ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲਾ ਭਾਰਤ ਨੂੰ ਇੱਕ ਪ੍ਰਮੁਖ ਆਲਮੀ ਐੱਮਆਈਸੀਈ ਡੈਸੀਨੇਸ਼ਨ ਦੇ ਰੂਪ ਵਿੱਚ ਵਿਕਸਿਤ ਕਰਨ ‘ਤੇ ਉਦਯੋਗ ਗੋਲਮੇਜ ਸੰਮੇਲਨ ਦਾ ਆਯੋਜਨ ਕਰੇਗਾ
30 ਨਵੰਬਰ, 2023 ਨੂੰ ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ ਆਯੋਜਿਤ ਹੋਣ ਵਾਲੇ ਪ੍ਰੋਗਰਾਮ ਵਿੱਚ ਐੱਮਆਈਸੀਈ ਉਦਯੋਗ ਦੇ ਸੀਈਓ ਅਤੇ ਸੀਨੀਅਰ ਅਧਿਕਾਰੀ ਹਿੱਸਾ ਲੈਣਗੇ
Posted On:
28 NOV 2023 11:33AM by PIB Chandigarh
ਭਾਰਤ ਸਰਕਾਰ ਦਾ ਟੂਰਿਜ਼ਮ ਮੰਤਰਾਲਾ ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ 30 ਨਵੰਬਰ, 2023 ਨੂੰ ਭਾਰਤ ਨੂੰ ਐੱਮਆਈਸੀਈ (ਬੈਠਕਾਂ, ਪ੍ਰੋਤਸਾਹਨ, ਸੰਮੇਲਨ ਅਤੇ ਪ੍ਰਦਰਸ਼ਨੀਆਂ) ਵਿੱਚ ਡੈਸਟੀਨੇਸ਼ਨ ਦੇ ਰੂਪ ਵਿੱਚ ਵਿਕਸਿਤ ਕਰਨ ‘ਤੇ ਉਦਯੋਗ ਗੋਲਮੇਜ ਸੰਮੇਲਨ ਦਾ ਆਯੋਜਨ ਕਰ ਰਿਹਾ ਹੈ।
ਭਾਰਤ ਦੀ ਜੀ20 ਪ੍ਰਧਾਨਗੀ ਦੇ ਦੌਰਾਨ ਦੇਸ਼ ਭਰ ਦੇ 56 ਸ਼ਹਿਰਾਂ ਵਿੱਚ 200 ਤੋਂ ਅਧਿਕ ਬੈਠਕਾਂ ਆਯੋਜਿਤ ਕੀਤੀਆਂ ਗਈਆਂ। ਇਸ ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਨੂੰ ਲੈ ਕੇ ਬੇਮਿਸਾਲ ਰੁਚੀ ਪੈਦਾ ਹੋਈ। ਇਸ ਨੇ ਭਾਰਤ ਦੇ ਮਜ਼ਬੂਤ ਐੱਮਆਈਸੀਈ ਬੁਨਿਆਦੀ ਢਾਂਚੇ ਅਤੇ ਸੱਭਿਆਚਾਰਕ ਅਤੇ ਕੁਦਰਤੀ ਵਿਰਾਸਤ ਨੂੰ ਦੁਨੀਆ ਦੇ ਸਾਹਮਣੇ ਪ੍ਰਦਰਸ਼ਿਤ ਕੀਤਾ ਹੈ। ਟੂਰਿਜ਼ਮ ਮੰਤਰਾਲਾ ਇਸ ਗਤੀ ਨੂੰ ਅੱਗੇ ਵਧਾਉਣ ਅਤੇ ਭਾਰਤ ਨੂੰ ਐੱਮਆਈਸੀਈ ਵਿੱਚ ਆਲਮੀ ਡੈਸਟੀਨੇਸ਼ਨ ਦੇ ਰੂਪ ਵਿੱਚ ਮਜ਼ਬੂਤੀ ਨਾਲ ਸਥਾਪਿਤ ਕਰਨ ਦੇ ਲਈ ਸਰਗਰਮ ਰੂਪ ਨਾਲ ਕੰਮ ਕਰ ਰਿਹਾ ਹੈ।
ਟੂਰਿਜ਼ਮ ਮੰਤਰਾਲਾ ਇਸ ਗੋਲਮੇਜ ਬੈਠਕ ਵਿੱਚ ਭਾਰਤ ਨੂੰ ਇੱਕ ਪ੍ਰਮੁੱਖ ਐੱਮਆਈਸੀਈ ਡੈਸਟੀਨੇਸ਼ਨ ਦੇ ਰੂਪ ਵਿੱਚ ਹੁਲਾਰਾ ਦੇਣ ਦੇ ਉਦੇਸ਼ ਨਾਲ ਆਪਣੀਆਂ ਪ੍ਰਮੁੱਖ ਪਹਿਲਾਂ ਬਾਰੇ ਵਿਸਤਾਰ ਨਾਲ ਦੱਸੇਗਾ। ਇਨ੍ਹਾਂ ਪ੍ਰਯਾਸਾਂ ਦੇ ਕੇਂਦਰ ਵਿੱਚ ਐੱਮਆਈਸੀਈ ਉਦਯੋਗ ਦੇ ਲਈ ਰਾਸ਼ਟਰੀ ਰਣਨੀਤੀ ਅਤੇ ਰੋਡਮੈਪ ਹੈ, ਜੋ ਭਾਰਤ ਨੂੰ ਵੱਡੇ ਸੰਮੇਲਨਾਂ ਅਤੇ ਪ੍ਰਦਰਸ਼ਨੀਆਂ ਦੇ ਲਈ ਇੱਕ ਆਲਮੀ ਕੇਂਦਰ ਦੇ ਰੂਪ ਵਿੱਚ ਸਥਾਪਿਤ ਕਰਨ ਦੀ ਦ੍ਰਿਸ਼ਟੀ ਨਾਲ ਤਿਆਰ ਕੀਤਾ ਗਿਆ ਹੈ। ਰਾਸ਼ਟਰੀ ਰਣਨੀਤੀ ਦਾ ਮਿਸ਼ਨ ਐੱਮਆਈਸੀਈ ਉਦਯੋਗ ਦੇ ਵਿਕਾਸ ਦੇ ਲਈ ਕੇਂਦਰੀ, ਰਾਜ ਅਤ ਸ਼ਹਿਰ ਪੱਧਰ ‘ਤੇ ਸਮਰੱਥ ਸਥਿਤੀਆਂ ਅਤੇ ਸੰਸਥਾਗਤ ਢਾਂਚਾ ਤਿਆਰ ਕਰਨਾ ਹੈ। ਇਸ ਦਾ ਲਕਸ਼ ਆਲਮੀ ਪੱਧਰ ‘ਤੇ ਐੱਮਆਈਸੀਈ ਕਾਰੋਬਾਰ ਵਿੱਚ ਭਾਰਤ ਦੀ ਹਿੱਸੇਦਾਰੀ ਨੂੰ ਕਾਫੀ ਹੱਦ ਤੱਕ ਵਧਾਉਣਾ ਹੈ।
ਇਸ ਗੋਲਮੇਜ ਬੈਠਕ ਵਿੱਚ ਭਾਰਤ ਨੂੰ ਆਲਮੀ ਐੱਮਆਈਸੀਈ (ਬੈਠਕਾਂ, ਪ੍ਰੋਤਸਾਹਨ, ਸੰਮੇਲਨ ਅਤੇ ਪ੍ਰਦਰਸ਼ਨੀਆਂ) ਡੈਸਟੀਨੇਸ਼ਨ ਦੇ ਰੂਪ ਵਿੱਚ ਹੁਲਾਰਾ ਦੇਣ ਲਈ ਰਣਨੀਤੀਆਂ ‘ਤੇ ਵਿਚਾਰ-ਵਟਾਂਦਰਾ ਕਰਨ ਦੇ ਲਈ ਐੱਮਆਈਸੀਈ ਉਦਯੋਗ ਦੇ ਸੀਈਓ ਅਤੇ ਸੀਨੀਅਰ ਅਧਿਕਾਰੀ ਹਿੱਸਾ ਲੈਣਗੇ।
ਟੂਰਿਜ਼ਮ ਮੰਤਰਾਲੇ ਨੇ ਸ਼ਹਿਰਾਂ ਨੂੰ ਐੱਮਆਈਸੀਈ ਡੈਸਟੀਨੇਸ਼ਨ ਦੇ ਰੂਪ ਵਿੱਚ ਸੁਵਿਧਾ ਪ੍ਰਦਾਨ ਕਰਨਾ ਅਤੇ ਹੁਲਾਰਾ ਦੇਣ ਦੇ ਲਈ ਮਹੱਤਵਪੂਰਨ ਐੱਮਆਈਸੀਈ ਡੈਸਟੀਨੇਸ਼ਨਾਂ ‘ਤੇ ਸ਼ਹਿਰ ਪੱਧਰੀ ਐੱਮਆਈਸੀਈ ਪ੍ਰਮੋਸ਼ਨ ਬਿਊਰੋ ਸਥਾਪਿਤ ਕਰਨ ਦੇ ਲਈ ਇੱਕ ਮਾਡਲ ਤਿਆਰ ਕੀਤਾ ਹੈ। ਮੰਤਰਾਲਾ ਸਿਟੀ ਐੱਮਆਈਸੀਈ ਬਿਊਰੋ ਮਾਡਲ ਬਾਰੇ ਉਦਯੋਗ ਨਾਲ ਜੁੜੀਆਂ ਹਸਤੀਆਂ ਨਾਲ ਸੁਝਾਅ ਅਤੇ ਪ੍ਰਤਿਕਿਰਿਆ ਮੰਗੇਗਾ ਜੋ ਐੱਮਆਈਸੀਈ ਡੈਸਟੀਨੇਸ਼ਨ ‘ਤੇ ਇੱਕ ਪੂਰਨ ਐੱਮਆਈਸੀਈ ਈਕੋਸਿਸਟਮ ਵਿਕਸਿਤ ਕਰਨ ਦੇ ਲਈ ਜਨਤਕ ਅਤੇ ਨਿਜੀ ਖੇਤਰ ਦੇ ਨਾਲ ਕੰਮ ਕਰੇਗਾ ਅਤੇ ਸ਼ਹਿਰ ਵਿੱਚ ਪ੍ਰੋਗਰਾਮਾਂ ਅਤੇ ਸੰਮੇਲਨਾਂ ਦੇ ਆਯੋਜਨ ਦੇ ਲਈ ਵੰਨ ਸਟੌਪ ਸ਼ੌਪ ਦੇ ਰੂਪ ਵਿੱਚ ਕਾਰਜ ਕਰੇਗਾ।
ਟੂਰਿਜ਼ਮ ਮੰਤਰਾਲੇ ਨੇ ਭਾਰਤ ਨੂੰ ਐੱਮਆਈਸੀਈ ਡੈਸਟੀਨੇਸ਼ਨ ਦੇ ਰੂਪ ਵਿੱਚ ਹੁਲਾਰਾ ਦੇਣ ਦੇ ਲਈ ਇੱਕ ਸਮਰਪਿਤ ਬ੍ਰਾਂਡ ‘ਮੀਡ ਇਨ ਇੰਡੀਆ’ ਲਾਂਚ ਕੀਤਾ। ਰਾਜਾਂ ਅਤੇ ਉਦਯੋਗ ਜਗਤ ਦੇ ਨਾਲ ਸਾਂਝੇਦਾਰੀ ਵਿੱਚ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਵਿਭਿੰਨ ਅਭਿਯਾਨ ਚਲਾਏ ਜਾ ਰਹੇ ਹਨ। ਇਸ ਗੋਲਮੇਜ ਸੰਮੇਲਨ ਦਾ ਉਦੇਸ਼ ਉਨ੍ਹਾਂ ਦੀ ਪ੍ਰਤੀਕਿਰਿਆ ਅਤੇ ਸੁਝਾਅ ਲੈਣਾ ਅਤੇ ਭਾਰਤ ਵਿੱਚ ਐੱਮਆਈਸੀਈ ਖੇਤਰ ਦੇ ਵਿਕਾਸ ਦੇ ਲਈ ਇੱਕ ਸਾਂਝਾ ਦ੍ਰਿਸ਼ਟੀਕੋਣ ਅਤੇ ਕਾਰਜ ਯੋਜਨਾ ਵਿਕਸਿਤ ਕਰਨਾ ਹੈ।
*****
ਬੀਨਾ ਯਾਦਵ
(Release ID: 1980438)
Visitor Counter : 88