ਪੇਂਡੂ ਵਿਕਾਸ ਮੰਤਰਾਲਾ

ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਪਹਿਲੇ ਪੜਾਅ ਵਿੱਚ ਕਬਾਇਲੀ ਜ਼ਿਲ੍ਹਿਆਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਅਭਿਨੰਦਨ ਪੱਤਰ ਪ੍ਰਦਾਨ ਕੀਤੇ ਗਏ


ਡਿਜੀਟਲ ਇੰਡੀਆ ਜ਼ਮੀਨੀ ਰਿਕਾਰਡਸ ਆਧੁਨਿਕੀਕਰਣ ਪ੍ਰੋਗਰਾਮ ਦਾ ਉਦੇਸ਼ ਇੱਕ ਆਧੁਨਿਕ, ਵਿਆਪਕ ਅਤੇ ਪਾਰਦਰਸ਼ੀ ਜ਼ਮੀਨੀ ਰਿਕਾਰਡ ਪ੍ਰਬੰਧਨ ਪ੍ਰਣਾਲੀ ਵਿਕਸਿਤ ਕਰਨਾ ਹੈ

ਭਾਰਤ ਸਰਕਾਰ ਯੋਜਨਾਵਾਂ ਦੀ ਪਰਿਪੂਰਨਤਾ ਪ੍ਰਾਪਤ ਕਰਨ ਦੇ ਲਈ ਜਨ ਸੰਪਰਕ ਗਤੀਵਿਧੀਆਂ ਦੇ ਜ਼ਰੀਏ ਜਾਗਰੂਕਤਾ ਵਧਾਉਣ ਲਈ 15 ਨਵੰਬਰ, 2023 ਤੋਂ 26 ਜਨਵਰੀ, 2024 ਤੱਕ ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਆਯੋਜਨ ਕਰ ਰਹੀ ਹੈ

ਜ਼ਮੀਨੀ ਸੰਸਾਧਨ ਵਿਭਾਗ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਤਹਿਤ ਯੋਗ ਪਿੰਡਾਂ ਨੂੰ ਅਭਿਨੰਦਨ ਪੱਤਰ ਵੰਡੇ ਜਾਣ ਅਤੇ ਗ੍ਰਾਮ ਪੰਚਾਇਤਾਂ ਨੂੰ ਸਨਮਾਨਿਤ ਕਰਨ ਦੀ ਯੋਜਨਾ ਬਣਾਈ ਹੈ

Posted On: 15 NOV 2023 4:54PM by PIB Chandigarh

ਭਾਰਤ ਸਰਕਾਰ ਦੀ ਇੱਕ ਕੇਂਦਰੀ ਖੇਤਰ ਦੀ ਯੋਜਨਾ, ਡਿਜੀਟਲ ਇੰਡੀਆ ਲੈਂਡ ਰਿਕਾਰਡਸ ਆਧੁਨਿਕੀਕਰਣ ਪ੍ਰੋਗਰਾਮ (ਡੀਆਈਐੱਲਆਰਐੱਮਪੀ) ਦੁਆਰਾ 100 ਪ੍ਰਤੀਸ਼ਤ ਵਿੱਤ ਪੋਸ਼ਣ ਨਾਲ ਜ਼ਮੀਨੀ ਸੰਸਾਧਨ ਵਿਭਾਗ (ਡੀਓਐੱਲਆਰ) ਦੁਆਰਾ ਲਾਗੂ ਕੀਤੀ ਜਾ ਰਹੀ ਹੈ। ਡਿਜੀਟਲ ਇੰਡੀਆ ਲੈਂਡ ਰਿਕਾਰਡਸ ਆਧੁਨਿਕੀਕਰਣ ਪ੍ਰੋਗਰਾਮ ਦਾ ਉਦੇਸ਼ ਇੱਕ ਆਧੁਨਿਕ, ਵਿਆਪਕ ਅਤੇ ਪਾਰਦਰਸ਼ੀ ਜ਼ਮੀਨੀ ਰਿਕਾਰਡ ਪ੍ਰਬੰਧਨ ਪ੍ਰਣਾਲੀ ਵਿਕਸਿਤ ਕਰਨਾ ਹੈ। ਡਿਜੀਟਲ ਇੰਡੀਆ ਲੈਂਡ ਰਿਕਾਰਡਸ ਆਧੁਨਿਕੀਕਰਣ ਪ੍ਰੋਗਰਾਮ ਦੇ ਜ਼ਰੀਏ ਜ਼ਮੀਨ ਸਬੰਧੀ ਮਾਮਲਿਆਂ ਵਿੱਚ ਬਹੁਤ ਪ੍ਰਗਤੀ ਹੋਈ ਹੈ। ਜ਼ਮੀਨੀ ਸੰਸਾਧਨ ਵਿਭਾਗ ਨੇ ਜ਼ਿਲ੍ਹਿਆਂ ਦਰਮਿਆਨ ਸਵਸਥ ਮੁਕਾਬਲੇ ਅਤੇ ਨਿਗਰਾਨੀ ਦੀ ਦਿਸ਼ਾ ਵਿੱਚ ਇੱਕ ਕਦਮ ਦੇ ਰੂਪ ਵਿੱਚ, ਜ਼ਿਲ੍ਹਿਆਂ ਦਰਮਿਆਨ ਗ੍ਰੇਡਿੰਗ ਪ੍ਰਕਿਰਿਆ ਸ਼ੁਰੂ ਕੀਤੀ ਹੈ। ਪਲੈਟੀਨਮ ਗ੍ਰੇਡਿੰਗ ਉਨ੍ਹਾਂ ਜ਼ਿਲ੍ਹਿਆਂ ਨੂੰ ਪ੍ਰਦਾਨ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਮਿਤੀ 26.10.2023 ਤੱਕ ਛੇ ਬੁਨਿਆਦੀ ਕੰਪੋਨੈਂਟਸ ਵਿੱਚ 99 ਪ੍ਰਤੀਸ਼ਤ ਅਤੇ ਉਸ ਤੋਂ ਵੱਧ ਕੰਮ ਪੂਰਾ ਕਰ ਲਿਆ ਹੈ। ਡਿਜੀਟਲ ਇੰਡੀਆ ਲੈਂਡ ਰਿਕਾਰਡਸ ਆਧੁਨਿਕੀਕਰਣ ਪ੍ਰੋਗਰਾਮ ਐੱਮਆਈਐੱਸ ਦੇ ਅਨੁਸਾਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਪ੍ਰਦਾਨ ਕੀਤੇ ਗਏ ਅੰਕੜਿਆਂ ਅਨੁਸਾਰ 14 ਰਾਜਾਂ ਦੇ 157 ਜ਼ਿਲ੍ਹਿਆਂ ਨੇ ਨਿਮਨਲਿਖਿਤ ਛੇ ਕੰਪੋਨੈਂਟਸ ਵਿੱਚ 99 ਪ੍ਰਤੀਸ਼ਤ ਅਤੇ ਉਸ ਤੋਂ ਅਧਿਕ ਕਾਰਜ ਪੂਰਾ ਕਰ ਲਿਆ ਹੈ:

  1. ਜ਼ਮੀਨੀ ਰਿਕਾਰਡ ਦਾ ਕੰਪਿਊਟਰੀਕਰਣ (ਆਰਓਆਰ)

  2. ਕੈਡਸਟ੍ਰਲ ਮੈਪ/ਐੱਫਐੱਮਬੀ ਦਾ ਡਿਜੀਟਾਈਜ਼ੇਸ਼ਨ

  3. ਕੈਡਸਟ੍ਰਲ ਨਕਸ਼ਿਆਂ ਨਾਲ ਆਰਓਆਰ ਦਾ ਜੁੜਾਅ

  4. ਰਜਿਸਟ੍ਰੇਸ਼ਨ ਦਾ ਕੰਪਿਊਟਰੀਕਰਣ 

  5. ਜ਼ਮੀਨੀ ਰਿਕਾਰਡ (ਰੈਵੇਨਿਊ ਦਫ਼ਤਰ) ਦੇ ਨਾਲ ਰਜਿਸਟ੍ਰੇਸ਼ਨ (ਐੱਸਆਰਓ) ਦਾ ਏਕੀਕਰਣ 

  6. ਆਧੁਨਿਕ ਰਿਕਾਰਡ ਰੂਮ

 

ਇਨ੍ਹਾਂ ਛੇ ਕੰਪੋਨੈਂਟਸ ਦੇ ਲਾਗੂਕਰਨ ਨਾਲ ਜ਼ਮੀਨ ‘ਤੇ ਵਾਸਤਵਿਕ (ਅਸਲ) ਸਮੇਂ ਦੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਸੁਧਾਰ ਦੀ ਸੁਵਿਧਾ ਪ੍ਰਾਪਤ ਹੋਵੇਗੀ; ਜ਼ਮੀਨੀ ਸੰਸਾਧਨਾਂ ਦਾ ਵਾਧੂ ਉਪਯੋਗ; ਜ਼ਮੀਨੀ ਮਾਲਕਾਂ ਅਤੇ ਭਵਿੱਖ ਵਕਤਾਵਾਂ ਦੋਨਾਂ ਨੂੰ ਲਾਭ; ਨੀਤੀ ਅਤੇ ਯੋਜਨਾ ਵਿੱਚ ਸਹਾਇਤਾ; ਭੂਮੀ ਵਿਵਾਦਾਂ ਨੂੰ ਘੱਟ ਕਰਨ; ਧੋਖਾਧੜੀ/ਬੇਨਾਮੀ ਲੈਣ ਦੇਣ ਦੀ ਪੜਤਾਲ ਕਰਨ; ਰੈਵੇਨਿਊ/ਰਜਿਸਟ੍ਰੇਸ਼ਨ ਦਫ਼ਤਰਾਂ ਵਿੱਚ ਭੌਤਿਕ ਦੌਰੇ ਦੀ ਜ਼ਰੂਰਤ ਨੂੰ ਸਮਾਪਤ ਕਰਨਾ ਅਤੇ ਵਿਭਿੰਨ ਸੰਗਠਨਾਂ/ਏਜੰਸੀਆਂ ਨਾਲ ਜਾਣਕਾਰੀ ਸਾਂਝੀ ਕਰਨ ਵਿੱਚ ਸਮਰੱਥ ਬਣਾਉਣ ਦੀ ਸੁਵਿਧਾ ਪ੍ਰਾਪਤ ਹੋਵੇਗੀ।

ਭਾਰਤ ਸਰਕਾਰ ਯੋਜਨਾਵਾਂ ਦੀ ਪਰਿਪੂਰਨਤਾ ਪ੍ਰਾਪਤ ਕਰਨ ਲਈ ਜਨ ਸੰਪਰਕ ਗਤੀਵਿਧੀਆਂ ਦੇ ਜ਼ਰੀਏ ਜਾਗਰੂਕਤਾ ਵਧਾਉਣ ਲਈ 15 ਨਵੰਬਰ, 2023 ਤੋਂ 26 ਜਨਵਰੀ, 2024 ਤੱਕ ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਆਯੋਜਨ ਕਰ ਰਹੀ ਹੈ। ਇਸ ਦੇ ਲਈ ਪੂਰੇ ਮੰਡਲ ਵਿੱਚ ਠੋਸ ਪ੍ਰਯਾਸਾਂ ਦੇ ਨਾਲ-ਨਾਲ ਸਰਗਰਮ ਜਨ ਭਾਗੀਦਾਰੀ ਦੀ ਜ਼ਰੂਰਤ ਹੋਵੇਗੀ ਤਾਕਿ ਇਹ ਸੁਨਿਸ਼ਚਿਤ  ਕੀਤਾ ਜਾ ਸਕੇ ਕਿ ਦੇਸ਼ ਦੇ ਹਰ ਇੱਕ ਵਿਅਕਤੀ ਅਤੇ ਸਭ ਤੋਂ ਕਮਜ਼ੋਰ ਲੋਕਾਂ ਤੱਕ ਪ੍ਰਭਾਵੀ ਢੰਗ ਨਾਲ ਯੋਜਨਾਵਾਂ ਦਾ ਲਾਭ ਪਹੁੰਚਾਇਆ ਜਾ ਸਕੇ। ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਉਦੇਸ਼ ਨਿਮਨਲਿਖਿਤ ਹਨ:

A. ਉਨ੍ਹਾਂ ਵੰਚਿਤ ਲੋਕਾਂ ਤੱਕ ਪਹੁੰਚਣਾ, ਜੋ ਵਿਭਿੰਨ ਯੋਜਨਾਵਾਂ ਦੇ ਤਹਿਤ ਯੋਗ ਹਨ। ਲੇਕਿਨ ਹੁਣ ਤੱਕ ਯੋਜਨਾ ਦਾ ਲਾਭ ਪ੍ਰਾਪਤ ਨਹੀਂ ਕਰ ਸਕੇ ਹਨ।

B. ਯੋਜਨਾਵਾਂ ਦੇ ਬਾਰੇ ਜਾਣਕਾਰੀ ਦਾ ਪ੍ਰਸਾਰ ਅਤੇ ਜਾਗਰੂਕਤਾ ਪੈਦਾ ਕਰਨਾ।

C. ਨਾਗਰਿਕਾਂ ਤੋਂ ਸਿੱਖਣਾ-ਵਿਅਕਤੀਗਤ (ਨਿਜੀ) ਕਹਾਣੀਆਂ/ਅਨੁਭਵ (ਤਜ਼ਰਬੇ) ਸਾਂਝੇ ਕਰਨ ਦੇ ਜ਼ਰੀਏ ਸਰਕਾਰੀ ਯੋਜਨਾਵਾਂ ਦੇ ਲਾਭਾਰਥੀਆਂ ਦੇ ਨਾਲ ਗੱਲਬਾਤ ਕਰਨਾ।

D. ਯਾਤਰਾ ਦੇ ਦੌਰਾਨ ਸੁਨਿਸ਼ਚਿਤ ਵੇਰਵੇ ਦੇ ਜ਼ਰੀਏ ਸੰਭਾਵਿਤ ਲਾਭਾਰਥੀਆਂ ਦਾ ਨਾਮਾਂਕਨ ਕਰਨਾ।

 

ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਤਹਿਤ, ਜ਼ਮੀਨੀ ਸੰਸਾਧਨ ਵਿਭਾਗ ਨੇ ਯੋਗ ਪਿੰਡਾਂ ਨੂੰ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਪ੍ਰੋਗਰਾਮ ਅਨੁਸਾਰ ਜ਼ਮੀਨੀ ਰਿਕਾਰਡਸ ਦੇ ਡਿਜੀਟਾਈਜੇਸ਼ਨ ਦਾ ਕਾਰਜ ਪੂਰਾ ਕਰਨ ਵਿੱਚ 99 ਪ੍ਰਤੀਸ਼ਤ ਜਾਂ ਉਸ ਤੋਂ ਅਧਿਕ ਸਫ਼ਲਤਾ ਪ੍ਰਾਪਤ ਕਰਨ ਲਈ ਗ੍ਰਾਮ ਪੰਚਾਇਤ/ਗ੍ਰਾਮ ਪੱਧਰ ਦੇ ਕਾਰਜਕਰਤਾਵਾਂ ਜਿਵੇਂ ਪਟਵਾਰੀ/ਲੇਖਪਾਲ/ਮੰਡਲ ਆਦਿ ਅਤੇ ਗ੍ਰਾਮ ਪੰਚਾਇਤ ਦੇ ਕਾਰਜਕਰਤਾਵਾਂ ਜਿਵੇਂ ਸਰਪੰਚਾਂ ਨੂੰ ਅਭਿਨੰਦਨ ਪੱਤਰ/ਪ੍ਰਮਾਣ ਪੱਤਰ ਵੰਡੇ ਜਾਣ ਅਤੇ ਪਿੰਡਾਂ ਨੂੰ ਸਨਮਾਨਿਤ ਕਰਨ ਦੀ ਯੋਜਨਾ ਬਣਾਈ ਹੈ। ਮਨਜ਼ੂਰਸ਼ੁਦਾ ਸਰਟੀਫਿਕੇਟ ਦਾ ਇੱਕ ਡਿਜੀਟਲ ਸੰਸਕਰਣ ਰਾਜਾਂ ਨਾਲ ਸਾਂਝਾ ਕੀਤਾ ਗਿਆ ਹੈ ਤਾਂ ਜੋ ਸਕੱਤਰ, (ਡੀਓਐੱਲਆਰ)  ਦੁਆਰਾ 103 ਜ਼ਿਲ੍ਹਿਆਂ ਨੂੰ ਸ਼ੁਰੂ ਕਰਨ ਵਾਲੇ 11 ਰਾਜਾਂ ਨੂੰ ਸੰਚਾਰ ਦੁਆਰਾ ਅਭਿਨੰਦਨ ਲਈ ਵੰਡਿਆ ਜਾ ਸਕੇ।

ਪਹਿਲੇ ਪੜਾਅ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਅਤੇ ਅਭਿਨੰਦਨ ਪੱਤਰ ਵੰਡ ਨਾਲ ਸਬੰਧਿਤ ਪ੍ਰੋਗਰਾਮ ਆਯੋਜਿਤ ਕੀਤੇ ਗਏ।

 

ਗੁਜਰਾਤ ਦੇ ਨਰਮਦਾ ਜ਼ਿਲ੍ਹੇ ਵਿੱਚ ਅਭਿਨੰਦਨ ਪੱਤਰ ਵੰਡਣ ਦਾ ਪ੍ਰੋਗਰਾਮ 

  

 ਗੁਜਰਾਤ ਦੇ ਡਾਂਗ ਜ਼ਿਲ੍ਹੇ ਦੇ ਵਾਘਈ ਪਿੰਡ ਵਿੱਚ ਅਭਿਨੰਦਨ ਪੱਤਰ ਵੰਡਣ ਦਾ ਪ੍ਰੋਗਰਾਮ

ਪੱਛਮ ਤ੍ਰਿਪੁਰਾ ਜ਼ਿਲ੍ਹੇ ਦੇ ਜਿਰਾਨੀਆ ਬਲੌਕ ਵਿੱਚ ਜਾਗਰੂਕਤਾ ਕੈਂਪ ਦਾ ਆਯੋਜਨ

 

************

ਐੱਸਕੇ/ਐੱਸਐੱਸ/ਐੱਸਐੱਮ  



(Release ID: 1977343) Visitor Counter : 108