਤੋਂ ਵਿਸ਼ਵ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਵਿੱਚ ਬਦਲ ਦਿੱਤਾ: ਸ਼੍ਰੀ ਅਨੁਰਾਗ ਠਾਕੁਰ

ਵਿਸ਼ਵ ਅੱਜ ਭਾਰਤ ਦੀ ਤਰਫ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਹੈ: ਸ਼੍ਰੀ ਠਾਕੁਰ

Posted On: 30 DEC 2023 2:13PM by PIB Chandigarh

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ “ਹਮਾਰਾ ਸੰਕਲਪ ਵਿਕਸਿਤ ਭਾਰਤ” ਦੀ ਥੀਮ ਦੇ ਨਾਲ ਭਾਰਤ ਸਰਕਾਰ ਦਾ ਕੈਲੰਡਰ 2024 ਲਾਂਚ ਕੀਤਾ। ਕੈਲੰਡਰ 2024 ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਦੂਰ-ਅੰਦੇਸ਼ੀ ਅਗਵਾਈ ਤਹਿਤ ਜਨ ਅਨੁਕੂਲ ਨੀਤੀਆਂ ਦੀ ਰਚਨਾ ਅਤੇ ਯੋਜਨਾਵਾਂ ਅਤੇ ਪਹਿਲਾਂ ਨੂੰ ਲਾਗੂ ਕਰਨ ਦੇ ਮਾਧਿਅਮ ਨਾਲ ਭਾਰਤ ਦੀ ਜਨਤਾ ਦੇ ਜੀਵਨ ਵਿੱਚ ਆਏ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਪਰਿਵਰਤਨ ਨੂੰ ਦਰਸਾਉਂਦਾ ਹੈ। ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਠਾਕੁਰ ਨੇ ਸਰਕਾਰ ਦੀਆਂ ਕਈ ਪ੍ਰਾਪਤੀਆਂ ਨੂੰ ਯਾਦ ਕੀਤਾ, ਜਿਨ੍ਹਾਂ ਨਾਲ ਸਬੰਧਿਤ ਤਸਵੀਰਾਂ ਕੈਲੰਡਰ ਦੇ ਪੰਨਿਆਂ ਦੀ ਸ਼ੋਭਾ ਵਧਾ ਰਹੀਆਂ ਹਨ।

 

ਸ਼੍ਰੀ ਠਾਕੁਰ ਨੇ ਕਿਹਾ ਕਿ ਭਾਰਤ ਨੇ ਆਤਮ-ਨਿਰਭਰ ਬਣਨ ਦੀ ਦਿਸ਼ਾ ਵਿੱਚ ਬਹੁਤ ਸ਼ਾਨਦਾਰ ਤਰੱਕੀ ਕੀਤੀ ਹੈ। ਜਿਹੜਾ ਦੇਸ਼ ਮੋਬਾਈਲ ਫੋਨਾਂ ਦਾ ਦੂਜਾ ਸਭ ਤੋਂ ਵੱਡਾ ਆਯਾਤਕ ਸੀ, ਉਹ ਅੱਜ ਦੂਸਰਾ ਸਭ ਤੋਂ ਵੱਡਾ ਨਿਰਮਾਤਾ ਹੈ। ਜਿਹੜਾ ਦੇਸ਼ ਕਦੇ ਵੈਕਸੀਨ ਆਯਾਤ ਕਰਦਾ ਸੀ, ਉਹ ਹੁਣ ਵੈਕਸੀਨ ਮੈਤ੍ਰੀ ਦੇ ਤਹਿਤ ਪੂਰੀ ਦੁਨੀਆ ਨੂੰ ਵੈਕਸੀਨ ਵੰਡ ਰਿਹਾ ਹੈ। ਅੱਜ ਭਾਰਤ ਨਿਰਮਾਣ ਦੇ ਖੇਤਰ ਵਿੱਚ ਵੱਡੀ ਸਫਲਤਾ ਹਾਸਲ ਕਰ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਇੱਥੋਂ ਤੱਕ ਕਿ ਜਿਨ੍ਹਾਂ ਥਾਵਾਂ 'ਤੇ ਭਾਰਤ ਦੀ ਮੌਜੂਦਗੀ ਨਾਂਹ ਦੇ ਬਰਾਬਰ ਸੀ, ਉੱਥੇ ਵੀ ਭਾਰਤ ਹੁਣ ਇਕ ਮਹੱਤਵਪੂਰਨ ਸ਼ਕਤੀ ਬਣ ਚੁੱਕਿਆ ਹੈ। ਇਸ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤ ਅੱਜ ਤੀਸਰਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਹੈ।

 

ਸ਼੍ਰੀ ਠਾਕੁਰ ਨੇ ਕਿਹਾ ਕਿ ਸਰਕਾਰ ਮਹਿਲਾ ਸਸ਼ਕਤੀਕਰਣ ਨੂੰ ਸਰਵਉੱਚ ਮੰਨਦੀ ਹੈ ਅਤੇ ਇਹ ਇੱਕ ਪਾਸੇ ਉੱਜਵਲਾ ਯੋਜਨਾ ਅਤੇ ਦੂਸਰੇ ਪਾਸੇ ਡ੍ਰੋਨ ਦੀਦੀ ਦੇ ਰੂਪ ਵਿੱਚ ਝਲਕਦਾ (ਪਰਿਲਕਸ਼ਿਤ) ਹੈ। ਕਿਸਾਨਾਂ ਦੀ ਭਲਾਈ ਦੇ ਵਿਸ਼ੇ ਵਿੱਚ,  ਸ੍ਰੀ ਠਾਕੁਰ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਹੀ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਨੇ ਕਿਸਾਨਾਂ ਦੀ ਸਮ੍ਰਿੱਧੀ 'ਤੇ ਹੁਣ ਤੱਕ 2.8 ਲੱਖ ਕਰੋੜ ਰੁਪਏ ਖਰਚ ਕੀਤੇ ਹਨ।

 

ਪਾਰਦਰਸਿਤਾ ਅਤੇ ਜਵਾਬਦੇਹੀ ਇਸ ਸਰਕਾਰ ਦੇ ਆਦਰਸ਼ ਹਨ ਅਤੇ ਇਹੀ ਕਦਰਾਂ-ਕੀਮਤਾਂ ਨੇ ਇੱਕ ਸਮੇਂ ਪੰਜ ਸਭ ਤੋਂ ਕਮਜ਼ੋਰ ਅਰਥਵਿਵਸਥਾਵਾਂ ਵਿੱਚੋਂ ਇੱਕ ਮੰਨੇ ਜਾਣ ਵਾਲੇ ਭਾਰਤ ਨੂੰ ਅੱਜ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਦੀ ਸਥਿਤੀ ਤੱਕ ਪਹੁੰਚਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਇਨ੍ਹਾਂ ਕਦਰਾਂ-ਕੀਮਤਾਂ ਦੀ ਭਾਵਨਾ ਦਾ ਉੱਚ ਪੱਧਰ ਤੋਂ ਸੰਚਾਰ ਹੁੰਦਾ ਹੈ।

 

ਇੱਕ ਆਸ਼ਾਵਾਦੀ ਦ੍ਰਿਸ਼ਟੀਕੋਣ ਨਾਲ ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਸ਼੍ਰੀ ਠਾਕੁਰ ਨੇ ਕਿਹਾ ਕਿ ਸਾਲ 2023 ਦੀ ਸਮਾਪਤੀ ਹੋਣ ਦੇ ਨਾਲ ਹੀ 2024 ਮੌਕਿਆਂ ਦੀ ਇੱਕ ਨਵੀਂ ਸਵੇਰ ਲੈ ਕੇ ਆ ਰਿਹਾ ਹੈ। ਦੁਨੀਆ ਭਾਰਤ ਦੀ ਤਰਫ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਹੈ, ਦੁਨੀਆ ਅਗਵਾਈ ਲਈ ਭਾਰਤ ਵੱਲ ਦੇਖ ਰਹੀ ਹੈ।

 

ਇਸ ਮੌਕੇ ‘ਤੇ ਕੇਂਦਰੀ ਮੰਤਰੀ ਨੇ “ਹਮਾਰਾ ਸੰਕਲਪ ਵਿਕਸਿਤ ਭਾਰਤ” ਵਿਸ਼ੇ ‘ਤੇ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ।

ਕੈਲੰਡਰ ਬਾਰੇ ਜਾਣਕਾਰੀ

ਹਰੇਕ ਮਹੀਨਾ ਪਿਛਲੇ 9 ਸਾਲਾਂ ਵਿੱਚ ਭਾਰਤ ਸਰਕਾਰ ਦੁਆਰਾ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੇ ਮਾਧਿਅਮ ਨਾਲ ਮਹਿਲਾਵਾਂ, ਨੌਜਵਾਨਾਂ, ਮੱਧ ਵਰਗ, ਕਿਸਾਨਾਂ ਅਤੇ ਸਮਾਜ ਦੇ ਹਰ ਵਰਗ ਦੇ ਲੋਕਾਂ ਦੇ ਚਿਹਰਿਆਂ 'ਤੇ ਆਈ ਮੁਸਕਰਾਹਟ ਨੂੰ ਦਰਸਾਉਂਦਾ ਹੈ। ਇਹ 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ' ਦੇ ਵਾਅਦੇ ਨੂੰ ਸਾਕਾਰ ਕਰਨ ਲਈ ਕਈ ਸਰਕਾਰੀ ਏਜੰਸੀਆਂ ਅਤੇ ਅਧਿਕਾਰੀਆਂ ਦੁਆਰਾ ਕੀਤੇ ਅਣਥੱਕ ਯਤਨਾਂ ਦੇ ਪ੍ਰਤੀ ਸਨਮਾਨ ਵਿਅਕਤ ਕਰਦਾ ਹੈ।

ਜਨਵਰੀ:

ਜਿਵੇਂ ਹੀ ਅਸੀਂ ਨਵੇਂ ਸਾਲ ਵਿੱਚ ਪ੍ਰਵੇਸ਼ ਕਰ ਰਹੇ ਹਾਂ, ਅਸੀਂ ਸਾਲ ਦੇ ਪਹਿਲੇ ਮਹੀਨੇ ਲਈ 'ਸੰਭਾਵਨਾਵਾਂ ਨੂੰ ਵਧਾਉਣਾ, ਭਾਰਤ ਨੂੰ ਆਤਮ-ਨਿਰਭਰ ਬਣਾਉਣਾ' ਦੀ ਥੀਮ ‘ਤੇ ਨਵੀਨਤਾ ਅਤੇ ਮਜ਼ਬੂਤੀ ਦੀ ਭਾਵਨਾ ਨੂੰ ਅਪਣਾਉਂਦੇ ਹਾਂ। ਭਾਰਤ ਨੇ "ਮੇਕ ਇਨ ਇੰਡੀਆ" ਅਤੇ "ਮੇਕ ਫਾਰ ਦ ਵਰਲਡ" ਜਿਹੀਆਂ ਪਹਿਲਾਂ ਰਾਹੀਂ ਬੇਮਿਸਾਲ ਸਫਲਤਾ ਹਾਸਲ ਕੀਤੀ ਹੈ ਅਤੇ ਜਨਵਰੀ ਦੀ ਥੀਮ ਆਤਮ-ਨਿਰਭਰ ਅਤੇ ਸਸ਼ਕਤ ਭਵਿੱਖ ਦੀ ਦਿਸ਼ਾ ਵਿੱਚ ਸਾਡੇ ਸਮੂਹਿਕ ਯਤਨਾਂ ਦੀ ਯਾਦ ਦਿਵਾਉਂਦੀ ਹੈ।

 

ਫਰਵਰੀ:

ਅੱਗੇ ਵਧਦੇ ਹੋਏ, ਅਸੀਂ ਫਰਵਰੀ ਨੂੰ "ਰਾਸ਼ਟਰੀ ਵਿਕਾਸ ਲਈ ਯੁਵਾ ਸ਼ਕਤੀ" ਦੀ ਥੀਮ ਦੇ ਨਾਲ ਮਨਾਉਂਦੇ ਹਾਂ। ਉੱਦਮਤਾ ਨੂੰ ਉਤਸ਼ਾਹਿਤ ਕਰਨ ਤੋਂ ਲੈ ਕੇ ਟੈਕਨੋਲੋਜੀ ਨੂੰ ਅਪਣਾਉਣ ਤੱਕ, ਫਰਵਰੀ ਨੌਜਵਾਨਾਂ ਦੇ ਯੋਗਦਾਨ ਨੂੰ ਵਧਾਉਣ, ਦੇਸ਼ ਨੂੰ ਇੱਕ ਉੱਜਵਲ ਅਤੇ ਵਧੇਰੇ ਸਮਾਵੇਸ਼ੀ ਭਵਿੱਖ ਵੱਲ ਪ੍ਰੇਰਿਤ ਕਰਨ ਦੀ ਮੰਗ ਕਰਦਾ ਹੈ।

ਮਾਰਚ:

ਗ਼ਰੀਬਾਂ ਦੀ ਸੇਵਾ ਅਤੇ ਹਾਸ਼ੀਏ 'ਤੇ ਰਹਿਣ ਵਾਲੇ ਲੋਕਾਂ ਦਾ ਵਿਕਾਸ ਕਰਨਾ ਮੋਦੀ ਸਰਕਾਰ ਦੀਆਂ ਪ੍ਰਮੁੱਖ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ। ਮਾਰਚ ਦੇ ਮਹੀਨੇ ਦੀ ਥੀਮ 'ਵੰਚਿਤਾਂ ਨੂੰ ਪ੍ਰਾਥਮਿਕਤਾ’ ਹੈ, ਇਹ ਯਾਦ ਦਿਵਾਉਂਦੀ ਹੈ ਕਿ ਸੱਚੀ ਪ੍ਰਗਤੀ ਉਨ੍ਹਾਂ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਵਿੱਚ ਹੈ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਹੈ। ਇਸ ਦੇ ਲਈ ਇਹ ਸੁਨਿਸ਼ਚਿਤ ਕਰਨਾ ਹੈ ਕਿ ਸਾਡੇ ਕਾਰਜ ਅਤੇ ਨੀਤੀਆਂ ਸਮਾਵੇਸ਼ਿਤਾ ਅਤੇ ਨਿਆਂ ਪ੍ਰਤੀ ਸਮਰਪਣ ਨੂੰ ਪ੍ਰਤਿਬਿੰਬਿਤ ਕਰਨ।

ਅਪ੍ਰੈਲ:

ਮਹਿਲਾਵਾਂ ਸਮਾਜ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ;  ਉਨ੍ਹਾਂ ਦੀ ਤਰੱਕੀ ਤੋਂ ਬਿਨਾਂ ਸਮਾਜ ਦੀ ਸਮੁੱਚੀ ਤਰੱਕੀ ਰੁਕ ਜਾਂਦੀ ਹੈ। ਅਪ੍ਰੈਲ ਦੀ ਥੀਮ ਹਰ ਖੇਤਰ ਵਿੱਚ ਮਹਿਲਾਵਾਂ ਨੂੰ ਸਸ਼ਕਤ ਬਣਾਉਣ, ਇੱਕ ਭਵਿੱਖ ਨੂੰ ਹੁਲਾਰਾ ਦੇਣ ‘ਤੇ ਕੇਂਦਰਿਤ  ਕਰਨ ਨੂੰ ਪ੍ਰੋਤਸਾਹਿਤ ਕਰਦੀ ਹੈ, ਜਿੱਥੇ ਉਹਨਾਂ ਦੀ ਅਗਵਾਈ ਅਤੇ ਯੋਗਦਾਨ ਫੈਸਲੇ ਲੈਣ ਅਤੇ ਟਿਕਾਊ ਵਿਕਾਸ ਵਿੱਚ ਅਹਿਮ ਹੋ ਸਕਦੀ ਹੈ।

 

ਮਈ:

ਸਾਡੇ ਸਮਰਪਿਤ ਕਿਸਾਨਾਂ ਦੇ ਮਿਸਾਲੀ ਕੰਮ ਨੂੰ ਪ੍ਰਮੁੱਖਤਾ ਦੇਣਾ, ਇਸ ਮਹੀਨੇ ਦਾ ਮੁੱਖ ਆਕਰਸ਼ਣ ਹੈ। ਇਹ ਖੇਤੀਬਾੜੀ ਦੀ ਉੱਨਤੀ ਦੇ ਲਈ ਨੀਤੀਆਂ, ਸਥਾਈ ਤੌਰ-ਤਰੀਕਿਆਂ ਦਾ ਸਮਰਥਨ ਕਰਨ ਅਤੇ ਦੇਸ਼ ਦੇ ਅੰਨਦਾਤਾਵਾਂ ਦੀ ਭਲਾਈ, ਸੁਨਿਸ਼ਚਿਤ ਕਰਨ ‘ਤੇ ਸਰਕਾਰ ਦੁਆਰਾ ਦਿੱਤੇ ਗਏ ਮਹੱਤਵ 'ਤੇ ਜ਼ੋਰ ਦਿੰਦੀ ਹੈ।

ਜੂਨ:

ਪਿਛਲੇ ਦਸ ਸਾਲਾਂ ਵਿੱਚ, ਪੀਐੱਮ ਸਵਨਿਧੀ, ਪੀਐੱਮ ਵਿਸ਼ਵਕਰਮਾ ਅਤੇ ਮੁਦਰਾ ਯੋਜਨਾ ਜਿਹੀਆਂ ਵੱਖ-ਵੱਖ ਸਰਕਾਰੀ ਪਹਿਲਾਂ ਨਾਲ ਭਾਰਤ ਵਿੱਚ ਨੌਕਰੀਆਂ ਦੀ ਸੰਖਿਆ, ਸਵੈ-ਰੁਜ਼ਗਾਰ ਦੀਆਂ ਸੰਭਾਵਨਾਵਾਂ ਅਤੇ ਕਾਰੋਬਾਰ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਇਸ ਮਹੀਨੇ ਦੀ ਥੀਮ 'ਰੋਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕਿਆਂ ਵਿੱਚ ਵਾਧੇ' ਦੇ ਨਾਲ ਰੋਜ਼ਗਾਰ ਪੈਦਾ ਕਰਨ ਅਤੇ ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ, ਜਿਸ ਨਾਲ ਆਰਥਿਕ ਸਸ਼ਕਤੀਕਰਣ ਨੂੰ ਹੁਲਾਰਾ ਮਿਲਦਾ ਹੈ।

ਜੁਲਾਈ:

ਜੁਲਾਈ ਸਾਡੇ ਸਮਾਜ ਦੇ ਮੁੱਖ ਅਧਾਰ, ਮੱਧ ਵਰਗ ਦਾ ਉਤਸਵ ਮਨਾਉਣ ਨਾਲ ਸਬੰਧਿਤ ਹੈ। ਉਨ੍ਹਾਂ ਦੀ ਸਖ਼ਤ ਮਿਹਨਤ 'ਨਿਊ ਇੰਡੀਆ' ਦੀ ਭਾਵਨਾ ਨੂੰ ਪਰਿਭਾਸ਼ਿਤ ਕਰਦੀ ਹੈ ਅਤੇ ਉਹ ਵਿਕਾਸ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਵਿੱਚ ਸਭ ਤੋਂ ਅੱਗੇ ਹਨ। ਸਾਡੀ ਸਰਕਾਰ ਨੇ ਮੱਧ ਵਰਗ ਦੇ ਲਾਭ ਲਈ ਈਜ਼ ਆਵ੍ ਲਿਵਿੰਗ' ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕੀਤਾ ਹੈ।

ਅਗਸਤ:

ਅਗਸਤ ਦਾ ਮਹੀਨਾ ਵਿਸ਼ਵ ਆਰਥਿਕ ਮੰਚ 'ਤੇ ਭਾਰਤ ਦੇ ਵਧਦੇ ਮਹੱਤਵ ਨੂੰ ਦਰਸਾਉਂਦਾ ਹੈ। ਡਿਜੀਟਲ ਇੰਡੀਆ, ਮੇਕ ਇਨ ਇੰਡੀਆ ਅਤੇ ਵੋਕਲ ਫਾਰ ਲੋਕਲ ਜਿਹੀਆਂ ਪ੍ਰਮੁੱਖ ਪਹਿਲਾਂ ਨਾਲ, ਭਾਰਤ ਨੇ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦਾ ਆਪਣਾ ਰਾਹ ਪੱਧਰਾ ਕੀਤਾ ਹੈ।

ਸਤੰਬਰ:

ਅਤਿ-ਆਧੁਨਿਕ ਸੁਵਿਧਾਵਾਂ ਦੇ ਨਾਲ ਆਧੁਨਿਕ ਬੁਨਿਆਦੀ ਢਾਂਚੇ ਵਿੱਚ ਮਹੱਤਵਪੂਰਨ ਨਿਵੇਸ਼ ਤੋਂ ਲੈ ਕੇ ਵਿਆਪਕ ਆਵਾਜਾਈ ਨੈੱਟਵਰਕਾਂ ਤੱਕ, ਸਤੰਬਰ ਦਾ ਮਹੀਨਾ ਦੇਸ਼ ਦੀ ਪ੍ਰਗਤੀ ਦੇ ਲਈ ਇੱਕ ਮਜ਼ਬੂਤ ​​ਨੀਂਹ ਨਿਰਮਾਣ ਵਿੱਚ ਪਿਛਲੇ ਦਸ ਸਾਲਾਂ ਵਿੱਚ ਦੇਸ਼ ਦੁਆਰਾ ਕੀਤੇ ਗਏ ਪਰਿਵਰਤਨਕਾਰੀ ਕਦਮਾਂ ਦਾ ਪ੍ਰਮਾਣ ਹੈ।

ਅਕਤੂਬਰ:

ਅਕਤੂਬਰ ਦਾ ਮਹੀਨਾ ਸਾਨੂੰ ਦੇਸ਼ ਦੇ ਹੈਲਥ ਇਨਫ੍ਰਾਸਟ੍ਰਕਚਰ ਨੂੰ ਸਸ਼ਕਤ ਬਣਾਉਣ ਵਾਲੇ ਆਯੁਸ਼ਮਾਨ ਕਾਰਡਾਂ, ਜਨ ਔਸ਼ਧੀ ਕੇਂਦਰਾਂ ਅਤੇ ਨਵੇਂ ਏਮਸ ਅਤੇ ਜ਼ਿਲ੍ਹਾ ਹਸਪਤਾਲਾਂ ਦੇ ਨਾਲ ਹੀ ਆਮ ਜਨ ਤੱਕ ਹੈਲਥਕੇਅਰ ਦੀ ਪਹੁੰਚ ਅਤੇ ਸਮਰੱਥਾਵਾਂ ਵਿੱਚ ਵਾਧੇ ‘ਤੇ ਜ਼ੋਰ ਦੇ ਕੇ ਸਵਸਥ ਭਾਰਤ ਦੇ ਦ੍ਰਿਸ਼ਟੀਕੋਣ ਦਾ ਉਤਸਵ ਮਨਾਉਣ ਦੇ ਲਈ ਸੱਦਾ ਦਿੰਦਾ ਹੈ।

ਨਵੰਬਰ:

ਨਵੰਬਰ ਦੀ ਥੀਮ ਸਾਡੇ ਅੰਦਰੂਨੀ ਜੀਵੰਤ ਸੱਭਿਆਚਾਰ 'ਤੇ ਮਾਣ ਕਰਨ ਤੋਂ ਲੈ ਕੇ ਵੱਖ-ਵੱਖ ਕਲਾ ਦੇ ਰੂਪਾਂ ਨੂੰ ਉਤਸ਼ਾਹਿਤ ਕਰਨ ਅਤੇ ਸੱਭਿਆਚਾਰਕ ਵੰਸ਼ ਨੂੰ ਸਸ਼ਕਤ ਕਰਨ ਦੇ ਉਦੇਸ਼ ਤੋਂ ਲੈ ਕੇ ਦੇਸ਼ ਦੇ ਸੱਭਿਆਚਾਰਕ ਵਿਰਾਸਤ ਸਥਲਾਂ ਨੂੰ ਸੰਭਾਲਣ ਅਤੇ ਸਮੁੱਚੇ ਅਤੇ ਟਿਕਾਊ ਵਿਕਾਸ ਨੂੰ ਸੁਨਿਸ਼ਚਿਤ ਕਰਨ ਦੇ ਲਈ ਸਾਡੀਆਂ ਕਦਰਾਂ-ਕੀਮਤਾਂ ਅਤੇ ਸੰਸਕ੍ਰਿਤੀ ਨੂੰ ਸਹੇਜ ਕੇ ਰੱਖਣ ਨਾਲ ਸਬੰਧਿਤ ਹੈ। 

ਦਸੰਬਰ:

ਦਸੰਬਰ ਵਿੱਚ, ਭਾਰਤ ਨੇ ਵਸੁਧੈਵ ਕੁਟੁੰਬਕਮ - ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ ਅਤੇ ਮਿਸ਼ਨ ਜੀਵਨ ਜਿਹੀਆਂ ਮਹੱਤਵਪੂਰਨ ਪਹਿਲਾਂ ਦੇ ਨਾਲ ਆਪਣੇ ਆਪ ਨੂੰ ਵਿਸ਼ਵਾ ਮਿੱਤਰ ਵਜੋਂ ਸਥਾਪਿਤ ਕੀਤਾ ਹੈ।

 

ਇਸ ਕੈਲੰਡਰ ਨੂੰ ਰਾਸ਼ਟਰ ਦੇ ਵਿਕਾਸ ਅਤੇ ਤਰੱਕੀ ਪ੍ਰਤੀ ਸਾਡੇ ਸਮਰਪਣ ਨੂੰ  ਦੈਨਿਕ ਆਧਾਰ 'ਤੇ ਯਾਦ ਦਿਵਾਉਣ ਲਈ ਵੀ ਤਿਆਰ ਕੀਤਾ ਗਿਆ ਹੈ। ਇਹ ਕੈਲੰਡਰ ਹਰ ਕਿਸੇ ਨੂੰ ਦ੍ਰਿੜ੍ਹ ਸੰਕਲਪ, ਏਕਤਾ ਅਤੇ ਸਾਂਝੇ ਦ੍ਰਿਸ਼ਟੀਕੋਣ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ ਅਤੇ ਸਾਰੇ ਭਾਰਤੀਆਂ ਨੂੰ ਦੇਸ਼ ਦੇ ਹਰੇਕ ਵਿਅਕਤੀ ਲਈ ਇੱਕ ਸੰਪੰਨ ਅਤੇ ਵਿਕਸਿਤ ਭਾਰਤ ਬਣਾਉਣ ਦੀ ਦਿਸ਼ਾ ਵਿੱਚ ਯਾਤਰਾ ਸ਼ੁਰੂ ਕਰਨ ਲਈ ਪ੍ਰੇਰਿਤ ਕਰਦਾ ਹੈ।

*******

ਪਰਗਿਆ ਪਾਲੀਵਾਲ ਗੌੜ/ਸੌਰਭ ਸਿੰਘ



(Release ID: 1991868) Visitor Counter : 52