ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ 2 ਕਰੋੜ ਦੀਦੀ ਲਖਪਤੀ ਬਣਾਉਣ ਦੇ ਆਪਣੇ ਸੁਪਨੇ ਨੂੰ ਅੱਗੇ ਵਧਾਇਆ


ਦੇਵਾਸ ਦੀਆਂ ਮਹਿਲਾਵਾਂ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਮਹਿਲਾ ਸਸ਼ਕਤੀਕਰਣ ਦੇ ਸੁਪਨੇ ਵਿੱਚ ਭਾਗੀਦਾਰ ਬਣਨ ਦਾ ਭਰੋਸਾ ਦਿੱਤਾ

ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀਆਂ ਮਾਤਾਵਾਂ ਅਤੇ ਭੈਣਾਂ ਦਾ ਆਤਮਵਿਸ਼ਵਾਸ ਸਾਡੇ ਦੇਸ਼ ਨੂੰ ਆਤਮਨਿਰਭਰ ਬਣਾਵੇਗਾ”

Posted On: 27 DEC 2023 2:18PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡਿਓ ਕਾਨਫਰੰਸਿੰਗ ਦੇ ਜ਼ਰੀਏ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਜਨਤਾ ਨੂੰ ਸੰਬੋਧਨ ਵੀ ਕੀਤਾ।

ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਤੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਹਜ਼ਾਰਾਂ ਲਾਭਾਰਥੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ, ਸਾਂਸਦ, ਵਿਧਾਇਕ ਅਤੇ ਸਥਾਨਕ ਪੱਧਰ ਦੇ ਪ੍ਰਤੀਨਿਧੀ ਸ਼ਾਮਲ ਹੋਏ।

1.3 ਲੱਖ ਮਹਿਲਾਵਾਂ ਦੇ ਸਵੈਮ ਸਹਾਇਤਾ ਸਮੂਹ ਨਾਲ ਜੁੜੀ ਦੇਵਾਸ ਮੱਧ ਪ੍ਰਦੇਸ਼ ਦੀ ਰੁਬੀਨਾ ਖਾਨ ਨੇ ਆਪਣੇ ਸਵੈਮ ਸਹਾਇਤਾ ਸਮੂਹ ਦੇ ਕਰਜ਼ੇ ਤੋਂ ਲੈ ਕੇ ਕਪੜੇ ਵੇਚਣ ਦਾ ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ ਅਤੇ ਇੱਕ ਮਜ਼ਦੂਰ ਦੀ ਜ਼ਿੰਦਗੀ ਛੱਡ ਦਿੱਤੀ। ਬਾਅਦ ਵਿੱਚ ਉਨ੍ਹਾਂ ਨੇ ਆਪਣਾ ਸਾਮਾਨ ਵੇਚਣ ਦੇ ਲਈ ਸੈਕਿੰਡ-ਹੈਂਡ ਮਾਰੂਤੀ ਵੈਨ ਦਾ ਇਸਤੇਮਾਲ ਕੀਤਾ। ਜਿਸ ‘ਤੇ ਪ੍ਰਧਾਨ ਮੰਤਰੀ ਨੇ ਮਜ਼ਾਕ ਵਿੱਚ ਕਿਹਾ, ‘ਮੇਰੇ ਕੋਲ ਤਾਂ ਸਾਈਕਲ ਵੀ ਨਹੀਂ ਹੈ’। ਬਾਅਦ ਵਿੱਚ ਉਹ ਦੇਵਾਸ ਵਿੱਚ ਇੱਕ ਦੁਕਾਨ ਵਿੱਚ ਚਲੀ ਗਈ ਅਤੇ ਉਨ੍ਹਾਂ ਨੂੰ ਰਾਜ ਤੋਂ ਕੰਮ ਵੀ ਮਿਲਿਆ।

ਉਨ੍ਹਾਂ ਨੇ ਮਹਾਮਾਰੀ ਦੌਰਾਨ ਮਾਸਕ, ਪੀਪੀਪੀ ਕਿੱਟ ਅਤੇ ਸੈਨੀਟਾਈਜ਼ਰ ਬਣਾ ਕੇ ਯੋਗਦਾਨ ਦਿੱਤਾ। ਕਲਸਟਰ ਰਿਸੋਰਸ ਪਰਸਨ (ਸੀਆਰਪੀ) ਦੇ ਰੂਪ ਵਿੱਚ ਆਪਣੇ ਅਨੁਭਵ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਿਵੇਂ ਉਨ੍ਹਾਂ ਨੇ ਮਹਿਲਾਵਾਂ ਨੂੰ ਉੱਦਮਤਾ ਦਾ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ। 40 ਪਿੰਡਾਂ ਵਿੱਚ ਸਮੂਹ ਵੀ ਬਣਾਏ ਗਏ।

ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦਾ ਇਰਾਦਾ ਸਵੈਮ ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਵਿੱਚੋਂ ਕਰੀਬ 2 ਕਰੋੜ ਦੀਦੀਆਂ ਨੂੰ ‘ਲਖਪਤੀֹ ਬਣਾਉਣ ਦਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਇਸ ਸੁਪਨੇ ਵਿੱਚ ਭਾਗੀਦਾਰ ਬਣਨ ਦਾ ਭਰੋਸਾ ਦਿੱਤਾ ਅਤੇ ਕਿਹਾ, ‘ਮੈਂ ਚਾਹੁੰਦਾ ਹਾਂ ਕਿ ਹਰ ਦੀਦੀ ਲਖਪਤੀ ਬਣੇ।’ ਮੌਜੂਦਾ ਸਾਰੀਆਂ ਮਹਿਲਾਵਾਂ ਨੇ ਹੱਥ ਉਠਾ ਕੇ ਹਰੇਕ ਦੀਦੀ ਨੂੰ ਲਖਪਤੀ ਬਣਾਉਣ ਵਿੱਚ ਭਾਗੀਦਾਰ ਬਣਨ ਦਾ ਸੰਕਲਪ ਲਿਆ।

ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਆਤਮਵਿਸ਼ਵਾਸ ਦੀ ਸਲਾਘਾ ਕੀਤੀ। ਉਨ੍ਹਾਂ ਨੇ ਕਿਹਾ, “ਸਾਡੀਆਂ ਮਾਤਾਵਾਂ-ਭੈਣਾਂ ਦਾ ਆਤਮਵਿਸ਼ਵਾਸ ਹੀ ਸਾਡੇ ਦੇਸ਼ ਨੂੰ ਆਤਮਨਿਰਭਰ ਬਣਾਵੇਗਾ”। ਪ੍ਰਧਾਨ ਮੰਤਰੀ ਨੇ ਸ਼੍ਰੀਮਤੀ ਖਾਨ ਦੀ ਯਾਤਰਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਵੈਮ ਸਹਾਇਤਾ ਸਮੂਹ ਮਹਿਲਾਵਾਂ ਦੇ ਲਈ ਆਤਮਨਿਰਭਰਤਾ ਦਾ ਸਾਧਨ ਅਤੇ ਆਤਮਵਿਸ਼ਵਾਸ ਦਾ ਸਰੋਤ ਹਨ। ਪ੍ਰਧਾਨ ਮੰਤਰੀ ਨੇ ਕਿਹਾ, ਮੈਂ ਘੱਟ ਤੋਂ ਘੱਟ 2 ਕਰੋੜ ਦੀਦੀਆਂ ਨੂੰ ਲਖਪਤੀ ਬਣਾਉਣ ਦੇ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਹਾਂ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਸਿੱਖਿਅਤ ਕਰਨ ਨੂੰ ਕਿਹਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੂਰਾ ਪਿੰਡ ਖੁਸ਼ਹਾਲ ਹੋ ਗਿਆ ਹੈ।

*********

 

ਡੀਐੱਸ



(Release ID: 1990943) Visitor Counter : 40