ਪੇਂਡੂ ਵਿਕਾਸ ਮੰਤਰਾਲਾ

ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ ਦੇ ਤਹਿਤ ਲਾਭਾਰਥੀ

Posted On: 05 DEC 2023 4:59PM by PIB Chandigarh

ਗ੍ਰਾਮੀਣ ਖੇਤਰਾਂ ਵਿੱਚ ਮਾਰਚ, 2024 ਤੱਕ ਬੁਨਿਆਦੀ ਸੁਵਿਧਾਵਾਂ ਦੇ ਨਾਲ 2.95 ਕਰੋੜ ਪੱਕੇ ਮਕਾਨ ਬਣਾਉਣ ਦੇ ਸਮੁੱਚੇ ਲਕਸ਼ ਦੇ ਨਾਲ “ਸਾਰਿਆਂ ਦੇ ਲਈ ਆਵਾਸ” ਦੇ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ, ਗ੍ਰਾਮੀਣ ਵਿਕਾਸ ਮੰਤਰਾਲਾ ਯੋਗ ਗ੍ਰਾਮੀਣ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਲਈ 1 ਅਪ੍ਰੈਲ, 2016 ਤੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (ਪੀਐੱਮਏਵਾਈ-ਜੀ) ਲਾਗੂ ਕਰ ਰਿਹਾ ਹੈ। 2.95 ਕਰੋੜ ਮਕਾਨਾਂ ਦੇ ਲਾਜ਼ਮੀ ਲਕਸ਼ ਦੇ ਮੁਕਾਬਲੇ, ਵਿਭਿੰਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਲਾਭਾਰਥੀਆਂ ਨੂੰ 2.94 ਕਰੋੜ ਤੋਂ ਵੱਧ ਮਕਾਨ ਪਹਿਲਾਂ ਹੀ ਪ੍ਰਵਾਨ ਕੀਤੇ ਜਾ ਚੁੱਕੇ ਹਨ ਅਤੇ 2.50 ਕਰੋੜ ਮਕਾਨਾਂ ਦਾ ਨਿਰਮਾਣ ਵੀ 29.11.2023 ਨੂੰ ਪੂਰਾ ਕਰ ਲਿਆ ਗਿਆ ਸੀ। ਇਹ ਯੋਜਨਾ ਆਪਣੇ ਪ੍ਰਮੁੱਖ ਮੀਲ ਦੇ ਪੱਥਰ ਹਾਸਲ ਕਰਨ ਵਿੱਚ ਸਮਰੱਥ ਰਹੀ ਹੈ ਅਤੇ ਮੰਤਰਾਲਾ 31 ਮਾਰਚ, 2024 ਦੀ ਨਿਰਧਾਰਿਤ ਸਮੇਂ-ਸੀਮਾ ਤੱਕ 2.95 ਕਰੋੜ ਪੱਕੇ ਘਰਾਂ ਦੇ ਨਿਰਮਾਣ ਦੇ ਲਕਸ਼ ਨੂੰ ਹਾਸਲ ਕਰਨ ਦੇ ਲਈ ਪ੍ਰਤੀਬੱਧ ਹੈ।

 

ਪਿਛਲੇ ਪੰਜ ਵਰ੍ਹਿਆਂ ਦੌਰਾਨ, ਯਾਨੀ ਵਿੱਤੀ ਵਰ੍ਹੇ 2018-19 ਤੋਂ 2022-23 ਤੱਕ, ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (ਪੀਐੱਮਏਵਾਈ-ਜੀ) ਦੇ ਤਹਿਤ ਯੋਗ ਲਾਭਾਰਥੀਆਂ ਨੂੰ ਪ੍ਰਵਾਨ ਆਵਾਸਾਂ ਦਾ ਵਰ੍ਹੇ-ਵਾਰ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼-ਵਾਰ ਵੇਰਵਾ ਹੈ ਅਨੁਸੂਚੀ ਵਿੱਚ ਦਿੱਤਾ ਗਿਆ ਹੈ। ਐਲੋਕੇਟ ਅਤੇ ਪੂਰੇ ਕੀਤੇ ਗਏ ਮਕਾਨਾਂ ਨਾਲ ਸਬੰਧਿਤ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਜ਼ਿਲ੍ਹਾ ਪੱਧਰੀ ਡੇਟਾ ਪ੍ਰੋਗਰਾਮ ਦੀ ਵੈਬਸਾਈਟ www.pmayg.nic.in---->AwaasSoft---->Reports---->  ਵਿੱਤੀ ਵਰ੍ਹੇ ਦੇ ਮੁਕਾਬਲੇ ਘਰਾਂ ਦੀ ਪ੍ਰਗਤੀ ‘ਤੇ ਦੇਖਿਆ ਜਾ ਸਕਦਾ ਹੈ।

 

ਪੀਐੱਮਏਵਾਈ-ਜੀ ਦੇ ਤਹਿਤ ਕੇਂਦਰੀ ਸਹਾਇਤਾ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਇੱਕ ਇਕਾਈ ਮੰਨ ਕੇ ਸਿੱਧਾ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਜਾਰੀ ਕੀਤੀ ਜਾਂਦੀ ਹੈ। ਵਿਭਿੰਨ ਜ਼ਿਲ੍ਹਿਆਂ/ਬਲਾਕਾਂ/ਗ੍ਰਾਮ ਪੰਚਾਇਤਾਂ ਵਿੱਚ ਲਾਭਾਰਥੀਆਂ ਨੂੰ ਇਹ ਧਨਰਾਸ਼ੀ ਜਾਰੀ ਕਰਨ ਦਾ ਕੰਮ ਸਬੰਧਿਤ ਰਾਜ ਸਰਕਾਰ/ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਦੁਆਰਾ ਕੀਤਾ ਜਾਂਦਾ ਹੈ।

ਪਿਛਲੇ ਪੰਜ ਵਰ੍ਹਿਆਂ ਯਾਨੀ ਵਿੱਤੀ ਵਰ੍ਹੇ 2018-19 ਤੋਂ 2022-23 ਦੇ ਦੌਰਾਨ ਪੀਐੱਮਏਵਾਈ-ਜੀ ਦੇ ਤਹਿਤ ਆਵਾਸਾਂ ਦੇ ਨਿਰਮਾਣ ਦੇ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਰੀ ਕੀਤੀ ਗਈ ਕੇਂਦਰੀ ਹਿੱਸੇਦਾਰੀ ਦੀ ਰਾਸ਼ੀ ਲਗਭਗ 1,60,853.38 ਕਰੋੜ ਰੁਪਏ ਸੀ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਨਿਧੀਆਂ ਦਾ ਸੰਗਤ ਉਪਯੋਗ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਹਿੱਸੇ ਸਹਿਤ 2,39,334.02 ਕਰੋੜ ਰੁਪਏ ਸੀ।

 

ਪਿਛਲੇ ਪੰਜ ਵਰ੍ਹਿਆਂ ਯਾਨੀ ਵਿੱਤੀ ਵਰ੍ਹੇ 2018-19 ਤੋਂ 2022-23 ਦੇ ਦੌਰਾਨ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (ਪੀਐੱਮਏਵਾਈ-ਜੀ) ਦੇ ਤਹਿਤ ਯੋਗ ਲਾਭਾਰਥੀਆਂ ਨੂੰ ਪ੍ਰਵਾਨ ਘਰਾਂ ਦਾ ਵਰ੍ਹੇ-ਵਾਰ ਅਤੇ ਰਾਜ-ਵਾਰ ਵੇਰਵਾ। 

 

(ਇਕਾਈਆਂ ਸੰਖਿਆ ਵਿੱਚ)

ਲੜੀ ਨੰ.

ਰਾਜਾਂ ਦੇ ਨਾਮ

ਵਿੱਤੀ ਵਰ੍ਹੇ 2018-19 ਵਿੱਚ ਪ੍ਰਵਾਨ ਆਵਾਸ

ਵਿੱਤੀ ਵਰ੍ਹੇ 2019-20 ਵਿੱਚ ਪ੍ਰਵਾਨ ਆਵਾਸ

ਵਿੱਤੀ ਵਰ੍ਹੇ 2020-21 ਵਿੱਚ ਪ੍ਰਵਾਨ ਆਵਾਸ

ਵਿੱਤੀ ਵਰ੍ਹੇ 2021-22 ਵਿੱਚ ਪ੍ਰਵਾਨ ਆਵਾਸ

ਵਿੱਤੀ ਵਰ੍ਹੇ 2022-23 ਵਿੱਚ ਪ੍ਰਵਾਨ ਆਵਾਸ

1

ਅਰੁਣਾਚਲ ਪ੍ਰਦੇਸ਼

1,063

2,135

19,028

11,042

2,706

2

ਅਸਾਮ

40,378

1,79,831

1,50,038

2,16,318

10,52,922

3

ਬਿਹਾਰ

4,25,602

10,43,808

6,25,245

8,98,820

1,32,699

4

ਛੱਤੀਸਗੜ੍ਹ

2,89,909

1,50,952

1,57,531

371

81,374

5

ਗੋਆ

107

53

32

47

18

6

ਗੁਜਰਾਤ

26,308

1,01,288

21,321

1,07,184

1,47,958

7

ਹਰਿਆਣਾ

2,485

113

60

3,316

5,092

8

ਹਿਮਾਚਲ ਪ੍ਰਦੇਸ਼

817

1,037

3,996

2,729

792

9

ਜੰਮੂ ਅਤੇ ਕਸ਼ਮੀਰ

17,672

38,612

64,036

55,844

7,810

10

ਝਾਰਖੰਡ

1,37,291

3,01,972

3,61,540

3,90,135

11,583

11

ਕੇਰਲ

926

738

3,329

12,608

1,626

12

ਮੱਧ ਪ੍ਰਦੇਸ਼

3,04,707

3,78,325

7,56,530

4,90,045

7,53,869

13

ਮਹਾਰਾਸ਼ਟਰ

78,766

2,47,512

2,90,972

1,16,781

3,03,589

14

ਮਣੀਪੁਰ

15

167

17,822

1,725

13,845

15

ਮੇਘਾਲਿਆ

3,816

10,968

26,480

3,353

8,866

16

ਮਿਜ਼ੋਰਮ

1,708

2,430

7,017

0

6,951

17

ਨਾਗਾਲੈਂਡ

3,504

615

4,706

9,750

4,187

18

ਓਡੀਸ਼ਾ

2,31,207

5,48,248

2,90,475

3,418

8,94,376

19

ਪੰਜਾਬ

6,794

8,126

1,885

11,047

4,765

20

ਰਾਜਸਥਾਨ

1,82,462

3,75,282

2,64,426

3,86,854

7,451

21

ਸਿੱਕਿਮ

0

0

0

280

48

22

ਤਾਮਿਲ ਨਾਡੂ

93,152

90,679

1,04,296

2,22,791

37,763

23

ਤ੍ਰਿਪੁਰਾ

387

22,533

991

1,57,217

51,872

24

ਉੱਤਰ ਪ੍ਰਦੇਸ਼

3,83,861

1,78,176

7,28,477

4,34,903

8,60,868

25

ਉੱਤਰਾਖੰਡ

2,326

32

47

15,390

18,752

26

ਪੱਛਮ ਬੰਗਾਲ

1,00,118

9,62,507

9,41,651

1,66,724

11,06,832

27

ਅੰਡੇਮਾਨ ਅਤੇ ਨਿਕੋਬਾਰ

0

929

397

0

6

28

ਦਾਦਰ ਤੇ ਨਾਗਰ ਹਵੇਲੀ ਅਤੇ ਦਮਨ ਤੇ ਦਿਉ

4,589

0

110

49

941

29

ਲਕਸ਼ਦ੍ਵੀਪ

0

0

0

0

0

30

ਪੁਡੂਚੇਰੀ*

11

0

0

0

0

31

ਆਂਧਰ ਪ੍ਰਦੇਸ਼

16,251

2,304

1,816

0

1,78,899

32

ਕਰਨਾਟਕ

15,007

1,000

35,577

3,864

37,923

33

ਤੇਲੰਗਾਨਾ*

0

0

0

0

0

34

ਲਦਾਖ

0

379

200

451

1

 

ਕੁੱਲ

23,71,239

46,50,751

48,80,031

37,23,056

57,36,384

  • ਤੇਲੰਗਾਨਾ ਅਤੇ ਪੁਡੂਚੇਰੀ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ ਨੂੰ ਲਾਗੂ ਨਹੀਂ ਕਰ ਰਹੇ ਹਨ।

ਇਹ ਜਾਣਕਾਰੀ ਕੇਂਦਰੀ ਗ੍ਰਾਮੀਣ ਵਿਕਾਸ ਰਾਜ ਮੰਤਰੀ ਸਾਧਵੀ ਨਿਰੰਜਨ ਜਯੋਤੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

************


ਐੱਸਕੇ/ਐੱਸਐੱਸ/ਐੱਸਐੱਮ/426



(Release ID: 1983194) Visitor Counter : 303