ਪ੍ਰਧਾਨ ਮੰਤਰੀ ਦਫਤਰ
ਧਾਰਾ 370 ਨੂੰ ਰੱਦ ਕਰਨ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਇਤਿਹਾਸਿਕ ਹੈ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਜੰਮੂ, ਕਸ਼ਮੀਰ ਅਤੇ ਲੱਦਾਖ ਦੇ ਸਸ਼ਕਤ ਲੋਕਾਂ ਨੂੰ ਭਰੋਸਾ ਭੀ ਦਿੱਤਾ
Posted On:
11 DEC 2023 12:48PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਧਾਰਾ 370 ਨੂੰ ਰੱਦ ਕਰਨ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਇਤਿਹਾਸਿਕ ਹੈ ਜੋ 5 ਅਗਸਤ 2019 ਨੂੰ ਭਾਰਤ ਦੀ ਸੰਸਦ ਦੁਆਰਾ ਲਏ ਗਏ ਨਿਰਣੇ ਨੂੰ ਸੰਵਿਧਾਨਿਕ ਤੌਰ ‘ਤੇ ਬਰਕਰਾਰ ਰੱਖਦਾ ਹੈ।
ਸ਼੍ਰੀ ਮੋਦੀ ਨੇ ਇਹ ਭੀ ਕਿਹਾ ਕਿ ਕੋਰਟ ਨੇ ਆਪਣੇ ਗਹਿਨ ਗਿਆਨ ਨਾਲ ਏਕਤਾ ਦੇ ਉਸ ਮੂਲ ਸਾਰ ਨੂੰ ਮਜ਼ਬੂਤ ਕੀਤਾ ਹੈ ਜਿਸ ਨੂੰ, ਅਸੀਂ ਭਾਰਤੀ ਹੋਣ ਦੇ ਨਾਤੇ ਬਾਕੀ ਸਭ ਤੋਂ ਉੱਪਰ ਮੰਨਦੇ ਹਾਂ ਅਤੇ ਉਸ ਨੂੰ ਸੰਜੋਂਦੇ ਹਾਂ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਧਾਰਾ 370 ਨੂੰ ਰੱਦ ਕਰਨ ਬਾਰੇ ਸੁਪਰੀਮ ਕੋਰਟ ਦਾ ਅੱਜ ਦਾ ਫ਼ੈਸਲਾ ਇਤਿਹਾਸਿਕ ਹੈ ਜੋ ਸੰਵਿਧਾਨਿਕ ਤੌਰ ‘ਤੇ 5 ਅਗਸਤ 2019 ਨੂੰ ਭਾਰਤ ਦੀ ਸੰਸਦ ਦੁਆਰਾ ਲਏ ਗਏ ਨਿਰਣੇ ਨੂੰ ਬਰਕਰਾਰ ਰੱਖਦਾ ਹੈ। ਇਹ ਜੰਮੂ, ਕਸ਼ਮੀਰ ਅਤੇ ਲੱਦਾਖ ਵਿੱਚ ਸਾਡੀਆਂ ਭੈਣਾਂ ਅਤੇ ਭਾਈਆਂ ਦੀ ਉਮੀਦ, ਪ੍ਰਗਤੀ ਅਤੇ ਏਕਤਾ ਦਾ ਇੱਕ ਸ਼ਾਨਦਾਰ ਐਲਾਨ ਹੈ। ਕੋਰਟ ਨੇ ਆਪਣੇ ਗਹਿਨ ਗਿਆਨ ਨਾਲ ਏਕਤਾ ਦੇ ਉਸ ਮੂਲ ਸਾਰ ਨੂੰ ਮਜ਼ਬੂਤ ਕੀਤਾ ਹੈ ਜਿਸ ਨੂੰ ਅਸੀਂ ਭਾਰਤੀ ਹੋਣ ਦੇ ਨਾਤੇ ਬਾਕੀ ਸਭ ਤੋਂ ਉੱਪਰ ਮੰਨਦੇ ਹਾਂ ਅਤੇ ਉਸ ਨੂੰ ਸੰਜੋਂਦੇ ਹਾਂ।
ਮੈਂ ਜੰਮੂ, ਕਸ਼ਮੀਰ ਅਤੇ ਲੱਦਾਖ ਦੇ ਸਸ਼ਕਤ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਸਾਡੀ ਪ੍ਰਤੀਬੱਧਤਾ ਅਟਲ ਹੈ। ਅਸੀਂ ਇਹ ਸੁਨਿਸ਼ਚਿਤ ਕਰਨ ਦੇ ਲਈ ਭੀ ਪ੍ਰਤੀਬੱਧ ਹਾਂ ਕਿ ਵਿਕਾਸ ਦਾ ਲਾਭ ਨਾ ਕੇਵਲ ਤੁਹਾਡੇ (ਆਪ) ਤੱਕ ਪਹੁੰਚੇ, ਬਲਕਿ ਸਾਡੇ ਸਮਾਜ ਦੇ ਉਨ੍ਹਾਂ ਸਾਰੇ ਕਮਜ਼ੋਰ ਅਤੇ ਹਾਸ਼ੀਏ ‘ਤੇ ਰਹਿਣ ਵਾਲੇ ਵਰਗਾਂ ਤੱਕ ਭੀ ਪਹੁੰਚੇ, ਜਿਨ੍ਹਾਂ ਨੇ ਧਾਰਾ 370 ਦੇ ਕਾਰਨ ਪੀੜਾ ਝੱਲੀ ਹੈ।
ਅੱਜ ਦਾ ਇਹ ਨਿਰਣਾ ਨਾ ਕੇਵਲ ਇੱਕ ਕਾਨੂੰਨੀ ਫ਼ੈਸਲਾ ਹੈ, ਬਲਕਿ ਇਹ ਆਸ਼ਾ ਦੀ ਇੱਕ ਕਿਰਨ ਹੈ, ਉੱਜਵਲ ਭਵਿੱਖ ਦਾ ਵਾਅਦਾ ਹੈ ਅਤੇ ਇੱਕ ਮਜ਼ਬੂਤ, ਅਧਿਕ ਇਕਜੁੱਟ ਭਾਰਤ ਦਾ ਨਿਰਮਾਣ ਕਰਨ ਦੇ ਲਈ ਸਾਡੇ ਸਮੂਹਿਕ ਸੰਕਲਪ ਦਾ ਪ੍ਰਮਾਣ ਭੀ ਹੈ। #NayaJammuKashmir"
***
ਡੀਐੱਸ/ਐੱਸਟੀ
(Release ID: 1985275)
Visitor Counter : 168
Read this release in:
Telugu
,
Tamil
,
Kannada
,
Bengali
,
Assamese
,
English
,
Urdu
,
Hindi
,
Marathi
,
Manipuri
,
Gujarati
,
Odia
,
Malayalam