ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਵਿਕਸਿਤ ਭਾਰਤ ਸੰਕਲਪ ਯਾਤਰਾ


995 ਗ੍ਰਾਮ ਪੰਚਾਇਤਾਂ ਵਿੱਚ 5,470 ਹੈਲਥ ਕੈਂਪਸ ਆਯੋਜਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ 7,82,000 ਤੋਂ ਅਧਿਕ ਲੋਕ ਪਹੁੰਚੇ

ਕੈਂਪਸ ਵਿੱਚ 9,35,970 ਤੋਂ ਅਧਿਕ ਆਯੁਸ਼ਮਾਨ ਕਾਰਡ ਬਣਾਏ ਗਏ ਅਤੇ 1,07,000 ਤੋਂ ਅਧਿਕ ਭੌਤਿਕ ਕਾਰਡ ਵੰਡੇ ਗਏ

1,95,000 ਤੋਂ ਅਧਿਕ ਲੋਕਾਂ ਦੀ ਟੀਬੀ ਦੇ ਲਈ ਜਾਂਚ ਕੀਤੀ ਗਈ ਅਤੇ 19,500 ਤੋਂ ਅਧਿਕ ਲੋਕਾਂ ਨੂੰ ਉੱਚ ਜਨਤਕ ਸਿਹਤ ਸੁਵਿਧਾਵਾਂ ਵਿੱਚ ਭੇਜਿਆ ਗਿਆ

ਐੱਸਸੀਡੀ ਦੇ ਲਈ 54,750 ਤੋਂ ਅਧਿਕ ਲੋਕਾਂ ਦੀ ਜਾਂਚ ਕੀਤੀ ਗਈ ਅਤੇ 2,930 ਨੂੰ ਉੱਚ ਜਨਤਕ ਸਿਹਤ ਸੁਵਿਧਾਵਾਂ ਦੇ ਲਈ ਭੇਜਿਆ ਗਿਆ

ਹਾਈਪਰਟੈਨਸ਼ਨ ਅਤੇ ਸ਼ੂਗਰ ਦੇ ਲਈ 5,51,000 ਲੋਕਾਂ ਦੀ ਜਾਂਚ ਕੀਤੀ ਗਈ ਅਤੇ 48,500 ਤੋਂ ਅਧਿਕ ਲੋਕਾਂ ਨੂੰ ਉੱਚ ਜਨਤਕ ਸਿਹਤ ਸੁਵਿਧਾਵਾਂ ਦੇ ਲਈ ਭੇਜਿਆ ਗਿਆ

Posted On: 27 NOV 2023 1:20PM by PIB Chandigarh

ਪ੍ਰਧਾਨ ਮੰਤਰੀ ਨੇ 15 ਨਵੰਬਰ ਨੂੰ ਝਾਰਖੰਡ ਦੇ ਖੂੰਟੀ ਤੋਂ ਪੂਰੇ ਦੇਸ਼ ਵਿੱਚ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਪਹੁੰਚਾਉਣ ਦੇ ਲਈ ਵਿਕਸਿਤ ਭਾਰਤ ਸੰਕਲਪ ਯਾਤਰਾ ਸ਼ੁਰੂ ਕੀਤੀ ਸੀ। ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਤਹਿਤ ਔਨ-ਸਪੌਟ ਸੇਵਾਵਾਂ ਦੇ ਇੱਕ ਹਿੱਸੇ ਵਜੋਂ ਗ੍ਰਾਮ ਪੰਚਾਇਤਾਂ ਵਿੱਚ ਆਈਈਸੀ ਵੈਨ ਦੇ ਰੁਕਣ ਦੇ ਸਥਾਨਾਂ ‘ਤੇ ਹੈਲਥ ਕੈਂਪਸ ਦਾ ਆਯੋਜਨ ਕੀਤਾ ਜਾ ਰਿਹਾ ਹੈ।

26 ਨਵੰਬਰ 2023 ਤੱਕ, 995 ਗ੍ਰਾਮ ਪੰਚਾਇਤਾਂ ਵਿੱਚ 5,470 ਹੈਲਥ ਕੈਂਪਸ ਆਯੋਜਿਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ  ਵਿੱਚ 7,82,000 ਤੋਂ ਅਧਿਕ ਲੋਕਾਂ ਦੀ ਮੌਜੂਦਗੀ ਦਰਜ ਕੀਤੀ ਗਈ।

ਰੂਪਨਗਰ, ਪੰਜਾਬ

ਸੁੰਦਰਗੜ੍ਹ, ਓਡੀਸ਼ਾ

ਚੰਬਾ, ਹਿਮਾਚਲ ਪ੍ਰਦੇਸ਼

ਕ੍ਰਿਸ਼ਣਾ, ਆਂਧਰ ਪ੍ਰਦੇਸ਼

ਨਾਸਿਕ, ਮਹਾਰਾਸ਼ਟਰ

ਤਿਨਸੁਕਿਆ, ਅਸਾਮ

ਹੈਲਥ ਕੈਂਪਸ ਵਿੱਚ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਸੂਚੀ ਨਿਮਨਲਿਖਿਤ ਹੈ:

ਆਯੁਸ਼ਮਾਨ ਭਾਰਤ- ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ): ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਈ ਐੱਮਓਐੱਚਐੱਫਡਬਲਿਊ ਦੀ ਪ੍ਰਮੁੱਖ ਯੋਜਨਾ ਦੇ ਤਹਿਤ, ਆਯੁਸ਼ਮਾਨ ਐਪ ਦਾ ਉਪਯੋਗ ਕਰਕੇ ਆਯੁਸ਼ਮਾਨ ਕਾਰਡ ਬਣਾਏ ਜਾ ਰਹੇ ਹਨ ਅਤੇ ਲਾਭਾਰਥੀਆਂ ਨੂੰ ਫਿਜ਼ੀਕਲ ਕਾਰਡ ਵੰਡੇ ਜਾ ਰਹੇ ਹਨ। ਬਾਰ੍ਹਵੇਂ ਦਿਨ ਦੇ ਅੰਤ ਤੱਕ ਕੈਂਪਸ ਵਿੱਚ 9,35,970 ਤੋਂ ਅਧਿਕ ਆਯੁਸ਼ਮਾਨ ਕਾਰਡ ਬਣਾਏ ਗਏ ਅਤੇ 1,07,000 ਤੋਂ ਅਧਿਕ ਫਿਜ਼ੀਕਲ ਕਾਰਡ ਵੰਡੇ ਗਏ।

ਤਪਦਿਕ (ਟੀਬੀ): ਟੀਬੀ ਰੋਗਾਂ ਦੇ ਲੱਛਣਾਂ, ਬਲਗਮ ਟੈਸਟ ਅਤੇ ਜਿੱਥੇ ਵੀ ਉਪਲਬਧ ਹੋਵੇ, ਐੱਨਏਏਟੀ ਮਸ਼ੀਨਾਂ ਦਾ ਉਪਯੋਗ ਕਰਕੇ ਜਾਂਚ ਕੀਤੀ ਜਾ ਰਹੀ ਹੈ। ਜਿਨ੍ਹਾਂ ਮਾਮਲਿਆਂ ਵਿੱਚ ਟੀਬੀ ਹੋਣ ਦਾ ਸੰਦੇਹ ਹੁੰਦਾ ਹੈ ਉਨ੍ਹਾਂ ਨੂੰ ਉੱਚ ਜਨਤਕ ਸਿਹਤ ਸੁਵਿਧਾਵਾਂ ਦੇ ਲਈ ਰੇਫਰ ਕੀਤਾ ਜਾਂਦਾ ਹੈ। ਬਾਰ੍ਹਵੇਂ ਦਿਨ ਦੇ ਅੰਤ ਤੱਕ, 1,95,000 ਤੋਂ ਅਧਿਕ ਲੋਕਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 19,500 ਤੋਂ ਅਧਿਕ ਲੋਕਾਂ ਨੂੰ ਉੱਚ ਜਨਤਕ ਸਿਹਤ ਸੁਵਿਧਾਵਾਂ ਦੇ ਲਈ ਭੇਜਿਆ ਗਿਆ।

ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਅਭਿਯਾਨ (ਪੀਐੱਮਟੀਬੀਐੱਮਏ) ਦੇ ਤਹਿਤ, ਟੀਬੀ ਤੋਂ ਪੀੜਤ ਮਰੀਜ਼ਾਂ ਨੂੰ ਨਿਕਸ਼ੈ ਮਿਤ੍ਰਸ (Nikshay Mitras) ਤੋਂ ਸਹਾਇਤਾ ਪ੍ਰਾਪਤ ਕਰਨ ਦੇ ਲਈ ਸਹਿਮਤੀ ਲਈ ਜਾ ਰਹੀ ਹੈ। ਨਿਕਸ਼ੈ ਮਿੱਤਰ (Nikshay Mitras) ਬਣਨ ਦੇ ਇਛੁਕ ਪ੍ਰਤੀਭਾਗੀਆਂ ਦਾ ਉੱਥੇ ਦੇ ਉੱਥੇ (ਔਨ-ਸਪੌਟ) ਰਜਿਸਟ੍ਰੇਸ਼ਨ ਵੀ ਕਰਵਾਈ ਜਾ ਰਹੀ ਹੈ। ਬਾਰ੍ਹਵੇਂ ਦਿਨ ਦੇ ਅੰਤ ਤੱਕ 11,500 ਤੋਂ ਅਧਿਕ ਰੋਗੀਆਂ ਨੇ ਪੀਐੱਮਟੀਬੀਐੱਮਬੀਏ ਦੇ ਤਹਿਤ ਸਹਿਮਤੀ ਦਿੱਤੀ ਅਤੇ 5,500 ਤੋਂ ਅਧਿਕ ਨਵੇਂ ਨਿਕਸ਼ੈ ਮਿੱਤਰ (Nikshay Mitras) ਰਜਿਸਟ੍ਰੇਸ਼ਨ ਕੀਤੀਆਂ ਗਈਆਂ।

ਨਿਕਸ਼ੈ ਪੋਸ਼ਣ ਯੋਜਨਾ (ਐੱਨਪੀਵਾਈ) ਦੇ ਤਹਿਤ, ਟੀਬੀ ਰੋਗੀਆਂ ਨੂੰ ਪ੍ਰਤੱਖ ਲਾਭ ਟ੍ਰਾਂਸਫਰ ਰਾਹੀਂ ਡਾਇਰੈਕਟ ਬੈਨੀਫਿਟ ਪ੍ਰਦਾਨ ਕੀਤੇ ਜਾਂਦੇ ਹੈ। ਇਸ ਦੇ ਲਈ ਲੰਬਿਤ ਲਾਭਾਰਥੀਆਂ ਦੇ ਬੈਂਕ ਖਾਤੇ ਦਾ ਵੇਰਵਾ ਲਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਖਾਤਿਆਂ ਨੂੰ ਆਧਾਰ ਨਾਲ ਜੋੜਿਆ ਜਾ ਰਿਹਾ ਹੈ। ਬਾਰ੍ਹਵੇਂ ਦਿਨ ਦੇ ਅੰਤ ਤੱਕ ਅਜਿਹੇ 3,371 ਲਾਭਾਰਥੀਆਂ ਦਾ ਵੇਰਵਾ ਇਕੱਠਾ ਕੀਤਾ ਗਿਆ।

ਸਿਕਲ ਸੈੱਲ ਰੋਗ : ਪ੍ਰਮੁੱਖ ਕਬਾਇਲੀ ਆਬਾਦੀ ਵਾਲੇ ਖੇਤਰਾਂ ਵਿੱਚ, ਐੱਸਸੀਡੀ ਦੇ ਲਈ ਪੁਆਇੰਟ ਆਫ਼ ਕੇਅਰ (ਪੀਓਸੀ) ਟੈਸਟਾਂ ਦੇ ਜ਼ਰੀਏ ਜਾਂ ਘੁਲਣਸ਼ੀਲਤਾਂ ਟੈਸਟਾਂ ਦੇ ਜ਼ਰੀਏ ਸਿਕਲ ਸੈੱਲ ਰੋਗ (ਐੱਸਸੀਡੀ) ਦਾ ਪਤਾ ਲਗਾਉਣ ਦੇ ਲਈ ਪਾਤਰ ਆਬਾਦੀ (40 ਵਰ੍ਹੇ ਤੱਕ ਦੀ ਉਮਰ) ਦੀ ਜਾਂਚ ਕੀਤੀ ਜਾ ਰਹੀ ਹੈ। ਜਿਨ੍ਹਾਂ ਲੋਕਾਂ ਵਿੱਚ ਰੋਗ ਦਾ ਪਤਾ ਚਲਦਾ ਹੈ ਉਨ੍ਹਾਂ ਨੂੰ ਇਲਾਜ ਦੇ ਲਈ ਉੱਚ ਕੇਂਦਰਾਂ ‘ਤੇ ਭੇਜਿਆ ਜਾ ਰਿਹਾ ਹੈ। ਬਾਰ੍ਹਵੇਂ ਦਿਨ ਦੇ ਅੰਤ ਤੱਕ 54,750 ਤੋਂ ਅਧਿਕ ਲੋਕਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚ 2,930 ਲੋਕਾਂ ਵਿੱਚ ਬੀਮਾਰੀ ਦੇ ਲੱਛਣ ਪਾਏ ਗਏ ਅਤੇ ਉਨ੍ਹਾਂ ਨੂੰ ਉੱਚ ਜਨਤਕ ਸਿਹਤ ਸੁਵਿਧਾਵਾਂ ਵਿੱਚ ਭੇਜਿਆ ਗਿਆ।

ਗ਼ੈਰ ਸੰਚਾਰੀ ਰੋਗ (ਐੱਨਸੀਡੀ): ਹਾਈਪਰਟੈਨਸ਼ਨ ਅਤੇ ਸ਼ੂਗਰ ਦੇ ਲਈ ਯੋਗ ਆਬਾਦੀ (30 ਵਰ੍ਹੇ ਅਤੇ ਉਸ ਤੋਂ ਅਧਿਕ) ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬੀਮਾਰੀ ਦੇ ਲੱਛਣ ਹੋਣ ਦੇ ਸੰਦੇਹ ਵਾਲੇ ਲੋਕਾਂ ਨੂੰ ਉੱਚ ਸਿਹਤ ਕੇਂਦਰਾਂ ‘ਤੇ ਭੇਜਿਆ ਜਾ ਰਿਹਾ ਹੈ। ਬਾਰ੍ਹਵੇਂ ਦਿਨ ਦੇ ਤੱਕ, ਲਗਭਗ 5,51,000 ਲੋਕਾਂ ਦੀ ਹਾਈਪਰਟੈਨਸ਼ਨ ਅਤੇ ਸ਼ੂਗਰ ਦੀ ਜਾਂਚ ਕੀਤੀ ਗਈ। 31,000 ਤੋਂ ਅਧਿਕ ਲੋਕਾਂ ਵਿੱਚ ਹਾਈਪਰਟੈਨਸ਼ਨ ਦੇ ਅਤੇ 24,000 ਤੋਂ ਅਧਿਕ ਲੋਕਾਂ ਵਿੱਚ ਸ਼ੂਗਰ ਦੇ ਲੱਛਣ ਦਿਖੇ ਅਤੇ 48,500 ਤੋਂ ਅਧਿਕ ਲੋਕਾਂ ਨੂੰ ਉੱਚ ਜਨਤਕ ਸਿਹਤ ਸੁਵਿਧਾਵਾਂ ਵਿੱਚ ਭੇਜਿਆ ਗਿਆ।

 

****

ਐੱਮਵੀ


(Release ID: 1980437) Visitor Counter : 126