ਖਾਣ ਮੰਤਰਾਲਾ

ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਨੈਸ਼ਨਲ ਜਿਓਸਾਇੰਸ ਡਾਟਾ ਰਿਪੋਜ਼ਟਰੀ ਪੋਰਟਲ ਲਾਂਚ ਕੀਤਾ


ਖਣਨ ਮੰਤਰਾਲੇ ਨੇ ਮਹੱਤਵਪੂਰਨ ਅਤੇ ਰਣਨੀਤਕ ਖਣਿਜਾਂ ਦੀ ਨਿਲਾਮੀ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਰੋਡ ਸ਼ੋਅ ਕੀਤਾ

ਮਹੱਤਵਪੂਰਨ ਖਣਿਜਾਂ ਵਿੱਚ ਆਤਮ-ਨਿਰਭਰਤਾ 'ਤੇ ਧਿਆਨ - ਸ਼੍ਰੀ ਪ੍ਰਹਲਾਦ ਜੋਸ਼ੀ

ਸੱਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ 20 ਖਣਿਜ ਬਲਾਕਾਂ ਦੀ ਨਿਲਾਮੀ ਕੀਤੀ ਜਾਵੇਗੀ

Posted On: 20 DEC 2023 2:30PM by PIB Chandigarh

ਖਣਨ ਮੰਤਰਾਲੇ ਨੇ ਮਹੱਤਵਪੂਰਨ ਅਤੇ ਰਣਨੀਤਕ ਖਣਿਜਾਂ ਦੀ ਨਿਲਾਮੀ 29 ਨਵੰਬਰ, 2023 ਨੂੰ ਸ਼ੁਰੂ ਕੀਤੀ, ਜਿਸ ਦੇ ਪਹਿਲੇ ਗੇੜ ਦੀ ਸਫਲਤਾ ਲਈ ਤਿਆਰੀ ਕਰਦੇ ਹੋਏ, ਕੇਂਦਰੀ ਸੰਸਦੀ ਮਾਮਲਿਆਂ, ਕੋਲਾ ਅਤੇ ਖਾਣਾਂ ਬਾਰੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ; ਖਾਣਾਂ, ਕੋਲਾ ਅਤੇ ਰੇਲਵੇ ਰਾਜ ਮੰਤਰੀ ਸ਼੍ਰੀ ਰਾਓਸਾਹਿਬ ਪਾਟਿਲ ਦਾਨਵੇ ਅਤੇ ਖਾਣਾਂ ਬਾਰੇ ਮੰਤਰਾਲੇ ਦੇ ਸਕੱਤਰ ਸ਼੍ਰੀ ਵੀ ਐੱਲ ਕਾਂਥਾ ਰਾਓ, ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਉਦਯੋਗ ਸੰਘਾਂ ਅਤੇ ਪੀਐੱਸਯੂ ਦੀ ਮੌਜੂਦਗੀ ਵਿੱਚ 19 ਦਸੰਬਰ 2023 ਨੂੰ ਇੱਥੇ ਇੱਕ ਰੋਡ ਸ਼ੋਅ ਕੀਤਾ। ਸਮਾਗਮ ਵਿੱਚ 45 ਤੋਂ ਵੱਧ ਕੰਪਨੀਆਂ, ਸਲਾਹਕਾਰ ਅਤੇ ਖੋਜ ਏਜੰਸੀਆਂ ਨੇ ਭਾਗ ਲਿਆ। ਕੇਂਦਰੀ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਇਸ ਸਮਾਗਮ ਦੌਰਾਨ ਨੈਸ਼ਨਲ ਜਿਓਸਾਇੰਸ ਡੇਟਾ ਰਿਪੋਜ਼ਟਰੀ ਪੋਰਟਲ (ਐੱਨਜੀਡੀਆਰ) ਵੀ ਲਾਂਚ ਕੀਤਾ।

ਪਹਿਲੇ ਗੇੜ ਵਿੱਚ ਕੁੱਲ 20 ਮਹੱਤਵਪੂਰਨ ਅਤੇ ਰਣਨੀਤਕ ਖਣਿਜ ਬਲਾਕਾਂ ਦੀ ਨਿਲਾਮੀ ਕੀਤੀ ਜਾਵੇਗੀ, ਜਿਨ੍ਹਾਂ ਵਿੱਚੋਂ 16 ਖਣਿਜ ਬਲਾਕ ਕੰਪੋਜ਼ਿਟ ਲਾਇਸੈਂਸ ਅਤੇ ਚਾਰ ਖਣਿਜ ਬਲਾਕ ਮਾਈਨਿੰਗ ਲੀਜ਼ ਦੀ ਗਰਾਂਟ ਲਈ ਰੱਖੇ ਗਏ ਹਨ। ਖਣਿਜਾਂ ਵਿੱਚ ਗ੍ਰੇਫਾਈਟ, ਗਲਾਕੋਨਾਈਟ, ਲਿਥੀਅਮ, ਆਰਈਈ, ਮੋਲੀਬਡੇਨਮ, ਨਿੱਕਲ, ਪੋਟਾਸ਼ ਆਦਿ ਸ਼ਾਮਲ ਹਨ। ਇਹ ਬਲਾਕ ਤਾਮਿਲਨਾਡੂ, ਓਡੀਸ਼ਾ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਛੱਤੀਸਗੜ੍ਹ, ਗੁਜਰਾਤ ਅਤੇ ਯੂਟੀ - ਜੰਮੂ ਅਤੇ ਕਸ਼ਮੀਰ ਰਾਜਾਂ ਵਿੱਚ ਸਥਿਤ ਹਨ।

ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਲੋਂ ਕਲਪਨਾ ਕੀਤੇ ਗਏ ਆਤਮ-ਨਿਰਭਰਤਾ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਖਣਿਜਾਂ ਦੇ ਘਰੇਲੂ ਉਤਪਾਦਨ ਨੂੰ ਵਧਾਉਣ ਲਈ ਖਣਨ ਮੰਤਰਾਲੇ ਵਲੋਂ ਕੀਤੇ ਗਏ ਯਤਨਾਂ ਅਤੇ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਘਰੇਲੂ ਉਤਪਾਦਨ ਨੂੰ ਮਜ਼ਬੂਤ ਕਰਨਾ, ਆਤਮ-ਨਿਰਭਰਤਾ ਨੂੰ ਵਧਾਉਣਾ, ਆਯਾਤ ਨਿਰਭਰਤਾ ਨੂੰ ਘਟਾਉਣਾ, ਟਿਕਾਊ ਸਰੋਤ ਪ੍ਰਬੰਧਨ ਦੀ ਵਕਾਲਤ ਕਰਨਾ, ਖਣਨ ਵਿੱਚ ਨਿਵੇਸ਼ ਆਕਰਸ਼ਿਤ ਕਰਨਾ ਵਰਗੀਆਂ ਤਰਜੀਹਾਂ ਬਾਰੇ ਦੱਸਦਿਆਂ ਜ਼ੋਰ ਦਿੱਤਾ ਕਿ ਮੌਜੂਦਾ ਗਲੋਬਲ ਸੰਦਰਭ ਵਿੱਚ ਆਮ ਤੌਰ 'ਤੇ ਭਾਰਤੀ ਖਣਨ ਖੇਤਰ ਅਤੇ ਖਾਸ ਤੌਰ 'ਤੇ ਮਹੱਤਵਪੂਰਨ ਖਣਿਜ ਅਹਿਮ ਹਨ। ਸੈਕਟਰ ਅਤੇ ਪ੍ਰਮੁੱਖ ਉਦਯੋਗਾਂ ਨੂੰ ਅੱਗੇ ਵਧਾਉਣਾ ਭਾਰਤ ਦੀ ਉਦਯੋਗਿਕ ਅਤੇ ਤਕਨੀਕੀ ਤਰੱਕੀ ਲਈ ਮਹੱਤਵਪੂਰਨ ਹੈ। ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਪੜਾਅਵਾਰ ਢੰਗ ਨਾਲ ਹੋਰ ਮਹੱਤਵਪੂਰਨ ਖਣਿਜ ਬਲਾਕਾਂ ਦੀ ਨਿਲਾਮੀ ਲਈ ਵਚਨਬੱਧ ਹੈ।

ਖਣਨ, ਕੋਲਾ ਅਤੇ ਰੇਲ ਰਾਜ ਮੰਤਰੀ ਸ਼੍ਰੀ ਰਾਓਸਾਹਿਬ ਪਾਟਿਲ ਦਾਨਵੇ ਨੇ ਇਸ ਨੂੰ ਇਨ੍ਹਾਂ ਖਣਿਜਾਂ ਲਈ ਭਰੋਸੇਮੰਦ ਸਪਲਾਈ ਲੜੀ ਸਥਾਪਤ ਕਰਨ, ਆਤਮ ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦਿਆਂ ਅਤੇ ਉੱਚੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ ਵੱਲ ਇੱਕ ਸਕਾਰਾਤਮਕ ਕਦਮ ਵਜੋਂ ਵੇਖਦੇ ਹੋਏ ਮਹੱਤਵਪੂਰਨ ਖਣਿਜ ਨਿਲਾਮੀ ਦੇ ਸ਼ੁਰੂਆਤੀ ਪੜਾਅ ਦੀ ਸੰਭਾਵੀ ਸਫਲਤਾ ਬਾਰੇ ਉਮੀਦ ਪ੍ਰਗਟ ਕੀਤੀ। ਖਣਨ ਰਾਜ ਮੰਤਰੀ ਨੇ ਇਨ੍ਹਾਂ ਬਲਾਕਾਂ ਨੂੰ ਨਿਲਾਮੀ ਵਿੱਚ ਲਿਆਉਣ ਲਈ ਸਰਕਾਰ ਦੇ ਯਤਨਾਂ ਨੂੰ ਦੁਹਰਾਇਆ ਅਤੇ ਦੱਸਿਆ ਕਿ ਕਿਵੇਂ ਇਸ ਨਿਲਾਮੀ ਪ੍ਰਕਿਰਿਆ ਦੀ ਸਫਲਤਾ ਉਦਯੋਗਾਂ ਦੀ ਸਰਗਰਮ ਭਾਗੀਦਾਰੀ 'ਤੇ ਨਿਰਭਰ ਕਰਦੀ ਹੈ। ਉਨ੍ਹਾਂ ਸਾਰੇ ਭਾਗੀਦਾਰਾਂ ਨੂੰ ਨਿਲਾਮੀ ਪ੍ਰਕਿਰਿਆ ਦੌਰਾਨ ਪਾਰਦਰਸ਼ਤਾ, ਨਿਰਪੱਖਤਾ ਅਤੇ ਨੈਤਿਕ ਅਭਿਆਸਾਂ ਦੇ ਉੱਚੇ ਮਿਆਰਾਂ ਦਾ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ।

ਖਣਨ ਮੰਤਰਾਲੇ ਦੇ ਸਕੱਤਰ ਸ਼੍ਰੀ ਵੀ ਐੱਲ ਕਾਂਥਾ ਰਾਓ ਨੇ ਦੇਸ਼ ਵਿੱਚ ਕੀਤੀ ਖੋਜ ਗਤੀਵਿਧੀ ਨੂੰ ਵਧਾਉਣ ਲਈ ਖਣਨ ਮੰਤਰਾਲੇ ਵਲੋਂ ਚੁੱਕੇ ਗਏ ਕਦਮਾਂ ਅਤੇ ਖਣਿਜ ਖੇਤਰ ਦੇ ਬਹੁਪੱਖੀ ਵਿਕਾਸ ਲਈ ਨੀਤੀਗਤ ਢਾਂਚੇ ਨੂੰ ਸੁਚਾਰੂ ਬਣਾਉਣ ਦੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਸਕੱਤਰ ਨੇ ਭਾਗੀਦਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਅਤੇ ਈ-ਨਿਲਾਮੀ ਪ੍ਰਕਿਰਿਆ ਵਿੱਚ ਆਸਾਨੀ ਨਾਲ ਭਾਗ ਲੈਣ ਲਈ ਮੰਤਰਾਲੇ ਤੋਂ ਹਰ ਤਰ੍ਹਾਂ ਦੀ ਸਹਾਇਤਾ ਯਕੀਨੀ ਬਣਾਈ। ਸ਼੍ਰੀ ਰਾਓ ਨੇ ਭਾਗੀਦਾਰਾਂ ਨੂੰ ਕੇਂਦਰ ਸਰਕਾਰ ਵਲੋਂ ਕਰਵਾਈ ਜਾ ਰਹੀ ਈ-ਨਿਲਾਮੀ ਪ੍ਰਕਿਰਿਆ ਲਈ ਆਪਣੇ ਸੁਝਾਅ ਦੇਣ ਲਈ ਵੀ ਪ੍ਰੇਰਿਤ ਕੀਤਾ।

ਇਹ ਰੋਡ ਸ਼ੋਅ ਨਿਲਾਮੀ ਪ੍ਰਕਿਰਿਆ ਦੇ ਸਬੰਧ ਵਿੱਚ ਸੰਭਾਵੀ ਬੋਲੀਕਾਰਾਂ ਨੂੰ ਮਾਰਗਦਰਸ਼ਨ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ ਸੀ। ਖਣਨ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਸੰਜੇ ਲੋਹੀਆ ਨੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਮਹੱਤਵਪੂਰਨ ਅਤੇ ਰਣਨੀਤਕ ਖਣਿਜਾਂ ਦੀ ਨਿਲਾਮੀ ਦੇ ਮਹੱਤਵ 'ਤੇ ਚਰਚਾ ਦੀ ਸ਼ੁਰੂਆਤ ਕੀਤੀ।

ਖਣਨ ਮੰਤਰਾਲੇ ਦੇ ਸੰਯੁਕਤ ਸਕੱਤਰ ਡਾ. ਵੀਨਾ ਕੁਮਾਰੀ ਡਰਮਲ ਨੇ ਪੇਸ਼ਕਾਰੀ ਨਾਲ ਸ਼ੁਰੂਆਤ ਕੀਤੀ ਅਤੇ ਹਾਜ਼ਰੀਨ ਨੂੰ ਪ੍ਰਚਲਿਤ ਖਣਿਜ ਨੀਤੀਆਂ ਅਤੇ ਐੱਮਐੱਮਡੀਆਰ ਐਕਟ ਦੇ ਸੁਧਾਰਾਂ ਅਤੇ ਇਸ ਦੇ ਤਹਿਤ ਕੇਂਦਰ ਸਰਕਾਰ ਨੂੰ ਮਹੱਤਵਪੂਰਨ ਅਤੇ ਰਣਨੀਤਕ ਖਣਿਜ ਬਲਾਕਾਂ ਦੀ ਨਿਲਾਮੀ ਲਈ ਸਮਰੱਥ ਬਣਾਉਣ ਲਈ ਨਿਯਮਾਂ ਬਾਰੇ ਜਾਣੂ ਕਰਵਾਇਆ। ਇਸ ਤੋਂ ਇਲਾਵਾ, ਸੰਯੁਕਤ ਸਕੱਤਰ ਨੇ ਹਾਜ਼ਰੀਨ ਨੂੰ ਨਿਲਾਮੀ ਦੇ ਪਹਿਲੇ ਪੜਾਅ ਵਿੱਚ ਸ਼ੁਰੂ ਕੀਤੇ ਗਏ 20 ਬਲਾਕਾਂ ਬਾਰੇ ਜਾਣਕਾਰੀ ਦਿੱਤੀ ਅਤੇ ਈ-ਨਿਲਾਮੀ ਪ੍ਰਕਿਰਿਆ ਦੀ ਅਨੁਮਾਨਿਤ ਸਮਾਂ ਸੀਮਾ ਪੇਸ਼ ਕੀਤੀ। ਇਸ ਤੋਂ ਬਾਅਦ ਐੱਸਬੀਆਈ ਕੈਪੀਟਲ ਮਾਰਕਿਟ ਲਿਮਿਟਡ - ਟ੍ਰਾਂਜੈਕਸ਼ਨ ਸਲਾਹਕਾਰ, ਐੱਮਈਸੀਐੱਲ - ਤਕਨੀਕੀ ਸਲਾਹਕਾਰ ਅਤੇ ਐੱਮਐੱਸਟੀਸੀ - ਨਿਲਾਮੀ ਪਲੇਟਫਾਰਮ ਪ੍ਰਦਾਤਾ ਦੀਆਂ ਪੇਸ਼ਕਾਰੀਆਂ ਨੇ ਸੰਭਾਵੀ ਬੋਲੀਕਾਰਾਂ ਨੂੰ ਈ-ਨਿਲਾਮੀ ਅਤੇ ਨਿਲਾਮੀ ਲਈ ਰੱਖੇ ਗਏ ਮਹੱਤਵਪੂਰਨ ਖਣਿਜ ਬਲਾਕਾਂ ਦੇ ਵੇਰਵਿਆਂ ਬਾਰੇ ਜਾਣਕਾਰੀ ਦਿੱਤੀ।

ਐੱਸਬੀਆਈ ਕੈਪੀਟਲ ਮਾਰਕੀਟਜ਼ ਲਿਮਿਟਡ ਨੇ ਨਿਲਾਮੀ ਪ੍ਰਕਿਰਿਆ ਦੇ ਵੇਰਵੇ ਹਿਤਧਾਰਕਾਂ ਨੂੰ ਪੇਸ਼ ਕੀਤੇ, ਜਿਸ ਵਿੱਚ ਯੋਗਤਾ ਦੀਆਂ ਸ਼ਰਤਾਂ, ਨਿਲਾਮੀ ਪ੍ਰਕਿਰਿਆ ਲਈ ਆਮ ਦਿਸ਼ਾ-ਨਿਰਦੇਸ਼, ਅਤੇ ਬੋਲੀ ਦੇ ਮਾਪਦੰਡ ਸ਼ਾਮਲ ਹਨ। ਐੱਮਈਸੀਐੱਲ ਨੇ ਆਧੁਨਿਕ ਤਕਨਾਲੋਜੀਆਂ ਵਿੱਚ ਮਹੱਤਵਪੂਰਨ ਅਤੇ ਰਣਨੀਤਕ ਖਣਿਜਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ ਅਤੇ ਨਿਲਾਮੀ ਲਈ ਰੱਖੇ ਜਾਣ ਵਾਲੇ 20 ਮਹੱਤਵਪੂਰਨ ਖਣਿਜ ਬਲਾਕਾਂ ਦੇ ਵੇਰਵੇ ਸਾਂਝੇ ਕੀਤੇ। ਐੱਮਐੱਸਟੀਸੀ ਨੇ ਨਿਲਾਮੀ ਪੋਰਟਲ ਦੀ ਤਕਨੀਕੀ ਸਮਰੱਥਾ ਦੇ ਨਾਲ-ਨਾਲ ਰਜਿਸਟ੍ਰੇਸ਼ਨ ਪ੍ਰਕਿਰਿਆ ਨਾਲ ਭਾਗੀਦਾਰਾਂ ਨੂੰ ਦੱਸਿਆ। ਇਸ ਤੋਂ ਬਾਅਦ ਹਾਜ਼ਰੀਨ ਵੱਲੋਂ ਆਏ ਸਵਾਲਾਂ ਦੇ ਜਵਾਬ ਸਬੰਧੀ ਪੇਸ਼ਕਾਰੀਆਂ ਦਿੱਤੀਆਂ ਗਈਆਂ।

ਡਾਇਰੈਕਟਰ (ਐੱਨਐੱਮਈਟੀ), ਖਣਨ ਮੰਤਰਾਲੇ ਨੇ ਦੇਸ਼ ਵਿੱਚ ਖਣਿਜਾਂ ਦੀ ਖੋਜ ਵਿੱਚ ਤੇਜ਼ੀ ਲਿਆਉਣ ਲਈ ਨੋਟੀਫਾਈਡ ਪ੍ਰਾਈਵੇਟ ਐਕਸਪਲੋਰੇਸ਼ਨ ਏਜੰਸੀ (ਐੱਨਪੀਈਏ) ਦੀ ਸ਼ਮੂਲੀਅਤ ਦੀ ਸਹੂਲਤ ਲਈ ਮੰਤਰਾਲੇ ਦੇ ਯਤਨਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੈਸ਼ਨਲ ਮਿਨਰਲ ਐਕਸਪਲੋਰੇਸ਼ਨ ਟਰੱਸਟ (ਐੱਨਐੱਮਈਟੀ) ਵਲੋਂ ਨੋਟੀਫਾਈਡ ਪ੍ਰਾਈਵੇਟ ਐਕਸਪਲੋਰੇਸ਼ਨ ਏਜੰਸੀ (ਐੱਨਪੀਈਏ) ਦੇ ਫੰਡਿੰਗ ਬਾਰੇ ਸਕੀਮ ਬਾਰੇ ਹੋਰ ਜਾਣਕਾਰੀ ਦਿੱਤੀ। ਮੰਤਰਾਲੇ ਨੇ ਅਜਿਹੀਆਂ 16 ਨਿੱਜੀ ਏਜੰਸੀਆਂ ਨੂੰ ਸੂਚਿਤ ਕੀਤਾ ਹੈ। ਖਣਿਜ (ਨਿਲਾਮੀ) ਨਿਯਮਾਂ 2015 ਵਿੱਚ ਪ੍ਰਸਤਾਵਿਤ ਸੋਧ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਇਸ ਬਾਰੇ ਟਿੱਪਣੀਆਂ ਮੰਗੀਆਂ ਗਈਆਂ।

ਇਸ ਤੋਂ ਇਲਾਵਾ, ਖਣਨ ਲਾਇਸੈਂਸ ਦੇ ਵੇਰਵਿਆਂ, ਐੱਮਐੱਮਡੀਆਰ ਐਕਟ ਵਿੱਚ ਹਾਲ ਹੀ ਵਿੱਚ ਸ਼ਾਮਲ ਕੀਤੇ ਗਏ ਪ੍ਰਬੰਧ ਅਤੇ ਇਸਦੇ ਅਧੀਨ ਨਿਯਮਾਂ 'ਤੇ ਪੇਸ਼ਕਾਰੀ ਦਿੱਤੀ ਗਈ। ਖਣਨ ਲਾਈਸੈਂਸ ਖੋਜ ਤੋਂ ਲੈ ਕੇ ਸੰਭਾਵੀ ਕਾਰਵਾਈਆਂ ਤੱਕ ਖੋਜ ਦੀ ਪੂਰੀ ਸ਼੍ਰੇਣੀ ਨੂੰ ਸ਼ੁਰੂ ਕਰਨ ਲਈ ਖਣਿਜ ਰਿਆਇਤ ਦੇਣ ਦਾ ਪ੍ਰਬੰਧ ਹੈ। ਇਹ ਕਦਮ ਅੰਤਰਰਾਸ਼ਟਰੀ ਅਭਿਆਸ ਦੇ ਅਨੁਸਾਰ, ਡੂੰਘੇ ਖਣਿਜਾਂ ਦੀ ਖੋਜ ਵਿੱਚ ਨਿੱਜੀ ਖਿਡਾਰੀਆਂ ਅਤੇ ਜੂਨੀਅਰ ਮਾਈਨਿੰਗ ਕੰਪਨੀਆਂ ਨੂੰ ਸ਼ਾਮਲ ਕਰਨਾ ਹੈ। ਐੱਮਐੱਮਡੀਆਰ ਐਕਟ ਵਿੱਚ ਕੀਤੇ ਗਏ ਸੋਧਾਂ ਦਾ ਖਰੜਾ ਭਾਗੀਦਾਰਾਂ ਨੂੰ ਪੇਸ਼ ਕੀਤਾ ਗਿਆ ਅਤੇ ਹਿੱਸੇਦਾਰਾਂ ਤੋਂ ਸੁਝਾਅ/ਟਿੱਪਣੀਆਂ ਮੰਗੀਆਂ ਗਈਆਂ।

ਸੰਭਾਵੀ ਬੋਲੀਕਾਰ ਨਾਲ ਬੋਲੀ ਤੋਂ ਪਹਿਲਾਂ ਕਾਨਫਰੰਸ 22 ਦਸੰਬਰ 2023 ਨੂੰ ਨਿਰਧਾਰਤ ਕੀਤੀ ਗਈ ਹੈ, ਟੈਂਡਰ ਦਸਤਾਵੇਜ਼ ਦੀ ਵਿਕਰੀ ਦੀ ਆਖਰੀ ਮਿਤੀ 16 ਜਨਵਰੀ 2024 ਹੈ ਅਤੇ ਬੋਲੀ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 22 ਜਨਵਰੀ 2024 ਹੈ। ਇਸ ਤੋਂ ਬਾਅਦ, ਤਰਜੀਹੀ ਬੋਲੀਕਾਰ ਦੀ ਚੋਣ ਲਈ ਈ-ਨਿਲਾਮੀ ਸ਼ੁਰੂ ਹੋਵੇਗੀ। ਖਾਣਾਂ ਦੇ ਵੇਰਵਿਆਂ, ਨਿਲਾਮੀ ਦੀਆਂ ਸ਼ਰਤਾਂ, ਸਮਾਂ-ਸੀਮਾਵਾਂ ਆਦਿ ਨੂੰ ਐੱਮਐੱਸਟੀਸੀ ਨਿਲਾਮੀ ਪਲੇਟਫਾਰਮ www.mstcecommerce.com/auctionhome/mlcl/index.jsp 'ਤੇ ਦੇਖਿਆ ਜਾ ਸਕਦਾ ਹੈ।

ਰਾਸ਼ਟਰੀ ਖਣਿਜ ਖੋਜ ਨੀਤੀ, 2016 ਦੇ ਇੱਕ ਹਿੱਸੇ ਵਜੋਂ ਇੱਕ ਸਿੰਗਲ ਜੀਆਈਐੱਸ ਪਲੇਟਫਾਰਮ ਵਿੱਚ ਸਾਰੇ ਬੇਸਲਾਈਨ ਅਤੇ ਖੋਜ-ਸੰਬੰਧੀ ਭੂ-ਵਿਗਿਆਨਕ ਡੇਟਾ ਦੀ ਮੇਜ਼ਬਾਨੀ ਕਰਦੇ ਹੋਏ, ਦੇਸ਼ ਵਿੱਚ ਖਣਨ ਕਵਰੇਜ ਨੂੰ ਤੇਜ਼ ਕਰਨ, ਵਧਾਉਣ ਅਤੇ ਸਹੂਲਤ ਦੇਣ ਲਈ ਨੈਸ਼ਨਲ ਜੀਓਸਾਇੰਸ ਡੇਟਾ ਰਿਪੋਜ਼ਟਰੀ (ਐੱਨਜੀਡੀਆਰ) ਬਣਾਈ ਗਈ ਹੈ। ਐੱਨਜੀਡੀਆਰ ਪਹਿਲਕਦਮੀ, ਭਾਰਤ ਦੇ ਭੂ-ਵਿਗਿਆਨ ਸਰਵੇਖਣ (ਜੀਐੱਸਆਈ) ਅਤੇ ਭਾਸਕਰਚਾਰਯਾ ਇੰਸਟੀਚਿਊਟ ਆਫ ਸਪੇਸ ਐਪਲੀਕੇਸ਼ਨਜ਼ ਐਂਡ ਜੀਓਇਨਫੋਰਮੈਟਿਕਸ (ਬੀਆਈਐੱਸਏਜੀ-ਐੱਨ) ਵਲੋਂ  ਅਗਵਾਈ ਕੀਤੀ ਗਈ, ਮਹੱਤਵਪੂਰਨ ਭੂ-ਵਿਗਿਆਨ ਡੇਟਾ ਦੇ ਜਮਹੂਰੀਕਰਨ, ਉਦਯੋਗਾਂ ਅਤੇ ਅਕਾਦਮਿਕ ਖੇਤਰ ਦੇ ਹਿੱਸੇਦਾਰਾਂ ਨੂੰ ਬੇਮਿਸਾਲ ਸਰੋਤਾਂ ਤੱਕ ਬੇਮਿਸਾਲ ਪਹੁੰਚ ਦੇ ਨਾਲ ਸਸ਼ਕਤੀਕਰਨ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਮੌਜੂਦਾ ਸਮੇਂ ਵਿੱਚ, 35 ਨਕਸ਼ਾ ਸੇਵਾਵਾਂ ਜਿਵੇਂ ਕਿ ਭੂ-ਵਿਗਿਆਨਕ, ਭੂ-ਰਸਾਇਣਕ ਅਤੇ ਭੂ-ਭੌਤਿਕ, ਡੇਟਾ ਲੇਅਰਾਂ ਨੂੰ ਐੱਨਜੀਡੀਆਰ ਪੋਰਟਲ ਨਾਲ ਜੋੜਿਆ ਗਿਆ ਹੈ। ਇਨ੍ਹਾਂ ਡੇਟਾ ਸੈੱਟਾਂ ਨੂੰ ਐਕਸੈਸ ਅਤੇ ਡਾਊਨਲੋਡ ਕੀਤਾ ਜਾ ਸਕਦਾ ਹੈ। ਵੱਖ-ਵੱਖ ਭੂ-ਪਰਤਾਂ ਦਾ ਇਹ ਇੰਟਰਪਲੇਅ ਅਤੇ ਹੋਰ ਵਿਆਖਿਆ ਸੰਭਾਵੀ ਖਣਿਜ ਖੇਤਰਾਂ ਨੂੰ ਨਿਸ਼ਾਨਾ ਬਣਾਉਣ ਵਿੱਚ ਮਦਦ ਕਰਦੀ ਹੈ। ਐੱਨਜੀਡੀਆਰ ਪੋਰਟਲ ਨੂੰ https://geodataindia.gov.in ਰਾਹੀਂ ਐਕਸੈਸ ਕੀਤਾ ਜਾ ਸਕਦਾ ਹੈ। ਪੋਰਟਲ ਵਿੱਚ ਰਜਿਸਟ੍ਰੇਸ਼ਨ ਤੋਂ ਬਾਅਦ ਉਪਭੋਗਤਾ ਡੇਟਾ ਨੂੰ ਦੇਖ, ਡਾਊਨਲੋਡ ਅਤੇ ਵਿਆਖਿਆ ਕਰ ਸਕਦਾ ਹੈ।

ਐੱਨਜੀਡੀਆਰ ਦੀ ਰਚਨਾ ਨੂੰ ਰਾਸ਼ਟਰੀ ਖਣਿਜ ਖੋਜ ਨੀਤੀ (ਐੱਨਐੱਮਈਪੀ) 2016 ਦੇ ਹਿੱਸੇ ਵਜੋਂ ਖਣਨ ਮੰਤਰਾਲੇ ਵਲੋਂ ਸੰਕਲਪਿਤ ਕੀਤਾ ਗਿਆ ਸੀ। ਭਾਰਤ ਦੇ ਭੂ-ਵਿਗਿਆਨਕ ਸਰਵੇਖਣ (ਜੀਐੱਸਆਈ) ਨੂੰ ਐੱਨਜੀਡੀਆਰ ਸਥਾਪਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਐੱਨਜੀਡੀਆਰ ਸਾਰੇ ਭੂ-ਵਿਗਿਆਨਕ, ਭੂ-ਰਸਾਇਣਕ, ਭੂ-ਭੌਤਿਕ ਅਤੇ ਖਣਿਜ ਖੋਜ ਡੇਟਾ ਨੂੰ ਇੱਕ ਡਿਜੀਟਲ ਭੂ-ਸਥਾਨਕ ਪਲੇਟਫਾਰਮ 'ਤੇ ਜਨਤਕ ਡੋਮੇਨ ਵਿੱਚ ਉਪਲਬਧ ਕਰਵਾਏਗਾ। ਇਸ ਵਿੱਚ ਬੇਸਲਾਈਨ ਭੂ-ਵਿਗਿਆਨ ਡੇਟਾ ਅਤੇ ਵੱਖ-ਵੱਖ ਕੇਂਦਰੀ ਅਤੇ ਰਾਜ ਸਰਕਾਰ ਦੀਆਂ ਏਜੰਸੀਆਂ ਅਤੇ ਖਣਿਜ ਰਿਆਇਤ ਧਾਰਕਾਂ ਵਲੋਂ ਤਿਆਰ ਕੀਤੀ ਗਈ ਸਾਰੀ ਖਣਿਜ ਖੋਜ ਜਾਣਕਾਰੀ ਸ਼ਾਮਲ ਹੋਵੇਗੀ। ਇਸ ਪਹਿਲਕਦਮੀ ਦਾ ਵੱਡਾ ਟੀਚਾ ਭਾਰਤ ਵਿੱਚ ਮਾਈਨਿੰਗ ਸੈਕਟਰ ਵਿੱਚ ਨਿਵੇਸ਼ ਦੀ ਖਿੱਚ ਨੂੰ ਵਧਾਉਣਾ ਹੈ।

ਨੈਸ਼ਨਲ ਜਿਓਸਾਇੰਸ ਡੇਟਾ ਪੋਰਟਲ (ਐੱਨਜੀਡੀਆਰ) ਦੀਆਂ ਮੁੱਖ ਵਿਸ਼ੇਸ਼ਤਾਵਾਂ:

  1. ਕੇਂਦਰੀਕ੍ਰਿਤ ਪਹੁੰਚ: ਭੂ-ਵਿਗਿਆਨਕ ਨਕਸ਼ੇ, ਖਣਿਜ ਸੰਸਾਧਨਾਂ, ਭੂਚਾਲ ਸੰਬੰਧੀ ਡੇਟਾ ਅਤੇ ਵਾਤਾਵਰਣ ਸੰਬੰਧੀ ਜਾਣਕਾਰੀ ਸਮੇਤ ਵੱਖੋ ਵੱਖ ਭੂ-ਵਿਗਿਆਨ ਡੇਟਾ ਸੈੱਟਾਂ ਦਾ ਕੇਂਦਰੀਕ੍ਰਿਤ ਭੰਡਾਰ ਪ੍ਰਦਾਨ ਕਰਦਾ ਹੈ।

  2. ਉਪਭੋਗਤਾ-ਅਨੁਕੂਲ ਇੰਟਰਫੇਸ: ਉਪਭੋਗਤਾਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਇੱਕ ਅਨੁਭਵੀ ਇੰਟਰਫੇਸ, ਸਹਿਜ ਨੈਵੀਗੇਸ਼ਨ ਅਤੇ ਡੇਟਾ ਦੀ ਖੋਜ ਨੂੰ ਸਮਰੱਥ ਬਣਾਉਂਦਾ ਹੈ।

  3. ਐੱਮਈਆਰਟੀ ਟੈਂਪਲੇਟ: ਖਣਿਜ ਖੋਜ ਰਿਪੋਰਟਿੰਗ ਟੈਂਪਲੇਟ ਸਾਰੇ ਭੂ-ਵਿਗਿਆਨਕ ਹਿੱਸੇਦਾਰਾਂ ਨੂੰ ਇੱਕ ਮਿਆਰੀ ਰਿਪੋਰਟਿੰਗ ਟੈਂਪਲੇਟ ਵਿੱਚ ਐੱਨਜੀਡੀਆਰ ਪੋਰਟਲ ਵਿੱਚ ਆਪਣਾ ਡੇਟਾ ਜਮ੍ਹਾਂ ਕਰਾਉਣ ਦੀ ਸਹੂਲਤ ਦਿੰਦਾ ਹੈ।

  4. ਵਿਸ਼ਲੇਸ਼ਣਾਤਮਕ ਸਾਧਨ: ਗੁੰਝਲਦਾਰ ਭੂ-ਸਥਾਨਕ ਡੇਟਾ ਤੋਂ ਕੀਮਤੀ ਜਾਣਕਾਰੀ ਦੀ ਵਿਆਖਿਆ ਕਰਨ ਅਤੇ ਨਿਚੋੜ ਕੱਢਣ ਲਈ ਅਤਿ-ਆਧੁਨਿਕ ਵਿਸ਼ਲੇਸ਼ਣਾਤਮਕ ਸਾਧਨਾਂ ਨਾਲ ਲੈਸ ਹੈ।

  5. ਖੁੱਲ੍ਹੀ ਪਹੁੰਚ: ਭੂ-ਵਿਗਿਆਨ ਜਾਣਕਾਰੀ ਦੇ ਭੰਡਾਰ ਦੀ ਖੁੱਲ੍ਹੀ ਪਹੁੰਚ ਦੀ ਪੇਸ਼ਕਸ਼ ਕਰਕੇ ਪਾਰਦਰਸ਼ਤਾ ਅਤੇ ਗਿਆਨ ਸਾਂਝਾਕਰਨ ਨੂੰ ਉਤਸ਼ਾਹਿਤ ਕਰਦਾ ਹੈ।

ਕਿਵੇਂ ਪਹੁੰਚਣਾ ਹੈ:

ਐੱਨਜੀਡੀਆਰ ਪੋਰਟਲ ਨੂੰ https://geodataindia.gov.in 'ਤੇ ਐਕਸੈਸ ਕੀਤਾ ਜਾ ਸਕਦਾ ਹੈ।

ਇਸ ਪੋਰਟਲ ਦਾ ਵਿਕਾਸ ਵੱਖ-ਵੱਖ ਭੂ-ਵਿਗਿਆਨ ਏਜੰਸੀਆਂ ਜਿਵੇਂ ਕਿ ਜੀਐੱਸਆਈ, ਐੱਮਈਸੀਐੱਲ, ਖਣਨ ਅਤੇ ਭੂ-ਵਿਗਿਆਨ ਦੇ ਰਾਜ ਵਿਭਾਗ, ਨਿੱਜੀ ਏਜੰਸੀਆਂ ਅਤੇ ਦੇਸ਼ ਦੀਆਂ ਹੋਰ ਹਿਤਧਾਰਕ ਏਜੰਸੀਆਂ ਦੀ ਮਦਦ ਕਰੇਗਾ। ਜਿਵੇਂ ਕਿ ਇਸ ਪੋਰਟਲ ਰਾਹੀਂ ਭੂ-ਵਿਗਿਆਨ ਡੇਟਾ ਨੂੰ ਦੇਖਣ, ਡਾਊਨਲੋਡ ਕਰਨ ਅਤੇ ਵਿਆਖਿਆ ਕਰਨ ਲਈ ਵਿਸ਼ਵ ਪੱਧਰ 'ਤੇ ਉਪਲਬਧ ਹੋਵੇਗਾ, ਇਹ ਗਲੋਬਲ ਮਾਈਨਿੰਗ ਕੰਪਨੀਆਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਅਤੇ ਖਣਿਜ ਖੋਜ ਵਿੱਚ ਨਵੀਆਂ ਤਕਨੀਕਾਂ ਲਿਆਉਣ ਵਿੱਚ ਸਹਾਇਤਾ ਕਰੇਗਾ।

 

ਵਿਸ਼ਵ ਪੱਧਰ 'ਤੇ, ਸਾਰੇ ਖਣਿਜ-ਭਰਪੂਰ ਦੇਸ਼ਾਂ ਕੋਲ ਭੂ-ਵਿਗਿਆਨਕ ਜਾਣਕਾਰੀ ਦੀਆਂ ਵੱਖ-ਵੱਖ ਪਰਤਾਂ ਜਿਵੇਂ ਕਿ ਭੂ-ਵਿਗਿਆਨਕ, ਭੂ-ਭੌਤਿਕ, ਭੂ-ਰਸਾਇਣਕ ਆਦਿ ਦੇ ਖਣਿਜ ਖੋਜ ਪ੍ਰੋਗਰਾਮਾਂ ਦਾ ਸਮਰਥਨ ਕਰਨ ਲਈ ਇੱਕ ਮਜ਼ਬੂਤ ਭੂ-ਵਿਗਿਆਨ ਡੇਟਾ ਪੋਰਟਲ ਹੈ। ਇਸ ਅਤਿ-ਆਧੁਨਿਕ, ਉਪਭੋਗਤਾ-ਅਨੁਕੂਲ, ਇੰਟਰਓਪਰੇਬਲ ਪਲੇਟਫਾਰਮ ਦੇ ਨਾਲ, ਭਾਰਤ ਹੁਣ ਹੋਰ ਖਣਿਜ-ਭਰਪੂਰ ਦੇਸ਼ਾਂ ਦੀ ਲੀਗ ਵਿੱਚ ਹੈ, ਜਿੱਥੇ ਭੂ-ਵਿਗਿਆਨਕ ਡੇਟਾ ਦੀ ਪਹੁੰਚ ਉਨ੍ਹਾਂ ਦੇ ਖਣਿਜ ਖੋਜ ਪ੍ਰੋਗਰਾਮਾਂ ਨੂੰ ਉਤਸ਼ਾਹਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।

****

ਬੀਵਾਈ/ਆਰਕੇਪੀ



(Release ID: 1990423) Visitor Counter : 38