ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਨੈਸ਼ਨਲ ਫਿਲਮ ਹੈਰੀਟੇਜ ਮਿਸ਼ਨ ਦੇ ਤਹਿਤ ਵਿਭਿੰਨ ਭਾਸ਼ਾਵਾਂ ਦੀਆਂ 5,000 ਤੋਂ ਵੱਧ ਫਿਲਮਾਂ ਨੂੰ 4ਕੇ ਡਿਜੀਟਲ ਫੋਰਮੈਟ ਵਿੱਚ ਰਿਸਟੋਰ ਕੀਤਾ ਜਾਵੇਗਾ: ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ


54ਵੇਂ ਆਈਐੱਫਐੱਫਆਈ ਵਿੱਚ ਕਈ ਗੱਲਾਂ ਪਹਿਲੀ ਵਾਰ ਹੋਈਆਂ ਅਤੇ ਇਹ ਸ਼ਾਨਦਾਰ ਪ੍ਰਾਪਤੀਆਂ ਨਾਲ ਭਰਪੂਰ ਫੈਸਟੀਵਲ ਰਿਹਾ: ਅਨੁਰਾਗ ਸਿੰਘ ਠਾਕੁਰ

ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਪ੍ਰਸਿੱਧ ਫਿਲਮ ਸ਼ਖ਼ਸੀਅਤ ਮਾਈਕਲ ਡਗਲਸ ਨੂੰ 54ਵੇਂ ਆਈਐੱਫਐੱਫਆਈ ਵਿਖੇ ਸਤਿਆਜੀਤ ਰੇਅ ਲਾਈਫਟਾਈਮ ਅਚੀਵਮੈਂਟ ਅਵਾਰਡ ਪ੍ਰਾਪਤ ਕਰਨ ਲਈ ਵਧਾਈਆਂ ਦਿੱਤੀਆਂ

Posted On: 28 NOV 2023 7:27PM by PIB Chandigarh

ਕੇਂਦਰੀ ਸੂਚਨਾ ਤੇ ਪ੍ਰਸਾਰਣ, ਖੇਡ ਤੇ ਯੁਵਾ ਮਾਮਲੇ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ 54ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (ਆਈਐੱਫਐੱਫਆਈ) ਦਾ 54ਵਾਂ ਸੰਸਕਰਣ 'ਵਸੁਧੈਵ ਕੁਟੁੰਬਕਮ: ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ' ਦੀ ਭਾਵਨਾ ਨੂੰ ਮੂਰਤੀਮਾਨ ਕਰਦੇ ਹੋਏ ਵਿਵਿਧਤਾ ਵਿਚ ਏਕਤਾ ਦਾ ਜਸ਼ਨ ਸੀ ਜੋ ਦੁਨੀਆ ਭਰ ਦੇ ਰਚਨਾਤਮਕ ਦਿਮਾਗਾਂ, ਫਿਲਮ ਨਿਰਮਾਤਾਵਾਂ, ਸਿਨੇਮਾ ਪ੍ਰੇਮੀਆਂ, ਅਤੇ ਸੱਭਿਆਚਾਰਕ ਪ੍ਰੇਮੀਆਂ ਨੂੰ ਇਕੱਠੇ ਲਿਆ ਰਿਹਾ ਹੈ। ਉਨ੍ਹਾਂ ਆਈਐੱਫਐੱਫਆਈ ਦੇ ਸਮਾਪਤੀ ਸਮਾਰੋਹ ਵਿੱਚ ਇੱਕ ਵੀਡੀਓ ਸੰਦੇਸ਼ ਦਿੰਦੇ ਹੋਏ ਕਿਹਾ “ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਦਿੱਤੇ ਗਏ ‘ਵਸੁਧੈਵ ਕੁਟੁੰਬਕਮ’ ਦੇ ਫਲਸਫੇ ਨੂੰ ਅਪਣਾਉਣ ਦੇ ਜੋਸ਼ੀਲੇ ਸੱਦੇ ਦਾ ਆਈਐੱਫਐੱਫਆਈ ਵਿੱਚ ਵੀ ਪਾਲਣ ਕੀਤਾ ਜਾ ਰਿਹਾ ਹੈ। ਆਈਐੱਫਐੱਫਆਈ ਦਾ ਇਹ ਸੰਸਕਰਣ ਸੱਚਮੁੱਚ ਹੀ ਅਸਾਧਾਰਨ ਸੀ, ਜੋ ਕਿ ਸਭ ਤੋਂ ਉੱਤਮ ਫਿਲਮ ਨਿਰਮਾਣ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਮਹੱਤਵਪੂਰਨ ਪ੍ਰਾਪਤੀਆਂ ਨਾਲ ਭਰਿਆ ਹੋਇਆ ਸੀ।”

 

ਸ਼੍ਰੀ ਠਾਕੁਰ ਨੇ ਕਿਹਾ ਕਿ 54ਵੇਂ ਆਈਐੱਫਐੱਫਆਈ ਨੇ 78 ਦੇਸ਼ਾਂ ਦੀਆਂ 68 ਅੰਤਰਰਾਸ਼ਟਰੀ ਅਤੇ 17 ਭਾਰਤੀ ਭਾਸ਼ਾਵਾਂ ਦੀ ਨੁਮਾਇੰਦਗੀ ਕਰਦੇ ਹੋਏ, ਲਗਭਗ 30,000 ਮਿੰਟ ਦੇ ਕਰੀਬ 250 ਫਿਲਮਾਂ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ “ਫੈਸਟੀਵਲ ਵਿੱਚ 23 ਮਾਸਟਰ ਕਲਾਸਾਂ, ਇਨ-ਕੰਵਰਸੇਸ਼ਨ ਸੈਸ਼ਨ ਹੋਏ, ਜਿਨ੍ਹਾਂ ਵਿੱਚ ਕਈ ਫਿਜ਼ੀਕਲ ਅਤੇ ਵਰਚੁਅਲ ਤੌਰ 'ਤੇ ਪਹੁੰਚਯੋਗ ਸਨ। ਫੈਸਟੀਵਲ ਦੌਰਾਨ ਆਯੋਜਿਤ 50 ਦੇ ਕਰੀਬ ਗਾਲਾ ਰੈੱਡ ਕਾਰਪੇਟ ਨੇ ਪੂਰੇ ਜਸ਼ਨ ਨੂੰ ਹੁਲਾਰਾ ਦਿੱਤਾ।” ਮੰਤਰੀ ਨੇ ਮਾਣਯੋਗ ਜਿਊਰੀ ਮੈਂਬਰਾਂ ਦੇ ਸਹਿਯੋਗ ਦੀ ਵੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਦੇ ਕੀਮਤੀ ਸਮੇਂ ਅਤੇ ਸਮਰਪਿਤ ਯਤਨਾਂ ਨੇ ਫੈਸਟੀਵਲ ਦੇ ਇਸ ਐਡੀਸ਼ਨ ਨੂੰ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ। 

 

ਆਈਐੱਫਐੱਫਆਈ ਦੁਆਰਾ ਕੀਤੇ ਗਏ ਸਮਾਵੇਸ਼ ਅਤੇ ਪਹੁੰਚਯੋਗਤਾ ਦੇ ਯਤਨਾਂ ਨੂੰ ਉਜਾਗਰ ਕਰਦੇ ਹੋਏ, ਮੰਤਰੀ ਨੇ ਕਿਹਾ ਕਿ ਫਿਲਮਾਂ ਨੂੰ ਵਿਸ਼ੇਸ਼ ਤੌਰ 'ਤੇ ਦਿੱਵਿਯਾਂਗ ਫਿਲਮ ਪ੍ਰੇਮੀਆਂ ਲਈ ਤਿਆਰ ਕੀਤਾ ਗਿਆ ਸੀ ਤਾਂ ਜੋ ਉਹ ਸੈਨਤ ਭਾਸ਼ਾ ਅਤੇ ਆਡੀਓ ਵਰਣਨ ਦੀ ਮਦਦ ਨਾਲ ਫਿਲਮਾਂ ਨੂੰ ਵੱਡੇ ਪਰਦੇ 'ਤੇ ਦੇਖ ਸਕਣ ਅਤੇ ਸਿਨੇਮਾ ਦੀ ਸੁੰਦਰਤਾ ਦਾ ਆਨੰਦ ਮਾਣ ਸਕਣ। ਉਨ੍ਹਾਂ ਅੱਗੇ ਕਿਹਾ "ਮਹਿਲਾਵਾਂ ਦੀ ਪ੍ਰਤਿਭਾ ਨੂੰ ਪਛਾਣਦੇ ਹੋਏ, ਅਸੀਂ ਉਨ੍ਹਾਂ ਦੁਆਰਾ ਨਿਰਦੇਸ਼ਿਤ 40 ਤੋਂ ਵੱਧ ਫਿਲਮਾਂ ਨੂੰ ਸ਼ਾਮਲ ਕਰਨਾ ਯਕੀਨੀ ਬਣਾਇਆ ਹੈ।”

 

ਫੋਟੋ ਵਿੱਚ: ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਖੇਡਾਂ ਤੇ ਯੁਵਾ ਮਾਮਲੇ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਆਈਐੱਫਐੱਫਆਈ ਦੇ ਸਮਾਪਤੀ ਸਮਾਰੋਹ ਵਿੱਚ ਇੱਕ ਵੀਡੀਓ ਸੰਦੇਸ਼ ਦਿੰਦੇ ਹੋਏ। 

ਨੈਸ਼ਨਲ ਫਿਲਮ ਹੈਰੀਟੇਜ ਮਿਸ਼ਨ ਦੇ ਪੁਰਾਣੇ ਕਲਾਸਿਕਸ ਨੂੰ ਰਿਸਟੋਰ ਕਰਨ ਦੇ ਯਤਨਾਂ ਨੂੰ ਵਧਾਈਆਂ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ 4ਕੇ ਡਿਜੀਟਲ ਫੋਰਮੈਟ ਵਿੱਚ ਕਈ ਭਾਸ਼ਾਵਾਂ ਦੀਆਂ 5,000 ਤੋਂ ਵੱਧ ਫਿਲਮਾਂ ਅਤੇ ਦਸਤਾਵੇਜ਼ੀ ਫਿਲਮਾਂ ਨੂੰ ਰਿਸਟੋਰ ਕੀਤਾ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਾਰਤ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਮਹਾਨ ਫਿਲਮਾਂ ਦੀ ਕਦਰ ਕਰ ਸਕਣ, ਆਨੰਦ ਮਾਣ ਸਕਣ ਅਤੇ ਉਨ੍ਹਾਂ ਤੋਂ ਪ੍ਰੇਰਿਤ ਹੋ ਸਕਣ। ਸ਼੍ਰੀ ਠਾਕੁਰ ਨੇ ਟਿੱਪਣੀ ਕੀਤੀ, "ਰਾਸ਼ਟਰੀ ਫਿਲਮ ਹੈਰੀਟੇਜ ਮਿਸ਼ਨ ਦੇ ਤਹਿਤ ਰਿਸਟੋਰ ਕੀਤੀਆਂ ਗਈਆਂ 7 ਫਿਲਮਾਂ ਦੇ ਇੱਕ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਭਾਗ ਨੂੰ 54ਵੇਂ ਆਈਐੱਫਐੱਫਆਈ ਵਿੱਚ ਸਕ੍ਰੀਨ ਕੀਤਾ ਗਿਆ, ਜਿਸ ਦੀ ਫਿਲਮ ਪ੍ਰੇਮੀਆਂ ਨੇ ਬਹੁਤ ਪ੍ਰਸ਼ੰਸਾ ਕੀਤੀ।”

ਮੰਤਰੀ ਨੇ ਪੁਰਾਣੇ ਨੂੰ ਸੰਭਾਲਣ ਅਤੇ ਨਵੇਂ ਨੂੰ ਉਤਸ਼ਾਹਿਤ ਕਰਨ ਦੇ ਦੋਹਰੇ ਮਿਸ਼ਨ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ “75 ਕਰੀਏਟਿਵ ਮਾਈਂਡਜ਼ ਆਫ਼ ਟੂਮੋਰੋ ਦੇ ਤਹਿਤ ‘ਫਿਲਮ ਚੈਲੇਂਜ’ ਨੇ ਨੌਜਵਾਨ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਕੀਤਾ। ਨੌਜਵਾਨ ਸਿਰਜਣਾਤਮਕ ਦਿਮਾਗਾਂ ਦੁਆਰਾ ਪੇਸ਼ ਕੀਤੀਆਂ ਗਈਆਂ ਫਿਲਮਾਂ ਸੋਚ-ਪ੍ਰੇਰਕ ਸਨ ਅਤੇ ਵਾਤਾਵਰਣ ਦੀ ਸੁਰੱਖਿਆ ਅਤੇ ਸੰਭਾਲ ਦੇ ਬਹੁਤ ਮਹੱਤਵਪੂਰਨ ਵਿਸ਼ੇ 'ਤੇ ਅਧਾਰਿਤ ਸਨ। ਖਾਸ ਤੌਰ 'ਤੇ, 75 ਰਚਨਾਤਮਕ ਦਿਮਾਗਾਂ ਵਿੱਚੋਂ 45 ਨੂੰ ਪਹਿਲਾਂ ਹੀ ਸੈਕਟਰ ਦੀਆਂ ਪ੍ਰਮੁੱਖ ਕੰਪਨੀਆਂ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰਨ ਦੇ ਮੌਕੇ ਪ੍ਰਦਾਨ ਕੀਤੇ ਜਾ ਚੁੱਕੇ ਹਨ। ਐੱਨਐੱਫਡੀਸੀ ਫਿਲਮ ਬਜ਼ਾਰ ਨੇ ਵਿਭਿੰਨ ਅੰਤਰਰਾਸ਼ਟਰੀ ਦਰਸ਼ਕਾਂ ਦਾ ਸੁਆਗਤ ਕਰਦੇ ਹੋਏ ਅਤੇ ਅੰਤਰ-ਸੱਭਿਆਚਾਰਕ ਸਹਿਯੋਗ ਨੂੰ ਉਤਸ਼ਾਹਿਤ ਕਰਦੇ ਹੋਏ, ਆਪਣੇ ਫਲਕ ਦਾ ਵਿਸਤਾਰ ਕੀਤਾ। 'ਵੀਐੱਫਐਕਸ ਅਤੇ ਟੈਕ ਪਵੇਲੀਅਨ' ਦੀ ਸ਼ੁਰੂਆਤ ਅਤੇ ਇੱਕ ਦਸਤਾਵੇਜ਼ੀ ਸੈਕਸ਼ਨ ਨੇ ਨਵੀਨਤਾ ਅਤੇ ਗੈਰ-ਗਲਪ ਕਹਾਣੀ ਸੁਣਾਉਣ ਦਾ ਪ੍ਰਦਰਸ਼ਨ ਕੀਤਾ।”

 

ਕੇਂਦਰੀ ਮੰਤਰੀ ਸ਼੍ਰੀ ਠਾਕੁਰ ਨੇ ਸ਼੍ਰੀ ਮਾਈਕਲ ਡਗਲਸ ਨੂੰ 2023 ਲਈ ਸਤਿਆਜੀਤ ਰੇਅ ਲਾਈਫਟਾਈਮ ਅਚੀਵਮੈਂਟ ਅਵਾਰਡ ਪ੍ਰਾਪਤ ਕਰਨ ਲਈ ਵਧਾਈਆਂ ਦਿੱਤੀਆਂ ਅਤੇ ਆਈਐੱਫਐੱਫਆਈ ਵਿਖੇ ਇਸ ਪਲ ਨੂੰ ਸਾਰਿਆਂ ਲਈ ਖਾਸ ਬਣਾਉਣ ਲਈ ਸੁਸ਼੍ਰੀ ਕੈਥਰੀਨ ਜੀਟਾ ਜੋਨਸ ਦਾ ਉਨ੍ਹਾਂ ਦੇ ਨਾਲ ਆਉਣ ਲਈ ਧੰਨਵਾਦ ਕੀਤਾ। ਉਨ੍ਹਾਂ ਗੋਲਡਨ ਪੀਕੌਕ ਅਵਾਰਡ ਅਤੇ ਆਈਐੱਫਐੱਫਆਈ ਵਿੱਚ ਬੈਸਟ ਵੈੱਬ ਸੀਰੀਜ਼ (ਓਟੀਟੀ) ਦੇ ਪਹਿਲੇ ਪੁਰਸਕਾਰ ਦੇ ਵਿਜੇਤਾਵਾਂ ਨੂੰ ਵੀ ਵਧਾਈਆਂ ਦਿੱਤੀਆਂ।

 

ਸਮਾਪਤੀ ਮੌਕੇ, ਮੰਤਰੀ ਨੇ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਫਡੀਸੀ) ਦੀ ਟੀਮ ਅਤੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਦੀ ਅਗਵਾਈ ਵਾਲੀ ਗੋਆ ਰਾਜ ਸਰਕਾਰ ਦਾ ਫੈਸਟੀਵਲ ਨੂੰ ਸਫਲ ਬਣਾਉਣ ਲਈ ਉਨ੍ਹਾਂ ਦੇ ਸਮਰਪਿਤ ਯਤਨਾਂ ਲਈ ਆਭਾਰ ਪ੍ਰਗਟ ਕੀਤਾ। ਅੰਤ ਵਿੱਚ, ਉਨ੍ਹਾਂ ਨੇ ਸਾਰੇ ਫਿਲਮ ਨਿਰਮਾਤਾਵਾਂ, ਅਦਾਕਾਰਾਂ ਅਤੇ ਸਿਰਜਣਹਾਰਾਂ ਨੂੰ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਆਪਣੀ ਕਹਾਣੀ ਸੁਣਾਉਣ, ਏਕਤਾ ਦੀ ਭਾਵਨਾ ਅਤੇ ਰਚਨਾਤਮਕਤਾ ਨੂੰ ਭਾਰਤ ਦੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ (ਆਈਐੱਫਐੱਫਆਈ) ਤੋਂ ਅੱਗੇ ਲਿਜਾਣ ਦੀ ਤਾਕੀਦ ਕੀਤੀ।

 

*******

ਪੀਆਈਬੀ ਟੀਮ ਆਈਐੱਫਐੱਫਆਈ | ਰਜਿਤ/ਬਿਬਿਨ/ਦਰਸ਼ਨਾ | ਆਈਐੱਫਐੱਫਆਈ 54 - 092



(Release ID: 1980760) Visitor Counter : 88