ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਤੀਸਰੇ ਆਡਿਟ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਏ
Posted On:
16 NOV 2023 1:49PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਅੱਜ (16 ਨਵੰਬਰ, 2023) ਨਵੀਂ ਦਿੱਲੀ ਵਿੱਚ ਤੀਸਰੇ ਆਡਿਟ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਏ ਅਤੇ ਇਸ ਨੂੰ ਸੰਬੋਧਨ ਕੀਤਾ।
ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੇ ਕੰਪਟਰੋਲਰ ਐਂਡ ਆਡਿਟ ਜਨਰਲ ਆਵ੍ ਇੰਡੀਆ (ਸੀਐਂਡਏਜੀ) ਦੀ ਅਗਵਾਈ ਵਿੱਚ, ਸਰਕਾਰ ਦੀ ਆਡਿਟ ਕਮਿਊਨਿਟੀ ਨੇ ਇਮਾਨਦਾਰੀ, ਸ਼ਾਸਨ ਅਤੇ ਪ੍ਰਣਾਲੀ ਨਿਰਮਾਣ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੇ ਲੋਕ ਸਾਲ 2047 ਤੱਕ ਵਿਕਸਿਤ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧਣਾ ਚਾਹੁੰਦੇ ਹਨ। ਇਸ ਲਕਸ਼ ਨੂੰ ਹਾਸਲ ਕਰਨ ਦੇ ਲਈ ਕੰਪਟਰੋਲਰ ਐਂਡ ਆਡਿਟ ਜਨਰਲ ਆਵ੍ ਇੰਡੀਆ (ਸੀਐਂਡਏਜੀ) ਸਮੇਤ ਦੇਸ਼ ਦੇ ਸਾਰੇ ਮਹੱਤਵਪੂਰਨ ਸੰਸਥਾਨਾਂ ਅਤੇ ਭਾਈਚਾਰਿਆਂ ਨੂੰ ਯੋਗਦਾਨ ਦੇਣਾ ਹੋਵੇਗਾ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਕੰਪਟਰੋਲਰ ਐਂਡ ਆਡਿਟ ਜਨਰਲ ਆਵ੍ ਇੰਡੀਆ (ਸੀਐਂਡਏਜੀ) ਨੇ ਡਾਟਾ ਪ੍ਰਬੰਧਨ ਅਤੇ ਵਿਸ਼ਲੇਸ਼ਣ ਕੇਂਦਰ ਦੀ ਸਥਾਪਨਾ ਸਹਿਤ ਕਈ ਦੂਰਦਰਸ਼ੀ ਕਦਮ ਉਠਾਏ ਹਨ, ਜਿਸ ਵਿੱਚ ਭਵਿੱਖ ਦੇ ਅਨੁਰੂਪ ਡਿਜੀਟਲ ਤਕਨੀਕ ਅਤੇ ਹੋਰ ਆਧੁਨਿਕ ਤਰੀਕਿਆਂ ਦਾ ਉਪਯੋਗ ਕੀਤਾ ਜਾ ਰਿਹਾ ਹੈ।
ਰਾਸ਼ਟਪਤੀ ਨੇ ਕਿਹਾ ਕਿ ਕੰਪਟਰੋਲਰ ਐਂਡ ਆਡਿਟ ਜਨਰਲ ਆਵ੍ ਇੰਡੀਆ (ਸੀਐਂਡਏਜੀ) ਦੀ ਪੂਰੀ ਟੀਮ ਤੋਂ ਇੱਕ ਕੰਟਰੋਲਰ ਅਤੇ ਪ੍ਰੀਖਿਅਕ ਦੇ ਰੂਪ ਵਿੱਚ ਯੋਗਦਾਨ ਦੀ ਉਮੀਦ ਕੀਤੀ ਜਾਂਦੀ ਹੈ ਜੋ ਦੇਸ਼ ਦੀ ਵਿਕਾਸ ਯਾਤਰਾ ਵਿੱਚ ਸਾਥੀ ਅਤੇ ਮਾਰਗਦਰਸ਼ਕ ਦੋਨੋਂ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣਾਉਣ ਵਿੱਚ ਕੰਪਟਰੋਲਰ ਐਂਡ ਆਡਿਟ ਜਨਰਲ ਆਵ੍ ਇੰਡੀਆ (ਸੀਐਂਡਏਜੀ) ਟੀਮ ਦੀ ਅਹਿਮ ਭੂਮਿਕਾ ਹੋਵੇਗੀ।
ਰਾਸ਼ਟਰਪਤੀ ਨੇ ਕਿਹਾ ਕਿ ਅੱਜ ਦੀ ਆਲਮੀ ਮੁਕਾਬਲੇਬਾਜ਼ੀ ਵਾਲੀ ਬਜ਼ਾਰ ਪ੍ਰਣਾਲੀ ਦਾ ਪ੍ਰਭਾਵ ਸਾਰੇ ਸੰਸਥਾਨਾਂ ਅਤੇ ਉੱਦਮਾਂ ਲਈ ਪ੍ਰਾਸੰਗਿਕ ਹੈ। ਦੇਸ਼ ਦੇ ਸਾਰੇ ਉੱਦਮਾਂ ਅਤੇ ਗਤੀਵਿਧੀਆਂ ਵਿੱਚ ਨੈਤਿਕਤਾ ਦੇ ਅਧਾਰ ‘ਤੇ ਮੁਕਾਬਲੇਬਾਜ਼ੀ ਕਰਨ ਦੀ ਸਮਰੱਥਾ ਲਗਾਤਾਰ ਵਧਣੀ ਚਾਹੀਦੀ ਹੈ। ਵਿੱਤੀ ਯੋਗਤਾ ਅਤੇ ਵੈਧਤਾ ਨੂੰ ਸੁਨਿਸ਼ਚਿਤ ਕਰਦੇ ਹੋਏ ਤੇਜ਼ ਵਾਧੇ ਅਤੇ ਵਿਕਾਸ ਦੇ ਰਾਸ਼ਟਰੀ ਲਕਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਰੁਕਾਵਟਾਂ ਨੂੰ ਦੂਰ ਕਰਨਾ ਕੰਪਟਰੋਲਰ ਐਂਡ ਆਡਿਟ ਜਨਰਲ ਆਵ੍ ਇੰਡੀਆ (ਸੀਐਂਡਏਜੀ) ਸਹਿਤ ਸੁਸ਼ਾਸਨ ਦੇ ਲਈ ਜ਼ਿੰਮੇਦਾਰ ਹਰੇਕ ਸੰਸਥਾਨ ਅਤੇ ਵਿਅਕਤੀ ਦੇ ਪ੍ਰਭਾਵੀ ਯੋਗਦਾਨ ਦੀ ਕਸੌਟੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਆਡਿਟਰਸ ਨੂੰ ਸੁਸ਼ਾਸਨ ਦੇ ਸੂਤਰਧਾਰ ਦੇ ਰੂਪ ਵਿੱਚ ਮੰਨਿਆ ਜਾਣਾ ਚਾਹੀਦਾ ਹੈ, ਨਾ ਕਿ ਆਲੋਚਕਾਂ ਦੇ ਰੂਪ ਵਿੱਚ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਾਰਗਦਰਸ਼ਕ ਮੰਨਿਆ ਜਾਣਾ ਚਾਹੀਦਾ ਹੈ ਜਿਨ੍ਹਾਂ ਦੀ ਜਾਂਚ- ਪੜਤਾਲ ਸਾਨੂੰ ਸਹੀ ਰਸਤੇ ‘ਤੇ ਚਲਣਾ ਸਿਖਾਉਂਦੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਆਡਿਟ ਦੇ ਖੇਤਰ ਵਿੱਚ ਭੀ ਵਰਲਡ ਕਮਿਊਨਿਟੀ ਵਿੱਚ ਭਾਰਤ ਦੀ ਸਥਿਤੀ ਮੋਹਰੀ ਹੈ। ਭਾਰਤ ਦੇ ਸੁਪਰੀਮ ਆਡਿਟ ਇੰਸਟੀਟਿਊਸ਼ਨਸ 20 (ਐੱਸਏਆਈ20) ਦੀ ਪ੍ਰਧਾਨਗੀ ਦੇ ਦੌਰਾਨ ਬਲੂ ਇਕੌਨਮੀ ਅਤੇ ਰਿਸਪੌਂਸਿਬਲ ਆਰਟੀਫਿਸ਼ਲ ਇੰਟੈਲੀਜੈਂਸ ਦੇ ਮੁੱਦਿਆਂ ‘ਤੇ ਜ਼ੋਰ ਦੇਣਾ ਭਵਿੱਖ ਲਈ ਰੋਡਮੈਪ ਤਿਆਰ ਕਰਨ ਦਾ ਇੱਕ ਚੰਗਾ ਪ੍ਰਯਾਸ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਕੰਪਟਰੋਲਰ ਐਂਡ ਆਡਿਟ ਜਨਰਲ ਆਵ੍ ਇੰਡੀਆ (ਸੀਐਂਡਏਜੀ) ਹੋਰ ਅੰਤਰਰਾਸ਼ਟਰੀ ਮੰਚਾਂ ‘ਤੇ ਭੀ ਮੋਹਰੀ ਭੂਮਿਕਾ ਨਿਭਾ ਰਿਹਾ ਹੈ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
***
ਡੀਐੱਸ/ਏਕੇ
(Release ID: 1977442)