ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ‘ਸੰਤ ਮਾਰੀਬਾਈ ਜਨਮੋਤਸਵ’ ਵਿੱਚ ਸ਼ਾਮਲ ਹੋਏ
“‘ਸੰਤ ਮੀਰਾਬਾਈ ਦੀ 525ਵੀਂ ਜਨਮ ਵਰ੍ਹੇਗੰਢ ਕੇਵਲ ਇੱਕ ਸੰਤ ਦੀ ਜਨਮ ਵਰ੍ਹੇਗੰਢ ਨਹੀਂ ਹੈ, ਬਲਕਿ ਇਹ ਭਾਰਤ ਦੀ ਸੰਪੂਰਨ ਸੰਸਕ੍ਰਿਤੀ ਅਤੇ ਲਗਾਅ ਦੀ ਪਰੰਪਰਾ ਦਾ ਇੱਕ ਉਤਸਵ ਹੈ”
“ਮੀਰਾਬਾਈ ਨੇ ਭਾਰਤ ਦੀ ਚੇਤਨਾ ਨੂੰ ਭਗਤੀ ਅਤੇ ਅਧਿਆਤਮ ਨਾਲ ਜਾਗ੍ਰਿਤ ਕੀਤਾ”
“ਭਾਰਤ ਹਮੇਸ਼ਾ ਤੋਂ ਨਾਰੀ ਸ਼ਕਤੀ ਦਾ ਪੂਜਨ ਕਰਨ ਵਾਲਾ ਦੇਸ਼ ਰਿਹਾ ਹੈ”
“ਮਥੁਰਾ ਅਤੇ ਬ੍ਰਜ ਵਿਕਾਸ ਦੀ ਦੌੜ ਪਿੱਛੇ ਨਹੀਂ ਰਹਿਣਗੇ”
“ਬ੍ਰਜ ਖੇਤਰ ਵਿੱਚ ਹੋ ਰਿਹਾ ਘਟਨਾਕ੍ਰਮ ਰਾਸ਼ਟਰ ਦੀ ਨਵਜਾਗ੍ਰਿਤੀ ਚੇਤਨਾ ਦੇ ਬਦਲਦੇ ਸਰੂਪ ਦਾ ਪ੍ਰਤੀਕ ਹੈ”
Posted On:
23 NOV 2023 7:48PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਸੰਤ ਮੀਰਾਬਾਈ ਦੀ 525ਵੀਂ ਜਨਮ ਵਰ੍ਹੇਗੰਢ ਮਨਾਉਣ ਦੇ ਲਈ ਆਯੋਜਿਤ ਪ੍ਰੋਗਰਾਮ ‘ਸੰਤ ਮੀਰਾਬਾਈ ਜਨਮੋਤਸਵ’ (Sant Mirabai Janmotsav) ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸੰਤ ਮੀਰਾ ਬਾਈ ਦੇ ਸਨਮਾਨ ਵਿੱਚ ਇੱਕ ਸਮਾਰਕ ਟਿਕਟ ਅਤੇ ਸਿੱਕਾ ਜਾਰੀ ਕੀਤਾ। ਪ੍ਰਧਾਨ ਮੰਤਰੀ ਨੇ ਇੱਕ ਪ੍ਰਦਰਸ਼ਨੀ ਦਾ ਭੀ ਅਵਲੋਕਨ ਕੀਤਾ ਅਤੇ ਇੱਕ ਸੱਭਿਆਚਾਰਕ ਪ੍ਰੋਗਰਾਮ ਦੇਖਿਆ। ਇਹ ਅਵਸਰ ਸੰਤ ਮੀਰਾਬਾਈ ਦੀ ਯਾਦ ਵਿੱਚ ਸਾਲ ਭਰ ਚਲਣ ਵਾਲੇ ਅਣਗਿਣਤ ਪ੍ਰੋਗਰਾਮਾਂ ਦੀ ਸ਼ੁਰੂਆਤ ਦਾ ਪ੍ਰਤੀਕ ਹੈ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਬ੍ਰਜ ਭੂਮੀ (Braj Bhoomi) ਅਤੇ ਬ੍ਰਜ ਦੇ ਲੋਕਾਂ (people of Braj) ਦੇ ਦਰਮਿਆਨ ਆਉਣ ‘ਤੇ ਪ੍ਰਸੰਨਤਾ ਅਤੇ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਇਸ ਭੂਮੀ ਦੇ ਦੈਵੀ ਮਹੱਤਵ ਦੀ ਵਿਆਪਕ ਉਸਤਤ ਕੀਤੀ। ਉਨ੍ਹਾਂ ਨੇ ਭਗਵਾਨ ਸ਼੍ਰੀ ਕ੍ਰਿਸ਼ਨ, ਰਾਧਾ ਰਾਣੀ, ਮੀਰਾ ਬਾਈ ਅਤੇ ਬ੍ਰਜ ਦੇ ਸਾਰੇ ਸੰਤਾਂ ਨੂੰ ਨਮਨ ਕੀਤਾ। ਪ੍ਰਧਾਨ ਮੰਤਰੀ ਨੇ ਮਥੁਰਾ ਦੇ ਸਾਂਸਦ ਦੇ ਰੂਪ ਵਿੱਚ, ਸ਼੍ਰੀਮਤੀ ਹੇਮਾ ਮਾਲਿਨੀ ਦੇ ਅਣਥੱਕ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਅਤੇ ਇਸ ਦੇ ਨਾਲ ਹੀ ਕਿਹਾ ਕਿ ਉਨ੍ਹਾਂ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਭਗਤੀ ਵਿੱਚ ਖ਼ੁਦ ਨੂੰ ਪੂਰੀ ਤਰ੍ਹਾਂ ਨਾਲ ਲੀਨ ਕਰ ਦਿੱਤਾ ਹੈ।
ਗੁਜਰਾਤ ਦੇ ਨਾਲ ਭਗਵਾਨ ਕ੍ਰਿਸ਼ਨ ਅਤੇ ਮੀਰਾਬਾਈ ਦੇ ਸਬੰਧਾਂ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਮਥੁਰਾ ਯਾਤਰਾ ਨੂੰ ਹੋਰ ਭੀ ਵਿਸ਼ੇਸ ਬਣਾਉਂਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਮਥੁਰਾ ਦੇ ਕਨ੍ਹਈਆ (Kanhiya of Mathura) ਗੁਜਰਾਤ ਆਉਣ ਦੇ ਬਾਅਦ ਦਵਾਰਕਾਧੀਸ਼ (Dwarkadhish) ਬਣ ਗਏ”, ਸੰਤ ਮੀਰਾਬਾਈ ਜੀ, ਜੋ ਰਾਜਸਥਾਨ ਤੋਂ ਸਨ ਅਤੇ ਮਥੁਰਾ ਦੇ ਗਲਿਆਰਿਆਂ ਨੂੰ ਪਿਆਰ ਅਤੇ ਸਨੇਹ ਨਾਲ ਭਰ ਦਿੰਦੇ ਸਨ, ਉਨ੍ਹਾਂ ਨੇ ਆਪਣੇ ਅੰਤਿਮ ਦਿਨ ਗੁਜਰਾਤ ਦੇ ਦਵਾਰਕਾ (Dwarka, Gujarat) ਵਿੱਚ ਬਿਤਾਏ ਸਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਗੁਜਰਾਤ ਦੇ ਲੋਕਾਂ ਨੂੰ ਜਦੋਂ ਉੱਤਰ ਪ੍ਰਦੇਸ਼ ਵਿੱਚ ਫੈਲੇ ਬ੍ਰਜ (Braj) ਅਤੇ ਰਾਜਸਥਾਨ ਵਿੱਚ ਜਾਣ ਦਾ ਅਵਸਰ ਮਿਲਦਾ ਹੈ ਤਾਂ ਉਹ ਇਸ ਨੂੰ ਦਵਾਰਕਾਧੀਸ਼ ਦਾ ਅਸ਼ੀਰਵਾਦ (blessing of Dwarkadhish) ਮੰਨਦੇ ਹਨ। ਸ਼੍ਰੀ ਮੋਦੀ ਨੇ ਇਹ ਭੀ ਕਿਹਾ ਕਿ ਉਹ 2014 ਵਿੱਚ ਵਾਰਾਣਸੀ ਤੋਂ ਸਾਂਸਦ ਬਣਨ ਦੇ ਬਾਅਦ ਤੋਂ ਉਹ ਉੱਤਰ ਪ੍ਰਦੇਸ਼ ਦਾ ਹਿੱਸਾ ਬਣ ਗਏ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਤ ਮੀਰਾਬਾਈ ਦੀ 525ਵੀਂ ਜਨਮ ਵਰ੍ਹੇਗੰਢ ਕੇਵਲ ਇੱਕ ਸੰਤ ਦੀ ਜਨਮ ਵਰ੍ਹੇਗੰਢ ਨਹੀਂ ਹੈ, ਬਲਕਿ ਇਹ ਭਾਰਤ ਦੀ ਸੰਪੂਰਨ ਸੰਸਕ੍ਰਿਤੀ ਅਤੇ ਲਗਾਅ ਦੀ ਪਰੰਪਰਾ ਦਾ ਇੱਕ ਉਤਸਵ ਹੈ।” ਨਰ ਅਤੇ ਨਾਰਾਇਣ, ਜੀਵ ਅਤੇ ਸ਼ਿਵ (Nar and Narayan, Jeev and Shiv), ਭਗਤ ਅਤੇ ਭਗਵਾਨ ਨੂੰ ਇੱਕ ਮੰਨਣ ਵਾਲੀ ਸੋਚ ਦਾ ਉਤਸਵ।”
ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਮੀਰਾਬਾਈ ਬਲੀਦਾਨ ਅਤੇ ਵੀਰਤਾ ਦੀ ਭੂਮੀ, ਰਾਜਸਥਾਨ ਤੋਂ ਆਏ ਸਨ। ਉਨ੍ਹਾਂ ਨੇ ਇਹ ਭੀ ਦੱਸਿਆ ਕਿ 84 ‘ਕੋਸ’ ਦਾ ਬ੍ਰਜ ਮੰਡਲ (84 ‘kos’ Braj Mandal) ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੋਨਾਂ ਦਾ ਹਿੱਸਾ ਹੈ। ਉਨ੍ਹਾਂ ਨੇ ਕਿਹਾ, “ਮੀਰਾਬਾਈ ਨੇ ਭਾਰਤ ਦੀ ਚੇਤਨਾ ਨੂੰ ਭਗਤੀ ਅਤੇ ਅਧਿਆਤਮ ਨਾਲ ਪੋਸ਼ਿਤ ਕੀਤਾ। ਉਨ੍ਹਾਂ ਦੀ ਯਾਦ ਵਿੱਚ ਆਯੋਜਿਤ ਕੀਤਾ ਗਿਆ ਇਹ ਸਮਾਗਮ ਸਾਨੂੰ ਭਾਰਤ ਦੀ ਭਗਤੀ ਪਰੰਪਰਾ ਦੇ ਨਾਲ-ਨਾਲ ਭਾਰਤ ਦੀ ਵੀਰਤਾ ਅਤੇ ਬਲੀਦਾਨ ਦੀ ਯਾਦ ਦਿਵਾਉਂਦਾ ਹੈ ਕਿਉਂਕਿ ਰਾਜਸਥਾਨ ਦੇ ਲੋਕ ਭਾਰਤ ਦੀ ਸੰਸਕ੍ਰਿਤੀ ਅਤੇ ਚੇਤਨਾ ਦੀ ਰੱਖਿਆ ਕਰਦੇ ਹੋਏ ਇੱਕ ਦੀਵਾਰ ਦੀ ਤਰ੍ਹਾਂ ਸਥਿਰ ਰਹੇ।”
ਇਹ ਕਹਿੰਦੇ ਹੋਏ ਕਿ “ਭਾਰਤ ਯੁਗਾਂ ਤੋਂ ਨਾਰੀ ਸ਼ਕਤੀ ਦੇ ਪ੍ਰਤੀ ਸਮਰਪਿਤ ਰਿਹਾ ਹੈ”, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬ੍ਰਜਵਾਸੀ (Brajwasis) ਹੀ ਹਨ ਜਿਨ੍ਹਾਂ ਨੇ ਇਸ ਤੱਥ ਨੂੰ ਹੋਰ ਲੋਕਾਂ ਦੀ ਤੁਲਨਾ ਵਿੱਚ ਅਧਿਕ ਸਵੀਕਾਰ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਨ੍ਹਈਆ (Kanhaiya) ਦੀ ਭੂਮੀ ਵਿੱਚ, ਹਰ ਕਿਸੇ ਦੇ ਸੁਆਗਤ, ਸੰਬੋਧਨ ਅਤੇ ਅਭਿਨੰਦਨ ਦੀ ਸ਼ੁਰੂਆਤ ‘ਰਾਧੇ ਰਾਧੇ’ (‘RadheRadhe’) ਨਾਲ ਹੁੰਦੀ ਹੈ। ਸ਼੍ਰੀ ਮੋਦੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ, “ਕ੍ਰਿਸ਼ਨ ਦਾ ਨਾਮ ਤਦੇ ਸੰਪੂਰਨ ਹੁੰਦਾ ਹੈ ਜਦੋਂ ਉਸ ਦੇ ਅੱਗੇ ਰਾਧਾ ਜੁੜ ਜਾਵੇ।”
ਉਨ੍ਹਾਂ ਨੇ ਰਾਸ਼ਟਰ-ਨਿਰਮਾਣ ਅਤੇ ਸਮਾਜ ਨੂੰ ਅੱਗੇ ਵਧਾਉਣ ਦਾ ਮਾਰਗ ਪੱਧਰਾ ਕਰਨ ਵਿੱਚ ਮਹਿਲਾਵਾਂ ਦੇ ਯੋਗਦਾਨ ਦਾ ਕ੍ਰੈਡਿਟ ਇਨ੍ਹਾਂ ਆਦਰਸ਼ਾਂ ਨੂੰ ਦਿੱਤਾ। ਇਸ ਤੱਥ ਨੂੰ ਰੇਖਾਂਕਿਤ ਕਰਦੇ ਹੋਏ ਕਿ ਮੀਰਾਬਾਈ ਇੱਕ ਆਦਰਸ਼ ਉਦਾਹਰਣ ਹਨ, ਪ੍ਰਧਾਨ ਮੰਤਰੀ ਨੇ ਉਨ੍ਹਾਂ ਦਾ ਇੱਕ ਦੋਹਾ ਸੁਣਾਇਆ ਅਤੇ ਉਸ ਦੇ ਅੰਤਰਨਿਹਿਤ ਸੰਦੇਸ਼ ਨੂੰ ਸਮਝਾਇਆ ਕਿ ਅਕਾਸ਼ ਅਤੇ ਪ੍ਰਿਥਵੀ ਦੇ ਦਰਮਿਆਨ ਜੋ ਕੁਝ ਭੀ ਆਉਂਦਾ ਹੈ ਉਹ ਆਖਰਕਾਰ ਸਮਾਪਤ ਹੋ ਜਾਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੀਰਾਬਾਈ ਨੇ ਉਸ ਕਠਿਨ ਸਮੇਂ ਵਿੱਚ ਇਹ ਦਿਖਾਇਆ ਕਿ ਇੱਕ ਮਹਿਲਾ ਦੀ ਅੰਦਰੂਨੀ ਸ਼ਕਤੀ ਪੂਰੀ ਦੁਨੀਆ ਦਾ ਮਾਰਗਦਰਸ਼ਨ ਕਰਨ ਵਿੱਚ ਸਮਰੱਥ ਹੈ। ਸੰਤ ਰਵਿਦਾਸ ਉਨ੍ਹਾਂ ਦੇ ਗੁਰੂ ਸਨ। ਸੰਤ ਮੀਰਾਬਾਈ ਇੱਕ ਮਹਾਨ ਸਮਾਜ ਸੁਧਾਰਕ ਭੀ ਸਨ। ਉਨ੍ਹਾਂ ਨੇ ਕਿਹਾ ਕਿ ਇਹ ਛੰਦ ਅੱਜ ਭੀ ਸਾਨੂੰ ਰਸਤੇ ਦਿਖਾਉਂਦੇ ਹਨ। ਉਹ ਸਾਨੂੰ ਰੂੜ੍ਹੀਆਂ ਨਾਲ ਬੰਨ੍ਹੇ ਬਿਨਾ (without being bound to stereotypes) ਆਪਣੀਆਂ ਕਦਰਾਂ-ਕੀਮਤਾਂ ਨਾਲ ਜੁੜੇ ਰਹਿਣਾ ਸਿਖਾਉਂਦੇ ਹਨ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇਸ ਅਵਸਰ ‘ਤੇ ਭਾਰਤ ਦੀ ਅਟੁੱਟ ਭਾਵਨਾ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਜਦੋਂ ਭੀ ਭਾਰਤ ਦੀ ਚੇਤਨਾ ‘ਤੇ ਹਮਲਾ ਹੋਇਆ ਹੈ ਜਾਂ ਉਹ ਕਮਜ਼ੋਰ ਹੋਈਆਂ ਹਨ, ਦੇਸ਼ ਦੇ ਕਿਸੇ ਹਿੱਸੇ ਤੋਂ ਇੱਕ ਜਾਗ੍ਰਿਤ ਊਰਜਾ ਸਰੋਤ ਹਮੇਸ਼ਾ ਅਗਵਾਈ ਕਰਨ ਦੇ ਲਈ ਉੱਭਰਿਆ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਦਿੱਗਜ ਜੋਧਾ ਬਣੇ ਤਾਂ ਕੁਝ ਸੰਤ। ਭਗਤੀ ਕਾਲ (Bhakti Kaal) ਦੇ ਸੰਤਾਂ ਅਰਥਾਤ ਦੱਖਣ ਭਾਰਤ ਦੇ ਅਲਾਵਰ ਅਤੇ ਨਯਨਾਰ ਸੰਤਾਂ ਅਤੇ ਆਚਾਰੀਆ ਰਾਮਾਨੁਜਾਚਾਰੀਆ, ਉੱਤਰ ਪ੍ਰਦੇਸ਼ ਦੇ ਤੁਸਲੀਦਾਸ, ਕਬੀਰਦਾਸ, ਰਵਿਦਾਸ ਅਤੇ ਸੂਰਦਾਸ, ਪੰਜਾਬ ਦੇ ਗੁਰੂ ਨਾਨਕ ਦੇਵ, ਪੂਰਬ ਵਿੱਚ ਬੰਗਾਲ ਦੇ ਚੈਤਨਯ ਮਹਾਪ੍ਰਭੂ, ਗੁਜਰਾਤ ਦੇ ਨਰਸਿੰਹ ਮਹਿਤਾ ਅਤੇ ਪੱਛਮ ਵਿੱਚ ਮਹਾਰਾਸ਼ਟਰ ਦੇ ਤੁਕਾਰਾਮ ਅਤੇ ਨਾਮਦੇਵ ਦੀਆਂ ਉਦਾਹਰਣਾਂ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਤਿਆਗ ਦਾ ਮਾਰਗ ਅਪਣਾਇਆ ਅਤੇ ਭਾਰਤ ਨੂੰ ਭੀ ਘੜਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਲੇ ਹੀ ਉਨ੍ਹਾਂ ਦੀਆਂ ਭਾਸ਼ਾਵਾਂ ਅਤੇ ਸੰਸਕ੍ਰਿਤੀਆਂ ਇੱਕ-ਦੂਸਰੇ ਤੋਂ ਭਿੰਨ ਸਨ, ਲੇਕਿਨ ਉਨ੍ਹਾਂ ਦਾ ਸੰਦੇਸ਼ ਇੱਕ ਹੀ ਸੀ ਅਤੇ ਉਨ੍ਹਾਂ ਨੇ ਆਪਣੀ ਭਗਤੀ ਅਤੇ ਗਿਆਨ ਨਾਲ ਪੂਰੇ ਦੇਸ਼ ਨੂੰ ਇਕਜੁੱਟ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ, “ਮਥੁਰਾ ‘ਭਗਤੀ ਅੰਦੋਲਨ’(‘Bhakti Andolan’) ਦੀਆਂ ਵਿਭਿੰਨ ਧਾਰਾਵਾਂ ਦਾ ਸੰਗਮ ਸਥਲ ਰਿਹਾ ਹੈ।” ਉਨ੍ਹਾਂ ਨੇ ਮਲੂਕ ਦਾਸ, ਚੈਤਨਯ ਮਹਾਪ੍ਰਭੂ, ਮਹਾਪ੍ਰਭੂ ਵੱਲਭਾਚਾਰੀਆ, ਸੁਆਮੀ ਹਰਿ ਦਾਸ ਅਤੇ ਸੁਆਮੀ ਹਿਤ ਹਰਿਵੰਸ਼ ਮਹਾਪ੍ਰਭੂ (Maluk Das, ChaitanyaMahaprabhu, MahaprabhuVallabhacharya, Swami Hari Das, and Swami HithHarivanshMahaprabhu) ਦੀਆਂ ਉਦਾਹਰਣਾਂ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਨ੍ਹਾਂ ਮਹਾਪੁਰਸ਼ਾਂ ਨੇ ਰਾਸ਼ਟਰ ਵਿੱਚ ਇੱਕ ਨਵੀਂ ਚੇਤਨਾ ਦਾ ਸੰਚਾਰ ਕੀਤਾ। ਉਨ੍ਹਾਂ ਨੇ ਕਿਹਾ, “ਅੱਜ ਇਸ ਭਗਤੀ ਯੱਗ (Bhakti Yajna) ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਅਸ਼ੀਰਵਾਦ ਨਾਲ ਅੱਗੇ ਵਧਾਇਆ ਜਾ ਰਿਹਾ ਹੈ।”
ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਅਫਸੋਸ ਜਤਾਇਆ ਕਿ ਮਥੁਰਾ ਨੂੰ ਉਹ ਧਿਆਨ ਨਹੀਂ ਮਿਲਿਆ, ਜਿਸ ਦਾ ਉਹ ਹੱਕਦਾਰ ਸੀ, ਕਿਉਂਕਿ ਭਾਰਤ ਦੇ ਗੌਰਵਸ਼ਾਲੀ ਅਤੀਤ ਦੀ ਭਾਵਨਾ ਨੂੰ ਨਾ ਜਾਣਨ-ਸਮਝਣ ਵਾਲੇ ਲੋਕ ਗ਼ੁਲਾਮੀ ਦੀ ਮਾਨਸਿਕਤਾ ਤੋਂ ਛੁਟਕਾਰਾ ਨਹੀਂ ਪਾ ਸਕੇ ਅਤੇ ਬ੍ਰਜ ਭੂਮੀ ਨੂੰ ਵਿਕਾਸ ਤੋਂ ਵੰਚਿਤ ਰੱਖਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਮ੍ਰਿਤ ਕਾਲ ਦੇ ਇਸ ਸਮੇਂ ਵਿੱਚ, ਦੇਸ਼ ਪਹਿਲੀ ਵਾਰ ਗ਼ੁਲਾਮੀ ਦੀ ਮਾਨਸਿਕਤਾ ਤੋਂ ਬਾਹਰ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਲਾਲ ਕਿਲੇ ਦੀ ਫ਼ਸੀਲ ਤੋਂ ਪੰਚ ਪ੍ਰਣਾਂ ਦਾ ਸੰਕਲਪ ਲਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਸ਼ਾਨਦਾਰ(ਭਵਯ) ਕਾਸ਼ੀ ਵਿਸ਼ਵਨਾਥ ਧਾਮ, ਕੇਦਾਰ ਨਾਥ ਧਾਮ, ਸ਼੍ਰੀ ਰਾਮ ਮੰਦਿਰ ਦੀ ਆਗਾਮੀ ਤਿਥੀ ਦਾ ਜ਼ਿਕਰ ਕਰਦੇ ਹੋਏ ਕਿਹਾ, “ਵਿਕਾਸ ਦੇ ਇਸ ਦੌਰ ਵਿੱਚ ਮਥੁਰਾ ਅਤੇ ਬ੍ਰਜ ਪਿੱਛੇ ਨਹੀਂ ਰਹਿਣਗੇ। ਉਨ੍ਹਾਂ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਬ੍ਰਜ ਦੇ ਵਿਕਾਸ ਦੇ ਲਈ ‘ਉੱਤਰ ਪ੍ਰਦੇਸ਼ ਬ੍ਰਜ ਤੀਰਥ ਵਿਕਾਸ ਪਰਿਸ਼ਦ’ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ, “ਇਹ ਪਰਿਸ਼ਦ ਸ਼ਰਧਾਲੂਆਂ ਦੀ ਸੁਵਿਧਾ ਅਤੇ ਤੀਰਥਯਾਤਰਾ ਦੇ ਵਿਕਾਸ ਦੇ ਲਈ ਕਾਫੀ ਕੰਮ ਕਰ ਰਹੀ ਹੈ।”
ਸ਼੍ਰੀ ਮੋਦੀ ਨੇ ਦੁਹਰਾਇਆ ਕਿ ਪੂਰਾ ਖੇਤਰ ਕਾਨਹਾ ਦੀਆਂ 'ਲੀਲਾਵਾਂ' (‘leelas’ of Kanha) ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਮਥੁਰਾ, ਵ੍ਰਿੰਦਾਵਨ, ਭਰਤਪੁਰ, ਕਰੌਲੀ, ਆਗਰਾ, ਫਿਰੋਜ਼ਾਬਾਦ, ਕਾਸਗੰਜ, ਪਲਵਲ, ਬੱਲਭਗੜ੍ਹ ਜਿਹੇ ਖੇਤਰਾਂ ਦੀ ਉਦਾਹਰਣ ਦਿੱਤੀ, ਜੋ ਕਿ ਵਿਭਿੰਨ ਰਾਜਾਂ ਵਿੱਚ ਸਥਿਤ ਹਨ। ਉਨ੍ਹਾਂ ਨੇ ਦੱਸਿਆ ਕਿ ਭਾਰਤ ਸਰਕਾਰ ਵਿਭਿੰਨ ਰਾਜ ਸਰਕਾਰਾਂ ਦੇ ਨਾਲ ਮਿਲ ਕੇ ਇਸ ਪੂਰੇ ਖੇਤਰ ਨੂੰ ਵਿਕਸਿਤ ਕਰਨ ਦਾ ਪ੍ਰਯਾਸ ਕਰ ਰਹੀ ਹੈ।
ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਬ੍ਰਜ ਖੇਤਰ ਅਤੇ ਦੇਸ਼ ਵਿੱਚ ਹੋ ਰਹੇ ਬਦਲਾਅ ਅਤੇ ਘਟਨਾਕ੍ਰਮ ਸਿਰਫ਼ ਪ੍ਰਣਾਲੀ ਵਿੱਚ ਬਦਲਾਅ ਨਹੀਂ ਹਨ, ਬਲਕਿ ਰਾਸ਼ਟਰ ਦੀ ਪੁਨਰਜਾਗ੍ਰਿਤ ਚੇਤਨਾ ਦੇ ਬਦਲਦੇ ਸਰੂਪ ਦਾ ਪ੍ਰਤੀਕ ਹੈ। “ਮਹਾਭਾਰਤ ਇਸ ਗੱਲ ਦਾ ਪ੍ਰਮਾਣ ਹੈ ਕਿ, ਜਿੱਥੇ ਭੀ ਭਾਰਤ ਦਾ ਪੁਨਰਜਨਮ ਹੁੰਦਾ ਹੈ, ਉਸ ਦੇ ਪਿੱਛੇ ਨਿਸ਼ਚਿਤ ਰੂਪ ਨਾਲ ਸ਼੍ਰੀ ਕ੍ਰਿਸ਼ਨ ਦਾ ਅਸ਼ੀਰਵਾਦ ਹੁੰਦਾ ਹੈ।” ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਦੇਸ਼ ਆਪਣੇ ਸੰਕਲਪਾਂ ਨੂੰ ਪੂਰਾ ਕਰੇਗਾ ਅਤੇ ਇੱਕ ਵਿਕਸਿਤ ਭਾਰਤ (Viksit Bharat) ਦਾ ਨਿਰਮਾਣ ਕਰੇਗਾ।
ਇਸ ਅਵਸਰ ‘ਤੇ ਉੱਤਰ ਪ੍ਰਦੇਸ ਦੇ ਰਾਜਪਾਲ, ਸ਼੍ਰੀਮਤੀ ਆਨੰਦੀਬੇਨ ਪਟੇਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਯੋਗੀ ਆਦਿੱਤਿਆਨਾਥ, ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ, ਸ਼੍ਰੀ ਕੇਸ਼ਵ ਪ੍ਰਸਾਦ ਮੌਰਯ ਅਤੇ ਸ਼੍ਰੀ ਬ੍ਰਜੇਸ਼ ਪਾਠਕ, ਮਥੁਰਾ ਦੇ ਸਾਂਸਦ, ਸ਼੍ਰੀਮਤੀ ਹੇਮਾ ਮਾਲਿਨੀ ਅਤੇ ਹੋਰ ਉੱਘੇ ਵਿਅਕਤੀ ਉਪਸਥਿਤ ਸਨ।
************
ਡੀਐੱਸ/ਟੀਐੱਸ
(Release ID: 1979683)
Visitor Counter : 109
Read this release in:
Kannada
,
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Malayalam