ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਖੁੱਲ੍ਹਾ ਬਾਜ਼ਾਰ ਵਿਕਰੀ ਯੋਜਨਾ (ਘਰੇਲੂ) ਤਹਿਤ 21ਵੀਂ ਈ-ਨਿਲਾਮੀ ਦੌਰਾਨ 2334 ਬੋਲੀਕਾਰਾਂ ਨੇ 2.84 ਐੱਲਐੱਮਟੀ ਕਣਕ ਅਤੇ 5830 ਮੀਟਰਕ ਟਨ ਚੌਲ ਖਰੀਦੇ

Posted On: 16 NOV 2023 1:29PM by PIB Chandigarh

ਚੌਲ, ਕਣਕ ਅਤੇ ਆਟੇ ਦੀਆਂ ਪ੍ਰਚੂਨ ਕੀਮਤਾਂ ਨੂੰ ਕੰਟਰੋਲ ਕਰਨ ਲਈ ਬਜ਼ਾਰ ਵਿੱਚ ਦਖ਼ਲ ਦੇਣ ਲਈ ਭਾਰਤ ਸਰਕਾਰ ਦੀ ਪਹਿਲਕਦਮੀ ਦੇ ਤਹਿਤ ਕਣਕ ਅਤੇ ਚੌਲ ਦੋਵਾਂ ਦੀ ਹਫ਼ਤਾਵਾਰੀ ਈ-ਨਿਲਾਮੀ ਕੀਤੀ ਜਾਂਦੀ ਹੈ। 21ਵੀਂ ਈ-ਨਿਲਾਮੀ 15.11.2023 ਨੂੰ ਹੋਈ, ਜਿਸ ਵਿੱਚ ਖੁੱਲ੍ਹਾ ਬਾਜ਼ਾਰ ਵਿਕਰੀ ਸਕੀਮ (ਘਰੇਲੂ) ਤਹਿਤ 3 ਐੱਲਐੱਮਟੀ  ਕਣਕ ਅਤੇ 1.79 ਐੱਲਐੱਮਟੀ ਚੌਲਾਂ ਦੀ ਪੇਸ਼ਕਸ਼ ਕੀਤੀ ਗਈ ਅਤੇ 2.84 ਐੱਲਐੱਮਟੀ ਕਣਕ ਦੇ ਨਾਲ 5830 ਮੀਟਰਕ ਟਨ ਚੌਲ 2334 ਬੋਲੀਕਾਰਾਂ ਨੂੰ ਵੇਚੇ ਗਏ।

ਐੱਫਏਕਿਯੂ ਕਣਕ ਲਈ ਵਜ਼ਨ ਔਸਤ ਵਿੱਕਰੀ ਮੁੱਲ ਸਰਬ ਭਾਰਤੀ ਰਾਖਵੇਂ ਮੁੱਲ 2150 ਰੁਪਏ ਪ੍ਰਤੀ ਕੁਇੰਟਲ ਦੇ ਮੁਕਾਬਲੇ 2246.86 ਰੁਪਏ ਪ੍ਰਤੀ ਕੁਇੰਟਲ ਸੀ, ਜਦਕਿ ਯੂਆਰਐੱਸ ਕਣਕ ਦਾ ਵਜ਼ਨ ਔਸਤ ਵਿਕਰੀ ਮੁੱਲ ਕਣਕ ਦੇ ਰਾਖਵੇਂ ਮੁੱਲ 2125 ਰੁਪਏ ਪ੍ਰਤੀ ਕੁਇੰਟਲ ਦੇ ਮੁਕਾਬਲੇ 2232.35 ਰੁਪਏ ਪ੍ਰਤੀ ਕੁਇੰਟਲ ਸੀ। 

ਉਪਰੋਕਤ ਤੋਂ ਬਿਨਾਂ ਓਐੱਮਐੱਸਐੱਸ (ਡੀ) ਦੇ ਤਹਿਤ ਕੇਂਦਰੀ ਭੰਡਾਰ/ਐੱਨਸੀਸੀਐੱਫ/ਨੈਫ਼ੇਡ ਵਰਗੇ ਅਰਧ-ਸਰਕਾਰੀ ਅਤੇ ਸਹਿਕਾਰੀ ਸੰਗਠਨਾਂ ਨੂੰ 2.5 ਐੱਲਐੱਮਟੀ ਕਣਕ ਵੰਡੀ ਗਈ ਹੈ ਤਾਂ ਜੋ ਵੰਡੀ ਗਈ ਕਣਕ ਨੂੰ ਆਟੇ ਵਿਚ ਬਦਲਿਆ ਜਾ ਸਕੇ ਅਤੇ ਇਸਨੂੰ 'ਭਾਰਤ ਆਟਾ' ਬ੍ਰਾਂਡ ਦੇ ਤਹਿਤ 27.50 ਕਿੱਲੋਗ੍ਰਾਮ ਤੋਂ ਘੱਟ ਐੱਮਆਰਪੀ ਦੀ ਦਰ  ਤੇ ਲੋਕਾਂ ਨੂੰ ਵਿਕਰੀ ਲਈ ਪੇਸ਼ ਕੀਤਾ ਜਾ ਸਕੇ। ਮਿਤੀ 14.11.23 ਤਕ ਇਨ੍ਹਾਂ ਤਿੰਨਾਂ ਕੋਆਪ੍ਰੇਟਿਵ ਸੁਸਾਈਟੀਆਂ ਵੱਲੋਂ 15337 ਕੁਇੰਟਲ ਕਣਕ ਆਟੇ ਵਿੱਚ ਤਬਦੀਲ ਕਰਨ ਲਈ ਚੁੱਕੀ ਗਈ ਹੈ।         

ਵਪਾਰੀਆਂ ਨੂੰ ਓਐੱਮਐੱਸਐੱਸ (ਡੀ) ਦੇ ਤਹਿਤ ਕਣਕ ਦੀ ਵਿਕਰੀ ਦੇ ਘੇਰੇ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਸਟਾਕ ਦੀ ਜਮ੍ਹਾਖੋਰੀ ਤੋਂ ਬਚਣ ਲਈ 14.11.23 ਤੱਕ ਮੁਲਕ ਭਰ ਵਿੱਚ 1917 ਅਚਨਚੇਤ ਜਾਂਚਾਂ ਕੀਤੀਆਂ ਗਈਆਂ। 

***********

ਏਡੀ / ਐੱਨਐੱਸ 



(Release ID: 1977801) Visitor Counter : 51