ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਮਿੱਥ ਬਨਾਮ ਤੱਥ
ਭਾਰਤ ਵਿੱਚ ਅਨੁਮਾਨਿਤ 11 ਲੱਖ ਬੱਚੇ 2022 ਵਿੱਚ ਖਸਰੇ ਦੀ ਵੈਕਸੀਨ ਦੀ ਪਹਿਲੀ ਖੁਰਾਕ ਤੋਂ ਵੰਚਿਤ ਹੋਣ ਦਾ ਦਾਅਵਾ ਕਰਨ ਵਾਲੀ ਮੀਡੀਆ ਰਿਪੋਰਟਾਂ ਗਲਤ ਜਾਣਕਾਰੀ ਅਤੇ ਗਲਤ ਹਨ
ਵਿੱਤ ਵਰ੍ਹੇ 2022-23 ਵਿੱਚ ਯੋਗ 2,63,84,580 ਬੱਚਿਆਂ ਵਿੱਚੋਂ ਕੁੱਲ 2,63,63,270 ਬੱਚਿਆਂ ਨੂੰ ਖਸਰੇ ਦੀ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ
ਕੇਂਦਰ ਸਰਕਾਰ ਦੁਆਰਾ ਰਾਜਾਂ ਦੇ ਸਹਿਯੋਗ ਨਾਲ ਸਾਰੇ ਬੱਚਿਆਂ ਨੂੰ ਖਸਰੇ ਦੀ ਵੈਕਸੀਨ ਦੀਆਂ ਸਾਰੀਆਂ ਖੁੰਝੀਆਂ/ਬਕਾਇਆ ਖੁਰਾਕਾਂ ਸੁਨਿਸ਼ਚਿਤ ਕਰਨ ਲਈ ਕਈ ਪਹਿਲਾਂ ਕੀਤੀਆਂ ਗਈਆਂ ਹਨ
प्रविष्टि तिथि:
18 NOV 2023 11:58AM by PIB Chandigarh
ਵਰਲਡ ਹੈਲਥ ਆਰਗੇਨਾਈਜ਼ੇਸ਼ਨ ਅਤੇ ਯੂਐੱਸ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ(ਸੀਡੀਸੀ) ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਕੁਝ ਮੀਡੀਆ ਰਿਪੋਰਟਾਂ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਭਾਰਤ ਵਿੱਚ ਅਨੁਮਾਨਿਤ 11 ਲੱਖ ਬੱਚੇ 2022 ਵਿੱਚ ਖਸਰੇ ਦੀ ਵੈਕਸੀਨ ਦੀ ਪਹਿਲੀ ਖੁਰਾਕ ਲੈਣ ਤੋਂ ਖੁੰਝ ਗਏ।
ਇਹ ਰਿਪੋਰਟਾਂ ਤੱਥਾਂ ‘ਤੇ ਅਧਾਰਿਤ ਨਹੀਂ ਹਨ ਅਤੇ ਸਹੀ ਸਥਿਤੀ ਨਹੀਂ ਦਰਸਾਉਂਦੀਆਂ ਹਨ। ਇਹ ਰਿਪੋਰਟਾਂ ਵਰਡਲ ਹੈਲਥ ਆਰਗੇਨਾਈਜ਼ੇਸ਼ਨ ਦੇ ਯੂਨੀਸੇਫ ਐਸਟੀਮੈਂਟਸ ਨੈਸ਼ਨਲ ਇਮਊਨਾਈਜ਼ੇਸ਼ਨ ਕਵਰੇਜ (ਡਬਲਿਊਯੂਈਐੱਨਆਈਸੀ) 2022 ਰਿਪੋਰਟ ਦੇ ਤਹਿਤ ਰਿਪੋਰਟ ਕੀਤੀ ਗਈ ਅਨੁਮਾਨਿਤ ਸੰਖਿਆ ‘ਤੇ ਅਧਾਰਿਤ ਹਨ,ਜੋ 1 ਜਨਵਰੀ 2022 ਤੋਂ 31 ਦਸੰਬਰ 2022 ਤੱਕ ਦੀ ਸਮਾਂ-ਅਵਧੀ ਨੂੰ ਕਵਰ ਕਰਦੀ ਹੈ।
ਹਾਲਾਂਕਿ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਿਹਤ ਪ੍ਰਬੰਧਨ ਸੂਚਨਾ ਪ੍ਰਣਾਲੀ (ਐੱਚਐੱਮਆਈਐੱਸ) ਦੇ ਅਨੁਸਾਰ, ਯੋਗ 2,63,84,580 ਬੱਚਿਆਂ ਵਿੱਚੋਂ ਕੁੱਲ 2,63,63,270 ਬੱਚਿਆਂ ਨੂੰ ਵਿੱਤ ਵਰ੍ਹੇ 2022-23 ਵਿੱਚ ਖਸਰੇ ਦੀ ਵੈਕਸੀਨ (ਐੱਮਸੀਵੀ) ਦੀ ਪਹਿਲੀ ਖੁਰਾਕ ਮਿਲੀ (ਅਪ੍ਰੈਲ 2022 ਤੋਂ ਮਾਰਚ 2023) ਅਤੇ 2022-23 ਵਿੱਚ ਸਿਰਫ਼ 21,310 ਬੱਚੇ ਖਸਰੇ ਦੀ ਵੈਕਸੀਨ (ਐੱਮਸੀਵੀ) ਦੀ ਪਹਿਲੀ ਖੁਰਾਕ ਤੋਂ ਵੰਚਿਤ ਹੋਏ।
ਇਸ ਤੋਂ ਇਲਾਵਾ, ਭਾਰਤ ਸਰਕਾਰ ਦੁਆਰਾ ਰਾਜਾਂ ਦੇ ਸਹਿਯੋਗ ਨਾਲ ਕਈ ਪਹਿਲਾਂ ਕੀਤੀਆਂ ਗਈਆਂ ਹਨ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਸਾਰੇ ਬੱਚਿਆਂ ਨੂੰ,ਚਾਹੇ ਵੈਕਸੀਨ ਨਾ ਲੱਗੀ ਹੋਵੇ ਜਾਂ ਅੰਸ਼ਕ ਤੌਰ ‘ਤੇ ਵੈਕਸੀਨ ਲਗਾਈ ਗਈ ਹੋਵੇ,ਖਸਰੇ ਦੀ ਵੈਕਸੀਨ (ਐੱਮਸੀਵੀ) ਦੀਆਂ ਸਾਰੀਆਂ ਖੁੰਝੀਆਂ/ਬਕਾਇਆ ਖੁਰਾਕਾਂ ਮਿਲਣ:
-
ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼ (ਆਈਐੱਮਆਈ) 3.0 ਅਤੇ 4.0 ਨੂੰ 2021 ਅਤੇ 2022 ਵਿੱਚ ਸਾਰੇ ਵੈਕਸੀਨਾਂ ਤੋਂ ਵੰਚਿਤ/ਅੰਸ਼ਕ ਟੀਕਾਕਰਣ ਵਾਲੇ ਬੱਚਿਆਂ ਨੂੰ ਵੈਕਸੀਨਾਂ ਦੀ ਖੁੰਝੀ/ਬਕਾਇਆ ਖੁਰਾਕ ਦੇ ਨਾਲ ਟੀਕਾਕਰਣ ਕਰਨ ਲਈ ਚਲਾਇਆ ਗਿਆ ਸੀ। ਇਸ ਤੋਂ ਇਲਾਵਾ, 5 ਵਰ੍ਹੇ ਦੀ ਉਮਰ ਤੱਕ ਦੇ ਬੱਚਿਆਂ ਵਿੱਚ ਐੱਮਆਰ ਵੈਕਸੀਨ ਦੇ ਕਵਰੇਜ ਨੂੰ ਵਧਾਉਣ ਦੇ ਲਈ ਵਿਸ਼ੇਸ਼ ਧਿਆਨ ਦਿੰਦੇ ਹੋਏ 2023 ਵਿੱਚ ਆਈਐੱਮਆਈ 5.0 ਸੰਚਾਲਿਤ ਕੀਤਾ ਗਿਆ ਸੀ।
∙ ਕਈ ਰਾਜਾਂ ਨੇ ਪੂਰਕ ਟੀਕਾਕਰਣ ਗਤੀਵਿਧੀਆਂ ਅਤੇ ਪ੍ਰਕੋਪ ਪ੍ਰਤੀਕਿਰਿਆ ਟੀਕਾਕਰਣ ਚਲਾਇਆ ਹੈ, ਜਿਸ ਵਿੱਚ ਕੁੱਲ 30 ਮਿਲੀਅਨ ਬੱਚਿਆਂ ਨੂੰ ਐੱਮਆਰ ਵੈਕਸੀਨ ਦੀ ਵਾਧੂ ਖੁਰਾਕ ਦੀ ਵੈਕਸੀਨ ਲਗਾਈ ਗਈ ਹੈ।
∙ ਨਵੰਬਰ 2022 ਵਿੱਚ ਪ੍ਰਕੋਪ ਪ੍ਰਤਿਕਿਰਿਆ ਟੀਕਾਕਰਣ ‘ਤੇ ਇੱਕ ਵਿਸ਼ੇਸ਼ ਸਲਾਹ ਸਾਂਝੀ ਕੀਤੀ ਗਈ ਸੀ ਜਿਸ ਵਿੱਚ ਸਪਸ਼ਟ ਤੌਰ ‘ਤੇ ਕਿਹਾ ਗਿਆ ਸੀ ਕਿ ਐੱਮਆਰਸੀਵੀ ਦੀ ਇੱਕ ਖੁਰਾਕ 6 ਮਹੀਨੇ ਤੋਂ 9 ਮਹੀਨੇ ਤੋਂ ਘੱਟ ਉਮਰ ਦੇ ਸਾਰੇ ਬੱਚਿਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ, ਜਿੱਥੇ 9 ਮਹੀਨੇ ਤੋਂ ਘੱਟ ਉਮਰ ਵਿੱਚ ਖਸਰੇ ਦੇ ਕੁੱਲ ਮਾਮਲੇ 10 ਪ੍ਰਤੀਸ਼ਤ ਤੋਂ ਅਧਿਕ ਹਨ, ਤਾਕਿ ਕੋਈ ਵੀ ਬੱਚਾ ਵੈਕਸੀਨ ਤੋਂ ਵੰਚਿਤ ਨਾ ਰਹੇ।
-
ਨਾਨ-ਮੀਜ਼ਲਜ਼ ਨਾਲ-ਰੂਬੈਲਾ (ਐੱਨਐੱਮਐੱਨਆਰ) ਦੇ ਮਾਮਲੇ ਵਿੱਚ ਰੱਦ ਕਰਨ ਦੀ ਦਰ 5.8 ਪ੍ਰਤੀਸ਼ਤ ਤੋਂ ਅਧਿਕ ਹੈ, ਜੋ ਚਾਲੂ ਵਿੱਤੀ ਵਰ੍ਹੇ ਦੇ ਲਈ ਦੇਸ਼ ਵਿੱਚ ਹੁਣ ਤੱਕ ਹਾਸਲ ਕੀਤੀ ਗਈ ਉੱਚਤਮ ਦਰ ਹੈ, ਜੋ ਇੱਕ ਮਜ਼ਬੂਤ ਨਿਗਰਾਨੀ ਪ੍ਰਣਾਲੀ ਦਾ ਸੰਕੇਤ ਦਿੰਦੀ ਹੈ।
ਯੂਨੀਵਰਸਲ ਇਮਿਊਨਾਈਜ਼ੇਸਨ ਪ੍ਰੋਗਰਾਮ ਦੇ ਤਹਿਤ ਦੇਸ਼ ਦੇ ਹਰ ਇੱਕ ਬੱਚੇ ਨੂੰ ਵੈਕਸੀਨ ਲਗਾਏ ਜਾਣਾ ਸੁਨਿਸ਼ਚਿਤ ਕਰਨ ਦੀ ਭਾਰਤ ਦੀ ਦ੍ਰਿੜ੍ਹ ਪ੍ਰਤੀਬੱਧਤਾ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਮਿਲੀ ਹੈ। ਖੇਤਰੀ ਖਸਰਾ ਅਤੇ ਰੂਬੇਲਾ ਪ੍ਰੋਗਰਾਮ ਵਿੱਚ ਭਾਰਤ ਦੀ ਮਿਸਾਲੀ ਅਗਵਾਈ ਅਤੇ ਪ੍ਰੇਰਣਾ ਨੂੰ ਅਮਰੀਕੀ ਰੈੱਡ ਕਰਾਸ, ਬੀਐੱਮਜੀਐੱਫ,ਜੀਏਵੀਆਈ, ਯੂਐੱਸ ਸੀਡੀਸੀ, ਯੂਨੀਸੈਫ ਅਤੇ ਡਬਲਿਊਐੱਚਓ ਸਹਿਤ ਮਲਟੀ-ਏਜੰਸੀ ਯੋਜਨਾ ਕਮੇਟੀ ਦੇ ਖਸਰਾ ਅਤੇ ਰੂਬੇਲਾ ਪਾਰਟਨਰਸ਼ਿਪ ਦੁਆਰਾ ਬਹੁਤ ਸ਼ਲਾਘਾ ਅਤੇ ਮਾਨਤਾ ਦਿੱਤੀ ਗਈ ਹੈ। ਖਸਰਾ ਅਤੇ ਰੂਬੇਲਾ ਪਾਰਟਨਰਸ਼ਿਪ ਚੈਂਪੀਅਨ ਐਵਾਰਡ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਮਾਰਚ 2024 ਵਿੱਚ ਵਾਸ਼ਿੰਗਟਨ ਡੀਸੀ ਵਿੱਚ ਪ੍ਰਦਾਨ ਕੀਤਾ ਜਾਵੇਗਾ।
****
ਐੱਮਵੀ
(रिलीज़ आईडी: 1978140)
आगंतुक पटल : 124