ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਜੰਮੂ ਦੇ ਸੀਮਾਵਰਤੀ ਖੇਤਰ ਦੀ ਸਰਪੰਚ ਦੇ ਸਮਰਪਣ-ਭਾਵ ਦੀ ਪ੍ਰਸ਼ੰਸਾ ਕੀਤੀ


“ਅਸੀਂ ਇਹ ਸੁਨਿਸ਼ਚਿਤ ਕਰਾਂਗੇ ਕਿ ਸਾਰੇ ਲਾਭ ਅੰਤਿਮ ਵਿਅਕਤੀ ਤੱਕ ਪਹੁੰਚਣ, ‘ਮੋਦੀ ਕੀ ਗਰੰਟੀ’ ਵਾਹਨ ਹਰ ਪਿੰਡ ਤੱਕ ਜਾਵੇਗਾ”

Posted On: 30 NOV 2023 1:25PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat SankalpYatra) ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ‘ਪ੍ਰਧਾਨ ਮੰਤਰੀ ਮਹਿਲਾ ਵਿਕਾਸ ਡ੍ਰੋਨ ਕੇਂਦਰ’(Pradhan MantriMahila Kisan Drone Kendra) ਭੀ ਲਾਂਚ ਕੀਤਾ। ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਏਮਸ, ਦੇਵਘਰ ਵਿੱਚ ਇਤਿਹਾਸਿਕ 10,000ਵੇਂ ਜਨ ਔਸ਼ਧੀ ਕੇਂਦਰ(Jan Aushadhi Kendra) ਦਾ ਲੋਕਅਰਪਣ ਕੀਤਾ। ਇਸ ਦੇ ਇਲਾਵਾ, ਸ਼੍ਰੀ ਮੋਦੀ ਨੇ ਦੇਸ਼ ਵਿੱਚ ਜਨ ਔਸ਼ਧੀ ਕੇਂਦਰਾਂ (Jan Aushadhi Kendras) ਦੀ ਸੰਖਿਆ 10 ਹਜ਼ਾਰ ਤੋਂ ਵਧਾ ਕੇ 25 ਹਜ਼ਾਰ ਕਰਨ ਦਾ ਪ੍ਰੋਗਰਾਮ ਭੀ ਲਾਂਚ ਕੀਤਾ। ਪ੍ਰਧਾਨ ਮੰਤਰੀ ਨੇ ਇਸ ਵਰ੍ਹੇ ਦੀ ਸ਼ੁਰੂਆਤ ਵਿੱਚ ਆਪਣੇ ਸੁਤੰਤਰਤਾ ਦਿਵਸ ਭਾਸ਼ਣ ਦੇ ਦੌਰਾਨ ਮਹਿਲਾ ਸੈਲਫ ਹੈਲਪ ਗਰੁੱਪਾਂ (women SHGs) ਨੂੰ ਡ੍ਰੋਨ ਪ੍ਰਦਾਨ ਕਰਨ ਅਤੇ ਜਨ ਔਸ਼ਧੀ ਕੇਂਦਰਾਂ (Jan Aushadhi Kendras) ਦੀ ਸੰਖਿਆ 10 ਹਜ਼ਾਰ ਤੋਂ ਵਧਾ ਕੇ 25 ਹਜ਼ਾਰ ਕਰਨ ਦਾ ਐਲਾਨ ਕੀਤਾ ਸੀ। ਇਹ ਪ੍ਰੋਗਰਾਮ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਦਾ ਪ੍ਰਤੀਕ ਹੈ।

 

ਰੰਗਪੁਰ ਪਿੰਡ ਦੀ ਸਰਪੰਚ (Sarpanch of village Rangpur) ਅਤੇ ਜੰਮੂ ਜ਼ਿਲ੍ਹੇ ਦੇ ਅਰਨੀਆ ਦੀ ਕਿਸਾਨ (farmer from Arnia) ਸ਼੍ਰੀਮਤੀ ਬਲਵੀਰ ਕੌਰ (Smt Balveer Kaur) ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਨੇ ਕਿਸਾਨ ਕ੍ਰੈਡਿਟ ਕਾਰਡ ਯੋਜਨਾ, ਫਾਰਮ ਮਸ਼ੀਨਰੀ ਬੈਂਕ ਯੋਜਨਾ ਅਤੇ ਕਿਸਾਨ ਸਨਮਾਨ ਨਿਧੀ ਯੋਜਨਾ( Kisan Credit Card scheme, Farm Machinery Bank Scheme and Kisan Samman Nidhi Yojna) ਜਿਹੀਆਂ ਕਈ ਸਰਕਾਰੀ ਯੋਜਨਾਵਾਂ ਦਾ ਲਾਭ ਉਠਾਇਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਪਿੰਡ ਸੀਮਾ ਦੇ ਪਾਸ ਸਥਿਤ ਹੈ। ਸ਼੍ਰੀ ਮੋਦੀ ਨੇ ਉਨ੍ਹਾਂ ਨੂੰ ਕਿਸਾਨ ਕ੍ਰੈਡਿਟ ਕਾਰਡ (Kisan Credit Card) ਦਾ ਉਪਯੋਗ ਕਰਕੇ ਖਰੀਦੇ ਗਏ ਟ੍ਰੈਕਟਰ ਦਾ ਮਾਲਕ ਬਣਨ ਦੇ ਲਈ ਵਧਾਈ ਦਿੱਤੀ।

 

ਪ੍ਰਧਾਨ ਮੰਤਰੀ ਨੇ ਆਪਣੇ ਖੇਤਰ ਦੇ ਅੰਕੜਿਆਂ ਬਾਰੇ ਸ਼੍ਰੀਮਤੀ ਬਲਵੀਰ ਕੌਰ ਦੀ ਸਟੀਕ ਜਾਣਕਾਰੀ ਦੀ ਸ਼ਲਾਘਾ ਕੀਤੀ। ਇਸ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ, “ਆਪ ਸੇ ਹੀ ਸੀਖਾ ਹੈ ਗ੍ਰਾਸਰੂਟ ਪਰ ਕਾਮ ਕਰਨਾ। ਕਾਮ ਕਰਤੀ ਹੂੰ ਔਰ ਭੂਲਤੀ ਨਹੀਂ ਹੂੰ।”(ਮੈਂ ਜ਼ਮੀਨੀ ਪੱਧਰ 'ਤੇ ਕੰਮ ਕਰਨਾ ਤੁਹਾਥੋਂ ਹੀ ਸਿੱਖਿਆ ਹੈ। ਕੰਮ  ਕਰਦੀ ਹਾਂ ਅਤੇ ਭੁੱਲਦੀ ਨਹੀਂ ਹਾਂ।)

 

ਪ੍ਰਧਾਨ ਮੰਤਰੀ ਨੇ ਸਰਕਾਰੀ ਯੋਜਨਾਵਾਂ ਨੂੰ ਅੰਤਿਮ ਸਿਰੇ ਤੱਕ ਪਹੁੰਚਾਉਣ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਸ਼੍ਰੀਮਤੀ ਕੌਰ ਨੂੰ ਦਸ ਗੁਆਂਢੀ ਪਿੰਡਾਂ ਤੱਕ ਪਹੁੰਚਣ ਅਤੇ ਪ੍ਰਚਾਰ ਕਰਨ ਦਾ ਸੁਝਾਅ ਦਿੱਤਾ। ਪ੍ਰਧਾਨ ਮੰਤਰੀ ਨੇ ਇਸ ਵਿਸ਼ਵਾਸ ਨੂੰ ਰੇਖਾਂਕਿਤ ਕੀਤਾ ਕਿ ਸਾਰੇ ਲਾਭ ਪੰਕਤੀ ਵਿੱਚ ਖੜ੍ਹੇ ਅੰਤਿਮ ਵਿਅਕਤੀ ਤੱਕ ਪਹੁੰਚਣ। ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat SankalpYatra) ਦੇ ਉਦੇਸ਼ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦਾ ਉਦੇਸ਼ ਮੌਜੂਦਾ ਲਾਭਾਰਥੀਆਂ ਦੇ ਅਨੁਭਵਾਂ ਤੋਂ ਸਿੱਖਣਾ ਹੈ ਅਤੇ ਉਨ੍ਹਾਂ ਲੋਕਾਂ ਨੂੰ ਭੀ ਸ਼ਾਮਲ ਕਰਨਾ ਹੈ, ਜਿਨ੍ਹਾਂ ਨੇ ਹਾਲੇ ਤੱਕ ਲਾਭ ਨਹੀਂ ਉਠਾਇਆ ਹੈ।

 

*****

ਡੀਐੱਸ



(Release ID: 1981406) Visitor Counter : 34