ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
azadi ka amrit mahotsav

ਆਕਾਸ਼ਵਾਣੀ 'ਤੇ 15 ਨਵੰਬਰ ਤੋਂ 'ਨਈ ਸੋਚ ਨਈ ਕਹਾਨੀ - ਏ ਰੇਡੀਓ ਜਰਨੀ ਵਿਦ ਸਮ੍ਰਿਤੀ ਇਰਾਨੀ' ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਵੇਗਾ


ਕੇਂਦਰੀ ਮੰਤਰੀ ਦਾ ਇਹ ਪ੍ਰੋਗਰਾਮ ਹਰ ਬੁੱਧਵਾਰ ਨੂੰ ਸਵੇਰੇ 9 ਤੋਂ 10 ਵਜੇ ਤੱਕ ਆਕਾਸ਼ਵਾਣੀ ਗੋਲਡ 'ਤੇ ਪ੍ਰਸਾਰਿਤ ਕੀਤਾ ਜਾਵੇਗਾ

Posted On: 14 NOV 2023 3:26PM by PIB Chandigarh

ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਜ਼ੈੱਡ. ਇਰਾਨੀ ਉਦਮਤਾ, ਹੁਨਰ ਵਿਕਾਸ, ਖੇਡਾਂ, ਸਿਹਤ ਅਤੇ ਵਿੱਤ ਸਮੇਤ ਵੱਖ-ਵੱਖ ਖੇਤਰਾਂ ਵਿੱਚ ਔਰਤਾਂ ਦੀ ਸਫਲਤਾ ਦਾ ਜਸ਼ਨ ਮਨਾਉਣ ਲਈ ਆਲ ਇੰਡੀਆ ਰੇਡੀਓ ’ਤੇ ਇੱਕ ਸ਼ੋਅ ਦੀ ਮੇਜ਼ਬਾਨੀ ਕਰਨਗੇ। ਇਹ ਹਫ਼ਤਾਵਾਰੀ ਇੱਕ ਘੰਟੇ ਦਾ ਸ਼ੋਅ 'ਨਈ ਸੋਚ ਨਈ ਕਹਾਣੀ - ਏ ਰੇਡੀਓ ਜਰਨੀ ਵਿਦ ਸਮ੍ਰਿਤੀ ਇਰਾਨੀ' ਭਾਰਤ ਦੇ ਸਭ ਤੋਂ ਵੱਡੇ ਪ੍ਰਸਾਰਕ ਆਕਾਸ਼ਵਾਣੀ 'ਤੇ ਹਰ ਬੁੱਧਵਾਰ ਸਵੇਰੇ 9 ਵਜੇ ਤੋਂ 10 ਵਜੇ ਤੱਕ ਪ੍ਰਸਾਰਿਤ ਕੀਤਾ ਜਾਵੇਗਾ। ਪਹਿਲਾ ਸ਼ੋਅ 15 ਨਵੰਬਰ ਨੂੰ ਆਕਾਸ਼ਵਾਣੀ ਗੋਲਡ 100.1 ਮੈਗਾਹਰਟਜ਼ 'ਤੇ ਪ੍ਰਸਾਰਿਤ ਕੀਤਾ ਜਾਵੇਗਾ। ਇਹ ਦੇਸ਼ ਭਰ ਦੇ ਆਕਾਸ਼ਵਾਣੀ ਕੇਂਦਰਾਂ ਤੋਂ ਵੀ ਪ੍ਰਸਾਰਿਤ ਕੀਤਾ ਜਾਵੇਗਾ। ਇਹ ਸ਼ੋਅ ਨਿਊਜ਼ ਆਨ ਏਆਈਆਰ ਐਪ, ਆਕਾਸ਼ਵਾਣੀ ਦੀ ਵੈੱਬਸਾਈਟ www.newsonair.gov.in, ਆਕਾਸ਼ਵਾਣੀ ਯੂਟਿਊਬ ਚੈਨਲ @airnewsofficial ਅਤੇ ਇਸਦੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਉਪਲਬਧ ਹੋਵੇਗਾ।

 

ਇਹ ਸ਼ੋਅ ਸਰਕਾਰੀ ਦੀ ਪਹਿਲ ਦੀ ਮਦਦ ਸਦਕਾ ਔਰਤਾਂ ਦੇ ਸਸ਼ਕਤੀਕਰਨ ਦੀਆਂ ਸ਼ਾਨਦਾਰ ਕਹਾਣੀਆਂ ਅਤੇ  ਭਾਰਤ ਵਿੱਚ ਔਰਤਾਂ ਦੇ ਜੀਵਨ ਨੂੰ ਆਕਾਰ ਦੇਣ ਵਿੱਚ ਉਨ੍ਹਾਂ ਦੀ ਭੂਮਿਕਾ ਦਾ ਜਸ਼ਨ ਮਨਾਏਗਾ। ਪਹਿਲੇ ਸ਼ੋਅ ਵਿੱਚ ਸਟਾਰਟ-ਅੱਪ ਨਾਲ ਜੁੜੀਆਂ ਔਰਤਾਂ ਅਤੇ ਸਵੈ-ਨਿਰਮਿਤ ਕਾਰੋਬਾਰੀ ਔਰਤਾਂ ਸ਼ਾਮਲ ਹੋਣਗੀਆਂ ਜੋ ਆਪਣੀਆਂ ਸਫ਼ਲਤਾ ਦੀਆਂ ਕਹਾਣੀਆਂ ਸਾਂਝੀਆਂ ਕਰਨਗੀਆਂ ਅਤੇ ਦੱਸਣਗੀਆਂ ਕਿ ਕਿਵੇਂ ਉਹ ਆਪਣੇ ਯਤਨਾਂ ਵਿੱਚ ਸਰਕਾਰੀ ਪਹਿਲਕਦਮੀਆਂ ਦਾ ਲਾਭ ਲੈ ਰਹੀਆਂ ਹਨ। ਇਸ ਸ਼ੋਅ ਵਿੱਚ ਕੇਂਦਰ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਣਗੇ, ਜੋ ਵੱਖ-ਵੱਖ ਸਰਕਾਰੀ ਸਕੀਮਾਂ ਦੇ ਲਾਭ ਲੈਣ ਦੇ ਤਰੀਕਿਆਂ ਬਾਰੇ ਦੱਸਣਗੇ।

 

 ******

ਐੱਸਐੱਸ


(Release ID: 1976987) Visitor Counter : 91