ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕੇਂਦਰੀ ਵਿਦਿਆਲਿਆ (Kendriya Vidyalaya) ਪਰਿਵਾਰ ਦੇ ਵਿਦਿਆਰਥੀਆਂ, ਸਟਾਫ਼, ਸਹਾਇਕ ਸਟਾਫ਼ ਅਤੇ ਸਾਬਕਾ ਵਿਦਿਆਰਥੀਆਂ ਨੂੰ ਇਸ ਦੀ ਡਾਇਮੰਡ ਜੁਬਲੀ (Diamond Jubilee) 'ਤੇ ਵਧਾਈਆਂ ਦਿੱਤੀਆਂ
ਕੇਂਦਰੀ ਵਿਦਿਆਲਿਆਂ (Kendriya Vidyalayas) ਨੇ ਸਾਡੇ ਰਾਸ਼ਟਰ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ: ਪ੍ਰਧਾਨ ਮੰਤਰੀ
प्रविष्टि तिथि:
15 DEC 2023 4:18PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਵਿਦਿਆਲਿਆਂ ਦੀ ਡਾਇਮੰਡ ਜੁਬਲੀ ਦੇ ਅਵਸਰ ‘ਤੇ ਵਿਦਿਆਰਥੀਆਂ, ਸਟਾਫ਼, ਸਹਾਇਕ ਸਟਾਫ਼ ਅਤੇ ਸਾਬਕਾ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਕੇਂਦਰੀ ਵਿਦਿਆਲਿਆ (Kendriya Vidyalaya) ਪਰਿਵਾਰ ਦੇ ਸਾਰੇ ਵਿਦਿਆਰਥੀਆਂ, ਸਟਾਫ਼, ਸਹਾਇਕ ਸਟਾਫ਼ ਅਤੇ ਸਾਬਕਾ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਡਾਇਮੰਡ ਜੁਬਲੀ (Diamond Jubilee) ‘ਤੇ ਵਧਾਈਆਂ! ਇਹ ਇਸ ਪ੍ਰਤਿਸ਼ਠਿਤ ਵਿੱਦਿਅਕ ਸਮੁਦਾਇ ਦੀਆਂ ਜ਼ਿਕਰਯੋਗ ਉਪਲਬਧੀਆਂ ਦਾ ਉਤਸਵ ਮਨਾਉਣ ਅਤੇ ਪ੍ਰਸ਼ੰਸਾ ਕਰਨ ਦਾ ਸੁਅਵਸਰ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ, ਕੇਂਦਰੀ ਵਿਦਿਆਲਿਆਂ (Kendriya Vidyalayas) ਨੇ ਕਈ ਵਿਦਿਆਰਥੀਆਂ ਨੂੰ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਕੇ ਸਾਡੇ ਰਾਸ਼ਟਰ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅਕਾਦਮਿਕ ਉਤਕ੍ਰਿਸ਼ਟਤਾ ਅਤੇ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਵਿੱਚ ਉਨ੍ਹਾਂ ਦਾ ਯੋਗਦਾਨ ਸੱਚਮੁੱਚ ਸ਼ਲਾਘਾਯੋਗ ਹੈ।”
***
ਡੀਐੱਸ/ਟੀਐੱਸ
(रिलीज़ आईडी: 1987141)
आगंतुक पटल : 96
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali-TR
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam