ਸੂਚਨਾ ਤੇ ਪ੍ਰਸਾਰਣ ਮੰਤਰਾਲਾ

54ਵੇਂ ਇਫ਼ੀ ਵਿੱਚ ਅੱਬਾਸ ਅਮੀਨੀ ਦੀ ਫ਼ਾਰਸੀ ਭਾਸ਼ਾ ਦੀ ਫ਼ਿਲਮ 'ਐਂਡਲੈੱਸ ਬਾਰਡਰਜ਼' ਨੇ ਸਰਬੋਤਮ ਫ਼ਿਲਮ ਲਈ ਗੋਲਡਨ ਪੀਕੌਕ ਪੁਰਸਕਾਰ ਜਿੱਤਿਆ; ਫਿਲਮ ਪੱਖਪਾਤ ਦਰਮਿਆਨ ਰਾਜਨੀਤਿਕ ਅਤੇ ਭਾਵਨਾਤਮਕ ਹੱਦਾਂ ਨੂੰ ਪਾਰ ਕਰਦੇ ਹੋਏ ਪਿਆਰ ਦੀ ਸ਼ਕਤੀ ਦਾ ਚਿਤਰਣ ਕਰਦੀ ਹੈ


ਬੁਲਗਾਰੀਆ ਦੇ ਨਿਰਦੇਸ਼ਕ ਸਟੀਫਨ ਕੋਮਾਂਡੇਰੇਵ ਨੂੰ 'ਬਲਾਗਾਜ਼ ਲੈਸਨਜ਼' ਲਈ ਸਰਵੋਤਮ ਨਿਰਦੇਸ਼ਕ ਦਾ ਸਿਲਵਰ ਪੀਕੌਕ ਅਵਾਰਡ ਮਿਲਿਆ

ਪੌਰਿਆ ਰਹੀਮੀ ਸੈਮ ਨੂੰ 'ਐਂਡਲੈੱਸ ਬਾਰਡਰਜ਼' ਵਿੱਚ ਉਨ੍ਹਾਂ ਦੀ ਸੂਖਮ ਅਤੇ ਸ਼ਾਨਦਾਰ ਅਦਾਕਾਰੀ ਲਈ ਸਰਵੋਤਮ ਅਦਾਕਾਰ (ਪੁਰਸ਼) ਲਈ ਸਿਲਵਰ ਪੀਕੌਕ ਨਾਲ ਸਨਮਾਨਿਤ ਕੀਤਾ ਗਿਆ

ਮੇਲਾਨੀ ਥਿਏਰੀ ਨੂੰ 'ਪਾਰਟੀ ਆਫ਼ ਫੂਲਜ਼' ਵਿੱਚ ਭਾਵਨਾਵਾਂ ਦੀ ਇੱਕ ਵਿਆਪਕ ਸ਼੍ਰੇਣੀ ਦੇ ਸਹਿਜ ਪ੍ਰਗਟਾਵੇ ਲਈ ਸਰਬੋਤਮ ਅਦਾਕਾਰਾ (ਮਹਿਲਾ) ਲਈ ਸਿਲਵਰ ਪੀਕੌਕ ਨਾਲ ਸਨਮਾਨਿਤ ਕੀਤਾ ਗਿਆ

ਭਾਰਤੀ ਫਿਲਮ ਨਿਰਮਾਤਾ ਰਿਸ਼ਭ ਸ਼ੈਟੀ ਨੇ 'ਕਾਂਤਾਰਾ' ਲਈ ਵਿਸ਼ੇਸ਼ ਜਿਊਰੀ ਪੁਰਸਕਾਰ ਜਿੱਤਿਆ; ਫਿਲਮ ਮਨੁੱਖ ਅਤੇ ਕੁਦਰਤ ਦਰਮਿਆਨ ਵਿਚਾਰਕ ਸੰਘਰਸ਼ ਦੀ ਪੜਚੋਲ ਕਰਦੀ ਹੈ

ਰੇਗਰ ਆਜ਼ਾਦ ਕਾਯਾ ਨੂੰ 'ਵੈੱਨ ਦ ਸੀਡਲਿੰਗਜ਼ ਗ੍ਰੋਅ' ਲਈ ਨਿਰਦੇਸ਼ਕ ਦੀ ਸਰਵੋਤਮ ਪਹਿਲੀ ਫ਼ੀਚਰ ਫ਼ਿਲਮ ਦਾ ਪੁਰਸਕਾਰ ਮਿਲਿਆ

Posted On: 28 NOV 2023 7:06PM by PIB Chandigarh

 

54ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (ਆਈਐੱਫਐੱਫਆਈ) ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਉੱਤਮਤਾ ਨੂੰ ਮਾਨਤਾ ਦਿੰਦੇ ਹੋਏ ਅੱਜ ਆਪਣੇ ਵੱਕਾਰੀ ਗੋਲਡਨ ਪੀਕੌਕ ਐਵਾਰਡ ਦੀ ਸ਼ੁਰੂਆਤ ਕੀਤੀ। ਗੋਆ ਦੇ ਡਾ. ਸਿਆਮਾ ਪ੍ਰਸਾਦ ਮੁਖਰਜੀ ਸਟੇਡੀਅਮ ਵਿੱਚ ਅੱਜ ਆਯੋਜਿਤ ਇੱਕ ਸ਼ਾਨਦਾਰ ਸਮਾਪਤੀ ਸਮਾਰੋਹ ਵਿੱਚ ਫਿਲਮ ਜਗਤ ਦੀਆਂ ਪ੍ਰਸਿੱਧ ਹਸਤੀਆਂ ਦੀ ਸ਼ਮੂਲੀਅਤ ਵਾਲੀ ਅੰਤਰਰਾਸ਼ਟਰੀ ਜਿਊਰੀ ਨੇ ਪੁਰਸਕਾਰ ਜੇਤੂਆਂ ਦਾ ਐਲਾਨ ਕੀਤਾ। ਗੋਆ ਵਿੱਚ ਆਯੋਜਿਤ, ਫੈਸਟੀਵਲ ਵਿੱਚ 12 ਅੰਤਰਰਾਸ਼ਟਰੀ ਅਤੇ 3 ਭਾਰਤੀ ਫਿਲਮਾਂ ਸਮੇਤ 15 ਬੇਮਿਸਾਲ ਫਿਲਮਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ, ਜਿਨ੍ਹਾਂ ਵੱਕਾਰੀ ਗੋਲਡਨ ਪੀਕੌਕ ਪੁਰਸਕਾਰ ਲਈ ਮੁਕਾਬਲਾ ਕੀਤਾ ਸੀ। ਪੁਰਸਕਾਰ ਵਿੱਚ 40 ਲੱਖ ਰੁਪਏ ਦਾ ਨਕਦ ਇਨਾਮ, ਇੱਕ ਪ੍ਰਮਾਣ ਪੱਤਰ ਅਤੇ ਇੱਕ ਗੋਲਡਨ ਪੀਕੌਕ ਮੈਡਲ ਸ਼ਾਮਲ ਹੈ।

  1. ਫਾਰਸੀ ਭਾਸ਼ਾ ਦੀ ਫਿਲਮ 'ਐਂਡਲੈੱਸ ਬਾਰਡਰਜ਼' - ਸਰਵੋਤਮ ਫਿਲਮ

ਸਰਵੋਤਮ ਫਿਲਮ ਲਈ ਵੱਕਾਰੀ 'ਗੋਲਡਨ ਪੀਕੌਕ' ਦਾ ਪੁਰਸਕਾਰ ਅੱਬਾਸ ਅਮੀਨੀ ਵਲੋਂ ਨਿਰਦੇਸ਼ਤ ਫਾਰਸੀ ਭਾਸ਼ਾ ਦੀ ਫਿਲਮ 'ਐਂਡਲੈੱਸ ਬਾਰਡਰਜ਼' ਨੂੰ ਦਿੱਤਾ ਗਿਆ। ਇਹ ਫਿਲਮ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਉਭਾਰ ਕਾਰਨ ਪੈਦਾ ਹੋਈ ਉਥਲ-ਪੁਥਲ ਦੌਰਾਨ ਇੱਕ ਈਰਾਨੀ ਅਧਿਆਪਕ ਦੇ ਔਖੇ ਸਫ਼ਰ ਦੀ ਕਹਾਣੀ ਦੱਸਦੀ ਹੈ। ਭਾਵਨਾਵਾਂ ਨਾਲ ਭਰਪੂਰ ਇਹ ਫਿਲਮ ਪੱਖਪਾਤ, ਨੈਤਿਕ ਦੁਬਿਧਾਵਾਂ ਅਤੇ ਪਾਬੰਦੀਸ਼ੁਦਾ ਪਿਆਰ ਦੀਆਂ ਗੁੰਝਲਾਂ ਨੂੰ ਡੂੰਘਾਈ ਨਾਲ ਪੇਸ਼ ਕਰਦੀ ਹੈ। ਜਿਊਰੀ ਨੇ ਨਿਰਦੇਸ਼ਕ ਅੱਬਾਸ ਅਮੀਨੀ ਦੀ ਕਹਾਣੀ ਕਹਿਣ ਦੀ ਸਾਹਸੀ ਕਲਾ ਦੀ ਸ਼ਲਾਘਾ ਕਰਦੇ ਹੋਏ ਫਿਲਮ ਦੀਆਂ ਭੌਤਿਕ ਅਤੇ ਭਾਵਨਾਤਮਕ ਹੱਦਾਂ ਨੂੰ ਪਾਰ ਕਰਨ ਦੀ ਸਮਰੱਥਾ ਦੀ ਪ੍ਰਸ਼ੰਸਾ ਕੀਤੀ।

ਇੱਕ ਹਵਾਲੇ ਵਿੱਚ, ਜਿਊਰੀ ਨੇ ਕਿਹਾ, "ਫਿਲਮ ਇਸ ਬਾਰੇ ਹੈ ਕਿ ਭੌਤਿਕ ਹੱਦਾਂ ਕਿੰਨੀਆਂ ਗੁੰਝਲਦਾਰ ਹੋ ਸਕਦੀਆਂ ਹਨ। ਲੇਕਿਨ ਕੁਝ ਵੀ ਜਜ਼ਬਾਤੀ ਅਤੇ ਨੈਤਿਕ ਸੀਮਾਵਾਂ ਤੋਂ ਵੱਧ ਗੁੰਝਲਦਾਰ ਨਹੀਂ ਹੋ ਸਕਦਾ ਜੋ ਤੁਸੀਂ ਆਪਣੇ ਆਪ 'ਤੇ ਥੋਪਦੇ ਹੋ। ਆਖ਼ਰਕਾਰ, ਫ਼ਿਲਮ ਮਹੋਤਸਵ ਵੀ ਹੱਦਾਂ ਨੂੰ ਪਾਰ ਕਰਨ ਨਾਲ ਜੁੜੇ ਹੁੰਦੇ ਹਨ ਅਤੇ ਇਸ ਫ਼ਿਲਮ ਦੇ ਮਾਮਲੇ ਵਿੱਚ, ਨਿਰਦੇਸ਼ਕ ਨੇ ਆਪਣੀ ਆਜ਼ਾਦੀ ਦੀ ਕੀਮਤ 'ਤੇ ਰਾਜਨੀਤਕ ਹੱਦਾਂ ਪਾਰ ਕੀਤੀਆਂ ਹਨ।

ਇਹ ਫਿਲਮ ਅਫਗਾਨ ਸਰਹੱਦ ਦੇ ਨੇੜੇ ਈਰਾਨ ਦੇ ਇੱਕ ਗਰੀਬ ਪਿੰਡ ਵਿੱਚ ਇੱਕ ਜਲਾਵਤਨ ਈਰਾਨੀ ਅਧਿਆਪਕ ਅਹਿਮਦ ਦੀ ਯਾਤਰਾ ਦਾ ਵਰਣਨ ਕਰਦੀ ਹੈ। ਤਾਲਿਬਾਨ ਦੇ ਵਧਦੇ ਪ੍ਰਭਾਵ ਨੇ ਅਫਗਾਨਿਸਤਾਨ ਵਿੱਚ ਨਸਲੀ ਅਤੇ ਕਬਾਇਲੀ ਯੁੱਧਾਂ ਦੀ ਅੱਗ ਨੂੰ ਮੁੜ ਭੜਕਾਇਆ ਹੈ। ਹਜ਼ਾਰਾ ਅਫਗਾਨ, ਜਿਨ੍ਹਾਂ 'ਤੇ ਤਾਲਿਬਾਨ ਦਾ ਪਹਿਲਾ ਖ਼ਤਰਾ ਮੰਡਰਾਉਂਦਾ ਰਹਿੰਦਾ ਹੈ, ਗੈਰ-ਕਾਨੂੰਨੀ ਢੰਗ ਨਾਲ ਈਰਾਨ ਵਿੱਚ ਦਾਖਲ ਹੁੰਦੇ ਹਨ। ਜਦੋਂ ਅਹਿਮਦ ਅਫ਼ਗਾਨਿਸਤਾਨ ਵਿੱਚ ਇੱਕ ਹਜ਼ਾਰਾ ਪਰਿਵਾਰ ਨੂੰ ਮਿਲਦਾ ਹੈ, ਤਾਂ ਉਹ ਖੇਤਰ ਵਿੱਚ ਪੱਖਪਾਤ ਅਤੇ ਕੱਟੜਤਾ ਦਾ ਅਸਲੀ ਚਿਹਰਾ ਦੇਖਦਾ ਹੈ। ਇੱਕ ਪਾਬੰਦੀਸ਼ੁਦਾ ਪਿਆਰ ਉਸ ਨੂੰ ਅੱਗੇ ਵਧ ਕੇ ਕੰਮ ਕਰਨ ਲਈ ਮਜ਼ਬੂਰ ਕਰਦਾ ਹੈ ਅਤੇ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਪਿਆਰ ਅਤੇ ਬਹਾਦਰੀ ਦੀ ਘਾਟ ਦਾ ਅਹਿਸਾਸ ਹੁੰਦਾ ਹੈ।

ਫਿਲਮ ਐਂਡਲੈੱਸ ਬਾਰਡਰਜ਼ ਦਾ ਇੱਕ ਦ੍ਰਿਸ਼

2. ਬੁਲਗਾਰੀਆ ਦੇ ਨਿਰਦੇਸ਼ਕ ਸਟੀਫਨ ਕੋਮਾਂਡੇਰੇਵ ਨੂੰ 'ਬਲਾਗਾਜ਼ ਲੈਸਨਜ਼' ਲਈ ਸਰਵੋਤਮ ਨਿਰਦੇਸ਼ਕ ਲਈ ਸਿਲਵਰ ਪੀਕੌਕ ਪੁਰਸਕਾਰ ਮਿਲਿਆ 

ਬੁਲਗਾਰੀਆ ਦੇ ਨਿਰਦੇਸ਼ਕ ਸਟੀਫਨ ਕੋਮਾਂਡੇਰੇਵ ਨੇ ਧੋਖੇ ਦੇ ਸਾਹਮਣੇ ਨੈਤਿਕ ਸਮਝੌਤੇ ਦੀ ਇੱਕ ਦਮਦਾਰ ਪੜਚੋਲ ਕਰਨ ਵਾਲੀ ਫ਼ਿਲਮ "ਬਲਾਗਾਜ਼ ਲੈਸਨਜ਼" ਲਈ ਸਰਵੋਤਮ ਨਿਰਦੇਸ਼ਕ ਲਈ ਸਿਲਵਰ ਪੀਕੌਕ ਪੁਰਸਕਾਰ ਜਿੱਤਿਆ। ਇਹ ਫਿਲਮ ਬਲਾਗਾ ਨਾਮ ਦੀ ਵਿਧਵਾ 'ਤੇ ਕੇਂਦਰਿਤ ਹੈ, ਜਿਸਦਾ ਨੈਤਿਕ ਸੰਤੁਲਨ ਟੈਲੀਫੋਨ ਘੁਟਾਲੇ ਕਰਨ ਵਾਲਿਆਂ ਦਾ ਸ਼ਿਕਾਰ ਹੋਣ ਤੋਂ ਬਾਅਦ ਹਿੱਲ ਗਿਆ ਹੈ। ਇਹ ਫਿਲਮ ਕਮਿਊਨਿਸਟ ਸ਼ਾਸਨ ਤੋਂ ਬਾਅਦ ਦੇ ਬੁਲਗਾਰੀਆ ਵਿੱਚ ਅੱਜ ਦੇ ਸੀਨੀਅਰ ਨਾਗਰਿਕਾਂ ਦੇ ਨਾਜ਼ੁਕ ਜੀਵਨ 'ਤੇ ਚਾਨਣਾ ਪਾਉਂਦੀ ਹੈ।

ਸਟੀਫਨ ਕੋਮਾਂਡੇਰੇਵ ਇੱਕ ਮਹਿਲਾ ਪਾਤਰ ਰਾਹੀਂ ਇੱਕ ਸ਼ਕਤੀਸ਼ਾਲੀ ਅਤੇ ਹੈਰਾਨ ਕਰਨ ਆਲੇ ਸਬਕ ਬਾਰੇ ਦੱਸਦਾ ਹੈ। ਉਸ ਮਹਿਲਾ ਪਾਤਰ ਨੇ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਫੈਸਲਾ ਲੈਣਾ ਹੁੰਦਾ ਹੈ ਅਤੇ ਅਜਿਹਾ ਕਰਨ ਲਈ, ਉਹ ਆਪਣੀਆਂ ਕਦਰਾਂ-ਕੀਮਤਾਂ ਨਾਲ ਸਮਝੌਤਾ ਕਰਦੀ ਹੈ। ਜਿਊਰੀ ਦੇ ਹਵਾਲੇ ਵਿੱਚ ਕਿਹਾ ਗਿਆ ਹੈ ਕਿ ਇਸ ਫਿਲਮ ਦੀ ਕਹਾਣੀ ਨੂੰ ਮਹਾਨ ਕਲਾਕਾਰ ਮਿਸ ਐਲੀ ਸਕੋਰਚੇਵਾ ਨੇ ਵਿਲੱਖਣ ਢੰਗ ਨਾਲ ਉਕੇਰਿਆ ਹੈ।

ਇਸ ਪੁਰਸਕਾਰ ਵਿੱਚ 15 ਲੱਖ ਰੁਪਏ, ਇੱਕ ਪ੍ਰਮਾਣ ਪੱਤਰ ਅਤੇ ਇੱਕ ਸਿਲਵਰ ਪੀਕੌਕ ਮੈਡਲ ਸ਼ਾਮਲ ਹੈ।

'ਬਲਾਗਾਜ਼ ਲੈਸਨਜ਼' ਦੀ ਮੁੱਖ ਅਭਿਨੇਤਰੀ ਮਿਸ ਏਲੀ ਸਕੋਰਚੇਵਾ ਡਾਇਰੈਕਟਰ ਦੀ ਤਰਫੋਂ ਪੁਰਸਕਾਰ ਪ੍ਰਾਪਤ ਕਰਦੀ ਹੋਈ

3. ਸ਼ਾਨਦਾਰ ਅਦਾਕਾਰੀ ਲਈ ਪੌਰੀਆ ਰਹੀਮੀ ਸੈਮ ਨੂੰ ਸਰਵੋਤਮ ਅਦਾਕਾਰ (ਪੁਰਸ਼) ਲਈ ਸਿਲਵਰ ਪੀਕੌਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ

ਅੱਬਾਸ ਅਮੀਨੀ ਵਲੋਂ ਨਿਰਦੇਸ਼ਿਤ ਫ਼ਾਰਸੀ ਫ਼ਿਲਮ 'ਐਂਡਲੈੱਸ ਬਾਰਡਰਜ਼' ਵਿੱਚ ਭੂਮਿਕਾ ਲਈ ਅਦਾਕਾਰ ਪੌਰੀਆ ਰਹੀਮੀ ਸੈਮ ਨੂੰ ਸਰਬਸੰਮਤੀ ਨਾਲ ਸਰਬੋਤਮ ਅਦਾਕਾਰ ਚੁਣਿਆ ਗਿਆ ਹੈ। ਜਿਊਰੀ ਨੇ ਅਭਿਨੇਤਾ ਨੂੰ "ਚੁਣੌਤੀਪੂਰਨ ਸ਼ੂਟਿੰਗ ਹਾਲਤਾਂ ਵਿੱਚ ਆਪਣੇ ਸਾਥੀਆਂ, ਬੱਚਿਆਂ ਅਤੇ ਬਾਲਗਾਂ ਨਾਲ ਸ਼ਾਨਦਾਰ ਅਦਾਕਾਰੀ ਅਤੇ ਸੰਵਾਦ" ਲਈ ਚੁਣਿਆ ਹੈ।

ਨਸਲੀ ਤਣਾਅ ਅਤੇ ਪਾਬੰਦੀਸ਼ੁਦਾ ਪਿਆਰ ਨਾਲ ਜੂਝ ਰਹੇ ਇੱਕ ਜਲਾਵਤਨ ਈਰਾਨੀ ਅਧਿਆਪਕ ਅਹਿਮਦ ਦੇ ਰੂਪ ਵਿੱਚ ਉਨ੍ਹਾਂ ਦੀ ਦੀ ਸੂਖਮ ਅਦਾਕਾਰੀ ਨੇ ਜਿਊਰੀ ਨੂੰ ਬਹੁਤ ਪ੍ਰਭਾਵਿਤ ਕੀਤਾ। ਜਿਊਰੀ ਨੇ ਚੁਣੌਤੀਪੂਰਨ ਸ਼ੂਟਿੰਗ ਹਾਲਤਾਂ ਵਿੱਚ ਇਸ ਸਮ੍ਰਿੱਧ ਅਤੇ ਪ੍ਰਮਾਣਿਕ ​​ਅਦਾਕਾਰੀ ਦੀ ਸ਼ਲਾਘਾ ਕੀਤੀ।

'ਐਂਡਲੈੱਸ ਬਾਰਡਰਜ਼' ਅਫਗਾਨ ਸਰਹੱਦ ਦੇ ਨੇੜੇ ਈਰਾਨ ਦੇ ਇੱਕ ਗ਼ਰੀਬ ਪਿੰਡ ਵਿੱਚ ਇੱਕ ਜਲਾਵਤਨ ਈਰਾਨੀ ਅਧਿਆਪਕ ਅਹਿਮਦ ਦੇ ਜੀਵਨ ਨੂੰ ਬਿਆਨ ਕਰਦੀ ਹੈ। ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਉਭਾਰ ਨੇ ਨਸਲੀ ਅਤੇ ਕਬਾਇਲੀ ਯੁੱਧਾਂ ਦੀ ਅੱਗ ਨੂੰ ਮੁੜ ਭੜਕਾਇਆ ਹੈ। ਹਜ਼ਾਰਾ ਅਫਗਾਨ, ਜਿਨ੍ਹਾਂ ਨੂੰ ਤਾਲਿਬਾਨ ਦਾ ਸਿੱਧਾ ਖ਼ਤਰਾ ਹੈ, ਗੈਰ-ਕਾਨੂੰਨੀ ਢੰਗ ਨਾਲ ਈਰਾਨ ਵਿੱਚ ਦਾਖਲ ਹੁੰਦੇ ਹਨ। ਜਦੋਂ ਅਹਿਮਦ ਅਫਗਾਨਿਸਤਾਨ ਵਿੱਚ ਇੱਕ ਹਜ਼ਾਰਾ ਪਰਿਵਾਰ ਨੂੰ ਮਿਲਦਾ ਹੈ, ਤਾਂ ਉਹ ਖਿੱਤੇ ਵਿੱਚ ਪ੍ਰਚਲਿਤ ਪੱਖਪਾਤ ਅਤੇ ਕੱਟੜਤਾ ਦਾ ਅਸਲੀ ਚਿਹਰਾ ਦੇਖਦਾ ਹੈ। ਇੱਕ ਪਾਬੰਦੀਸ਼ੁਦਾ ਪਿਆਰ ਉਸ ਨੂੰ ਸਰਗਰਮ ਹੋਣ ਲਈ ਮਜ਼ਬੂਰ ਕਰਦਾ ਹੈ ਅਤੇ ਉਸ ਨੂੰ ਆਪਣੇ ਜੀਵਨ ਵਿੱਚ ਪਿਆਰ ਅਤੇ ਬਹਾਦਰੀ ਦੀ ਘਾਟ ਬਾਰੇ ਜਾਣੂ ਕਰਵਾਉਂਦਾ ਹੈ।

ਇਹ ਪੁਰਸਕਾਰ ਇੱਫੀ ਵਿੱਚ ਅੰਤਰਰਾਸ਼ਟਰੀ ਪ੍ਰਤੀਯੋਗਿਤਾ ਵਿੱਚ ਸ਼ਾਮਲ ਲਗਭਗ 15 ਫਿਲਮਾਂ ਦੇ ਪੁਰਸ਼ ਅਦਾਕਾਰਾਂ ਵਿੱਚੋਂ ਅੰਤਰਰਾਸ਼ਟਰੀ ਜਿਊਰੀ ਵਲੋਂ ਚੁਣੇ ਗਏ ਸਰਵੋਤਮ ਪੁਰਸ਼ ਅਦਾਕਾਰ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਪੁਰਸਕਾਰ ਵਿੱਚ 10 ਲੱਖ ਰੁਪਏ, ਇੱਕ ਪ੍ਰਮਾਣ ਪੱਤਰ ਅਤੇ ਇੱਕ ਸਿਲਵਰ ਪੀਕੌਕ ਮੈਡਲ ਸ਼ਾਮਲ ਹੈ।

 

ਫਿਲਮ ਐਂਡਲੇਸ ਬਾਰਡਰਜ਼ ਤੋਂ ਅਦਾਕਾਰ ਪੌਰੀਆ ਰਹੀਮੀ ਸੈਮ ਦੀ ਇੱਕ ਤਸਵੀਰ

4. ਮੇਲਾਨੀ ਥੀਏਰੀ ਨੂੰ 'ਪਾਰਟੀ ਆਫ਼ ਫੂਲਜ਼' ਲਈ ਸਰਵੋਤਮ ਅਭਿਨੇਤਰੀ ਦਾ ਸਿਲਵਰ ਪੀਕੌਕ ਪੁਰਸਕਾਰ 

ਫ਼ਰਾਂਸੀਸੀ ਅਦਾਕਾਰਾ ਮੇਲਾਨੀ ਥੀਏਰੀ ਨੂੰ 'ਪਾਰਟੀ ਆਫ਼ ਫੂਲਜ਼' ਲਈ ਸਰਵੋਤਮ ਅਭਿਨੇਤਰੀ ਦੇ ਸਿਲਵਰ ਪੀਕੌਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਜਿਊਰੀ ਮੈਂਬਰਾਂ ਦੇ ਹਵਾਲੇ ਵਿੱਚ ਕਿਹਾ ਗਿਆ ਹੈ ਕਿ ਇਹ ਪੁਰਸਕਾਰ "ਇੱਕ ਅਭਿਨੇਤਰੀ ਨੂੰ ਦਿੱਤਾ ਗਿਆ ਸੀ ਜਿਸ ਦੇ ਪ੍ਰਗਟਾਵੇ ਦਾ ਦਾਇਰਾ ਸਾਨੂੰ ਉਨ੍ਹਾਂ ਦੇ ਕਿਰਦਾਰ ਦੇ ਉਤਰਾਅ-ਚੜਾਅ ਵਾਲੇ ਸਫ਼ਰ ਵਿੱਚ 

ਉਮੀਦ ਤੋਂ ਲੈ ਕੇ ਨਿਰਾਸ਼ਾ ਤੱਕ ਦੀਆਂ ਸਾਰੀਆਂ ਭਾਵਨਾਵਾਂ ਨੂੰ ਬਹੁਤ ਬਾਰੀਕੀ ਨਾਲ ਦਰਸਾਉਂਦਾ ਹੈ।" ਉਨ੍ਹਾਂ ਦੇ ਚਿੱਤਰਣ ਨੇ ਉਸ ਚਰਿੱਤਰ ਉਤਰਾਅ-ਚੜਾਅ ਵਾਲੀ ਯਾਤਰਾ ਦੀ ਉਮੀਦ ਅਤੇ ਨਿਰਾਸ਼ਾ ਦੀ ਗੁੰਝਲਦਾਰ ਬੁਣਤੀ ਨੂੰ ਕਈ ਤਰ੍ਹਾਂ ਦੀਆਂ ਭਾਵਨਾਵਾਂ ਦੇ ਜ਼ਰੀਏ ਪ੍ਰਦਰਸ਼ਿਤ ਕਰਦੇ ਹੋਏ ਅਦਾਕਾਰੀ ਦੀ ਸੂਖਮਤਾ ਅਤੇ ਡੂੰਘਾਈ ਨਾਲ ਦਰਸ਼ਕਾਂ ਨੂੰ ਆਕਰਸ਼ਤ ਕੀਤਾ।

ਇਫ਼ੀ ਵਿੱਚ ਇਹ ਪੁਰਸਕਾਰ ਅੰਤਰਰਾਸ਼ਟਰੀ ਜਿਊਰੀ ਵਲੋਂ ਅੰਤਰਰਾਸ਼ਟਰੀ ਪ੍ਰਤੀਯੋਗਿਤਾ ਵਿੱਚ ਲਗਭਗ 15 ਫਿਲਮਾਂ ਵਿੱਚੋਂ ਚੁਣੀ ਗਈ ਸਰਵੋਤਮ ਅਦਾਕਾਰਾ ਨੂੰ ਦਿੱਤਾ ਜਾਂਦਾ ਹੈ। ਇਸ ਵਿੱਚ ਜੇਤੂ ਨੂੰ 10 ਲੱਖ ਰੁਪਏ, ਪ੍ਰਮਾਣ ਪੱਤਰ ਅਤੇ ਸਿਲਵਰ ਪੀਕੌਕ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। 

ਫਰਾਂਸਿਸੀ ਅਭਿਨੇਤਰੀ, ਮੇਲਾਨੀ ਥੀਏਰੀ ਪਾਰਟੀ ਆਫ਼ ਫੂਲਜ਼ ਲਈ ਸਰਵੋਤਮ ਅਦਾਕਾਰਾ (ਮਹਿਲਾ) ਦਾ ਪੁਰਸਕਾਰ ਪ੍ਰਾਪਤ ਕਰਦੀ ਹੋਈ।

5. ਭਾਰਤੀ ਫਿਲਮ ਨਿਰਮਾਤਾ ਰਿਸ਼ਭ ਸ਼ੈਟੀ ਨੂੰ 'ਕਾਂਤਾਰਾ' ਲਈ ਵਿਸ਼ੇਸ਼ ਜਿਊਰੀ ਪੁਰਸਕਾਰ 

ਆਲੋਚਨਾਤਮਕ ਤੌਰ 'ਤੇ ਪ੍ਰਸ਼ੰਸਾਯੋਗ ਭਾਰਤੀ ਫਿਲਮ ਨਿਰਮਾਤਾ ਰਿਸ਼ਭ ਸ਼ੈੱਟੀ ਨੂੰ ਕਾਂਤਾਰਾ ਲਈ ਵਿਸ਼ੇਸ਼ ਜਿਊਰੀ ਪੁਰਸਕਾਰ ਮਿਲਿਆ ਹੈ। ਭਾਰਤੀ ਨਿਰਦੇਸ਼ਕ ਲਈ ਜਿਊਰੀ ਨੇ ਹਵਾਲੇ ਵਿੱਚ ਲਿਖਿਆ ਹੈ, "ਬਹੁਤ ਹੀ ਮਹੱਤਵਪੂਰਨ ਕਹਾਣੀ ਪੇਸ਼ ਕਰਨ ਦੀ ਨਿਰਦੇਸ਼ਕ ਦੀ ਯੋਗਤਾ ਲਈ।" ਭਾਵੇਂ ਇਹ ਫਿਲਮ ਜੰਗਲ ਦੀ ਆਪਣੀ ਸੰਸਕ੍ਰਿਤੀ ਅਤੇ ਸਮਾਜਿਕ ਸਥਿਤੀ ਦੇ ਬਾਵਜੂਦ ਦਰਸ਼ਕਾਂ ਤੱਕ ਪਹੁੰਚ ਬਣਾਉਂਦੀ ਹੈ।" ਸ਼ੈੱਟੀ ਦੀ ਫਿਲਮ ਇੱਕ ਕਾਲਪਨਿਕ ਪਿੰਡ ਵਿੱਚ ਮਨੁੱਖਾਂ ਅਤੇ ਕੁਦਰਤ ਦੇ ਵਿਚਕਾਰ ਵਿਚਾਰਕ ਸੰਘਰਸ਼ ਦੀ ਪੜਚੋਲ ਕਰਦੀ ਹੈ, ਜੋ ਪਰੰਪਰਾਵਾਂ ਅਤੇ ਆਧੁਨਿਕਤਾ ਦੇ ਟਕਰਾਅ ਦੇ ਵਿਚਕਾਰ ਇੱਕ ਦਿਲ ਟੁੰਬਵਾਂ ਸੰਦੇਸ਼ ਦਿੰਦੀ ਹੈ।

ਰਿਸ਼ਭ ਸ਼ੈੱਟੀ ਇੱਕ ਕੰਨੜ ਫ਼ਿਲਮ ਅਦਾਕਾਰ ਅਤੇ ਫ਼ਿਲਮ ਨਿਰਮਾਤਾ ਹੈ। ਆਲੋਚਨਾਤਮਕ ਤੌਰ 'ਤੇ ਪ੍ਰਸ਼ੰਸਾਯੋਗ ਬਲਾਕ ਬਸਟਰ, 'ਕਾਂਤਾਰਾ' ਲਈ ਸਭ ਤੋਂ ਮਸ਼ਹੂਰ ਰਿਸ਼ਭ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚ 66ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਵਿੱਚ 'ਸਰਕਾਰੀ ਹੀ. ਪ੍ਰਾ. ਸ਼ਾਲੇ, ਕਾਸਰਗੋਡੂ, ਕੋਡੂਗੇ: ਰਮੰਨਾ ਰਾਏ' ਲਈ ਸਰਵੋਤਮ ਬਾਲ ਫਿਲਮ ਪੁਰਸਕਾਰ ਵੀ ਸ਼ਾਮਲ ਹੈ। ਉਨ੍ਹਾਂ ਦੇ ਨਿਰਦੇਸ਼ਨ ਹੇਠ ਬਣੀ ਪਹਿਲੀ ਅਤੇ ਮਨੋਰੰਜਕ ਫ਼ਿਲਮ ‘ਕਿਰਿਕ ਪਾਰਟੀ’ ਹੈ।

ਇਹ ਪੁਰਸਕਾਰ ਕਿਸੇ ਫ਼ਿਲਮ ਨੂੰ ਉਸ ਦੇ ਕੁਝ ਅਜਿਹੇ ਪਹਿਲੂਆਂ ਲਈ ਦਿੱਤਾ ਜਾਂਦਾ ਹੈ ਜਿਸ ਨੂੰ ਜਿਊਰੀ ਕਿਸੇ ਫ਼ਿਲਮ ਲਈ ਉਸ ਦੇ ਕਲਾਤਮਕ ਯੋਗਦਾਨ ਲਈ ਜਾਂ ਕਿਸੇ ਵਿਅਕਤੀ ਨੂੰ ਮਾਨਤਾ/ਪੁਰਸਕਾਰ ਦੇਣਾ ਚਾਹੁੰਦੀ ਹੈ। ਇਸ ਪੁਰਸਕਾਰ ਵਿੱਚ ਸਿਲਵਰ ਪੀਕੌਕ ਮੈਡਲ, 15 ਲੱਖ ਰੁਪਏ ਅਤੇ ਇੱਕ ਪ੍ਰਮਾਣ ਪੱਤਰ ਦਿੱਤਾ ਜਾਂਦਾ ਹੈ।

ਰਿਸ਼ਬ ਸ਼ੈਟੀ ਕਾਂਤਾਰਾ ਲਈ ਵਿਸ਼ੇਸ਼ ਜਿਊਰੀ ਅਵਾਰਡ ਪ੍ਰਾਪਤ ਕਰਦੇ ਹੋਏ

 

ਦੱਖਣੀ ਕੰਨੜ ਦੇ ਇੱਕ ਕਾਲਪਨਿਕ ਪਿੰਡ 'ਤੇ ਅਧਾਰਿਤ ਇਹ ਫਿਲਮ ਮਨੁੱਖ ਅਤੇ ਕੁਦਰਤ ਦਰਮਿਆਨ ਵਿਚਾਰਕ ਸੰਘਰਸ਼ ਦੀ ਪੜਚੋਲ ਕਰਦੀ ਹੈ। ਜੰਗਲ ਵਿੱਚ ਰਹਿਣ ਵਾਲੇ ਕਬੀਲੇ ਦੀ ਸਹਿ-ਹੋਂਦ ਨੂੰ ਇੱਕ ਜੰਗਲਾਤ ਅਧਿਕਾਰੀ ਦੁਆਰਾ ਵਿਗਾੜਿਆ ਜਾਂਦਾ ਹੈ ਜੋ ਮਹਿਸੂਸ ਕਰਦਾ ਹੈ ਕਿ ਕਬੀਲੇ ਦੇ ਕੁਝ ਅਭਿਆਸ ਅਤੇ ਰੀਤੀ-ਰਿਵਾਜ ਕੁਦਰਤ ਮਾਂ ਲਈ ਖ਼ਤਰਾ ਹਨ। ਉਹ ਉਨ੍ਹਾਂ ਦੇ ਇਸ਼ਟ ਦੀ ਹੋਂਦ 'ਤੇ ਸਵਾਲ ਉਠਾਉਂਦਾ ਹੈ, ਜੋ ਉਸ ਧਰਤੀ ਨਾਲ ਜੁੜੀਆਂ ਪਰੰਪਰਾਵਾਂ ਅਤੇ ਸੱਭਿਆਚਾਰ ਦੇ ਨਾਲ-ਨਾਲ ਹਉਮੈ ਦੀ ਲੜਾਈ ਨੂੰ ਜਨਮ ਦਿੰਦਾ ਹੈ। ਨਾਇਕ ਸ਼ਿਵਾ ਕੰਬਾਲਾ ਮਹੋਤਸਵ ਦਾ ਅਵੱਲ ਆਉਣ ਵਾਲਾ ਦੌੜਾਕ ਹੈ ਅਤੇ ਉਹ ਸ਼ਿਕਾਰ, ਗੈਰ-ਕਾਨੂੰਨੀ ਕਟਾਈ ਅਤੇ ਜੰਗਲ ਦੇ ਕੀਮਤੀ ਰੁੱਖਾਂ ਦੀ ਲਗਾਤਾਰ ਵਿਕਰੀ ਕਾਰਨ ਜੰਗਲਾਤ ਵਿਭਾਗ ਲਈ ਗੰਭੀਰ ਖਤਰਾ ਹੈ। ਜੰਗਲਾਤ ਵਿਭਾਗ ਨੇ ਸ਼ਿਵਾ ਅਤੇ ਉਸ ਦੇ ਸਾਥੀਆਂ ਤੋਂ ਜੰਗਲ ਵਿੱਚ ਭੰਨਤੋੜ ਕਰਨ ਲਈ ਪੁੱਛਗਿੱਛ ਕੀਤੀ। ਕਬੀਲੇ ਦਾ ਮੰਨਣਾ ਹੈ ਕਿ ਇਹ ਜੰਗਲ ਉਨ੍ਹਾਂ ਨੂੰ ਪੁਰਾਣੇ ਸਮੇਂ ਵਿੱਚ ਕਿਸੇ ਰਾਜੇ ਨੇ ਦਾਨ ਵਿੱਚ ਦਿੱਤਾ ਸੀ। ਕੀ ਸ਼ਿਵਾ ਆਪਣੀ ਹੋਂਦ ਨੂੰ ਸਮਝ ਕੇ ਪਿੰਡ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਹਾਲ ਕਰ ਸਕੇਗਾ, ਇਹੀ ਇਸ ਫ਼ਿਲਮ ਦਾ ਸਾਰ ਹੈ।

6. ਰੇਗਰ ਆਜ਼ਾਦ ਕਾਯਾ ਦੀ 'ਵੈੱਨ ਦ ਸੀਡਲਿੰਗਜ਼ ਗ੍ਰੋਅ' ਦੇ ਨਿਰਦੇਸ਼ਕ ਲਈ ਸਰਬੋਤਮ ਡੈਬਿਊ ਫੀਚਰ ਫਿਲਮ ਦਾ ਪੁਰਸਕਾਰ 

ਇੱਕ ਹੋਣਹਾਰ ਫਿਲਮ ਨਿਰਮਾਤਾ ਰੇਗਰ ਆਜ਼ਾਦ ਕਾਯਾ ਨੇ 'ਵੈੱਨ ਦ ਸੀਡਲਿੰਗਜ਼ ਗ੍ਰੋਅ' ਲਈ ਇੱਕ ਨਿਰਦੇਸ਼ਕ ਦੀ ਸਰਵੋਤਮ ਡੈਬਿਊ ਫੀਚਰ ਫਿਲਮ ਦਾ ਪੁਰਸਕਾਰ ਜਿੱਤਿਆ ਹੈ। ਜਿਊਰੀ ਦਾ ਕਹਿਣਾ ਹੈ ਕਿ ਇਹ ਫਿਲਮ ਸਾਨੂੰ ਛੋਟੀਆਂ ਘਟਨਾਵਾਂ ਰਾਹੀਂ ਇੱਕ ਪਿਤਾ, ਇੱਕ ਧੀ ਅਤੇ ਇੱਕ ਗੁੰਮ ਹੋਏ ਲੜਕੇ ਦੀ ਜ਼ਿੰਦਗੀ ਦੇ ਇੱਕ ਦਿਨ ਦੀ ਕਹਾਣੀ ਨੂੰ ਸਫਲਤਾਪੂਰਵਕ ਦਿਖਾਉਂਦੀ ਹੈ। ਪਾਤਰਾਂ ਦੇ ਨਾਲ-ਨਾਲ ਇਹ ਦੇਸ਼ ਅਤੇ ਉਸ ਦੇ ਦੁਖਾਂ ਦੀ ਗੂੜ੍ਹੀ ਕਹਾਣੀ ਹੈ। ਇਹ ਫਿਲਮ ਇੱਕ ਪਿਤਾ, ਧੀ ਅਤੇ ਇੱਕ ਗੁੰਮ ਹੋਏ ਲੜਕੇ ਦੇ ਜੀਵਨ ਵਿੱਚ ਇੱਕ ਦਿਨ ਦਾ ਇੱਕ ਪ੍ਰਭਾਵਸ਼ਾਲੀ ਚਿੱਤਰਣ ਹੈ, ਜੋ ਦੇਸ਼ ਦੇ ਦੁੱਖਾਂ ਦੇ ਵਿਚਕਾਰ ਇੱਕ ਦਿਲ ਨੂੰ ਛੂਹਣ ਵਾਲੀ ਕਹਾਣੀ ਬੁਣਦੀ ਹੈ।

ਅੰਤਰਰਾਸ਼ਟਰੀ ਜਿਊਰੀ ਵਲੋਂ ਸ਼ਾਰਟਲਿਸਟ ਕੀਤੀਆਂ ਫਿਲਮਾਂ ਦੇ ਨਿਰਦੇਸ਼ਕਾਂ ਵਿੱਚੋਂ ਇੱਕ ਡੈਬਿਊ ਨਿਰਦੇਸ਼ਕ ਨੂੰ ਦਿੱਤੇ ਜਾਣ ਵਾਲੇ ਇਸ ਪੁਰਸਕਾਰ ਦਾ ਉਦੇਸ਼ ਵਿਸ਼ਵ ਸਿਨੇਮਾ ਵਿੱਚ ਸਭ ਤੋਂ ਹੋਣਹਾਰ ਨਵੀਂ ਨਿਰਦੇਸ਼ਕ ਪ੍ਰਤਿਭਾ ਨੂੰ ਪਛਾਣਨਾ ਅਤੇ ਉਤਸ਼ਾਹਿਤ ਕਰਨਾ ਹੈ।

ਇਸ ਭਾਗ ਵਿੱਚ, ਪੰਜ ਅੰਤਰਰਾਸ਼ਟਰੀ ਅਤੇ ਦੋ ਭਾਰਤੀ ਫਿਲਮਾਂ ਨੇ ਸਿਲਵਰ ਪੀਕੌਕ ਮੈਡਲ, 10 ਲੱਖ ਰੁਪਏ ਦੇ ਨਕਦ ਇਨਾਮ ਅਤੇ ਇੱਕ ਪ੍ਰਮਾਣ ਪੱਤਰ ਲਈ ਮੁਕਾਬਲਾ ਕੀਤਾ।

'ਵੈੱਨ ਦ ਸੀਡਲਿੰਗਜ਼ ਗ੍ਰੋਅ' ਫਿਲਮ ਦਾ ਇੱਕ ਦ੍ਰਿਸ਼

ਫਿਲਮ ਨਿਰਮਾਣ ਵਿੱਚ ਉੱਤਮਤਾ ਨੂੰ ਮਾਨਤਾ ਦਿੰਦੇ ਹੋਏ, ਗੋਲਡਨ ਪੀਕੌਕ ਅਵਾਰਡ ਦੁਨੀਆ ਦੇ ਸਭ ਤੋਂ ਵੱਕਾਰੀ ਫਿਲਮ ਸਨਮਾਨਾਂ ਵਿੱਚੋਂ ਇੱਕ ਹੈ। ਇਸ ਸਾਲ ਦੀ ਜਿਊਰੀ ਵਿੱਚ ਭਾਰਤੀ ਫਿਲਮ ਨਿਰਮਾਤਾ ਸ਼ੇਖਰ ਕਪੂਰ, ਜਿਊਰੀ ਦੇ ਚੇਅਰਮੈਨ, ਸਪੈਨਿਸ਼ ਸਿਨੇਮਾਟੋਗ੍ਰਾਫਰ ਜੋਸ ਲੁਈਸ ਅਲਕਇਨ, ਫਰਾਂਸੀਸੀ ਫਿਲਮ ਨਿਰਮਾਤਾ ਜੇਰੋਮ ਪੇਲਾਰਡ ਅਤੇ ਕੈਥਰੀਨ ਡੁਸਾਰਟ ਅਤੇ ਆਸਟਰੇਲੀਆਈ ਫਿਲਮ ਨਿਰਮਾਤਾ ਹੇਲੇਨ ਲੀਕ ਵਰਗੇ ਸਿਨੇਮਾ ਉਦਯੋਗ ਦੇ ਦਿੱਗਜ ਸ਼ਾਮਲ ਸਨ।

ਮੁਕਾਬਲੇ ਵਾਲੀਆਂ ਫਿਲਮਾਂ ਵਿੱਚ ਵੂਮੈਨ ਆਫ਼ (ਮੂਲ ਸਿਰਲੇਖ - ਕੋਬਿਟਾ ਜ਼ੈੱਡ), ਦ ਅਦਰ ਵਿਡੋ (ਮੂਲ ਸਿਰਲੇਖ - ਪਿਲੇਗੇਸ਼), ਦ ਪਾਰਟੀ ਆਫ਼ ਫੂਲਜ਼ (ਮੂਲ ਸਿਰਲੇਖ - ਕੈਪਟਿਵਜ਼), ਮੇਜ਼ਰਜ਼ ਆਫ਼ ਮੈਨ (ਮੂਲ ਸਿਰਲੇਖ - ਡੇਰ ਵਰਮੇਸਿਨ ਮੇਨਸ), ਲੂਬੋ, ਹਾਫਮੈਨ ਫੇਅਰੀ ਟੇਲਜ਼ (ਮੂਲ ਸਿਰਲੇਖ: ਸਕਾਜਕੀ ਗੋਫਮਾਨਾ), ਐਂਡਲੈੱਸ ਬਾਰਡਰਜ਼ (ਮੂਲ ਸਿਰਲੇਖ: ਮਰਝਾਏ ਬੀ ਪਾਯਨ), ਡਾਈ ਬੀਫੋਰ ਡੈੱਥ (ਮੂਲ ਸਿਰਲੇਖ: ਉਮਰੀ ਪ੍ਰੀਜੇ ਸਮ੍ਰਿਤੀ), ਬੋਸਨੀਆਈ ਪੋਟ (ਮੂਲ ਸਿਰਲੇਖ: ਬੋਸਾਂਸਕੀ ਲੋਨਾਕ), ਬਲਾਗਾਜ਼ ਲੈਸਨਜ਼ (ਮੂਲ ਸਿਰਲੇਖ: ਯੂਰੋਟਸਾਈਟ ਨਾ ਬਲਾਗਾ), ਅਸੋਗ, ਐਂਡ੍ਰੋਗੋਜ਼ੀ (ਮੂਲ ਸਿਰਲੇਖ: ਬੁਡੀ ਪੇਕੇਰਟੀ) ਅਤੇ ਤਿੰਨ ਭਾਰਤੀ ਫਿਲਮਾਂ ਕਾਂਤਾਰਾ, ਸਨਾ ਅਤੇ ਮਿਰਬੀਨ ਸ਼ਾਮਲ ਹਨ।

*****

ਪੀਆਈਬੀ ਟੀਮ ਇੱਫੀ | ਨਦੀਮ/ਰਜਿਤ/ਨਸੀਰ/ਦਰਸ਼ਨਾ | ਇੱਫੀ 54 - 090



(Release ID: 1980801) Visitor Counter : 56