ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਪ੍ਰਤੀਭਾਗੀਆਂ ਦੀ ਸੰਖਿਆ 1 ਕਰੋੜ ਤੋਂ ਅਧਿਕ ਹੋਈ
Posted On:
08 DEC 2023 3:51PM by PIB Chandigarh
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ 15 ਨਵੰਬਰ ਨੂੰ ਝਾਰਖੰਡ ਦੇ ਖੂੰਟੀ ਤੋਂ ਸ਼ੁਰੂ ਕੀਤੀ ਗਈ ਵਿਕਸਿਤ ਭਾਰਤ ਸੰਕਲਪ ਯਾਤਰਾ, ਦੇਸ਼ ਭਰ ਵਿੱਚ ਨਾਗਰਿਕਾਂ ਦੇ ਨਾਲ ਸਬੰਧਾਂ ਨੂੰ ਹੁਲਾਰਾ ਦੇਣ ਵਾਲੀ ਇੱਕ ਪਰਿਵਰਤਨਕਾਰੀ ਮੁਹਿੰਮ ਬਣ ਕੇ ਉੱਭਰੀ ਹੈ।
ਇਲੈਕਟ੍ਰੌਨਿਕੀ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ (MEITY) ਦੁਆਰਾ ਵਿਕਸਿਤ ਕੀਤੇ ਗਏ ਕਸਟਮਾਈਜ਼ਡ ਪੋਰਟਲ ‘ਤੇ ਦਰਜ ਅੰਕੜਿਆਂ ਦੇ ਅਨੁਸਾਰ, 7 ਦਸੰਬਰ, 2023 ਤੱਕ ਇਹ ਮਾਤਰਾ 36,000 ਤੋਂ ਅਧਿਕ ਗ੍ਰਾਮ ਪੰਚਾਇਤਾਂ ਤੱਕ ਪਹੁੰਚ ਚੁਕੀ ਹੈ ਅਤੇ 1 ਕਰੋੜ ਤੋਂ ਅਧਿਕ ਨਾਗਰਿਕਾਂ ਦੀ ਭਾਗੀਦਾਰੀ ਇਸ ਵਿੱਚ ਦੇਖੀ ਗਈ ਹੈ। ਭਾਰਤ ਦਾ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਉੱਤਰ ਪ੍ਰਦੇਸ਼ 37 ਲੱਖ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਦੇ ਨਾਲ ਇਸ ਵਿੱਚ ਸਭ ਤੋਂ ਅੱਗੇ ਹੈ। ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 12.07 ਲੱਖ ਅਤੇ ਗੁਜਰਾਤ ਵਿੱਚ 11.58 ਲੱਖ ਲੋਕਾਂ ਨੇ ਭਾਗ ਲਿਆ। ਇਸ ਯਾਤਰਾ ਨੂੰ ਜੰਮੂ-ਕਸ਼ਮੀਰ ਵਿੱਚ ਵੀ ਜੋਸ਼ ਭਰਿਆ ਸੁਆਗਤ ਮਿਲਿਆ ਹੈ, ਜਿੱਥੋਂ ਤੋਂ ਹੁਣ ਤੱਕ 9 ਲੱਖ ਤੋਂ ਅਧਿਕ ਲੋਕ ਹਿੱਸਾ ਲੈ ਚੁਕੇ ਹਨ।
ਹਰ ਗੁਜਰਦੇ ਦਿਨ ਦੇ ਨਾਲ ਲੋਕਾਂ ਦੀ ਭਾਗੀਦਾਰੀ ਵਿੱਚ ਹੋਰ ਤੇਜ਼ੀ ਆਈ ਹੈ। ਸੰਕਲਪ ਯਾਤਰਾ ਦੇ ਪਹਿਲੇ ਸਪਤਾਹ ਦੇ ਦੌਰਾਨ 500,000 ਨਾਗਰਿਕਾਂ ਦੀ ਭਾਗੀਦਾਰੀ ਦੇਖੀ ਗਈ। ਪਿਛਲੇ 10 ਦਿਨਾਂ ਦੇ ਦੌਰਾਨ ਦੇਸ਼ ਭਰ ਤੋਂ 77 ਲੱਖ ਤੋਂ ਵੱਧ ਲੋਕਾਂ ਨੇ ਇਸ ਯਾਤਰਾ ਵਿੱਚ ਹਿੱਸਾ ਲਿਆ। ਬਹੁਤ ਹੀ ਘੱਟ ਸਮੇਂ ਵਿੱਚ, ਇਹ ਯਾਤਰਾ ਸ਼ਹਿਰੀ ਖੇਤਰ ਵਿੱਚ 700 ਤੋਂ ਵੱਧ ਸਥਾਨਾਂ ਤੱਕ ਪਹੁੰਚ ਗਈ ਹੈ ਅਤੇ ਕੁੱਲ 79 ਲੱਖ ਲੋਕਾਂ ਨੇ ਸੰਕਲਪ ਲਿਆ ਕਿ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੀ ਦਿਸ਼ਾ ਵਿੱਚ ਯਤਨ ਕਰਾਂਗੇ।
ਇੱਕ ਬੇਮਿਸਾਲ ਆਊਟਰੀਚ ਯਤਨ ਵਿੱਚ ਇਹ ਯਾਤਰਾ ਸੂਚਨਾ, ਸਿੱਖਿਆ ਅਤੇ ਸੰਚਾਰ (Information, Education, and Communication (IEC) ਵੈਨਾਂ ਦਾ ਉਪਯੋਗ ਕਰਕੇ 2.60 ਤੋਂ ਅਧਿਕ ਗ੍ਰਾਮ ਪੰਚਾਇਤਾਂ ਅਤੇ 3600 ਤੋਂ ਵੱਧ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਕਵਰ ਕਰਨ ਦੀ ਤਰਫ ਵਧ ਰਹੀ ਹੈ। ਇਨ੍ਹਾਂ ਵੈਨਾਂ ਦੇ ਜ਼ਰੀਏ ਲੋਕਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਆਪਣੇ ਲਾਭ ਦੇ ਲਈ ਸਰਕਾਰੀ ਯੋਜਨਾਵਾਂ ਦਾ ਉਪਯੋਗ ਕਰਨ।
ਇਸ ਯਾਤਰਾ ਦਾ ਇੱਕ ਕੇਂਦਰੀ ਬਿੰਦੂ ਮਹਿਲਾ-ਕੇਂਦ੍ਰਿਤ ਯੋਜਨਾਵਾਂ ਨੂੰ ਲੈ ਕੇ ਜਾਗਰੂਕਤਾ ਵਧਾਉਣਾ ਹੈ ਜਿਸ ਦੇ ਚਲਦੇ 46,000 ਤੋਂ ਵੱਧ ਲਾਭਾਰਥੀਆਂ ਨੇ ਪੀਐੱਮ ਉੱਜਵਲਾ ਯੋਜਨਾ ਦੇ ਲਈ ਨਾਮਾਂਕਨ ਕੀਤਾ ਹੈ। ਹੈਲਥ ਕੈਂਪਸ ਵੀ ਇੱਕ ਵੱਡਾ ਆਕਰਸ਼ਣ ਸਾਬਤ ਹੋਏ ਹਨ ਅਤੇ ਹੁਣ ਤੱਕ 22 ਲੱਖ ਵਿਅਕਤੀਆਂ ਦੀ ਜਾਂਚ ਹੋ ਚੁਕੀ ਹੈ।
ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਹਿੱਸੇ ਦੇ ਰੂਪ ਵਿੱਚ ਕਿਸਾਨਾਂ ਦੇ ਲਈ ਕੀਤੇ ਗਏ ਡ੍ਰੋਨ ਪ੍ਰਦਰਸ਼ਨਾਂ ਨੇ ਕਾਫੀ ਉਤਸੁਕਤਾ ਪੈਦਾ ਕੀਤੀ ਹੈ। ‘ਡ੍ਰੋਨ ਦੀਦੀ ਯੋਜਨਾ’ ਦੇ ਤਹਿਤ 15,000 ਮਹਿਲਾ ਸਵੈ ਸਹਾਇਤਾ ਸਮੂਹਾਂ ਨੂੰ ਡ੍ਰੋਨ ਪ੍ਰਦਾਨ ਕੀਤੇ ਜਾਣਗੇ ਅਤੇ ਦੋ ਮਹਿਲਾ ਮੈਂਬਰਾਂ ਨੂੰ ਲੋੜੀਂਦੀ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਦੀ ਸ਼ੁਰੂਆਤ ਦੇ ਨਾਲ ਹੀ ਵੱਡੀ ਸੰਖਿਆ ਵਿੱਚ ਮਹਿਲਾਵਾਂ ਡ੍ਰੋਨ ਉਡਾਨਾਂ ਨੂੰ ਦੇਖਣ ਦੇ ਲਈ ਅੱਗੇ ਆ ਰਹੀਆਂ ਹਨ। ਇਹ ਸਮੂਹ ਇੱਕ ਫੀਸ ਲੈ ਕੇ ਡ੍ਰੋਨ ਸੇਵਾਵਾਂ ਨੂੰ ਕਿਰਾਏ ‘ਤੇ ਦੇਣਗੇ, ਜੋ ਕਿ ਇਨ੍ਹਾਂ ਸਵੈ ਸਹਾਇਤਾ ਸਮੂਹ ਦੇ ਮੈਂਬਰਾਂ ਦੇ ਲਈ ਰੈਵੇਨਿਊ ਦੇ ਇੱਕ ਹੋਰ ਜ਼ਰੀਏ ਦੇ ਰੂਪ ਵਿੱਚ ਕੰਮ ਕਰੇਗਾ।
ਹੋਰ ਵੇਰਵੇ ਅਤੇ ਚਿੱਤਰ www.viksitbharatsankalp.gov.in
******
ਪ੍ਰਗਿਆ ਪਾਲੀਵਾਲ/ਸੌਰਭ ਸਿੰਘ
(Release ID: 1985697)
Visitor Counter : 83
Read this release in:
Bengali-TR
,
Assamese
,
English
,
Urdu
,
Marathi
,
Hindi
,
Odia
,
Tamil
,
Telugu
,
Kannada
,
Malayalam