ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav
iffi banner

54ਵੇਂ ਇੱਫੀ ਵਿੱਚ ਮਣੀਪੁਰੀ ਫਿਲਮ ਐਂਡਰੋ ਡ੍ਰੀਮਸ ਨਾਲ ਭਾਰਤੀ ਪੈਨੋਰਮਾ ਨੌਨ-ਫੀਚਰ ਫਿਲਮ ਸੈਕਸ਼ਨ ਦੀ ਸ਼ੁਰੂਆਤ


ਇਸ ਕਹਾਣੀ ਦਾ ਪ੍ਰਤਿਨਿਧਤਵ ਕਰਕੇ ਪ੍ਰਸੰਨ ਅਤੇ ਸਨਮਾਨਿਤ ਮਹਿਸੂਸ ਕਰ ਰਹੀ ਹਾਂ: ਲਾਇਬੀ ਫਾਨਜੌਬਾਮ

ਐਂਡਰੋ ਡ੍ਰੀਮਸ ਮਣੀਪੁਰ ਦੇ ਉਨ੍ਹਾਂ ਲੋਕਾਂ ਦੀ ਕਹਾਣੀ ਬਿਆਨ ਕਰਦੀ ਹੈ, ਜਿਨ੍ਹਾਂ ਨੂੰ ਸੁਣਿਆ ਨਹੀਂ ਗਿਆ ਹੈ ਅਤੇ ਹੋਰ ਮੀਡੀਆ ਵਿੱਚ ਦਰਸਾਇਆ ਨਹੀਂ ਗਿਆ ਹੈ: ਨਿਰਦੇਸ਼ਕ ਮੀਨਾ ਲੋਂਗਜਾਮ

60 ਵਰ੍ਹਿਆਂ ਦੀ ਸੁਸ਼੍ਰੀ ਲਾਇਬੀ ਫਾਨਜੌਬਾਮ ਉੱਤਰ ਪੂਰਬ ਰਾਜ ਮਣੀਪੁਰ ਦੇ ਦੂਰ-ਦੁਰਾਡੇ ਦੇ ਪਿੰਡ ਐਂਡਰੋ ਵਿੱਚ ਦਸਤਕਾਰੀ ਅਤੇ ਬੁਣਾਈ ਦੀ ਦੁਕਾਨ ਚਲਾਉਂਦੀ ਹੈ। ਵੈਸੇ ਤਾਂ ਇਹ ਬਿਲਕੁਲ ਸਧਾਰਣ  ਕਹਾਣੀ ਲਗਦੀ ਹੈ, ਲੇਕਿਨ ਸੁਸ਼੍ਰੀ ਲਾਇਬੀ ਫਾਨਜੌਬਾਮ ਕੋਈ ਸਧਾਰਣ ਮਹਿਲਾ ਨਹੀਂ ਹਨ। ਉਹ ਆਪਣੇ ਪ੍ਰਾਚੀਨ ਪਿੰਡ ਵਿੱਚ ਫਸੇ ਹੋਏ ਪਿਤਾਪੁਰਖ, ਆਰਥਿਕ ਕਠਿਨਾਈਆਂ ਅਤੇ ਕੱਟੜਪੰਥੀ ਦੇ ਵਿਰੁੱਧ ਲੜਦੇ ਹੋਏ ਇੱਕ ਆਲ-ਫੀਮੇਲ ਫੁੱਟਬਾਲ ਕਲੱਬ ਚਲਾਉਂਦੇ ਹਨ। 

 

ਇੱਕ ਛੋਟੇ ਜਿਹੇ ਅਖਬਾਰ ਵਿੱਚ ਪ੍ਰਕਾਸ਼ਿਤ ਲੇਖ ਵਿੱਚ ਉਨ੍ਹਾਂ ਦੀ ਅਨੋਖੀ ਕਹਾਣੀ ਨੇ ਰਾਸ਼ਟਰੀ ਪੁਰਸਕਾਰ ਵਿਜੇਤਾ ਡਾਇਰੈਕਟਰ ਸੁਸ਼੍ਰੀ ਮੀਨਾ ਲੋਂਗਜਾਮ ਦਾ ਧਿਆਨ ਖਿੱਚਿਆ। ਇਸੇ ਕਹਾਣੀ ਨੂੰ ਅੱਜ ਐਂਡਰੋ ਡ੍ਰੀਮਸ ਦੇ ਤੌਰ ‘ਤੇ ਸਿਲਵਰ ਸਕ੍ਰੀਨ ‘ਤੇ ਲਿਆਂਦਾ ਗਿਆ ਹੈ। ਇਹ ਡਾਕੂਮੈਂਟਰੀ ਇੱਕ ਉਤਸ਼ਾਹੀ ਬਜ਼ੁਰਗ ਮਹਿਲਾ ਲਾਇਬੀ ਅਤੇ ਤਿੰਨ ਦਹਾਕੇ ਪੁਰਾਣੇ ਲੜਕੀਆਂ ਦੇ ਫੁੱਟਬਾਲ ਕਲੱਬ ਐਂਡਰੋ ਮਹਿਲਾ ਮੰਡਲ ਐਸੋਸੀਏਸ਼ਨ ਫੁੱਟਬਾਲ ਕਲੱਬ (AMMA-FC) ਦੀ ਕਹਾਣੀ ਹੈ, ਜੋ ਉਸ ਕਲੱਬ ਦੀ ਹੋਣਹਾਰ ਯੁਵਾ ਫੁੱਟਬਾਲ ਖਿਡਾਰੀ ਨਿਰਮਲਾ ਦੇ ਨਾਲ ਆਪਣੀਆਂ ਚੁਣੌਤੀਆਂ ਅਤੇ ਸੰਘਰਸਾਂ ਨੂੰ ਦਰਸਾਉਂਦੀ ਹੈ। 

 

ਮਣੀਪੁਰੀ ਫਿਲਮ ਐਂਡਰੋ ਡ੍ਰੀਮਸ 63 ਮਿੰਟ ਦੀ ਸਿਨੇਮੈਟਿਕ ਦਾਸਤਾਂ ਹੈ, ਜਿਸ ਨਾਲ 54ਵੇਂ ਇੱਫੀ ਵਿੱਚ ਇੰਡੀਅਨ ਪੈਨੋਰਮਾ ਦੇ ਨੌਨ ਫੀਚਰ ਫਿਲਮ ਸੈਕਸ਼ਨ ਦੀ ਸ਼ੁਰੂਆਤ ਹੋਈ। ਇਸ ਅਵਾਂਟ-ਗਾਰਡਿਸਟ ਡਾਕੂਮੈਂਟਰੀ ਦੀ ਅਗਵਾਈ ਮਹਿਲਾ ਨਿਰਦੇਸ਼ਕ, ਨਿਰਮਾਤਾ ਅਤੇ ਕਲਾਕਾਰ ਦੀ ਟ੍ਰਿਨਿਟੀ ਦੁਆਰਾ ਕੀਤਾ ਗਿਆ ਹੈ। 

 

ਨਿਰਦੇਸ਼ਕ ਲੋਂਗਜਾਮ ਨੇ ਲਾਇਬੀ ਫਾਨਜੌਬਨ ਦੀ ਪ੍ਰੇਰਕ ਕਹਾਣੀ ਦੇ ਬਾਰੇ ਵਿਸਤਾਰ ਨਾਲ ਦੱਸਦੇ ਹੋਏ ਕਿਹਾ ਕਿ ਉਹ ਆਪਣੇ ਪਰਿਵਾਰ ਦੀ ਚੌਥੀ ਲੜਕੀ ਹੈ, ਜਿਸ ਦੀ ਅਕਸਰ ਪਰਿਵਾਰ ਦੁਆਰਾ ਅਣਦੇਖੀ ਕੀਤੀ ਗਈ। ਇਨ੍ਹਾਂ ਵਿਪਰੀਤ ਹਾਲਤਾਂ ਦੇ ਬਾਵਜੂਦ ਉਹ ਮੈਟ੍ਰਿਕ ਦੀ ਡਿਗਰੀ ਲੈ ਕੇ ਪ੍ਰਾਇਮਰੀ ਸਕੂਲ ਟੀਚਰ ਬਣਨ ਵਾਲੀ ਆਪਣੇ ਪਿੰਡ ਦੀ ਪਹਿਲੀ ਮਹਿਲਾ ਬਣੇ। ਉਨ੍ਹਾਂ ਨੇ ਆਪਣੇ ਪਿੰਡ ਵਿੱਚ ਦਸਤਕਾਰੀ ਅਤੇ ਬੁਣਾਈ ਦੀਆਂ ਦੁਕਾਨਾਂ ਸਥਾਪਿਤ ਕੀਤੀਆਂ।

ਫਿਲਮ ਦੀ ਨਾਇਕਾ ਲਾਇਬੀ ਫਾਨਜੌਬਾਮ ਨੇ ਇਸ ਡਾਕੂਮੈਂਟਰੀ ਦੇ ਨਿਰਮਾਣ ‘ਤੇ ਖੁਸ਼ੀ ਪ੍ਰਗਟ ਕੀਤੀ ਹੈ। ਇਹ ਫਿਲਮ ਉਨ੍ਹਾਂ ਦੀ ਵਾਸਤਵਿਕਤਾ ਅਤੇ ਸੰਘਰਸ਼ ਨੂੰ ਪੇਸ਼ ਕਰਦੀ ਹੈ, ਜਿਸ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਕੇ ਉਹ ਸਨਮਾਨਿਤ ਮਹਿਸੂਸ ਕਰ ਰਹੇ ਹਨ।

 

ਗੋਆ ਵਿੱਚ 54ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ ਵਿੱਚ ਪੀਆਈਬੀ ਦੁਆਰਾ ਆਯੋਜਿਤ ਮੀਡੀਆ ਇੰਟਰੈਕਸ਼ਨ ਵਿੱਚ ਲੋਂਗਜਾਮ ਨੇ ਕਿਹਾ, “ਇਹ ਸਾਡੇ ਲੋਕਾਂ ਦੀ ਕਹਾਣੀ ਹੈ, ਜਿਨ੍ਹਾਂ ਨੂੰ ਸੁਣਿਆ ਨਹੀਂ ਗਿਆ ਹੈ ਅਤੇ ਹੋਰ ਮੀਡੀਆ ਵਿੱਚ ਦਰਸਾਇਆ ਨਹੀਂ ਗਿਆ ਹੈ।” ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ‘ਅਚਾਨਕ” ਨਿਰਦੇਸ਼ਨ ਦਾ ਇਹ ਕੰਮ ਮਣੀਪੁਰ ਦੇ ਲੋਕਾਂ ਦੇ ਜੀਵਨ ਨੂੰ ਦਿਖਾਉਣ ਦਾ ਇੱਕ ਪ੍ਰਯਾਸ ਹੈ ਜੋ ਮੁੱਖ ਮੀਡੀਆ ਤੋਂ ਦੂਰ ਰਹਿੰਦੇ ਹਨ। ਉਤਸ਼ਾਹ ਨਾਲ ਭਰਪੂਰ ਇਸ ਪ੍ਰੋਜੈਕਟ ਦੀ ਡਾਇਰੈਕਟਰ ਨੇ ਕਿਹਾ, “ਐਂਡਰੋ ਡ੍ਰੀਮਸ ਸਾਰੀਆਂ ਚੁਣੌਤੀਆਂ ਦੇ ਵਿਰੁੱਧ ਲੜਨ ਵਾਲੀ ਲਾਇਬੀ ਅਤੇ ਉਸ ਦੇ ਫੁੱਟਬਾਲ ਕਲੱਬ ਦੀਆਂ ਲੜਕੀਆਂ ਦੇ ਅਸਲ ਜੀਵਨ ਨੂੰ ਦਰਸਾਉਂਦੀ ਹੈ।”

 

ਡਾਕੂਮੈਂਟਰੀ ਫਿਲਮ ਨਿਰਮਾਣ ਦੀ ਸ਼ੈਲੀ ਬਾਰੇ ਚਰਚਾ ਕਰਦੇ ਹੋਏ, ਲੋਂਗਜਾਮ ਨੇ ਦੱਸਿਆ ਕਿ, "ਡਾਕੂਮੈਂਟਰੀ ਬਣਾਉਣ ਲਈ ਵਿਸ਼ੇ ਨਾਲ ਲੰਬੇ ਸਮੇਂ ਤੱਕ ਜੁੜਨ ਦੀ ਜ਼ਰੂਰਤ ਹੁੰਦੀ ਹੈ ਅਤੇ ਇਹ ਇੱਕ ਵਾਰ ਦਾ ਪ੍ਰੋਜੈਕਟ ਨਹੀਂ ਹੋ ਸਕਦਾ।" ਮੀਨਾ ਲੌਂਗਜਾਮ ਸੰਭਾਵਨਾਵਾਂ ਨਾਲ ਭਰਪੂਰ ਅਦਾਕਾਰਾ ਹਨ। ਉਹ ਆਪਣੀ ਇੱਕ ਹੋਰ ਫਿਲਮ "ਆਟੋ ਡਰਾਈਵਰ" ਲਈ ਰਾਸ਼ਟਰੀ ਪੁਰਸਕਾਰ ਜਿੱਤਣ ਵਾਲੀ ਪਹਿਲੀ ਮਣੀਪੁਰੀ ਮਹਿਲਾ ਹਨ।

ਐਂਡਰੋ ਡ੍ਰੀਮਸ ਦੇ ਕਾਰਜਕਾਰੀ ਨਿਰਮਾਤਾ ਜਾਨੀ ਵਿਸ਼ਵਨਾਥ ਨੇ ਅਜਿਹੀਆਂ ਫਿਲਮਾਂ ਦੀ ਫੰਡਿੰਗ ਲਈ ਆਪਣੀ ਪ੍ਰੇਰਣਾ ਦੇ ਸਬੰਧ ਵਿੱਚ ਕਿਹਾ, "ਮਹਿਲਾਵਾਂ ਸਮਾਜ ਦੀਆਂ "ਮੂਕ ਸਤੰਭ (silent pillars)" ਹੁੰਦੀਆਂ ਹਨ ਅਤੇ ਮੈਂ ਵੱਧ ਤੋਂ ਵੱਧ ਮਹਿਲਾਵਾਂ ਨੂੰ ਸਾਹਮਣੇ ਲਿਆਉਣਾ ਅਤੇ ਉਨ੍ਹਾਂ ਨੂੰ ਜ਼ਰੂਰੀ ਮੌਕੇ ਪ੍ਰਦਾਨ ਕਰਨਾ ਚਾਹੁੰਦਾ ਹਾਂ।" ਮੈਂ ਉਨ੍ਹਾਂ ਸ਼ਾਨਦਾਰ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨਾ, ਪ੍ਰੇਰਿਤ ਕਰਨਾ ਅਤੇ ਉਨ੍ਹਾਂ ਦੀ ਮਦਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਕੋਲ ਬੇਮਿਸਾਲ ਪ੍ਰਤਿਭਾ ਹੈ ਪਰ ਫੰਡਾਂ ਦੀ ਕਮੀ ਹੈ। 

ਫਿਲਮ ਪ੍ਰੇਮੀਆਂ ਨੂੰ ਸ਼ਾਨਦਾਰ ਸਿਨੇਮੈਟਿਕ ਅਨੁਭਵ ਪ੍ਰਦਾਨ ਕਰਨ ਵਾਲਾ ਇੱਫੀ ਦਾ ਇੰਡੀਅਨ ਪੈਨੋਰਮਾ ਸੈਕਸ਼ਨ ਕੱਲ੍ਹ ਫੀਚਰ ਫਿਲਮ ਸੈਕਸ਼ਨ ਵਿੱਚ ਮਲਿਆਲਮ ਫਿਲਮ ਅੱਟਮ ਅਤੇ ਨੌਨ-ਫੀਚਰ ਸੈਕਸ਼ਨ ਵਿੱਚ ਮਣੀਪੁਰੀ ਫਿਲਮ ਐਂਡਰੋ ਡ੍ਰੀਮਸ ਨਾਲ ਸ਼ੁਰੂ ਹੋਇਆ। ਇਸ ਸਾਲ 20 ਤੋਂ 28 ਨਵੰਬਰ, 2023 ਤੱਕ ਆਯੋਜਿਤ ਹੋਣ ਵਾਲੇ 54ਵੇਂ ਇੱਫੀ ਵਿੱਚ 25 ਫੀਚਰ ਫਿਲਮਾਂ ਅਤੇ 20 ਗ਼ੈਰ-ਫੀਚਰ ਫਿਲਮਾਂ ਪ੍ਰਦਰਸ਼ਿਤ ਕੀਤੀ ਜਾਣਗੀਆਂ।

 

ਇੰਡੀਅਨ ਫਿਲਮਾਂ ਦੇ ਨਾਲ-ਨਾਲ ਭਾਰਤ ਦੇ ਸਮ੍ਰਿੱਧ ਸੱਭਿਆਚਾਰ ਅਤੇ ਵਿਰਾਸਤ ਨੂੰ ਸਿਨੇਮੈਟਿਕ ਕਲਾ ਦੀ ਮਦਦ ਨਾਲ ਹੁਲਾਰਾ ਦੇਣ ਲਈ ਇੱਫੀ ਦੇ ਤਹਿਤ 1978 ਵਿੱਚ ਇੰਡੀਅਨ ਪੈਨੋਰਮਾ ਦੀ ਸ਼ੁਰੂਆਤ ਕੀਤੀ ਗਈ ਸੀ। ਆਪਣੀ ਸ਼ੁਰੂਆਤ ਦੇ ਬਾਅਦ ਤੋਂ ਹੀ ਭਾਰਤੀ ਪੈਨੋਰਮਾ ਸਾਲ ਦੀ ਸਰਬਸ਼੍ਰੇਸ਼ਠ ਇੰਡੀਅਨ ਫਿਲਮਾਂ ਨੂੰ ਪ੍ਰਦਰਸ਼ਿਤ ਕਰਨ ਲਈ ਪੂਰੀ ਤਰ੍ਹਾਂ ਸਮਰਪਿਤ ਰਿਹਾ ਹੈ। 

ਇੰਟਰੈਕਸ਼ਨ ਦੇਖਣ ਦੇ ਲਈ ਇੱਥੇ ਕਲਿੱਕ ਕਰੋ

 

* * *

ਪੀਆਈਬੀ ਟੀਮ ਇੱਫੀ/ਰਜਿਤ/ਰਿਤੂ/ਦਰਸ਼ਨਾ/ਇੱਫੀ 54-024

iffi reel

(Release ID: 1979138) Visitor Counter : 114