ਰਾਸ਼ਟਰਪਤੀ ਸਕੱਤਰੇਤ

ਗੁਰੂਗ੍ਰਾਮ ਸਥਿਤ ਹਿਪਾ (HIPA) ਵਿੱਚ 98ਵੇਂ ਸਪੈਸ਼ਲ ਫਾਊਂਡੇਸ਼ਨ ਕੋਰਸ ਵਿੱਚ ਹਿੱਸਾ ਲੈ ਰਹੇ ਅਫ਼ਸਰ ਟ੍ਰੇਨੀਆਂ ਨੇ ਰਾਸ਼ਟਰਪਤੀ ਨੇ ਮੁਲਾਕਾਤ ਕੀਤੀ

Posted On: 24 NOV 2023 12:34PM by PIB Chandigarh

ਗੁਰੂਗ੍ਰਾਮ ਸਥਿਤ ਹਿਪਾ (HIPA) ਵਿੱਚ 98ਵੇਂ ਸਪੈਸ਼ਲ ਫਾਊਂਡੇਸ਼ਨ ਕੋਰਸ ਵਿੱਚ ਹਿੱਸਾ ਲੈ ਰਹੇ ਅਫ਼ਸਰ ਟ੍ਰੇਨੀਆਂ ਦੇ ਇੱਕ ਸਮੂਹ ਨੇ ਅੱਜ (24 ਨਵੰਬਰ, 2023) ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

 

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਸਿਵਲ ਸੇਵਕਾਂ ਨੇ ਦੇਸ਼ ਦੇ ਬਹੁ-ਮੁਖੀ (multi-faceted) ਵਿਕਾਸ ਵਿੱਚ ਬਹੁਤ ਬੜੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਦੇ ਲਈ ਭੀ ਜ਼ਿੰਮੇਦਾਰ ਹਨ। ਅੱਜ ਦੇਸ਼ ਜਿਸ ਪਰਿਵਰਤਨ (transformation) ਦੇ ਦੌਰ ਤੋਂ ਗੁਜਰ ਰਿਹਾ ਹੈ, ਉਹ ਸਾਡੇ ਸਿਵਲ ਸੇਵਕਾਂ ਦੇ ਦ੍ਰਿੜ੍ਹ ਸੰਕਲਪ ਦੇ ਬਿਨਾ ਸੰਭਵ ਨਹੀਂ ਹੋ ਸਕਦਾ ਸੀ।

 

ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੇ ਸਮਾਵੇਸ਼ੀ ਵਿਕਾਸ ਦੇ ਲਕਸ਼ ਨੂੰ ਹਾਸਲ ਕਰਨਾ ਸਿਵਲ ਸੇਵਕਾਂ ਦੀ ਡਿਊਟੀ ਹੈ। ਭਾਰਤ ਦੇ ਨਾਗਰਿਕ ਦੇਸ਼ ਦੀ ਵਿਕਾਸ ਯਾਤਰਾ ਵਿੱਚ ਸਰਗਰਮ ਭਾਗੀਦਾਰ ਹਨ। ਉਨ੍ਹਾਂ ਨੇ ਉਨ੍ਹਾਂ ਨੂੰ ਵਿਭਿੰਨ ਪ੍ਰੋਗਰਾਮਾਂ ਦੇ ਉਦੇਸ਼ਾਂ ਨੂੰ ਹਾਸਲ ਕਰਨ ਲਈ ਜਨਭਾਗੀਦਾਰੀ (janbhagidari) ਨੂੰ ਹੁਲਾਰਾ ਦੇਣ ਦੀ ਤਾਕੀਦ ਕੀਤੀ।

 

ਰਾਸ਼ਟਰਪਤੀ ਨੇ ਕਿਹਾ ਕਿ ਸਮੇਂ ਅਤੇ ਸਥਿਤੀ ਦੇ ਅਨੁਸਾਰ ਸੁਸ਼ਾਸਨ ਦੇ ਮਾਅਨੇ ਬਦਲ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਨਵੀਨਤਮ ਟੈਕਨੋਲੋਜੀਆਂ ਦੇ ਆਗਮਨ ਦੇ ਨਾਲ, ਨਾਗਰਿਕਾਂ ਨੂੰ ਤੇਜ਼ ਅਤੇ ਕੁਸ਼ਲ ਸਰਵਿਸ ਡਿਲਿਵਰੀ ਸੁਨਿਸ਼ਚਿਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦੇਣ ਲਈ ਇਲੈਕਟ੍ਰੌਨਿਕ ਗਵਰਨੈਂਸ, ਸਮਾਰਟ ਗਵਰਨੈਂਸ, ਪ੍ਰਭਾਵੀ ਗਵਰਨੈਂਸ ਅਤੇ ਹੋਰ ਸ਼ਬਦ ਉੱਭਰੇ ਕੇ ਸਾਹਮਣੇ ਆਏ ਹਨ।

 

ਰਾਸ਼ਟਰਪਤੀ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਦੌਰ ਵਿੱਚ ਜਦੋਂ ਲੋਕ ਆਪਣੀਆਂ ਸ਼ਿਕਾਇਤਾਂ ਤੁਰੰਤ ਪੋਸਟ ਕਰ ਸਕਦੇ ਹਨ, ਲੋਕਾਂ ਤੱਕ ਸਰਵਿਸ ਡਿਲਿਵਰੀ ਦੇ ਲਈ ਅੱਪਡੇਟਡ ਗਵਰਨੈਂਸ ਟੂਲਸ ਅਤੇ ਅਡਵਾਂਸਡ ਟੈਕਨੋਲੋਜੀ ਦਾ ਉਪਯੋਗ ਕਰਨ ਦੀ ਜ਼ਰੂਰਤ ਕਈ ਗੁਣਾ ਵਧ ਗਈ ਹੈ। ਆਮ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ‘ਤੇ ਤਤਕਾਲ ਪ੍ਰਤੀਕਿਰਿਆ ਦੇਣਾ ਸਿਵਲ ਸੇਵਕਾਂ ਦੀ ਡਿਊਟੀ ਹੈ। ਉਨ੍ਹਾਂ ਨੇ ਕਿਹਾ ਕਿ ਯੁਵਾ ਅਧਿਕਾਰੀਆਂ ਨੂੰ ਅਜਿਹੇ ਇਨੋਵੇਟਿਵ ਕਦਮ ਉਠਾਉਣੇ ਚਾਹੀਦੇ ਹਨ ਜੋ ਲਘੂ ਅਤੇ ਦੀਰਘ ਅਵਧੀ ਵਿੱਚ ਨਾਗਰਿਕਾਂ ਅਤੇ ਦੇਸ਼ ਦੇ ਲਈ ਲਾਭਦਾਇਕ ਹੋਣ।

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਇੱਥੇ ਕਲਿੱਕ ਕਰੋ- 

 

************

ਡੀਐੱਸ/ਏਕੇ



(Release ID: 1979684) Visitor Counter : 59