ਪ੍ਰਧਾਨ ਮੰਤਰੀ ਦਫਤਰ
ਰੋਜ਼ਗਾਰ ਮੇਲੇ ਦੇ ਤਹਿਤ 51,000+ ਨਿਯੁਕਤੀ ਪੱਤਰਾਂ ਦੀ ਵੰਡ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
30 NOV 2023 6:43PM by PIB Chandigarh
ਨਮਸਕਾਰ।
ਦੇਸ਼ ਵਿੱਚ ਲੱਖਾਂ ਨੌਜਵਾਨਾਂ ਨੂੰ ਭਾਰਤ ਸਰਕਾਰ ਦੀ ਨੌਕਰੀ ਦੇਣ ਦਾ ਅਭਿਯਾਨ ਲਗਾਤਾਰ ਜਾਰੀ ਹੈ। ਅੱਜ 50 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇ ਲਈ ਨਿਯੁਕਤੀ ਪੱਤਰ ਦਿੱਤੇ ਗਏ ਹਨ। ਇਹ ਨਿਯੁਕਤੀ ਪੱਤਰ, ਤੁਹਾਡੇ ਪਰਿਸ਼੍ਰਮ ਅਤੇ ਪ੍ਰਤਿਭਾ ਦਾ ਨਤੀਜਾ ਹੈ। ਮੈਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਹੁਣ ਆਪ (ਤੁਸੀਂ) ਰਾਸ਼ਟਰ ਨਿਰਮਾਣ ਦੀ ਉਸ ਧਾਰਾ ਨਾਲ ਜੁੜਨ ਜਾ ਰਹੇ ਹੋ, ਜਿਸ ਦਾ ਸਰੋਕਾਰ ਸਿੱਧੇ ਜਨਤਾ-ਜਨਾਰਦਨ ਨਾਲ ਹੈ। ਭਾਰਤ ਸਰਕਾਰ ਦੇ ਕਰਮਚਾਰੀ ਦੇ ਤੌਰ ‘ਤੇ ਆਪ (ਤੁਸੀਂ) ਸਭ ਨੂੰ ਬੜੀਆਂ-ਬੜੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਹੈ। ਆਪ (ਤੁਸੀਂ) ਜਿਸ ਭੀ ਪਦ ‘ਤੇ ਰਹੋਂ, ਜਿਸ ਭੀ ਖੇਤਰ ਵਿੱਚ ਕੰਮ ਕਰੋਂ, ਤੁਹਾਡੀ ਸਰਬਉੱਚ ਪ੍ਰਾਥਮਿਕਤਾ, ਦੇਸ਼ਵਾਸੀਆਂ ਦੀ Ease of Living ਹੀ ਹੋਣੀ ਚਾਹੀਦੀ ਹੈ।
ਸਾਥੀਓ,
ਕੁਝ ਹੀ ਦਿਨ ਪਹਿਲੇ, 26 ਨਵੰਬਰ ਨੂੰ ਦੇਸ਼ ਨੇ ਸੰਵਿਧਾਨ ਦਿਵਸ ਮਨਾਇਆ ਹੈ। ਇਹੀ ਉਹ ਤਾਰੀਖ ਹੈ, ਜਦੋਂ 1949 ਵਿੱਚ ਦੇਸ਼ ਨੇ ਸਾਰੇ ਨਾਗਰਿਕਾਂ ਨੂੰ ਇੱਕ ਸਮਾਨ ਅਧਿਕਾਰ ਦੇਣ ਵਾਲੇ ਸੰਵਿਧਾਨ ਨੂੰ ਅਪਣਾਇਆ ਸੀ। ਸੰਵਿਧਾਨ ਦੇ ਮੁੱਖ ਸ਼ਿਲਪੀ, ਬਾਬਾ ਸਾਹੇਬ ਨੇ ਇੱਕ ਐਸੇ ਭਾਰਤ ਦਾ ਸੁਪਨਾ ਦੇਖਿਆ ਸੀ, ਜਿੱਥੇ ਸਭ ਨੂੰ ਇੱਕ ਸਮਾਨ ਅਵਸਰ ਦੇ ਕੇ ਸਮਾਜਿਕ ਨਿਆਂ ਸਥਾਪਿਤ ਕੀਤਾ ਜਾਵੇ। ਦੁਰਭਾਗ (ਬਦਕਿਸਮਤੀ) ਨਾਲ ਆਜ਼ਾਦੀ ਦੇ ਬਾਅਦ ਲੰਬੇ ਸਮੇਂ ਤੱਕ ਦੇਸ਼ ਵਿੱਚ ਸਮਾਨਤਾ ਦੇ ਸਿਧਾਂਤ ਦੀ ਅਣਦੇਖੀ ਕੀਤੀ ਗਈ।
2014 ਤੋਂ ਪਹਿਲੇ, ਸਮਾਜ ਦੇ ਇੱਕ ਬੜੇ ਵਰਗ ਨੂੰ ਮੂਲਭੂਤ ਸੁਵਿਧਾਵਾਂ ਤੋਂ ਵੰਚਿਤ ਰੱਖਿਆ ਗਿਆ ਸੀ। 2014 ਵਿੱਚ, ਜਦੋਂ ਸਾਨੂੰ ਦੇਸ਼ ਨੇ ਸੇਵਾ ਕਰਨ ਦਾ ਮੌਕਾ ਦਿੱਤਾ, ਸਰਕਾਰ ਚਲਾਉਣ ਦੀ ਜ਼ਿੰਮੇਦਾਰੀ ਦਿੱਤੀ ਤਾਂ ਸਭ ਤੋਂ ਪਹਿਲੇ, ਅਸੀਂ ਵੰਚਿਤਾਂ ਨੂੰ ਵਰੀਯਤਾ (ਪਹਿਲ), ਇਸ ਮੰਤਰ ਨੂੰ ਲੈ ਕੇ ਅੱਗੇ ਵਧਣ ਦੀ ਦਿਸ਼ਾ ਅਰੰਭ ਕੀਤੀ। ਸਰਕਾਰ ਖ਼ੁਦ ਚਲ ਕੇ ਉਨ੍ਹਾਂ ਲੋਕਾਂ ਤੱਕ ਪਹੁੰਚੀ, ਜਿਨ੍ਹਾਂ ਨੂੰ ਕਦੇ ਯੋਜਨਾਵਾਂ ਦਾ ਲਾਭ ਨਹੀਂ ਮਿਲਿਆ, ਜਿਨ੍ਹਾਂ ਨੇ ਦਹਾਕਿਆਂ ਤੱਕ ਸਰਕਾਰ ਦੀ ਤਰਫ਼ੋਂ ਕੋਈ ਸੁਵਿਧਾ ਨਹੀਂ ਮਿਲੀ ਸੀ, ਅਸੀਂ ਉਨ੍ਹਾਂ ਦਾ ਜੀਵਨ ਬਦਲਣ ਦਾ ਪ੍ਰਯਾਸ ਕਰ ਰਹੇ ਹਾਂ।
ਸਰਕਾਰ ਦੀ ਸੋਚ ਵਿੱਚ, ਸਰਕਾਰ ਦੀ ਕਾਰਜ ਸੰਸਕ੍ਰਿਤੀ ਵਿੱਚ ਇਹ ਜੋ ਬਦਲਾਅ ਆਇਆ ਹੈ, ਇਸ ਦੀ ਵਜ੍ਹਾ ਨਾਲ ਅੱਜ ਦੇਸ਼ ਵਿੱਚ ਅਭੂਤਪੂਰਵ ਪਰਿਣਾਮ ਭੀ ਸਾਹਮਣੇ ਆ ਰਹੇ ਹਨ। ਬਿਊਰੋਕ੍ਰੇਸੀ ਉਹੀ ਹੈ, ਲੋਕ ਉਹੀ ਹਨ। ਫਾਈਲਾਂ ਉਹੀ ਹਨ, ਕੰਮ ਕਰਨ ਵਾਲੇ ਭੀ ਉਹੀ ਹਨ, ਤਰੀਕਾ ਭੀ ਉਹੀ ਹੈ। ਲੇਕਿਨ ਜਦੋਂ ਸਰਕਾਰ ਨੇ ਦੇਸ਼ ਦੇ ਗ਼ਰੀਬ ਨੂੰ, ਦੇਸ ਦੇ ਮੱਧ ਵਰਗ ਨੂੰ ਪ੍ਰਾਥਮਿਕਤਾ ਦਿੱਤੀ, ਤਾਂ ਸਾਰੀਆਂ ਸਥਿਤੀਆਂ ਬਦਲਣ ਲਗੀਆਂ। ਬਹੁਤ ਤੇਜ਼ ਗਤੀ ਨਾਲ ਇੱਕ ਦੇ ਬਾਅਦ ਇੱਕ ਕਾਰਜਸ਼ੈਲੀ ਭੀ ਬਦਲਣ ਲਗੀ, ਕਾਰਜ ਪੱਧਤੀ ਬਦਲਣ ਲਗੀ, ਜ਼ਿੰਮੇਦਾਰੀਆਂ ਤੈਅ ਹੋਣ ਲਗੀਆਂ ਅਤੇ ਜਨ ਸਾਧਾਰਣ ਦੀ ਭਲਾਈ ਦੇ ਪਾਜ਼ਿਟਿਵ ਰਿਜ਼ਲਟ ਸਾਹਮਣੇ ਆਉਣ ਲਗੇ।
ਇੱਕ ਅਧਿਐਨ ਦੇ ਮੁਤਾਬਕ 5 ਵਰ੍ਹਿਆਂ ਵਿੱਚ ਦੇਸ਼ ਦੇ 13 ਕਰੋੜ ਤੋਂ ਜ਼ਿਆਦਾ ਲੋਕ ਗ਼ਰੀਬੀ ਤੋਂ ਬਾਹਰ ਆਏ ਹਨ। ਇਸ ਤੋਂ ਪਤਾ ਚਲਦਾ ਹੈ ਕਿ ਸਰਕਾਰ ਦੀਆਂ ਯੋਜਨਾਵਾਂ ਦਾ ਗ਼ਰੀਬ ਤੱਕ ਪਹੁੰਚਣਾ ਕਿਤਨਾ ਬੜਾ ਪਰਿਵਤਰਨ ਲਿਆਉਂਦਾ ਹੈ। ਅੱਜ ਸੁਬ੍ਹਾ ਹੀ ਤੁਸੀਂ ਦੇਖਿਆ ਹੋਵੇਗਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ, ਕਿਸ ਤਰ੍ਹਾਂ ਪਿੰਡ-ਪਿੰਡ ਵਿੱਚ ਜਾ ਰਹੀ ਹੈ। ਤੁਹਾਡੀ ਤਰ੍ਹਾਂ ਹੀ ਸਰਕਾਰ ਦੇ ਕਰਮਚਾਰੀ,ਸਰਕਾਰ ਦੀਆਂ ਯੋਜਨਾਵਾਂ ਨੂੰ ਗ਼ਰੀਬ ਦੇ ਦਰਵਾਜ਼ੇ ਤੱਕ ਲੈ ਜਾ ਰਹੇ ਹਨ। ਸਰਕਾਰੀ ਸੇਵਾ ਵਿੱਚ ਆਉਣ ਦੇ ਬਾਅਦ ਤੁਹਾਨੂੰ ਭੀ ਐਸੀ ਹੀ ਨੀਅਤ ਨਾਲ, ਨੇਕ ਨੀਅਤ ਨਾਲ ਐਸੇ ਹੀ ਸਮਰਪਣ ਭਾਵ ਨਾਲ, ਐਸੀ ਹੀ ਨਿਸ਼ਠਾ ਨਾਲ ਆਪਣੇ-ਆਪ ਨੂੰ ਜਨਤਾ-ਜਨਾਰਦਨ ਦੀ ਸੇਵਾ ਦੇ ਲਈ ਖਪਾਉਣਾ ਹੀ ਹੈ।
ਸਾਥੀਓ,
ਅੱਜ ਦੇ ਬਦਲਦੇ ਹੋਏ ਭਾਰਤ ਵਿੱਚ ਆਪ (ਤੁਸੀਂ) ਸਭ ਇੱਕ ਇਨਫ੍ਰਾਸਟ੍ਰਕਚਰ ਕ੍ਰਾਂਤੀ ਦੇ ਭੀ ਸਾਖੀ ਬਣ ਰਹੇ ਹੋ। ਆਧੁਨਿਕ ਐਕਸਪ੍ਰੈੱਸਵੇਅ ਹੋਣ, ਆਧੁਨਿਕ ਰੇਲਵੇ ਸਟੇਸ਼ਨਸ ਹੋਣ, ਏਅਰਪੋਰਟਸ ਹੋਣ, ਵਾਟਰ ਵੇਅ ਹੋਣ, ਅੱਜ ਦੇਸ਼ ਇਨ੍ਹਾਂ ‘ਤੇ ਲੱਖਾਂ ਕਰੋੜ ਰੁਪਏ ਖਰਚ ਕਰ ਰਿਹਾ ਹੈ। ਅਤੇ ਜਦੋਂ ਸਰਕਾਰ ਇਤਨੇ ਬੜੇ ਪੈਮਾਨੇ ‘ਤੇ ਇਨਫ੍ਰਾਸਟ੍ਰਕਚਰ ‘ਤੇ ਧਨ ਖਰਚ ਕਰ ਰਹੀ ਹੈ, ਇਨਵੈਸਟ ਕਰਦੀ ਹੈ, ਤਾਂ ਬਹੁਤ ਸੁਭਾਵਿਕ ਹੈ, ਇਸ ਨੂੰ ਕੋਈ ਨਕਾਰ ਨਹੀਂ ਸਕਦਾ ਹੈ ਕਿਉਂਕਿ ਇਸ ਦੇ ਕਾਰਨ ਰੋਜ਼ਗਾਰ ਦੇ ਭੀ ਲੱਖਾਂ ਨਵੇਂ ਅਵਸਰ ਬਣਦੇ ਹਨ।
2014 ਦੇ ਬਾਅਦ ਤੋਂ ਇੱਕ ਹੋਰ ਬਹੁਤ ਬੜਾ ਬਦਲਾਅ ਇਹ ਭੀ ਆਇਆ ਹੈ ਕਿ ਬਰਸਾਂ ਤੋਂ ਅਟਕੀਆਂ-ਭਟਕੀਆਂ-ਲਟਕੀਆਂ ਪਰਿਯੋਜਨਾਵਾਂ ਨੂੰ ਖੋਜ-ਖੋਜ ਕੇ ਮਿਸ਼ਨ ਮੋਡ ‘ਤੇ ਪੂਰਾ ਕਰਵਾਇਆ ਜਾ ਰਿਹਾ ਹੈ। ਅੱਧੀਆਂ-ਅਧੂਰੀਆਂ ਪਰਿਯੋਜਨਾਵਾਂ ਇਮਾਨਦਾਰ ਜੋ ਦੇਸ਼ ਦੇ ਸਾਡੇ ਟੈਕਸਪੇਅਰਸ ਹਨ, ਉਨ੍ਹਾਂ ਦੇ ਪੈਸੇ ਤਾਂ ਬਰਬਾਦ ਕਰਦੀਆਂ ਹੀ ਕਰਦੀਆਂ ਹਨ, ਲਾਗਤ ਭੀ ਵਧ ਜਾਂਦੀ ਹੈ, ਅਤੇ ਜੋ ਉਸ ਦਾ ਲਾਭ ਮਿਲਣਾ ਚਾਹੀਦਾ ਹੈ, ਉਹ ਭੀ ਨਹੀਂ ਮਿਲਦਾ ਹੈ। ਇਹ ਸਾਡੇ ਟੈਕਸ ਪੇਅਰਸ ਦੇ ਨਾਲ ਭੀ ਬਹੁਤ ਬੜੀ ਨਾਇਨਸਾਫੀ ਹੈ।
ਬੀਤੇ ਵਰ੍ਹਿਆਂ ਵਿੱਚ ਕੇਂਦਰ ਸਰਕਾਰ ਨੇ ਲੱਖਾਂ ਕਰੋੜ ਰੁਪਏ ਦੇ ਪ੍ਰੋਜੈਕਟਸ ਦੀ ਸਮੀਖਿਆ ਕਰਕੇ ਉਨ੍ਹਾਂ ਨੂੰ ਤੇਜ਼ੀ ਨਾਲ ਪੂਰਾ ਕਰਵਾਉਣ ਦੇ ਲਈ ਲਗਾਤਾਰ ਮੌਨਿਟਰਿੰਗ ਕੀਤੀ ਹੈ ਅਤੇ ਸਫ਼ਲਤਾ ਪਾਈ ਹੈ। ਇਸ ਨਾਲ ਭੀ ਦੇਸ਼ ਦੇ ਕੋਣੇ-ਕੋਣੇ ਵਿੱਚ ਰੋਜ਼ਗਾਰ ਦੇ ਅਨੇਕ ਨਵੇਂ ਅਵਸਰ ਬਣੇ ਹਨ। ਜਿਵੇਂ-ਬਿਦਰ-ਕੁਲਬੁਰਗੀ ਰੇਲਵੇ ਲਾਈਨ ਐਸੀ ਹੀ ਇੱਕ ਪਰਿਯੋਜਨਾ ਸੀ, ਜਿਸ ਨੂੰ 22-23 ਸਾਲ ਪਹਿਲੇ ਸ਼ੁਰੂ ਕੀਤਾ ਗਿਆ ਸੀ।
ਲੇਕਿਨ ਇਹ ਪ੍ਰੋਜੈਕਟ ਭੀ ਅਟਕਿਆ ਹੋਇਆ ਸੀ, ਭਟਕਿਆ ਹੋਇਆ ਸੀ। ਅਸੀਂ 2014 ਵਿੱਚ ਇਸ ਨੂੰ ਪੂਰਾ ਕਰਨ ਦਾ ਸੰਕਲਪ ਲਿਆ ਅਤੇ ਕੇਵਲ 3 ਤਿੰਨ ਸਾਲ ਵਿੱਚ ਇੱਕ ਪਰਿਯੋਜਨਾ ਨੂੰ ਪੂਰਾ ਕਰਕੇ ਦਿਖਾਇਆ। ਸਿੱਕਿਮ ਦੇ ਪਾਕਯੋਂਗ ਏਅਰਪੋਰਟ ਦੀ ਪਰਿਕਲਪਨਾ ਭੀ 2008 ਵਿੱਚ ਕੀਤੀ ਗਈ ਸੀ। ਲੇਕਿਨ 2014 ਤੱਕ ਇਹ ਸਿਰਫ਼ ਕਾਗਜ਼ਾਂ ‘ਤੇ ਹੀ ਬਣਦਾ ਰਿਹਾ। 2014 ਦੇ ਬਾਅਦ ਇਸ ਪ੍ਰੋਜੈਕਟ ਨਾਲ ਜੁੜੀਆਂ ਸਾਰੀਆਂ ਰੁਕਾਵਟਾਂ ਨੂੰ ਹਟਾ ਕੇ ਇਸ ਨੂੰ 2018 ਤੱਕ ਪੂਰਾ ਕਰ ਲਿਆ ਗਿਆ। ਇਸ ਨੇ ਭੀ ਰੋਜ਼ਗਾਰ ਦਿੱਤੇ।
ਪਾਰਾਦੀਪ ਰਿਫਾਇਨਰੀ ਦੀ ਭੀ ਚਰਚਾ 20-22 ਸਾਲ ਪਹਿਲੇ ਸ਼ੁਰੂ ਹੋਈ ਸੀ, ਲੇਕਿਨ 2013 ਤੱਕ ਕੁਝ ਖਾਸ ਹੋਇਆ ਹੀ ਨਹੀਂ। ਜਦੋਂ ਸਾਡੀ ਸਰਕਾਰ ਆਈ ਤਾਂ ਅਸੀਂ ਸਾਰੇ ਅਟਕੇ ਹੋਏ, ਰੁਕੇ ਹੋਏ ਪ੍ਰੋਜੈਕਟਸ ਦੀ ਤਰ੍ਹਾਂ ਪਾਰਾਦੀਪ ਰਿਫਾਇਨਰੀ ਨੂੰ ਭੀ ਹੱਥ ਵਿੱਚ ਲਿਆ, ਉਸ ਨੂੰ ਪੂਰਾ ਕੀਤਾ। ਜਦੋਂ ਇਸ ਤਰ੍ਹਾਂ ਦੇ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਪੂਰਾ ਹੁੰਦੇ ਹਨ, ਤਾਂ ਇਸ ਨਾਲ ਪ੍ਰਤੱਖ ਰੋਜ਼ਗਾਰ ਦੇ ਅਵਸਰ ਤਾਂ ਬਣਦੇ ਹੀ ਹਨ, ਨਾਲ ਹੀ ਇਹ ਰੋਜ਼ਗਾਰ ਦੇ ਕਈ ਅਪ੍ਰਤੱਖ ਅਵਸਰਾਂ ਨੂੰ ਭੀ ਤਿਆਰ ਕਰਦੇ ਹਨ।
ਸਾਥੀਓ,
ਦੇਸ਼ ਵਿੱਚ ਰੋਜ਼ਗਾਰ ਨਿਰਮਾਣ ਕਰਨ ਵਾਲਾ ਇੱਕ ਬਹੁਤ ਬੜਾ ਸੈਕਟਰ ਹੈ- ਰੀਅਲ ਇਸਟੇਟ। ਇਹ ਸੈਕਟਰ ਜਿਸ ਦਿਸ਼ਾ ਵਿੱਚ ਜਾ ਰਿਹਾ ਹੈ, ਉਸ ਵਿੱਚ ਬਿਲਡਰਾਂ ਦੇ ਨਾਲ ਹੀ ਮੱਧ ਵਰਗ ਦੀ ਬਰਬਾਦੀ ਤੈਅ ਸੀ। ਰੇਰਾ ਕਾਨੂੰਨ ਦੀ ਵਜ੍ਹਾ ਨਾਲ ਅੱਜ ਰੀਅਲ ਇਸਟੇਟ ਸੈਕਟਰ ਵਿੱਚ ਪਾਰਦਰਸ਼ਤਾ ਆਈ ਹੈ, ਇਸ ਸੈਕਟਰ ਵਿੱਚ ਇਨਵੈਸਟਮੈਂਟ ਲਗਾਤਾਰ ਵਧ ਰਿਹਾ ਹੈ। ਅੱਜ ਦੇਸ਼ ਦੇ ਇੱਕ ਲੱਖ ਤੋਂ ਜ਼ਿਆਦਾ ਰੀਅਲ ਇਸਟੇਟ ਪ੍ਰੋਜੈਕਟਸ ਰੇਰਾ ਕਾਨੂੰਨ ਦੇ ਤਹਿਤ ਰਜਿਸਟਰਡ ਹਨ। ਪਹਿਲੇ ਪ੍ਰੋਜੈਕਟ ਰੁਕ ਜਾਂਦੇ ਸਨ, ਰੋਜ਼ਗਾਰ ਦੇ ਨਵੇਂ ਅਵਸਰ ਠੱਪ ਪੈ ਜਾਂਦੇ ਸਨ। ਦੇਸ਼ ਦਾ ਵਧਦਾ ਹੋਇਆ ਇਹ ਰੀਅਲ ਇਸਟੇਟ ਬੜੀ ਸੰਖਿਆ ਵਿੱਚ ਰੋਜ਼ਗਾਰ ਦੇ ਅਵਸਰ ਬਣਾ ਰਿਹਾ ਹੈ।
ਸਾਥੀਓ,
ਭਾਰਤ ਸਰਕਾਰ ਦੀ ਨੀਤੀ ਅਤੇ ਨਿਰਣਿਆਂ ਨੇ ਅੱਜ ਦੇਸ਼ ਦੀ ਅਰਥਵਿਵਸਥਾ ਨੂੰ ਨਵੀਂ ਉਚਾਈ ‘ਤੇ ਪਹੁੰਚਾ ਦਿੱਤਾ ਹੈ। ਦੁਨੀਆ ਦੀਆਂ ਬੜੀਆਂ-ਬੜੀਆਂ ਸੰਸਥਾਵਾਂ ਭਾਰਤ ਦੀ ਵਿਕਾਸ ਦਰ ਨੂੰ ਲੈਕੇ ਬਹੁਤ ਸਕਾਰਾਤਮਕ ਹਨ। ਹਾਲ ਹੀ ਵਿੱਚ, ਨਿਵੇਸ਼ ਰੇਟਿੰਗ ਦੇ ਇੱਕ ਗਲੋਬਲ ਲੀਡਰ ਨੇ ਭਾਰਤ ਦੇ ਤੇਜ਼ ਵਿਕਾਸ ‘ਤੇ ਆਪਣੀ ਮੋਹਰ ਲਗਾਈ ਹੈ। ਉਨ੍ਹਾਂ ਦਾ ਅਨੁਮਾਨ ਹੈ ਕਿ ਰੋਜ਼ਗਾਰ ਦੇ ਵਧਦੇ ਅਵਸਰ, working-age population ਇਸ ਦੀ ਬੜੀ ਸੰਖਿਆ ਅਤੇ labour productivity ਵਿੱਚ ਵਾਧੇ ਦੀ ਵਜ੍ਹਾ ਨਾਲ ਭਾਰਤ ਵਿੱਚ ਵਿਕਾਸ ਤੇਜ਼ ਗਤੀ ਨਾਲ ਜਾਰੀ ਰਹੇਗਾ। ਭਾਰਤ ਦੇ ਮੈਨੂਫੈਕਚਰਿੰਗ ਅਤੇ ਕੰਸਟ੍ਰਕਸ਼ਨ ਸੈਕਟਰ ਦੀ ਮਜ਼ਬੂਤੀ ਭੀ ਇਸ ਦੀ ਬੜੀ ਵਜ੍ਹਾ ਹੈ।
ਇਹ ਸਾਰੇ ਤੱਥ ਇਸ ਬਾਤ ਦੇ ਪ੍ਰਮਾਣ ਹਨ ਕਿ ਆਉਣ ਵਾਲੇ ਸਮੇਂ ਵਿੱਚ ਭੀ ਭਾਰਤ ਵਿੱਚ ਰੋਜ਼ਗਾਰ ਅਤੇ ਸਵੈਰੋਜ਼ਗਾਰ ਦੀਆਂ ਅਸੀਮ ਸੰਭਾਵਨਾਵਾਂ ਇਸੇ ਤਰ੍ਹਾਂ ਬਣਦੀਆਂ ਰਹਿਣਗੀਆਂ। ਇਹ ਦੇਸ਼ ਦੇ ਨੌਜਵਾਨਾਂ ਦੇ ਲਈ ਆਪਣੇ ਆਪ ਵਿੱਚ ਬਹੁਤ ਅਹਿਮ ਹੈ। ਇੱਕ ਸਰਕਾਰੀ ਕਰਮਚਾਰੀ ਹੋਣ ਦੇ ਨਾਤੇ, ਤੁਹਾਡੀ ਭੀ ਇਸ ਵਿੱਚ ਬਹੁਤ ਬੜੀ ਭੂਮਿਕਾ ਹੈ।
ਤੁਹਾਨੂੰ ਇਹ ਸੁਨਿਸ਼ਚਿਤ ਕਰਨਾ ਹੈ ਕਿ ਭਾਰਤ ਵਿੱਚ ਹੋ ਰਹੇ ਵਿਕਾਸ ਦਾ ਲਾਭ ਸਮਾਜ ਦੇ ਆਖਰੀ ਵਿਅਕਤੀ ਤੱਕ ਜ਼ਰੂਰ ਪਹੁੰਚੇ। ਕੋਈ ਖੇਤਰ ਕਿਤਨਾ ਹੀ ਦੂਰ ਕਿਉਂ ਨਾ ਹੋਵੇ, ਉਹ ਤੁਹਾਡੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਕੋਈ ਵਿਅਕਤੀ ਕਿਤਨੇ ਹੀ ਦੁਰਗਮ ਸਥਾਨ ‘ਤੇ ਕਿਉਂ ਨਾ ਹੋਵੇ, ਤੁਹਾਨੂੰ ਉਸ ਤੱਕ ਪਹੁੰਚਣਾ ਹੀ ਹੋਵੇਗਾ। ਭਾਰਤ ਸਰਕਾਰ ਦੇ ਕਰਮਚਾਰੀ ਦੇ ਤੌਰ ‘ਤੇ ਜਦੋਂ ਆਪ(ਤੁਸੀਂ) ਇਸ ਅਪ੍ਰੋਚ ਨਾਲ ਅੱਗੇ ਵਧੋਗੇ, ਤਦੇ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਹੋਵੇਗਾ।
ਸਾਥੀਓ,
ਅਗਲੇ 25 ਵਰ੍ਹੇ ਤੁਹਾਡੇ ਅਤੇ ਦੇਸ਼ ਦੇ ਲਈ ਬਹੁਤ ਅਹਿਮ ਹਨ। ਬਹੁਤ ਘੱਟ ਪੀੜ੍ਹੀਆਂ ਨੂੰ ਇਸ ਤਰ੍ਹਾਂ ਦਾ ਅਵਸਰ ਮਿਲਿਆ ਹੈ। ਇਸ ਅਵਸਰ ਦਾ ਪੂਰਾ ਉਪਯੋਗ ਕਰੋ। ਮੇਰਾ ਇਹ ਭੀ ਆਗ੍ਰਹ ਹੈ ਕਿ ਆਪ ਸਭ ਨਵੇਂ learning module “ਕਮਰਯੋਗੀ ਪ੍ਰਾਰੰਭ” ਨਾਲ ਜ਼ਰੂਰ ਜੁੜੋਂ। ਇੱਕ ਭੀ ਐਸਾ ਸਾਡਾ ਸਾਥੀ ਨਹੀਂ ਹੋਣਾ ਚਾਹੀਦਾ ਕਿ ਜੋ ਇਸ ਦੇ ਨਾਲ ਜੁੜ ਕੇ ਆਪਣੀ capacity ਨਾ ਵਧਾਉਂਦਾ ਹੋਵੇ।
ਸਿੱਖਣ ਦੀ ਜੋ ਪ੍ਰਵਿਰਤੀ ਤੁਹਾਨੂੰ ਇੱਥੇ ਇਸ ਮੁਕਾਮ ਤੱਕ ਲੈ ਆਈ ਹੈ, ਕਦੇ ਭੀ ਸਿੱਖਣ ਦੀ ਉਸ ਪ੍ਰਵਿਰਤੀ ਨੂੰ ਬੰਦ ਨਾ ਹੋਣ ਦੇਣਾ, ਲਗਾਤਾਰ ਸਿੱਖਦੇ ਜਾਓ, ਲਗਾਤਾਰ ਆਪਣੇ-ਆਪ ਨੂੰ ਉੱਪਰ ਉਠਾਉਂਦੇ ਜਾਓ। ਇਹ ਤਾਂ ਤੁਹਾਡੀ ਜ਼ਿੰਦਗੀ ਦਾ ਪ੍ਰਾਰੰਭ ਹੈ , ਦੇਸ਼ ਭੀ ਵਧ ਰਿਹਾ ਹੈ, ਤੁਹਾਨੂੰ ਭੀ ਵਧਣਾ ਹੈ। ਇੱਥੇ ਆਏ ਹੋ ਅਟਕ ਨਹੀਂ ਜਾਣਾ ਹੈ। ਅਤੇ ਇਸ ਦੇ ਲਈ ਬਹੁਤ ਬੜੀ ਵਿਵਸਥਾ ਕੀਤੀ ਗਈ ਹੈ।
ਕਰਮਯੋਗੀ ਪ੍ਰਾਰੰਭ ਨੂੰ ਇੱਕ ਵਰ੍ਹੇ ਪਹਿਲੇ ਸ਼ੁਰੂ ਕੀਤਾ ਗਿਆ ਸੀ। ਤਦ ਤੋਂ ਲੱਖਾਂ ਨਵੇਂ ਸਰਕਾਰੀ ਕਰਮਚਾਰੀ ਇਸ ਦੇ ਦੁਆਰਾ ਟ੍ਰੇਨਿੰਗ ਲੈ ਚੁੱਕੇ ਹਨ। ਮੇਰੇ ਨਾਲ ਪ੍ਰਧਾਨ ਮੰਤਰੀ ਦਫ਼ਤਰ ਵਿੱਚ, ਪੀਐੱਮਓ ਵਿੱਚ ਜੋ ਕੰਮ ਕਰਦੇ ਹਨ, ਉਹ ਸਭ ਭੀ ਬੜੇ ਸੀਨੀਅਰ ਲੋਕ ਹਨ, ਦੇਸ਼ ਦੀਆਂ ਮਹੱਤਵਪੂਰਨ ਚੀਜ਼ਾਂ ਨੂੰ ਉਹ ਦੇਖਦੇ ਹਨ, ਲੇਕਿਨ ਉਹ ਭੀ ਇਸ ਦੇ ਨਾਲ ਜੁੜ ਕੇ ਲਗਾਤਾਰ ਟੈਸਟ ਦੇ ਰਹੇ ਹਨ, ਐਗਜ਼ਾਮ ਦੇ ਰਹੇ ਹਨ, ਕੋਰਸਿਜ਼ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦੀ capacity, ਉਨ੍ਹਾਂ ਦੀ ਸਮਰੱਥਾ ਮੇਰੇ ਪੀਐੱਮਓ ਨੂੰ ਭੀ ਮਜ਼ਬੂਤ ਕਰਦੀ ਹੈ, ਦੇਸ਼ ਨੂੰ ਭੀ ਮਜ਼ਬੂਤ ਕਰਦੀ ਹੈ।
ਸਾਡੇ ਔਨਲਾਈਨ ਟ੍ਰੇਨਿੰਗ ਪਲੈਟਫਾਰਮ iGoT Karmayogi ‘ਤੇ ਭੀ 800 ਤੋਂ ਜ਼ਿਆਦਾ ਕੋਰਸਿਜ਼ ਉਪਲਬਧ ਹਨ। ਆਪਣੇ ਸਕਿੱਲ ਨੂੰ ਵਧਾਉਣ ਦੇ ਲਈ ਇਸ ਦਾ ਉਪਯੋਗ ਜ਼ਰੂਰ ਕਰੋ। ਅਤੇ ਜਦੋਂ ਅੱਜ ਤੁਹਾਡੇ ਜੀਵਨ ਦੀ ਇੱਕ ਨਵੀਂ ਸ਼ੁਰੂਆਤ ਹੋ ਰਹੀ ਹੈ, ਤੁਹਾਡੇ ਪਰਿਵਾਰ ਦੇ ਸੁਪਨੇ, ਉਸ ਨੂੰ ਇੱਕ ਨਵੀਂ ਉਚਾਈ ਮਿਲ ਰਹੀ ਹੈ। ਮੇਰੀ ਤਰਫ਼ੋਂ ਤੁਹਾਡੇ ਪਰਿਵਾਰਜਨਾਂ ਨੂੰ ਭੀ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਆਪ ਜਦੋਂ ਸਰਕਾਰ ਵਿੱਚ ਆਏ ਹੋ ਤਾਂ ਅਗਰ ਹੋ ਸਕੇ ਤਾਂ ਇੱਕ ਬਾਤ ਅੱਜ ਹੀ ਡਾਇਰੀ ‘ਤੇ ਲਿੱਖ ਦੇਵੋ ਕਿ ਇੱਕ ਸਾਧਾਰਣ ਨਾਗਰਿਕ ਦੇ ਨਾਤੇ ਤੁਹਾਡੀ 20,22,25 ਸਾਲ ਦੀ ਜੋ ਭੀ ਉਮਰ ਬੀਤੀ ਹੋਵੇਗੀ, ਸਰਕਾਰ ਵਿੱਚ ਤੁਹਾਨੂੰ ਕਿੱਥੇ-ਕਿੱਥੇ ਦਿੱਕਤਾਂ ਆਈਆਂ। ਕਦੇ ਬੱਸ ਸਟੇਸ਼ਨ ‘ਤੇ ਦਿੱਕਤ ਆਈ ਹੋਵੇਗੀ, ਕਦੇ ਚੌਰਾਹੇ ‘ਤੇ ਪੁਲਿਸ ਦੇ ਕਾਰਨ ਕਦੇ ਦਿੱਕਤ ਆਈ ਹੋਵੇਗੀ। ਕਿਤੇ ਸਰਕਾਰੀ ਦਫ਼ਤਰ ਵਿੱਚ ਦਿੱਕਤ ਆਈ ਹੋਵੇਗੀ।
ਆਪ ਜ਼ਰਾ ਉਸ ਨੂੰ ਯਾਦ ਕਰੋ ਅਤੇ ਤੈਅ ਕਰੋ ਕਿ ਮੈਂ ਜ਼ਿੰਦਗੀ ਵਿੱਚ ਸਰਕਾਰ ਤੋਂ ਜੋ ਕੁਝ ਭੀ ਦਿੱਕਤਾਂ ਪ੍ਰਾਪਤ ਕੀਤੀਆਂ ਹਨ, ਅਤੇ ਉਹ ਕਿਸੇ ਸਰਕਾਰੀ ਮੁਲਾਜ਼ਮ ਦੇ ਕਾਰਨ ਕੀਤੀਆਂ ਹਨ, ਮੈਂ ਘੱਟ ਤੋਂ ਘੱਟ ਜੀਵਨ ਵਿੱਚ ਕਦੇ ਭੀ ਕਿਸੇ ਭੀ ਨਾਗਰਿਕ ਨੂੰ ਐਸੀ ਮੁਸੀਬਤ ਝੱਲਣੀ ਪਵੇ, ਐਸਾ ਵਿਵਹਾਰ ਨਹੀਂ ਕਰਾਂਗਾ। ਇਤਨਾ ਭੀ ਅਗਰ ਆਪ ਨਿਰਣਾ ਕਰ ਲੈਂਦੇ ਹੋ ਕਿ ਮੇਰੇ ਨਾਲ ਜੋ ਹੋਇਆ ਉਹ ਮੈਂ ਕਿਸੇ ਦੇ ਨਾਲ ਨਹੀਂ ਕਰਾਂਗਾ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜਨ-ਸਾਧਾਰਣ ਦੇ ਜੀਵਨ ਵਿੱਚ ਅਸੀਂ ਕਿਤਨੀ ਬੜੀ ਸਹਾਇਤਾ ਦਾ ਕੰਮ ਕਰ ਸਕਦੇ ਹਾਂ। ਰਾਸ਼ਟਰ ਨਿਰਮਾਣ ਦੀ ਦਿਸ਼ਾ ਵਿੱਚ ਤੁਹਾਡੇ ਉੱਜਵਲ ਭਵਿੱਖ ਦੇ ਲਈ ਮੇਰੀ ਤਰਫ਼ੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ।
ਬਹੁਤ-ਬਹੁਤ ਧੰਨਵਾਦ।
****
ਡੀਐੱਸ/ਐੱਸਟੀ/ਐੱਨਐੱਸ
(Release ID: 1981412)
Visitor Counter : 92
Read this release in:
English
,
Urdu
,
Hindi
,
Marathi
,
Manipuri
,
Gujarati
,
Odia
,
Tamil
,
Telugu
,
Kannada
,
Malayalam