ਸੂਚਨਾ ਤੇ ਪ੍ਰਸਾਰਣ ਮੰਤਰਾਲਾ

54ਵੇਂ ਆਈਐੱਫਐੱਫਆਈ ਦੀ ਅੱਧੀ ਯਾਤਰਾ ਪੂਰੀ ਹੋਣ ਵਾਲੀ ਹੈ: ਕੱਲ੍ਹ ਮਿਡਫੇਸਟ ਫਿਲਮ ਦੇ ਰੂਪ ਵਿੱਚ ਤੁਰਕੀ ਦੀ ਫਿਲਮ “ਅਬਾਉਟ ਡ੍ਰਾਈ ਗ੍ਰਾਸ” ਦਿਖਾਈ ਜਾਵੇਗੀ

Posted On: 23 NOV 2023 12:52PM by PIB Chandigarh

 ਕੱਲ੍ਹ 54ਵੇਂ ਭਾਰਤੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ ਅੱਧੀ ਯਾਤਰਾ ਪੂਰੀ ਹੋਣ ‘ਤੇ ਮਿਡਫੇਸਟ ਦੇ ਰੂਪ ਵਿੱਚ ਤੁਰਕੀ ਸਿਨੇਮਾ ਦੀ ਬਿਹਤਰੀਨ ਕ੍ਰਤੀ ਅਤੇ ਨੂਰੀ ਬਿਲਗੇ ਸੀਲਨ ਦੀ ਨਿਰਦੇਸ਼ਿਤ ਫਿਲਮ ਅਬਾਉਟ ਡ੍ਰਾਈ ਗ੍ਰਾਸ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਆਪਣੀ ਰੋਮਾਂਚਕ ਕਹਾਣੀ ਅਤੇ ਅਸਧਾਰਣ ਪ੍ਰਦਰਸ਼ਨ ਲਈ ਮਸ਼ਹੂਰ ਇਸ ਫਿਲਮ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸ਼ੰਸਾ ਮਿਲੀ ਹੈ। ਇਸ ਦੀ ਨਵੀਨਤਮ ਪ੍ਰਸ਼ੰਸਾ ਕਾਨ ਫਿਲਮ ਫੈਸਟੀਵਲ 2023 ਵਿੱਚ ਸਰਬਸ਼੍ਰੇਸ਼ਠ ਅਭਿਨੇਤਰੀ ਦਾ ਪੁਰਸਕਾਰ ਹੈ।

 

ਅਬਾਉਟ ਡ੍ਰਾਈ ਗ੍ਰਾਸ ਫਿਲਮ ਕਾਨ ਫਿਲਮ ਫੈਸਟੀਵਲ 2023, ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ 2023, ਕਾਰਲੋਵੀ ਵੈਰੀ ਇੰਟਰਨੈਸ਼ਨਲ ਫਿਲਮ ਫੈਸਟੀਵਲ 2023, ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ 2023 ਅਤੇ ਸਾਓ ਪਾਓਲੋ ਇੰਟਰਨੈਸ਼ਨਲ ਫਿਲਮ ਫੈਸਟੀਵਲ 2023 ਸਹਿਤ ਦੁਨੀਆ ਭਰ ਦੇ ਪ੍ਰਤਿਸ਼ਠਿਤ ਫਿਲਮ ਸਮਾਰੋਹਾਂ ਵਿੱਚ ਪਹਿਲਾਂ ਹੀ ਆਪਣੀ ਛਾਪ ਛੱਡ ਚੁੱਕੀ ਹੈ। ਇਸ ਦੀ ਸਨਮੋਹਕ ਕਹਾਣੀ ਆਲਮੀ ਦਰਸ਼ਕਾਂ ਨੂੰ ਕਾਫੀ ਪਸੰਦ ਆਈ, ਜਿਸ ਨਾਲ ਇਹ ਸਿਨੇਮਾਈ ਪਰਿਦ੍ਰਿਸ਼ ਵਿੱਚ ਇੱਕ ਅਸਧਾਰਣ ਫਿਲਮ ਬਣ ਗਈ ਹੈ।

ਫਿਲਮ ਅਬਾਉਟ ਡ੍ਰਾਈ ਗ੍ਰਾਸ ਕੱਲ੍ਹ (24.11.2023) ਸ਼ਾਮ 5:30 ਵਜੇ ਪਣਜੀ ਵਿੱਚ ਆਈਨੌਕਸ ਸਕ੍ਰੀਨ -1 ਵਿੱਚ ਦਿਖਾਈ ਜਾਵੇਗੀ। ਸਕ੍ਰੀਨਿੰਗ ਦੇ ਦੌਰਾਨ ਫਿਲਮ ਦੇ ਕਲਾਕਾਰਾਂ ਅਤੇ ਇਸ ਵਿੱਚ ਯੋਗਦਾਨ ਦੇਣ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਫਿਲਮ ਦੀ ਕਥਾ ਦੀ ਇੱਕ ਝਲਕ

ਇਹ ਫਿਲਮ ਇੱਕ ਯੁਵਾ ਸਿੱਖਿਅਕ ਦੀ ਆਪਣੀ ਜ਼ੂਰਰੀ ਡਿਊਟੀ ਪੂਰੀ ਕਰਨ ਦੇ ਬਾਅਦ ਛੋਟੇ ਜਿਹੇ ਪਿੰਡ ਦੀ ਸੀਮਾ ਤੋਂ ਭੱਜਣ ਦੀਆਂ ਆਕਾਂਖਿਆਵਾਂ ਦੇ ਇਰਦ-ਗਿਰਦ ਘੁੰਮਦੀ ਹੈ। ਨਿਰਾਸ਼ਾਜਨਕ ਜੀਵਨ ਦਾ ਸਾਹਮਣਾ ਕਰਦੇ ਹੋਏ ਫਿਲਮ ਦੇ ਨਾਇਕ ਦੀ ਸੋਚ ਇੱਕ ਅਪ੍ਰਤੱਖ ਮੋੜ ਲੈਂਦੀ ਹੈ ਜਿਸ ਵਿੱਚ ਉਸ ਦਾ ਸਹਿਯੋਗੀ ਨੁਰੇ ਮਦਦ ਕਰਦਾ ਹੈ।

 

 

ਨਿਰਦੇਸ਼ਕ ਨੂਰੀ ਬਿਲਗੇ ਸੀਲਨ

1959 ਵਿੱਚ ਇਸਤਾਂਬੁਲ ਵਿੱਚ ਪੈਦਾ ਹੋਏ ਨੂਰੀ ਬਿਲਗੇ ਸੀਲਨ ਨੇ ਖੁਦ ਨੂੰ ਫਿਲਮ ਨਿਰਮਾਣ ਵਿੱਚ ਇੱਕ ਪ੍ਰਮੁੱਖ ਹਸਤੀ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ। ਉਨ੍ਹਾਂ ਦੀ ਫਿਲਮੀ ਯਾਤਰਾ 1995 ਵਿੱਚ ਫੈਸਟੀਵਲ ਡੇਅ ਕਾਨਸ ਵਿੱਚ ਮੁਕਾਬਲਾ ਕਰਨ ਵਾਲੀ ਲਘੂ ਫਿਲਮ ਕੋਜ਼ਾ ਤੋਂ ਸ਼ੁਰੂ ਹੋਈ। ਉਨ੍ਹਾਂ ਦੀਆਂ ਜ਼ਿਕਰਯੋਗ ਉਪਲਬਧੀਆਂ ਵਿੱਚ 1998 ਵਿੱਚ ਕਸਾਬਾ ਲਈ ਬਰਲਿਨ ਫਿਲਮ ਫੈਸਟੀਵਲ ਵਿੱਚ ਕੈਲੀਗਰੀ ਪੁਰਸਕਾਰ ਅਤੇ 2003 ਵਿੱਚ ਉਜ਼ਕ (ਡਿਸਟੈਂਟ) ਲਈ ਕਾਨ ਵਿੱਚ ਗ੍ਰਾਂਡ ਪ੍ਰਿਕਸ ਅਤੇ ਸਰਬਸ਼੍ਰੇਸ਼ਠ ਅਭਿਨੇਤਾ ਦਾ ਪੁਰਸਕਾਰ ਸ਼ਾਮਲ ਹੈ।

 

ਉਨ੍ਹਾਂ ਦੀ ਫਿਲਮ ਵਿੰਟਰ ਸਲੀਪ ਨੇ 2014 ਵਿੱਚ 67ਵੇਂ ਕਾਨ ਫਿਲਮ ਫੈਸਟੀਵਲ ਵਿੱਚ ਪਾਲਮੇ ਡੀ’ਔਰ  ਜਿੱਤਿਆ। ਅਬਾਉਟ ਡ੍ਰਾਈ ਗ੍ਰਾਸ ਸਹਿਤ ਸੀਲਨ ਦੀਆਂ ਛੇ ਫਿਲਮਾਂ ਨੂੰ ਸਰਬਸ਼੍ਰੇਸ਼ਠ ਅੰਤਰਰਾਸ਼ਟਰੀ ਫੀਚਰ ਫਿਲਮ ਦੇ ਅਕਾਦਮੀ ਪੁਰਸਕਾਰ ਲਈ ਤੁਰਕੀ ਦੀ ਐਂਟਰੀ ਦੇ ਰੂਪ ਪੇਸ਼ ਕੀਤਾ ਗਿਆ ਸੀ।

ਵਧੇਰੇ ਜਾਣਕਰੀ ਲਈ https://iffigoa.org/best-of-iffi-midfest-film-2023/en ‘ਤੇ ਕਲਿੱਕ ਕਰੋ:

************

ਪੀਆਈਬੀ ਟੀਮ ਇੱਫੀ । ਨਦੀਮ/ਬਿਬਿਨ/ਦਰਸ਼ਨਾ | IFFI 54 - 036



(Release ID: 1979139) Visitor Counter : 83