ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਮਿੱਥ ਬਨਾਮ ਤੱਥ


ਗਰਭ ਨਿਰੋਧਕਾਂ ਦੀ ਖ਼ਰੀਦਾਰੀ ਵਿੱਚ ਅਸਫ਼ਲ ਰਹਿਣ ਦਾ ਦਾਅਵਾ ਕਰਨ ਵਾਲੀਆਂ ਮੀਡੀਆ ਰਿਪੋਰਟਾਂ ਗ਼ਲਤ ਜਾਣਕਾਰੀ ਦੇਣ ਅਤੇ ਗੁਮਰਾਹ ਕਰਨ ਵਾਲੀਆਂ ਹਨ

ਰਾਸ਼ਟਰੀ ਪਰਿਵਾਰ ਨਿਯੋਜਨ ਪ੍ਰੋਗਰਾਮ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਗਰਭ ਨਿਰੋਧਕਾਂ ਦੀ ਮੌਜੂਦਾ ਸਟਾਕ ਸਥਿਤੀ ਕਾਫੀ ਹੈ

ਕੇਂਦਰੀ ਸਿਹਤ ਮੰਤਰਾਲਾ ਆਪਣੇ ਵੱਖ-ਵੱਖ ਪ੍ਰੋਗਰਾਮਾਂ ਲਈ ਸੀਐੱਮਐੱਸਐੱਸ ਵੱਲੋਂ ਖ਼ਰੀਦੀਆਂ ਜਾਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਅਤੇ ਮੈਡੀਕਲ ਸਮਾਨ ਦੀ ਖ਼ਰੀਦਾਰੀ ਦੀ ਟੈਂਡਰ ਪ੍ਰਕ੍ਰਿਆ ਅਤੇ ਸਪਲਾਈ ਦੀ ਸਥਿਤੀ ’ਤੇ ਸਖ਼ਤ ਨਜ਼ਰ ਰੱਖਦਾ ਹੈ

Posted On: 12 DEC 2023 10:06AM by PIB Chandigarh

ਕੁਝ ਮੀਡੀਆ ਰਿਪੋਰਟਾਂ ਵਿੱਚ ਇਹ ਦੋਸ਼ ਲਗਾਇਆ ਗਿਆ ਹੈ ਕਿ ਦੇਸ਼ ਦੀ ਕੇਂਦਰੀ ਖਰੀਦ ਏਜੰਸੀ, ਕੇਂਦਰੀ ਮੈਡੀਕਲ ਸੇਵਾਵਾਂ ਸੁਸਾਇਟੀ (ਸੀਐੱਮਐੱਸਐੱਸ) ਵੱਲੋਂ ਗਰਭ ਨਿਰੋਧਕਾਂ ਦੀ ਖ਼ਰੀਦਾਰੀ ਵਿੱਚ ਅਸਫਲ ਰਹਿਣ ਕਾਰਨ ਭਾਰਤ ਦਾ ਪਰਿਵਾਰ ਨਿਯੋਜਨ ਪ੍ਰੋਗਰਾਮ ਬੁਰੀ ਤਰ੍ਹਾਂ ਨਾਲ ਪ੍ਰਭਾਵਤ ਹੋਣ ਦੀ ਸੰਭਾਵਨਾ ਹੈ। ਅਜਿਹੀਆਂ ਰਿਪੋਰਟਾਂ ਗ਼ਲਤ ਜਾਣਕਾਰੀ ਦੇਣ ਅਤੇ ਗੁਮਰਾਹ ਕਰਨ ਵਾਲੀਆਂ ਹਨ।

ਕੇਂਦਰੀ ਮੈਡੀਕਲ ਸੇਵਾਵਾਂ ਸੁਸਾਇਟੀ (ਸੀਐੱਮਐੱਸਐੱਸ) ਨਵੀਂ ਦਿੱਲੀ, ਇੱਕ ਖੁਦਮੁਖਤਿਆਰ ਸੰਸਥਾ ਅਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਅਧੀਨ ਇੱਕ ਕੇਂਦਰੀ ਖਰੀਦ ਏਜੰਸੀ ਹੈ, ਜੋ ਰਾਸ਼ਟਰੀ ਏਡਜ ਕੰਟਰੋਲ ਪ੍ਰੋਗਰਾਮ ਲਈ ਕੰਡੋਮ ਖਰੀਦਦੀ ਹੈ। ਸੀਐੱਮਐੱਸਐੱਸ ਨੇ ਮਈ, 2023 ਵਿੱਚ ਪਰਿਵਾਰ ਨਿਯੋਜਨ ਪ੍ਰੋਗਰਾਮ ਲਈ 5.88 ਕਰੋੜ ਕੰਡੋਮ ਖਰੀਦੇ ਹਨ। ਕੰਡੋਮ ਦੀ ਮੌਜੂਦਾ ਸਟਾਕ ਸਥਿਤੀ ਪਰਿਵਾਰ ਨਿਯੋਜਨ ਪ੍ਰਗਰਾਮ ਦੀ ਲੋੜ ਨੂੰ ਪੂਰਾ ਕਰਨ ਲਈ ਕਾਫੀ ਹੈ।

ਹਾਲ ਹੀ ਵਿੱਚ ਰਾਸ਼ਟਰੀ ਏਡਜ ਕੰਟਰੋਲ ਸੰਗਠਨ (ਐੱਨਏਸੀਓ) ਨੂੰ ਮੈਸਰਜ਼ ਐੱਚਐੱਲਐੱਲ ਲਾਈਫਕੇਅਰ ਲਿਮਟਿਡ ਵੱਲੋਂ ਕੰਡੋਮ ਦੀ ਮੌਜੂਦਾ ਲੋੜ ਪੂਰੀ ਕਰਨ ਲਈ 75 ਫੀਸਦੀ ਮੁਫਤ ਕੰਡੋਮ ਦੀ ਸਪਲਾਈ ਮਿਲ ਰਹੀ ਹੈ ਅਤੇ ਹਾਲ ਦੀਆਂ ਪ੍ਰਵਾਨਗੀਆਂ ਦੇ ਆਧਾਰ ’ਤੇ ਸਾਲ 2023-24 ਲਈ ਬਕਾਇਆ 25 ਫੀਸਦ ਮਾਤਰਾ ਨੂੰ ਸੀਐੱਮਐੱਸਐੱਸ ਦੇ ਨਾਲ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਹੈ। ਐੱਨਏਸੀਓ ਦੀ ਲੋੜ ਨੂੰ ਮੈਸਰਜ਼ ਐੱਚਐੱਲਐੱਲ ਲਾਈਫਕੇਅਰ ਲਿਮਟਿਡ ਨੂੰ ਆਰਡਰ ਕੀਤੇ ਗਏ 66 ਮਿਲੀਅਨ ਪੀਸ ਰਾਹੀਂ ਪੂਰਾ ਕੀਤਾ ਜਾ ਰਿਹਾ ਹੈ। ਇਸ ਵੇਲੇ ਇਸ ਆਰਡਰ ਦੇ ਤਹਿਤ ਸਪਲਾਈ ਕੀਤੀ ਜਾ ਰਹੀ ਹੈ ਅਤੇ ਇੱਕ ਸਾਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਮਰੱਥ ਅਥਾਰਟੀ ਦੀਆਂ ਪ੍ਰਵਾਨਗੀਆਂ ਨਾਲ ਮੈਸਰਜ਼ ਐੱਚਐੱਲਐੱਲ ਲਾਈਫਕੇਅਰ ਲਿਮਟਿਡ ਅਤੇ ਸੀਐੱਮਐੱਸਐੱਸ ਕੋਲ ਮੰਗ ਪੱਤਰ ਭੇਜਿਆ ਜਾਵੇਗਾ। ਸੀਐੱਮਐੱਸਐੱਸ ਵੱਲੋਂ ਖਰੀਦਾਰੀ ਵਿੱਚ ਦੇਰ ਹੋਣ ਕਾਰਨ ਹੋਈ ਕਿਸੀ ਵੀ ਕਮੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਸੀਐੱਮਐੱਸਐੱਸ ਨੇ ਮੌਜੂਦਾ ਵਿੱਤੀ ਸਾਲ ਵਿੱਚ ਕਈ ਕਿਸਮਾਂ ਦੇ ਕੰਡੋਮਾਂ ਦੀ ਖਰੀਦਾਰੀ ਲਈ ਪਹਿਲਾਂ ਹੀ ਟੈਂਡਰ ਪ੍ਰਕਾਸ਼ਤ ਕਰ ਦਿੱਤੇ ਹਨ ਅਤੇ ਇਹ ਟੈਂਡਰ ਖਰੀਦਾਰੀ ਦੇ ਆਖਰੀ ਪੜਾਅ ’ਤੇ ਹਨ। 

ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਇਸ ਬਾਰੇ ਚਿੰਤਾ ਦਾ ਕੋਈ ਕਾਰਨ ਨਹੀਂ ਹੈ ਕਿਉਂਕਿ ਕੇਂਦਰੀ ਸਿਹਤ ਮੰਤਰਾਲਾ ਸਥਿਤੀ ’ਤੇ ਪੂਰੀ ਤਰ੍ਹਾਂ ਨਿਗਰਾਨੀ ਰੱਖ ਰਿਹਾ ਹੈ। ਟੈਂਡਰ ਪ੍ਰਕ੍ਰਿਆ ਅਤੇ ਮੰਤਰਾਲਾ ਦੇ ਕਈ ਪ੍ਰੋਗਰਾਮਾਂ ਲਈ ਸੀਐੱਮਐੱਸਐੱਸ ਵੱਲੋਂ ਖਰੀਦੀਆਂ ਜਾਣ ਵਾਲੀਆਂ ਵੱਖ-ਵੱਖ ਦਵਾਈਆਂ ਅਤੇ ਮੈਡੀਕਲ ਸਮਾਨ ਦੀ ਸਪਲਾਈ ਦੀ ਸਥਿਤੀ ਦੀ ਨਿਗਰਾਨੀ ਲਈ ਮੰਤਰਾਲੇ ਵਿੱਚ ਹਫਤਾਵਾਰੀ ਸਮੀਖਿਆ ਮੀਟਿੰਗਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ।

 

*************

ਐੱਮਵੀ



(Release ID: 1985860) Visitor Counter : 70