ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵਿਕਸਿਤ ਭਾਰਤ ਸੰਕਲਪ ਯਾਤਰਾ: ਇੰਸ਼ਾ ਸ਼ਬੀਰ ਦੀ ਸੁਪਨਿਆਂ ਨੂੰ ਸਾਕਾਰ ਕਰਨ ਵਾਲੀ ਕਹਾਣੀ
Posted On:
28 DEC 2023 10:43AM by PIB Chandigarh
ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੀ ਖੂਬਸੂਰਤ ਘਾਟੀ ਵਿੱਚ ਨੌਜਵਾਨ ਮਹਿਲਾ ਰਹਿੰਦੀ ਹੈ, ਜੋ ਅੱਜ ਆਤਮਨਿਰਭਰਤਾ, ਵਿਕਾਸ ਅਤੇ ਪਰਿਵਰਤਨ ਦਾ ਪ੍ਰਤੀਕ ਬਣ ਗਈ ਹੈ। ਪੁਲਵਾਮਾ ਦੇ ਆਰੀਗਾਮ ਵਿੱਚ ਇੱਕ ਸਾਧਾਰਣ ਪਰਿਵਾਰ ਵਿੱਚ ਜਨਮ ਲੈਣ ਵਾਲੀ ਇੰਸ਼ਾ ਸ਼ਬੀਰ ਅੱਜ ਆਪਣੇ ਕਾਰੋਬਾਰ ਦੀ ਮਾਲਕਣ ਬਣ ਗਈ ਹੈ ਅਤੇ ਆਪਣਾ ਬੁਟੀਕ ਸੰਭਾਲਦੀ ਹੈ। ਇੰਸ਼ਾ ਸ਼ਬੀਰ ਕੇਂਦਰ ਸਰਕਾਰੀ ਦੀ ਦੀਨ ਦਿਆਲ ਅੰਤਯੋਦਯ ਯੋਜਨਾ –ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਦੀਆਂ ਕਈ ਲਾਭਾਰਥੀਆਂ ਵਿੱਚੋਂ ਇੱਕ ਹੈ, ਜੋ ਇੰਸ਼ਾ ਜਿਹੀਆਂ ਕਈ ਲੜਕੀਆਂ ਅਤੇ ਮਹਿਲਾਵਾਂ ਨੂੰ ਤਰੱਕੀ ਦੀ ਉਡਾਣ ਭਰਨ ਦੇ ਲਈ ਖੰਭ ਪ੍ਰਦਾਨ ਕਰ ਰਹੀ ਹੈ।
ਵਰਤਮਾਨ ਸਮੇਂ ਚੱਲ ਰਹੀ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦੇ ਦੌਰਾਨ ਮੀਡੀਆ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਇੰਸ਼ਾ ਨੇ ਕਿਹਾ ਕਿ ਉਸ ਨੇ ਸਾਲ 2017 ਵਿੱਚ ਪਹਿਲੀ ਵਾਰ ਦੀਨਦਿਆਲ ਅੰਤਯੋਦਯ ਯੋਜਨਾ- ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਦੇ ਬਾਰੇ ਸੁਣਿਆ ਸੀ ਅਤੇ ਤੁਰੰਤ ਇਸ ਦੇ ਲਈ ਰਜਿਸਟ੍ਰੇਸ਼ਨ ਕਰਵਾਇਆ ਸੀ। ਇਹ ਯੋਜਨਾ 2011 ਵਿੱਚ ਗ੍ਰਾਮਾਣ ਵਿਕਾਸ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ ਸੀ। ਇਸ ਦਾ ਉਦੇਸ਼ ਗ੍ਰਾਮੀਣ ਗ਼ਰੀਬਾਂ ਦੇ ਲਈ ਕੁਸ਼ਲ ਅਤੇ ਪ੍ਰਭਾਵੀ ਸੰਸਥਾਗਤ ਮੰਚ ਦਾ ਨਿਰਮਾਣ ਕਰਨਾ ਹੈ, ਤਾਕਿ ਉਨ੍ਹਾਂ ਨੂੰ ਸਥਾਈ ਆਜੀਵਿਕਾ ਵਾਧੇ ਅਤੇ ਵਿੱਤੀ ਸੇਵਾਵਾਂ ਤੱਕ ਬਿਹਤਰ ਪਹੁੰਚ ਦੇ ਜ਼ਰੀਏ ਉਨ੍ਹਾਂ ਦੀ ਘਰੇਲੂ ਆਮਦਨ ਵਧਾਉਣ ਵਿੱਚ ਸਮਰੱਥ ਬਣਾਇਆ ਜਾ ਸਕੇ।
ਇੰਸ਼ਾ ਨੇ ਆਪਣੀ ਕਹਾਣੀ ਸਾਂਝਾ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਕਪੜੇ ਡਿਜ਼ਾਈਨ ਕਰਨ ਅਤੇ ਤਿਆਰ ਕਰਨ ਵਿੱਚ ਰੁਚੀ ਰਹੀ ਹੈ। ਲੇਕਿਨ ਉਨ੍ਹਾਂ ਦੇ ਜੀਵਨ ਵਿੱਚ ਇੱਕ ਮਹੱਤਵਪੂਰਨ ਮੋੜ ਤਦ ਆਇਆ ਜਦੋਂ ਉਨ੍ਹਾਂ ਨੇ ਦੀਨ ਦਿਆਲ ਅੰਤਯੋਦਯ ਯੋਜਨਾ- ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਦੇ ਤਹਿਤ ਸਥਾਨਕ ਸਿਲਾਈ ਸਕੂਲ ਵਿੱਚ ਦਾਖਲਾ ਲਿਆ। ਉਨ੍ਹਾਂ ਦੀ ਪ੍ਰਤਿਭਾ ਅਤੇ ਰੁਚੀ ਇੱਕ ਵਪਾਰਕ ਅਵਸਰ ਵਿੱਚ ਬਦਲ ਗਈ ਅਤੇ ਆਜੀਵਿਕਾ ਕਮਾਉਣ ਦਾ ਇੱਕ ਜ਼ਰੀਆ ਬਣ ਗਈ।
ਸੰਸਥਾਨ ਵਿੱਚ ਡਿਜ਼ਾਈਨ ਕੋਰਸ ਪੂਰਾ ਕਰਨ ਦੇ ਬਾਅਦ, ਇੰਸ਼ਾ ਨੇ ਇਹ ਅਨੁਭਵ ਕੀਤਾ ਕਿ ਉਹ ਆਪਣਾ ਬੁਟੀਕ ਖੋਲ੍ਹਣਾ ਚਾਹੁੰਦੀ ਹੈ। ਉਨ੍ਹਾਂ ਨੂੰ ਪੀਐੱਮਈਜੀਪੀ ਉਮੀਦ ਲੋਨ (PMEGP Umeed loan ) ਦੀਨਦਿਆਲ ਅੰਤਯੋਦਯ ਯੋਜਨਾ – ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਨੇ ਵੀ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਇਸ ਮਿਸ਼ਨ ਵਿੱਚ ਉਸ ਦੀ ਮਦਦ ਕੀਤੀ। ਇਸ ਪ੍ਰਕਾਰ ਉਹ ਆਪਣਾ ਬੁਟੀਕ ਸਥਾਪਿਤ ਕਰਨ ਵਿੱਚ ਸਮਰੱਥ ਹੋ ਗਈ।
ਕਦੇ –ਕਦੇ, ਸੀਮਤ ਸੰਸਾਧਨਾਂ ਅਤੇ ਘੱਟ ਮੌਕਿਆਂ ਦੇ ਕਾਰਨ ਸੁਪਨੇ ਵੀ ਰਾਤ ਦੇ ਸਮੇਂ ਅਸਮਾਣ ਵਿੱਚ ਦੂਰ ਦੇ ਸਿਤਾਰਿਆਂ ਦੀ ਤਰ੍ਹਾਂ ਲੱਗਦੇ ਹਨ। ਲੇਕਿਨ ਇੰਸ਼ਾ ਦੇ ਲਈ ਦੀਨਦਿਆਲ ਅੰਤਯੋਦਯ ਯੋਜਨਾ – ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਨੇ ਉਸ ਨੂੰ ਆਪਣਾ ਸੁਪਨਾ ਸਾਕਾਰ ਕਰਨ ਵਿੱਚ ਸਮਰੱਥ ਬਣਾਇਆ। ਇੰਸ਼ਾ ਨੇ ਦੱਸਿਆ ਕਿ ਜੇਕਰ ਉਸ ਨੂੰ ਯੋਜਨਾ ਦੇ ਤਹਿਤ ਸਬਸਿਡੀ ਵਾਲਾ ਲੋਨ ਨਾ ਮਿਲਿਆ ਹੁੰਦਾ, ਤਾਂ ਉਹ ਆਪਣਾ ਕਾਰੋਬਾਰ ਸ਼ੁਰੂ ਨਹੀਂ ਕਰ ਪਾਉਂਦੀ।
ਇੰਸ਼ਾ ਨੇ ਸਰਕਾਰੀ ਦੀਆਂ ਇਨ੍ਹਾਂ ਕਾਰੋਬਾਰੀ ਯੋਜਨਾਵਾਂ ਦੀ ਸ਼ਲਾਘਾ ਕੀਤੀ ਜੋ ਅੱਜ ਨੌਜਵਾਨਾਂ ਦੀ ਮਦਦ ਕਰਨ ਦੇ ਨਾਲ-ਨਾਲ ਇੱਕ ਵਿਕਸਿਤ ਭਾਰਤ ਦਾ ਨਿਰਮਾਣ ਵੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਕੇਵਲ ਅਮੀਰ ਲੋਕ ਹੀ ਤਰੱਕੀ ਨਹੀਂ ਕਰ ਰਹੇ ਹਨ, ਬਲਕਿ ਗ਼ਰੀਬ ਪਿਛੋਕੜ ਵਾਲੇ ਅਤੇ ਪਿੰਡਾਂ ਦੇ ਵਿਅਕਤੀ ਵੀ ਸਫ਼ਲਤਾਪੂਰਵਕ ਆਪਣੇ ਕਾਰੋਬਾਰ ਸ਼ੁਰੂ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਅਜਿਹੀਆਂ ਯੋਜਨਾਵਾਂ ਦੇ ਲਈ ਸਰਕਾਰ ਦੀ ਧੰਨਵਾਦੀ ਹਨ ਜਿਨ੍ਹਾਂ ਨਾਲ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਸੁਤੰਤਰ ਹੋਣ ਦਾ ਅਵਸਰ ਪ੍ਰਾਪਤ ਹੋਇਆ ਹੈ। ਅੱਜ ਇੰਸ਼ਾ ਨਾ ਸਿਰਫ਼ ਆਪਣੇ ਕਾਰੋਬਾਰ ਨੂੰ ਚੰਗੀ ਤਰ੍ਹਾਂ ਸੰਭਾਲ਼ ਰਹੀ ਹੈ ਬਲਕਿ ਆਪਣੇ ਬੁਟੀਕ ਵਿੱਚ ਹੋਰ ਮਹਿਲਾਵਾਂ ਨੂੰ ਵੀ ਰੋਜ਼ਗਾਰ ਉਪਲਬਧ ਕਰਵਾ ਰਹੀ ਹੈ। ਛੋਟਾ ਹੋਣ ਦੇ ਬਾਵਜੂਦ ਉਨ੍ਹਾਂ ਦਾ ਬੁਟੀਕ ਵਿਕਾਸ ਅਤੇ ਆਤਮਨਿਰਭਰਤਾ ਦਾ ਵਿਕਲਪ ਬਣ ਗਿਆ ਹੈ।
▪ ਸੰਦਰਭ -https://aajeevika.gov.in/
*********
ਪੀਆਈਬੀ ਜੰਮੂ/ਨਿਮਿਸ਼ ਰੁਸਤਗੀ/ਹਿਮਾਂਸ਼ੂ ਪਾਠਕ/ਰਿਤੂ ਕਟਾਰੀਆ/ਆਰੂਸ਼ੀ ਪ੍ਰਧਾਨ ਦੇ ਇਨਪੁਟਸ ਨਾਲ
(Release ID: 1991740)
Visitor Counter : 84
Read this release in:
Kannada
,
English
,
Urdu
,
Nepali
,
Marathi
,
Hindi
,
Bengali-TR
,
Assamese
,
Gujarati
,
Tamil
,
Telugu