ਪ੍ਰਧਾਨ ਮੰਤਰੀ ਦਫਤਰ

ਮੁਦਰਾ ਯੋਜਨਾ ਦੀ ਲਾਭਾਰਥੀ ਇਕੱਲੀ ਮਾਂ ਨੇ ਆਪਣੇ ਬੇਟੇ ਨੂੰ ਪੜ੍ਹਾਉਣ ਦੇ ਲਈ ਫਰਾਂਸ ਭੇਜਿਆ


ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਟ੍ਰੇਂਡ ਮੁੰਬਈ ਦੀ ਮੇਘਨਾ ਹੱਥ ਨਾਲ ਬਣੀਆਂ ਰਜਾਈਆਂ ਅਮਰੀਕਾ ਅਤੇ ਕੈਨੇਡਾ ਦੇ ਲਈ ਨਿਰਯਾਤ ਕਰ ਰਹੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੁਸ਼੍ਰੀ ਮੇਘਨਾ ਨੂੰ ਸਭ ਦੇ ਲਈ ਪ੍ਰੇਰਣਾ ਦੱਸਿਆ

Posted On: 16 DEC 2023 6:06PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਦੇ ਦੌਰਾਨ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ।

ਮੁੰਬਈ ਦੀ ਰਹਿਣ ਵਾਲੀ ਇੱਕ ਇਕੱਲੀ ਮਾਂ ਅਤੇ ਵਿਕਸਿਤ ਭਾਰਤ ਸੰਕਲਪ ਯਾਤਰਾ (ਵੀਬੀਐੱਸਵਾਈ) ਦੀ ਲਾਭਾਰਥੀ ਸੁਸ਼੍ਰੀ ਮੇਘਨਾ, ਵਰਤਮਾਨ ਵਿੱਚ ਕੈਟਰਿੰਗ ਬਿਜ਼ਨਸ ਚਲਾਉਂਦੀ ਹੈ। ਸੁਸ਼੍ਰੀ ਮੇਘਨਾ ਨੇ ਪ੍ਰਧਾਨ ਮੰਤਰੀ ਨੂੰ ਮੁਦਰਾ ਯੋਜਨਾ ਦੇ ਮਾਧਿਅਮ ਨਾਲ 90,000 ਰੁਪਏ ਦਾ ਲੋਨ ਪ੍ਰਾਪਤ ਕਰਨ ਬਾਰੇ ਦੱਸਿਆ, ਜਿਸ ਨਾਲ ਉਨ੍ਹਾਂ ਨੂੰ ਬਰਤਨ ਖਰੀਦਣ ਅਤੇ ਆਪਣੇ ਬਿਜ਼ਨਸ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਮਿਲੀ। ਉਨ੍ਹਾਂ ਨੇ ਆਪਣੇ ਬੇਟੇ ਦੇ ਲਈ ਸਿੱਖਿਆ ਲੋਨ ਪ੍ਰਾਪਤ ਦੀ ਵੀ ਜਾਣਕਾਰੀ ਦਿੱਤੀ। ਸੁਸ਼੍ਰੀ ਮੇਘਨਾ ਦਾ ਪੁੱਤਰ ਵਰਤਮਾਨ ਵਿੱਚ ਫਰਾਂਸ ਵਿੱਚ ਪੜ੍ਹਾਈ ਕਰ ਰਿਹਾ ਹੈ। ਉਨ੍ਹਾਂ ਨੇ ਮੁਦਰਾ ਯੋਜਨਾ ਅਤੇ ਸਵਨਿਧੀ ਯੋਜਨਾ ਦੀ ਸਹਾਇਤਾ ਨਾਲ ਆਪਣੇ ਕੈਟਰਿੰਗ ਬਿਜ਼ਨਸ ਦਾ ਵਿਸਤਾਰ ਕੀਤਾ ਹੈ।

ਪ੍ਰਧਾਨ ਮੰਤਰੀ ਮੋਦੀ ਦੁਆਰਾ ਲੋਨ ਅਪਲਾਈ ਦੀ ਸਰਲ ਪ੍ਰਕਿਰਿਆ ਬਾਰੇ ਪੁੱਛਣ ਤੇ ਸੁਸ਼੍ਰੀ ਮੇਘਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਅਪਲਾਈ ਕਰਨ ਦੇ 8 ਦਿਨਾਂ ਦੇ ਅੰਦਰ ਲੋਨ ਪ੍ਰਾਪਤ ਹੋ ਗਿਆ ਅਤੇ ਉਹ ਆਪਣਾ ਲੋਨ ਵੀ ਸਮੇਂ ਤੇ ਚੁਕਾਉਂਦੀ ਹੈ। ਪੀਐੱਮ ਸਵਨਿਦੀ ਯੋਜਨਾ ਦੇ ਤਹਿਤ ਪਿਛਲੇ ਲੋਨਾਂ ਦੀ ਸਮੇਂ ਤੇ ਅਦਾਇਗੀ ਨਾਲ ਘੱਟ ਵਿਆਜ ਦਰਾਂ ਦੀ ਸੁਵਿਧਾ ਬਾਰੇ ਜਾਣਕਾਰੀ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਉਨ੍ਹਾਂ ਨੇ ਯੋਜਨਾ ਦੇ ਤਹਿਤ ਕਿਸੇ ਹੋਰ ਲੋਨ ਦੇ ਲਈ ਅਪਲਾਈ ਕੀਤਾ ਹੈ। ਮੇਘਨਾ ਨੇ ਭਵਿੱਖ ਵਿੱਚ ਹੋਰ ਲੋਨਾਂ ਦੇ ਲਈ ਅਪਲਾਈ ਕਰਨ ਦੀ ਇੱਛਾ ਵਿਅਕਤ ਕੀਤੀ ਅਤੇ ਪ੍ਰਧਾਨ ਮੰਤਰੀ ਨੂੰ ਆਪਣੇ ਕੈਟਰਿੰਗ ਬਿਜ਼ਨਸ ਵਿੱਚ 25 ਮਹਿਲਾਵਾਂ ਨੂੰ ਰੋਜ਼ਗਾਰ ਦੇਣ ਬਾਰੇ ਵੀ ਦੱਸਿਆ।

ਸੁਸ਼੍ਰੀ ਮੇਘਨਾ ਨੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਸਿਲਾਈ ਦੀ ਟ੍ਰੇਨਿੰਗ ਦਾ ਲਾਭ ਪ੍ਰਾਪਤ ਕਰਨ ਬਾਰੇ ਵੀ ਦੱਸਿਆ ਜਿੱਥੇ 100 ਮਹਿਲਾਵਾਂ ਕੰਮ ਕਰ ਰਹੀਆਂ ਹਨ ਅਤੇ ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਵਿੱਚ ਹੱਥ ਨਾਲ ਬਣੀਆਂ ਰਜਾਈਆਂ ਨਿਰਯਾਤ ਕਰਨ ਬਾਰੇ ਵੀ ਜਾਣਕਾਰੀ ਦਿੱਤੀ। ਸੁਸ਼੍ਰੀ ਮੇਘਨਾ ਨੇ ਸਾਰੀਆਂ ਉਪਲਬਧ ਸਰਕਾਰੀ ਯੋਜਨਾਵਾਂ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ। ਸੁਸ਼੍ਰੀ ਮੇਘਨਾ ਨੇ ਦੱਸਿਆ ਕਿ ਉਹ ਭਾਈਚਾਰੇ ਦੇ ਲੋਕਾਂ ਨੂੰ ਵੀ ਇਸ ਦਾ ਲਾਭ ਉਠਾਉਣ ਦੀ ਤਾਕੀਦ ਕਰਦੀ ਹੈ।  ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਸੁਸ਼੍ਰੀ ਮੇਘਨਾ ਦੀ ਸਫ਼ਲਤਾ ਨਾ ਸਿਰਫ਼ ਉਨ੍ਹਾਂ ਦੇ ਲਈ ਬਲਿਕ ਹੋਰ ਮਹਿਲਾਵਾਂ ਦੇ ਲਈ ਵਰਦਾਨ ਸਾਬਤ ਹੋ ਸਕਦੀ ਹੈ ਅਤੇ ਉਨ੍ਹਾਂ ਨੇ ਅਜਿਹੇ ਦ੍ਰਿੜ੍ਹ ਲੋਕਾਂ ਦੀ ਸੇਵਾ ਕਰਨ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਤੇ ਬਲ ਦਿੱਤਾ।

***

ਡੀਐੱਸ/ਟੀਐੱਸ



(Release ID: 1987463) Visitor Counter : 54