ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਦਿਵਿਆਂਗ ਬੱਚਿਆਂ ਲਈ ਆਂਗਣਵਾੜੀ ਪ੍ਰੋਟੋਕਾਲ ਸ਼ੁਰੂ ਕਰਨ ਲਈ ਇੱਕ ਰਾਸ਼ਟਰੀ ਪ੍ਰੋਗਰਾਮ ਆਯੋਜਿਤ ਕਰੇਗਾ, ਜੋ ਮਿਸ਼ਨ ਸਕਸ਼ਮ ਆਂਗਣਵਾੜੀ ਅਤੇ ਪੋਸ਼ਣ 2.0 ਦੇ 'ਪੋਸ਼ਣ ਵੀ ਪੜ੍ਹਾਈ ਵੀ' ਪ੍ਰੋਗਰਾਮ ਲਈ ਇੱਕ ਪ੍ਰਮੁੱਖ ਪ੍ਰਤੀਬੱਧਤਾ ਹੈ


ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਭਲਕੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ

Posted On: 27 NOV 2023 12:44PM by PIB Chandigarh

ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਦਿਵਿਆਂਗ ਬੱਚਿਆਂ ਲਈ ਆਂਗਣਵਾੜੀ ਪ੍ਰੋਟੋਕਾਲ ਸ਼ੁਰੂ ਕਰਨ ਲਈ ਇੱਕ ਰਾਸ਼ਟਰੀ ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ, ਜੋ ਮਿਸ਼ਨ ਸਕਸ਼ਮ ਆਂਗਣਵਾੜੀ ਅਤੇ ਪੋਸ਼ਣ 2.0 ਦੇ 'ਪੋਸ਼ਣ ਵੀ ਪੜ੍ਹਾਈ ਵੀ' ਪ੍ਰੋਗਰਾਮ ਦੇ ਤਹਿਤ ਇੱਕ ਪ੍ਰਮੁੱਖ ਪ੍ਰਤੀਬੱਧਤਾ ਹੈ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ (ਡਬਲਿਊਸੀਡੀ) ਅਤੇ ਘੱਟ ਗਿਣਤੀ ਮਾਮਲਿਆਂ ਦੀ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਕਰਨਗੇ। ਇਹ ਪ੍ਰੋਗਰਾਮ ਭਲਕੇ (28 ਨਵੰਬਰ, 2023) ਨੂੰ ਵਿਗਿਆਨ ਭਵਨ ਵਿਖੇ ਆਯੋਜਿਤ ਕੀਤਾ ਜਾਵੇਗਾ।

ਕੇਂਦਰੀ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਮੁੱਖ ਭਾਸ਼ਣ ਦੇਣਗੇ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਅਤੇ ਆਯੁਸ਼ ਰਾਜ ਮੰਤਰੀ ਸ਼੍ਰੀ ਮੁੰਜਪਾਰਾ ਮਹੇਂਦਰਭਾਈ ਵੀ ਸਭਾ ਨੂੰ ਸੰਬੋਧਨ ਕਰਨਗੇ।

ਇਸ ਪ੍ਰੋਗਰਾਮ ਵਿੱਚ ਸ਼੍ਰੀ ਇੰਦਰਵੀਰ ਪਾਂਡੇ, ਸਕੱਤਰ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਸ਼੍ਰੀ ਸੁਧਾਂਸ਼ ਪੰਤ, ਸਕੱਤਰ, ਐੱਮਓਐੱਚਐੱਫਡਬਲਿਊ ਅਤੇ ਸ਼੍ਰੀ ਰਾਜੇਸ਼ ਅਗਰਵਾਲ, ਸਕੱਤਰ, ਡੀਈਪੀਡਬਲਿਊਡੀ ਵੀ ਹਿੱਸਾ ਲੈਣਗੇ।

ਆਂਗਣਵਾੜੀ ਕੇਂਦਰਾਂ ਵਿੱਚ ਤੁਰੰਤ ਪਛਾਣ, ਸਕਰੀਨਿੰਗ ਅਤੇ ਸੰਮਲਿਤ ਕਰਨ ਲਈ ਰਣਨੀਤੀਆਂ 'ਤੇ ਇੱਕ ਪੈਨਲ ਚਰਚਾ ਹੋਵੇਗੀ। ਐੱਮਓਐੱਚਐੱਫਡਬਲਿਊ, ਡੀਈਪੀਡਬਲਿਊਡੀ ਦੇ ਸੀਨੀਅਰ ਅਧਿਕਾਰੀਆਂ ਅਤੇ ਰਾਜ ਡਬਲਿਊਸੀਡੀ ਦੇ ਸਕੱਤਰਾਂ ਅਤੇ ਐੱਨਆਈਐੱਮਐੱਚਏਐੱਨਐੱਸ ਵਰਗੀਆਂ ਪ੍ਰਮੁੱਖ ਸੰਸਥਾਵਾਂ ਦੇ ਮਾਹਿਰਾਂ ਦੇ ਭਾਗ ਲੈਣ ਦੀ ਉਮੀਦ ਹੈ। ਦੇਸ਼ ਭਰ ਤੋਂ ਸੀਡੀਪੀਓਜ਼, ਮਹਿਲਾ ਸੁਪਰਵਾਈਜ਼ਰ, ਆਂਗਣਵਾੜੀ ਵਰਕਰ ਅਤੇ ਆਸ਼ਾ ਵਰਕਰ ਵੀ ਭਾਗ ਲੈਣਗੀਆਂ। ਦਿਵਿਆਂਗ ਬੱਚਿਆਂ ਲਈ ਕੰਮ ਕਰਨ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦਾ ਤਜ਼ਰਬਾ ਰੱਖਣ ਵਾਲੀਆਂ ਆਂਗਣਵਾੜੀ ਵਰਕਰਾਂ ਨੂੰ ਉਨ੍ਹਾਂ ਦੇ ਤਜ਼ਰਬੇ ਅਤੇ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਲਈ ਸੱਦਾ ਦਿੱਤਾ ਜਾਵੇਗਾ।

ਇਸ ਸਮਾਗਮ ਦਾ ਮੁੱਖ ਮੰਤਵ ਇਹ ਉਜਾਗਰ ਕਰਨਾ ਹੈ ਕਿ ਜ਼ੋਖ਼ਮ ਵਾਲੇ ਜਾਂ ਦਿਵਿਆਂਗਤਾ ਅਤੇ/ਜਾਂ ਦੇਰ ਨਾਲ ਵਿਕਾਸ ਕਰਨ ਵਾਲੇ ਸ਼ਿਸ਼ੂਆਂ ਅਤੇ ਛੋਟੇ ਬੱਚਿਆਂ ਲਈ ਮੁਢਲਾ ਦਖ਼ਲ, ਖਾਸ ਸਹਾਇਤਾ ਅਤੇ ਸੇਵਾਵਾਂ ਦੇ ਮਾਧਿਅਮ ਨਾਲ ਬੱਚਿਆਂ ਦੀ ਮੁਕੰਮਲ ਸਿਹਤ ਵਿੱਚ ਸਮੁੱਚਾ ਸੁਧਾਰ ਸੰਭਵ ਹੈ। ਪਰਿਵਾਰਕ ਅਤੇ ਭਾਈਚਾਰਕ ਜੀਵਨ ਵਿੱਚ ਦਿਵਿਆਂਗ ਬੱਚਿਆਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਸਿੱਖਿਆ ਅਤੇ ਸਹਾਇਤਾ ਦੇਣ ਦੀ ਲੋੜ ਹੈ। ਆਂਗਣਵਾੜੀ ਈਕੋ-ਸਿਸਟਮ ਰੋਜ਼ਾਨਾ ਅਧਾਰ 'ਤੇ ਜਨਮ ਤੋਂ ਛੇ ਸਾਲ ਤੱਕ ਦੇ ਅੱਠ ਕਰੋੜ ਤੋਂ ਵੱਧ ਬੱਚਿਆਂ ਤੱਕ ਪਹੁੰਚਣ ਅਤੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਉਨ੍ਹਾਂ ਦੀ ਬੁਨਿਆਦ ਨੂੰ ਮਜ਼ਬੂਤ ​​ਕਰਨ ਲਈ ਬਹੁਤ ਜ਼ਰੂਰੀ ਹੈ।

ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਨੁਸਾਰ ਵੱਖ-ਵੱਖ ਵਿੱਦਿਅਕ ਅਦਾਰੇ ਸਥਾਪਤ ਕਰਨ ਦੀ ਬਜਾਏ ਦਿਵਿਆਂਗ ਵਿਦਿਆਰਥੀਆਂ ਨੂੰ ਮੁੱਖ ਧਾਰਾ ਦੇ ਸਕੂਲਾਂ ਨਾਲ ਜੋੜਨ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਮੁੱਢਲੇ ਪੜਾਅ 2022 ਲਈ ਰਾਸ਼ਟਰੀ ਪਾਠਕ੍ਰਮ ਰੂਪਰੇਖਾ ਸਕੂਲਾਂ ਵਿੱਚ ਬੱਚਿਆਂ ਵਿੱਚ ਵਿਕਾਸ ਸੰਬੰਧੀ ਦੇਰੀ ਅਤੇ ਦਿਵਿਆਂਗਤਾ ਨੂੰ ਹੱਲ ਕਰਨ ਦੇ ਢੰਗ-ਤਰੀਕਿਆਂ ਦੀ ਸਿਫ਼ਾਰਸ਼ ਕਰਦਾ ਹੈ, ਜਿਸ ਵਿੱਚ ਸੰਕੇਤਾਂ ਅਤੇ ਲੱਛਣਾਂ ਬਾਰੇ ਸਲਾਹ ਵੀ ਸ਼ਾਮਲ ਹੈ। ਇਨ੍ਹਾਂ ਦ੍ਰਿਸ਼ਟੀਕੋਣਾਂ ਤਹਿਤ, ਪੋਸ਼ਣ ਵੀ ਪੜ੍ਹਾਈ ਵੀ ਪ੍ਰੋਗਰਾਮ ਨੇ ਖੇਡ-ਅਧਾਰਤ ਅਤੇ ਗਤੀਵਿਧੀ-ਅਧਾਰਤ ਸਿੱਖਣ ਲਈ ਰਾਸ਼ਟਰੀ ਈਸੀਸੀਈ ਟਾਸਕਫੋਰਸ ਦੀ ਸਿਫ਼ਾਰਸ਼ ਨੂੰ ਅਪਣਾਇਆ ਹੈ ਅਤੇ ਦਿਵਿਆਂਗ ਬੱਚਿਆਂ ਲਈ ਵਿਸ਼ੇਸ਼ ਅਤੇ ਸਮੇਂ ਸਿਰ ਸਹਾਇਤਾ ਦੀ ਜ਼ੋਰਦਾਰ ਵਕਾਲਤ ਕਰਦਾ ਹੈ।

ਦਿਵਿਆਂਗਜਨਾਂ ਲਈ ਖਰੜਾ ਰਾਸ਼ਟਰੀ ਨੀਤੀ (2021) ਦੇ ਅਨੁਸਾਰ, ਅੰਦਾਜ਼ਾ ਲਗਾਇਆ ਗਿਆ ਹੈ ਕਿ ਭਾਰਤ ਵਿੱਚ ਜ਼ਿਆਦਾਤਰ ਦਿਵਿਆਂਗਤਾਵਾਂ ਵਿੱਚੋਂ ਇੱਕ ਤਿਹਾਈ ਨੂੰ ਰੋਕਿਆ ਜਾ ਸਕਦਾ ਹੈ, ਜੇਕਰ ਜਲਦੀ ਪਤਾ ਲੱਗ ਜਾਵੇ ਅਤੇ ਢੁਕਵਾਂ ਇਲਾਜ ਕੀਤਾ ਜਾਵੇ। ਭਾਰਤ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਬੁਨਿਆਦ ਨੂੰ ਮਜ਼ਬੂਤ ​​ਕਰਨ 'ਤੇ ਕੇਂਦਰਿਤ 'ਪੋਸ਼ਣ ਵੀ ਪੜ੍ਹਾਈ ਵੀ' ਪ੍ਰੋਗਰਾਮ ਰਾਹੀਂ, 13.9 ਲੱਖ ਆਂਗਣਵਾੜੀ ਕੇਂਦਰਾਂ ਨੂੰ ਬੱਚਿਆਂ ਦੀਆਂ ਵਿਭਿੰਨ ਲੋੜਾਂ ਨੂੰ ਪੂਰਾ ਕਰਨ ਲਈ ਬਹੁ-ਸੰਵੇਦੀ ਅਤੇ ਖਿਡੌਣੇ ਆਧਾਰਿਤ ਦ੍ਰਿਸ਼ਟੀਕੋਣ ਅਪਣਾਉਣ ਲਈ ਹੁਨਰਮੰਦ ਬਣਾਇਆ ਜਾਵੇਗਾ।

***** 

ਐੱਸਐੱਸ/ਏਕੇਐੱਸ 



(Release ID: 1980622) Visitor Counter : 76