ਪ੍ਰਧਾਨ ਮੰਤਰੀ ਦਫਤਰ

ਸੀਓਪੀ(COP)-28 ਸਮਿਟ ਦੇ ਦੌਰਾਨ ਟ੍ਰਾਂਸਫਾਰਮਿੰਗ ਕਲਾਇਮੇਟ ਫਾਇਨੈਂਸ 'ਤੇ ਸੈਸ਼ਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 01 DEC 2023 6:24PM by PIB Chandigarh

Your ਹਾਈਨੈੱਸ,

Excellencies,

ਆਪਣੀ ਜੀ-20 ਪ੍ਰੈਜ਼ੀਡੈਂਸੀ ਵਿੱਚ, ਭਾਰਤ ਨੇ sustainable development ਅਤੇ climate change ਇਨ੍ਹਾਂ ਦੋਨਾਂ ਵਿਸ਼ਿਆਂ ਨੂੰ ਬਹੁਤ ਹੀ ਪ੍ਰਾਥਮਿਕਤਾ ਦਿੱਤੀ ਹੈ।

ਅਸੀਂ One Earth, One Family, One Future ਨੂੰ ਆਪਣੀ ਪ੍ਰੈਜ਼ੀਡੈਂਸੀ ਦਾ ਅਧਾਰ ਬਣਾਇਆ।

ਅਤੇ ਸਾਂਝਾ ਪ੍ਰਯਾਸਾਂ ਨਾਲ, ਕਈ ਵਿਸ਼ਿਆਂ ‘ਤੇ ਸਹਿਮਤੀ ਬਣਾਉਣ ਵਿੱਚ ਭੀ ਸਫ਼ਲਤਾ ਪਾਈ।

Friends,

ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਸਹਿਤ ਗਲੋਬਲ ਸਾਊਥ ਦੇ ਤਮਾਮ ਦੇਸ਼ਾਂ ਦੀ climate ਚੇਂਜ ਵਿੱਚ ਭੂਮਿਕਾ ਬਹੁਤ ਘੱਟ ਰਹੀ ਹੈ।

ਪਰ climate change ਦੇ ਦੁਸ਼ਪ੍ਰਭਾਵ ਉਨ੍ਹਾਂ ‘ਤੇ ਕਿਤੇ ਅਧਿਕ ਹਨ।

ਸੰਸਾਧਨਾਂ ਦੀ ਕਮੀ ਦੇ ਬਾਵਜੂਦ ਇਹ ਦੇਸ਼ climate actions ਦੇ ਲਈ ਪ੍ਰਤੀਬੱਧ ਹਨ।
ਗਲੋਬਲ ਸਾਊਥ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਦੇ ਲਈ climate finance ਅਤੇ ਟੈਕਨੋਲੋਜੀ ਬਹੁਤ ਹੀ ਜ਼ਰੂਰੀ ਹੈ।

ਗਲੋਬਲ ਸਾਊਥ ਦੇ ਦੇਸ਼ਾਂ ਦੀ ਅਪੇਖਿਆ ਹੈ ਕਿ ਕਲਾਇਮੇਟ ਚੇਂਜ ਦਾ ਮੁਕਾਬਲਾ ਕਰਨ ਦੇ ਲਈ ਵਿਕਸਿਤ ਦੇਸ਼ ਉਨ੍ਹਾਂ ਦੀ ਅਧਿਕ ਤੋਂ ਅਧਿਕ ਮਦਦ ਕਰਨ।

ਇਹ ਸੁਭਾਵਿਕ ਭੀ ਹੈ ਅਤੇ ਨਿਆਂਉਚਿਤ ਭੀ ਹੈ।


Friends,

ਜੀ-20 ਵਿੱਚ ਇਸ ਨੂੰ ਲੈ ਕੇ ਸਹਿਮਤੀ ਬਣੀ ਹੈ ਕਿ climate action ਦੇ ਲਈ 2030 ਤੱਕ ਕਈ ਟ੍ਰਿਲੀਅਨ ਡਾਲਰ Climate Finance ਦੀ ਜ਼ਰੂਰਤ ਹੈ।

ਐਸਾ Climate Finance ਜੋ Available ਹੋਵੇ, Accessible ਹੋਵੇ ਅਤੇ Affordable ਹੋਵੇ।

ਮੈਨੂੰ ਆਸ਼ਾ ਹੈ ਕਿ UAE ਦੇ Climate Finance Framework initiative ਨਾਲ ਇਸ ਦਿਸ਼ਾ ਵਿੱਚ ਬਲ ਮਿਲੇਗਾ।


ਕੱਲ੍ਹ ਹੋਏ, Loss and Damage Fund ਨੂੰ operationalise ਕਰਨ ਦੇ ਇਤਿਹਾਸਿਕ ਨਿਰਣੇ ਦਾ ਭਾਰਤ ਸੁਆਗਤ ਕਰਦਾ ਹੈ।

ਇਸ ਨਾਲ COP 28 ਸਮਿਟ ਵਿੱਚ ਨਵੀਂ ਆਸ਼ਾ ਦਾ ਸੰਚਾਰ ਹੋਇਆ ਹੈ।

ਅਸੀਂ ਉਮੀਦ ਕਰਦੇ ਹਾਂ ਕਿ COP ਸਮਿਟ ਨਾਲ climate finance ਨਾਲ ਜੁੜੇ ਹੋਰ ਵਿਸ਼ਿਆਂ 'ਤੇ ਭੀ ਠੋਸ ਪਰਿਣਾਮ ਨਿਕਲਣਗੇ।


ਪਹਿਲਾ, COP-28 ਵਿੱਚ New Collective Quantified Goal on Climate Finance ‘ਤੇ ਵਾਸਤਵਿਕ ਪ੍ਰਗਤੀ ਹੋਵੇਗੀ।

ਦੂਸਰਾ, Green Climate Fund ਅਤੇ Adaption Fund ਵਿੱਚ ਕਮੀ ਨਹੀਂ ਹੋਣ ਦਿੱਤੀ ਜਾਵੇਗੀ, ਇਸ ਫੰਡ ਦੀ ਤੇਜ਼ ਭਰਪਾਈ ਕੀਤੀ ਜਾਵੇਗੀ।

ਤੀਸਰਾ, Multilateral Development Banks, ਵਿਕਾਸ ਦੇ ਨਾਲ ਨਾਲ ਕਲਾਇਮੇਟ ਐਕਸ਼ਨ ਦੇ ਲਈ ਭੀ ਅਫੋਰਡੇਬਲ finance ਉਪਲਬਧ ਕਰਵਾਉਣਗੇ।

ਅਤੇ ਚੌਥਾ, ਵਿਕਸਿਤ ਦੇਸ਼ 2050 ਤੋਂ ਪਹਿਲਾਂ ਆਪਣਾ ਕਾਰਬਨ footprint ਜ਼ਰੂਰ ਖ਼ਤਮ ਕਰਨਗੇ।

ਮੈਂ UAE ਦੁਆਰਾ Climate Investment Fund ਸਥਾਪਿਤ ਕਰਨ ਦੇ ਐਲਾਨ ਦਾ ਹਿਰਦੇ ਤੋਂ ਸੁਆਗਤ ਕਰਦਾ ਹਾਂ, ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ।

ਬਹੁਤ-ਬਹੁਤ ਧੰਨਵਾਦ।

Thank you.

*******


ਡੀਐੱਸ/ਐੱਸਟੀ



(Release ID: 1982085) Visitor Counter : 57