ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਵਿਕਸਿਤ ਭਾਰਤ ਸੰਕਲਪ ਯਾਤਰਾ: ਅੰਨਦਾਤਾ ਹੋ ਰਹੇ ਸਸ਼ਕਤ


ਕਿਸਾਨਾਂ ਨੇ ਖੇਤੀਬਾੜੀ ਸਬੰਧੀ ਯੋਜਨਾਵਾਂ ਨਾਲ ਜੀਵਨ ਵਿੱਚ ਆਏ ਬਦਲਾਅ ਦੀਆਂ ਕਹਾਣੀਆਂ ਸਾਂਝੀਆਂ

ਡ੍ਰੋਨਾਂ ਨਾਲ ਖਾਦਾਂ ਅਤੇ ਕੀਟਨਾਸ਼ਕਾਂ ਦਾ ਛਿੜਕਾਅ ਕਰਨਾ ਸਿੱਖ ਰਹੇ ਹਨ ਉਤਸੁਕ ਕਿਸਾਨ

Posted On: 22 DEC 2023 3:20PM by PIB Chandigarh

ਵਿਕਸਿਤ ਭਾਰਤ ਸੰਕਲਪ ਯਾਤਰਾ (ਵੀਬੀਐੱਸਵਾਈਰਾਹੀਂਭਾਰਤ ਸਰਕਾਰ ਜਨ-ਜਨ ਤੱਕ ਲਾਭਾਰਥੀ ਯੋਜਨਾਵਾਂ ਪਹੁੰਚਾਉਣ ਵਿੱਚ ਲੱਗੀ ਹੋਈ ਹੈ। ਯਾਤਰਾ ਵਿੱਚ ਸ਼ਾਮਲ ਸੂਚਨਾਸਿੱਖਿਆ ਅਤੇ ਸੰਚਾਰ ਵਾਹਨ (ਆਈਈਸੀ ਵੈਨਾਂ) ਸ਼ਹਿਰ-ਸ਼ਹਿਰਪਿੰਡ-ਪਿੰਡ ਜਾਗਰੂਕਤਾ ਮੁਹਿੰਮ ਚਲਾ ਰਹੀਆਂ ਹਨ। ਆਈਈਸੀ ਵੈਨਾਂ ਹੁਣ ਤੱਕ ਇੱਕ ਲੱਖ ਤੋਂ ਵੱਧ ਗ੍ਰਾਮ ਪੰਚਾਇਤਾਂ ਤੱਕ ਪਹੁੰਚ ਚੁੱਕੀਆਂ ਹਨ। ਇਸ ਤੋਂ ਇਲਾਵਾ, 22 ਦਸੰਬਰ 2023 (ਦੁਪਹਿਰ 02:30 ਵਜੇਤੱਕਲਗਭਗ 4.5 ਕਰੋੜ ਲੋਕਾਂ ਨੇ ਵਿਕਸਤਿ ਭਾਰਤ ਸੰਕਲਪ ਯਾਤਰਾ (ਵੀਬੀਐੱਸਵਾਈਵਿੱਚ ਭਾਗ ਲਿਆ ਅਤੇ ਕਰੋੜ ਤੋਂ ਵੱਧ ਲੋਕਾਂ ਨੇ ਵਿਕਸਿਤ  ਭਾਰਤ ਬਣਾਉਣ ਦਾ ਸੰਕਲਪ ਲਿਆ।

15 ਨਵੰਬਰ 2023 ਨੂੰ ਖੂੰਟੀਝਾਰਖੰਡ ਤੋਂ ਸ਼ੁਰੂ ਹੋਈ ਇਹ ਵਿਕਸਿਤ ਭਾਰਤ ਸੰਕਲਪ ਯਾਤਰਾ, ਕਿਸਾਨਾਂ ਲਈ ਵਿਸ਼ੇਸ਼ ਤੌਰ 'ਤੇ ਮਦਦਗਾਰ ਸਾਬਤ ਹੋ ਰਹੀ ਹੈ। ਇਸ ਯਾਤਰਾ ਰਾਹੀਂ ਕੇਂਦਰ ਸਰਕਾਰ ਕਿਸਾਨਾਂ ਨੂੰ ਤਕਨੀਕੀ ਅਤੇ ਆਰਥਿਕ ਤੌਰ 'ਤੇ ਸਮਰੱਥ ਬਣਾਉਣ 'ਤੇ ਵਿਸ਼ੇਸ਼ ਜ਼ੋਰ ਦੇ ਰਹੀ ਹੈ। ਇਸ ਜਨ ਜਾਗਰੂਕਤਾ ਮੁਹਿੰਮ ਦੇ ਸਹਾਰੇ ਭਾਰਤ ਸਰਕਾਰ ਕਿਸਾਨਾਂ ਨੂੰ ਬੀਜ ਤੋਂ ਬਜ਼ਾਰ ਤੱਕ ਦੇ ਸਫ਼ਰ ਨੂੰ ਆਸਾਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।

ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਦੇ ਕਿਸਾਨ ਜਨਕ ਯਾਦਵ ਅਤੇ ਬਿਹਾਰ ਦੇ ਸਹਰਸਾ ਜ਼ਿਲ੍ਹੇ ਦੀ ਭੇਲਾਹੀ ਪੰਚਾਇਤ ਦੇ ਵਾਸੀ ਨਸੀਰੂਦੀਨ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਮਿਲ ਰਿਹਾ ਹੈ। ਦੋਵਾਂ ਕਿਸਾਨਾਂ ਨੇ “ਪੀਐੱਮ-ਕਿਸਾਨ” ਯੋਜਨਾ ਨੂੰ ਬਹੁਤ ਲਾਭਦਾਇਕ ਦੱਸਦੇ ਹੋਏ ਕਿਹਾ ਕਿ ਇਹ ਗ਼ਰੀਬ ਕਿਸਾਨਾਂ ਲਈ ਬਹੁਤ ਚੰਗੀ ਯੋਜਨਾ ਹੈ। ਇਸ ਨਾਲ ਕਿਸਾਨਾਂ ਨੂੰ ਮਦਦ ਮਿਲਦੀ ਹੈ।

ਕੇਂਦਰ ਸਰਕਾਰ ਵਿਕਸਿਤ ਭਾਰਤ ਸੰਕਲਪ ਯਾਤਰਾ ਰਾਹੀਂ ਕਿਸਾਨਾਂ ਨੂੰ ਟੈਕਨੋਲੋਜੀ ਨਾਲ ਵੀ ਜੋੜਨ ਲਈ ਅਣਥੱਕ ਯਤਨ ਕਰ ਰਹੀ ਹੈ। ਯਾਤਰਾ ਦੌਰਾਨ ਲਗਭਗ ਸਾਰੇ ਗ੍ਰਾਮੀਣ ਖੇਤਰਾਂ ਵਿੱਚ ਕਿਸਾਨਾਂ ਨੂੰ ਡ੍ਰੋਨ ਦੀ ਵਰਤੋਂ ਕਰਕੇ ਖੇਤਾਂ ਵਿੱਚ ਛਿੜਕਾਅ ਕਰਦੇ ਦਿਖਾਇਆ ਜਾ ਰਿਹਾ ਹੈਇਸ ਦੇ ਨਾਲ ਹੀ ਡ੍ਰੋਨ ਦੀ ਵਰਤੋਂ ਕਰਕੇ ਫਸਲਾਂ ਦੀ ਜਾਂਚ ਕਰਨ ਦੇ ਤਰੀਕੇ ਵੀ ਸਿਖਾਏ ਜਾ ਰਹੇ ਹਨ। ਅਜਿਹਾ ਹੀ ਇੱਕ ਪ੍ਰਦਰਸ਼ਨ ਅਸਾਮ ਦੇ ਬਕਸਾ ਜ਼ਿਲ੍ਹੇ ਵਿੱਚ ਵੀ ਦੇਖਣ ਨੂੰ ਮਿਲਿਆ ਜਿਸ ਵਿੱਚ ਕਿਸਾਨਾਂ ਨੂੰ ਡ੍ਰੋਨ ਨਾਲ ਫ਼ਸਲਾਂ ਦਾ ਮੁਆਇਨਾ ਕਰਨਾ ਸਿਖਾਇਆ ਗਿਆ। ਪ੍ਰਦਰਸ਼ਨ ਨੂੰ ਦੇਖਣ ਤੋਂ ਬਾਅਦਇੱਕ ਕਿਸਾਨ ਰੋਨਿਤ ਸਿੰਘ ਬ੍ਰਹਮਾਨੇ ਆਪਣੀ ਸੰਤੁਸ਼ਟੀ ਵਿਅਕਤ ਕਰਦੇ ਹੋਏ ਕਿਹਾ, 'ਅੱਜਅਸੀਂ ਡ੍ਰੋਨ ਨੂੰ ਸਾਡੀਆਂ ਸਰ੍ਹੋਂ ਦੀਆਂ ਫਸਲਾਂ ਦਾ ਪ੍ਰੀਖਣ ਕਰਦੇ ਹੋਏ ਦੇਖਿਆ ਅਤੇ ਅਸੀਂ ਇਸ ਦੀ ਕੁਸ਼ਲਤਾ ਤੋਂ ਪ੍ਰਭਾਵਿਤ ਹੋਏ। ਇਸ ਨਾਲ ਸਾਨੂੰ ਇਹ ਅਹਿਸਾਸ ਹੋਇਆ ਕਿ ਇਸ ਤਕਨੀਕ ਨੂੰ ਅਪਣਾਉਣ ਨਾਲ ਸਮੇਂ ਦੀ ਬੱਚਤ  ਤਾਂ ਹੋਵੇਗੀ ਹੀ ਨਾਲ ਹੀ ਮਿਹਨਤ ਵਿੱਚ ਵੀ ਕਮੀ ਆਵੇਗੀ।”

ਰੋਨਿਤ ਸਿੰਘ ਬ੍ਰਹਮਾ

A diagram of a droneDescription automatically generated

 

ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲ੍ਹੇ ਦੇ ਵਸਨੀਕ ਅਤੇ ਆਤਮਾ ਯੋਜਨਾ ਦੇ ਲਾਭਪਾਤਰੀ ਸ਼੍ਰੀ ਰਾਮ ਗੋਪਾਲ ਚੌਧਰੀ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਤਹਿਤ ਚੱਲ ਰਹੀ ਮੁਹਿੰਮ ਵਿੱਚ ਆਪਣਾ ਅਨੁਭਵ ਸਾਂਝਾ ਕੀਤਾ। ਉਨ੍ਹਾਂ ਨੇ ਖੇਤੀਬਾੜੀ ਗਤੀਵਿਧੀਆਂ ਲਈ ਆਧੁਨਿਕ ਮਸ਼ੀਨਰੀ ਦੀ ਵਰਤੋਂ ਸਬੰਧੀ ਟ੍ਰੇਨਿੰਗ ਪ੍ਰਾਪਤ ਕਰਨ ਦਾ ਆਪਣਾ ਸੁਖਦ ਅਨੁਭਵ ਵਿਅਕਤ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਆਧੁਨਿਕ ਤਰੀਕਿਆਂ ਨਾਲ ਖੇਤੀ ਕਰਨ ਨਾਲ ਉਨ੍ਹਾਂ ਦੀ ਲਾਗਤ ਵਿੱਚ ਵੀ ਕਮੀ ਆਈ ਹੈ ਅਤੇ ਉਨ੍ਹਾਂ ਦੀ ਆਮਦਨ ਵੀ ਵਧੀ ਹੈ। 

ਰਾਮ ਗੋਪਾਲ ਚੌਧਰੀ

References:

1.   https://viksitbharatsankalp.gov.in/video

2.   https://x.com/PIBHindi/status/1732769662222364696?s=20

3.   https://x.com/airnewsalerts/status/1726507738816270623?s=20

4.   https://x.com/DDNewslive/status/1732297941518626894?s=20

5.   https://viksitbharatsankalp.gov.in/

****


ਨਿਮਿਸ਼ ਰੁਸਤਗੀ/ਹਿਮਾਂਸ਼ੂ ਪਾਠਕ/ਮਨੀਸ਼ ਤਿਵਾਰੀ



(Release ID: 1989849) Visitor Counter : 61