ਪ੍ਰਧਾਨ ਮੰਤਰੀ ਦਫਤਰ
ਹਿਮਾਚਲ ਪ੍ਰਦੇਸ਼ ਦੇ ਲੇਪਚਾ ਵਿੱਚ ਸੁਰੱਖਿਆ ਬਲਾਂ ਦੇ ਨਾਲ ਦੀਵਾਲੀ ਮਨਾਉਣ ਦੇ ਮੌਕੇ ‘ਤੇ ਦਿੱਤੇ ਹੋਏ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
Posted On:
12 NOV 2023 4:28PM by PIB Chandigarh
ਭਾਰਤ ਮਾਤਾ ਕੀ ਜੈ!
ਭਾਰਤ ਮਾਤਾ ਕੀ ਜੈ!
ਮਾਂ ਭਾਰਤੀ ਦੇ ਜੈਘੋਸ਼ ਦੀ ਇਹ ਗੂੰਜ, ਭਾਰਤੀ ਸੈਨਾਵਾਂ ਅਤੇ ਸੁਰੱਖਿਆ ਬਲਾਂ ਦੇ ਪਰਾਕ੍ਰਮ ਦਾ ਇਹ ਉਦਘੋਸ਼, ਇਤਿਹਾਸਿਕ ਧਰਤੀ, ਅਤੇ ਦੀਵਾਲੀ ਦਾ ਇਹ ਪਵਿੱਤਰ ਤਿਉਹਾਰ। ਇਹ ਅਦਭੁਤ ਸੰਯੋਗ ਹੈ, ਇਹ ਅਦਭੁਤ ਮਿਲਾਪ ਹੈ। ਸੰਤੋਖ ਅਤੇ ਆਨੰਦ ਨਾਲ ਭਰ ਦੇਣ ਵਾਲਾ ਇਹ ਪਲ ਮੇਰੇ ਲਈ ਵੀ, ਤੁਹਾਡੇ ਲਈ ਵੀ ਅਤੇ ਦੇਸ਼ਵਾਸੀਆਂ ਦੇ ਲਈ ਵੀ ਦੀਵਾਲੀ ਵਿੱਚ ਨਵਾਂ ਪ੍ਰਕਾਸ਼ ਪਹੁੰਚਾਏਗਾ, ਅਜਿਹਾ ਮੇਰਾ ਵਿਸ਼ਵਾਸ ਹੈ। ਮੈਂ ਤੁਹਾਨੂੰ ਸਾਰਿਆਂ ਨੂੰ, ਸਾਰੇ ਦੇਸ਼ਵਾਸੀਆਂ ਨੂੰ ਸੀਮਾ ਪਾਰ ਤੋਂ, ਆਖਿਰੀ ਪਿੰਡ ਤੋਂ ਜਿਸ ਨੂੰ ਮੈਂ ਹੁਣ ਪਹਿਲਾਂ ਪਿੰਡ ਕਹਿੰਦਾ ਹਾਂ, ਉੱਥੇ ਤੈਨਾਤ ਸਾਡੇ ਸੁਰੱਖਿਆ ਬਲ ਦੇ ਸਾਥੀਆਂ ਦੇ ਨਾਲ ਜਦੋਂ ਦੀਵਾਲੀ ਮਨਾ ਰਿਹਾ ਹਾਂ, ਤਾਂ ਸਾਰੇ ਦੇਸ਼ਵਾਸੀਆਂ ਨੂੰ ਦੀਵਾਲੀ ਦੀ ਇਹ ਵਧਾਈ ਵੀ ਬਹੁਤ ਸਪੈਸ਼ਲ ਹੋ ਜਾਂਦੀ ਹੈ। ਦੇਸ਼ਵਾਸੀਆਂ ਨੂੰ ਮੇਰੀ ਬਹੁਤ-ਬਹੁਤ ਵਧਾਈ, ਦੀਵਾਲੀ ਦੀਆਂ ਸ਼ੁਭਕਾਮਨਾਵਾਂ।
ਮੇਰੇ ਪਰਿਵਾਰਜਨੋਂ,
ਮੈਂ ਹੁਣ ਕਾਫੀ ਉਚਾਈ ‘ਤੇ ਲੇਪਚਾ ਤੱਕ ਹੋ ਆਇਆ ਹਾਂ। ਕਿਹਾ ਜਾਂਦਾ ਹੈ ਕਿ ਪਰਵ ਉੱਥੇ ਹੁੰਦਾ ਹੈ, ਜਿੱਥੇ ਪਰਿਵਾਰ ਹੁੰਦਾ ਹੈ। ਪਰਵ ਦੇ ਦਿਨ ਆਪਣੇ ਪਰਿਵਾਰ ਤੋਂ ਦੂਰ ਸੀਮਾ ‘ਤੇ ਤੈਨਾਤ ਰਹਿਣਾ, ਇਹ ਆਪਣੇ ਆਪ ਵਿੱਚ ਕਰਤੱਵਨਿਸ਼ਠਾ ਦੀ ਪਰਾਕਾਸ਼ਠਾ ਹੈ। ਪਰਿਵਾਰ ਦੀ ਯਾਦ ਹਰ ਕਿਸੇ ਨੂੰ ਆਉਂਦੀ ਹੈ ਲੇਕਿਨ ਤੁਹਾਡੇ ਚਿਹਰਿਆਂ ‘ਤੇ ਇਸ ਕੋਨੇ ਵਿੱਚ ਵੀ ਉਦਾਸੀ ਨਜ਼ਰ ਨਹੀਂ ਆ ਰਹੀ ਹੈ। ਤੁਹਾਡੇ ਉਤਸ਼ਾਹ ਵਿੱਚ ਕਮੀ ਦਾ ਨਾਮੋ-ਨਿਸ਼ਨਾ ਨਹੀਂ ਹੈ। ਉਤਸ਼ਾਹ ਨਾਲ ਭਰੇ ਹੋਏ ਹੋ, ਊਰਜਾ ਨਾਲ ਭਰੇ ਹੋਏ ਹੋ। ਕਿਉਂਕਿ, ਤੁਸੀਂ ਜਾਣਦੇ ਹੋ ਕਿ 140 ਕਰੋੜ ਦੇਸ਼ਵਾਸੀਆਂ ਦਾ ਇਹ ਵੱਡਾ ਪਰਿਵਾਰ ਵੀ ਤੁਹਾਡਾ ਆਪਣਾ ਹੀ ਹੈ। ਅਤੇ ਦੇਸ਼ ਇਸ ਲਈ ਤੁਹਾਡਾ ਕਰਜ਼ਦਾਰ ਹੈ, ਰਿਣੀ ਹੈ। ਇਸ ਲਈ ਦੀਵਾਲੀ ‘ਤੇ ਹਰ ਘਰ ਵਿੱਚ ਇੱਕ ਦੀਵਾ ਤੁਹਾਡੀ ਸਲਾਮਤੀ ਦੇ ਲਈ ਵੀ ਜਲਦਾ ਹੈ। ਇਸ ਲਈ ਹਰ ਪੂਜਾ ਵਿੱਚ ਇੱਕ ਪ੍ਰਾਰਥਨਾ ਤੁਹਾਡੇ ਵਰਗੇ ਵੀਰਾਂ ਦੇ ਲਈ ਵੀ ਹੁੰਦੀ ਹੈ।
ਮੈਂ ਵੀ ਹਰ ਵਾਰ ਦੀਵਾਲੀ ‘ਤੇ ਸੈਨਾ ਦੇ ਆਪਣੇ ਸੁਰੱਖਿਆ ਬਲਾਂ ਦੇ ਜਵਾਨਾਂ ਦੇ ਦਰਮਿਆਨ ਇਸੇ ਇੱਕ ਭਾਵਨਾ ਨੂੰ ਲੈ ਕੇ ਚਲਿਆ ਜਾਂਦਾ ਹਾਂ। ਕਿਹਾ ਵੀ ਗਿਆ ਹੈ– ਅਵਧ ਤਹਾਂ ਜਹੰ ਰਾਮ ਨਿਵਾਸੂ! (अवध तहाँ जहं राम निवासू!) ਯਾਨੀ, ਜਿੱਥੇ ਰਾਮ ਹਨ, ਉੱਥੇ ਅਯੋਧਿਆ ਹੈ। ਮੇਰੇ ਲਈ ਜਿੱਥੇ ਮੇਰੀ ਭਾਰਤੀ ਸੈਨਾ ਹੈ, ਜਿੱਥੇ ਮੇਰੇ ਦੇਸ਼ ਦੇ ਸੁਰੱਖਿਆ ਬਲ ਦੇ ਜਵਾਨ ਤੈਨਾਤ ਹਨ, ਉਹ ਸਥਾਨ ਕਿਸੇ ਵੀ ਮੰਦਿਰ ਤੋਂ ਘੱਟ ਨਹੀਂ ਹੈ। ਜਿੱਥੇ ਤੁਸੀਂ ਹੋ, ਉਹੀ ਮੇਰਾ ਤਿਉਹਾਰ ਹੈ। ਅਤੇ ਇਹ ਕੰਮ ਸ਼ਾਇਦ 30-35 ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੋਵੇਗਾ। ਮੇਰੀ ਕੋਈ ਦੀਵਾਲੀ ਅਜਿਹੀ ਨਹੀਂ ਹੈ,ਜੋ ਤੁਹਾਡੇ ਸਭ ਦੇ ਦਰਮਿਆਨ ਜਾ ਕੇ ਨਾ ਮਨਾਈ ਹੋਵੇ, 30-35 ਸਾਲ ਤੋਂ। ਜਦੋਂ PM ਨਹੀਂ ਸੀ, CM ਨਹੀਂ ਸੀ, ਤਦ ਵੀ ਇੱਕ ਮਾਣ ਨਾਲ ਭਰੇ ਭਾਰਤ ਦੀ ਸੰਤਾਨ ਦੇ ਨਾਤੇ ਮੈਂ ਦੀਵਾਲੀ ‘ਤੇ ਕਿਸੇ ਨਾ ਕਿਸੇ ਬਾਰਡਰ ‘ਤੇ ਜ਼ਰੂਰ ਜਾਂਦਾ ਸੀ। ਤੁਹਾਡੇ ਲੋਕਾਂ ਦੇ ਨਾਲ ਮਿਠਾਈਆਂ ਦਾ ਦੌਰ ਤਦ ਵੀ ਚੱਲਦਾ ਸੀ ਅਤੇ ਮੈਸ ਦਾ ਖਾਣਾ ਵੀ ਖਾਂਦਾ ਸੀ ਅਤੇ ਇਸ ਜਗ੍ਹਾ ਦਾ ਨਾਮ ਵੀ ਤਾਂ ਸ਼ੂਗਰ ਪੁਆਇੰਟ ਹੈ। ਤੁਹਾਡੇ ਨਾਲ ਥੋੜ੍ਹੀ ਜਿਹੀ ਮਿਠਾਈ ਖਾ ਕੇ, ਮੇਰੀ ਦੀਵਾਲੀ ਵੀ ਹੋਰ ਮਧੁਰ ਹੋ ਗਈ ਹੈ।
ਮੇਰੇ ਪਰਿਵਾਰਜਨੋਂ,
ਇਸ ਧਰਤੀ ਨੇ ਇਤਿਹਾਸ ਦੇ ਪੰਨਿਆਂ ਵਿੱਚ ਪਰਾਕ੍ਰਮ ਦੀ ਸਿਆਹੀ ਨਾਲ ਆਪਣੀ ਪ੍ਰਸਿੱਧੀ ਖ਼ੁਦ ਲਿਖੀ ਹੈ। ਤੁਸੀਂ ਇੱਥੋਂ ਦੀ ਵੀਰਤਾ ਦੀ ਪਰਿਪਾਟੀ (ਪਰੰਪਰਾ) ਨੂੰ ਅਟਲ, ਅਮਰ ਅਤੇ ਬਰਕਰਾਰ ਬਣਾਇਆ (ਰੱਖਿਆ) ਹੈ। ਤੁਸੀਂ ਸਾਬਿਤ ਕੀਤਾ ਹੈ ਕਿ ਆਸੰਨ ਮ੍ਰਤਯੁ ਕੇ ਸੀਨੇ ਪਰ, ਜੋ ਸਿੰਹਨਾਦ ਕਰਤੇ ਹੈਂ। ਮਰ ਜਾਤਾ ਹੈ ਕਾਲ ਸਵਯਂ, ਪਰ ਵੇ ਵੀਰ ਨਹੀਂ ਮਰਤੇ ਹੈਂ। ( आसन्न मृत्यु के सीने पर, जो सिंहनाद करते हैं। मर जाता है काल स्वयं, पर वे वीर नहीं ) ਸਾਡੇ ਜਵਾਨਾਂ ਦੇ ਕੋਲ ਹਮੇਸ਼ਾ ਇਸ ਵੀਰ ਵਸੁੰਧਰਾ ਦੀ ਵਿਰਾਸਤ ਰਹੀ ਹੈ, ਸੀਨੇ ਵਿੱਚ ਉਹ ਅੱਗ ਰਹੀ ਹੈ ਜਿਸ ਨੇ ਹਮੇਸ਼ਾ ਪਰਾਕ੍ਰਮ ਦੇ ਮੀਲ ਪੱਥਰ ਸਾਬਿਤ ਕੀਤੇ ਹਨ। ਪ੍ਰਾਣਾਂ ਨੂੰ ਹਥੇਲੀ ‘ਤੇ ਲੈ ਕੇ ਹਮੇਸ਼ਾ ਸਾਡੇ ਜਵਾਨ ਸਭ ਤੋਂ ਅੱਗੇ ਚੱਲੇ ਹਨ। ਸਾਡੇ ਜਵਾਨਾਂ ਨੇ ਹਮੇਸ਼ਾ ਸਾਬਿਤ ਕੀਤਾ ਹੈ ਕਿ ਸੀਮਾ ‘ਤੇ ਉਹ ਦੇਸ਼ ਦੀ ਸਭ ਤੋਂ ਸਸ਼ਕਤ ਦੀਵਾਰ ਹੈ।
ਮੇਰੇ ਵੀਰ ਸਾਥੀਓ,
ਭਾਰਤ ਦੀਆਂ ਸੈਨਾਵਾਂ ਅਤੇ ਸੁਰੱਖਿਆ ਬਲਾਂ ਦਾ ਰਾਸ਼ਟਰ ਨਿਰਮਾਣ ਵਿੱਚ ਨਿਰੰਤਰ ਯੋਗਦਾਨ ਰਹੇ ਹਨ। ਆਜ਼ਾਦੀ ਦੇ ਤੁਰੰਤ ਬਾਅਦ ਇਤਨੇ ਸਾਰੇ ਯੋਧਿਆਂ ਦਾ ਮੁਕਾਬਲਾ ਕਰਨ ਵਾਲੇ ਸਾਡੇ ਜਾਬਾਂਜ ਹਰ ਮੁਸ਼ਕਿਲ ਵਿੱਚ ਦੇਸ਼ ਦਾ ਦਿਲ ਜਿੱਤਣ ਵਾਲੇ ਸਾਡੇ ਯੋਧਾ! ਚੁਣੌਤੀਆਂ ਦੇ ਜਬੜੇ ਤੋਂ ਜਿੱਤ ਨੂੰ ਖੋਹ ਕੇ ਲਿਆਉਣ ਵਾਲੇ ਸਾਡੇ ਵੀਰ ਬੇਟੇ-ਬੇਟਿਆਂ! ਤੁਫਾਨ ਜਿਹੀਆਂ ਆਪਦਾਵਾਂ ਵਿੱਚ ਹਰ ਚੁਣੌਤੀ ਨਾਲ ਟਕਰਾਉਣ ਵਾਲਾ ਜਵਾਨ! ਸੁਨਾਮੀ ਜਿਹੇ ਹਾਲਾਤਾਂ ਵਿੱਚ ਸਮੁੰਦਰ ਨਾਲ ਲੜ ਕੇ ਜ਼ਿੰਦਗੀਆਂ ਬਚਾਉਣ ਵਾਲੇ ਜਾਬਾਂਜ! ਅੰਤਰਰਾਸ਼ਟਰੀ ਸ਼ਾਂਤੀ ਮਿਸ਼ਨ ਵਿੱਚ ਭਾਰਤ ਦਾ ਆਲਮੀ ਕੱਦ ਵਧਾਉਣ ਵਾਲੀਆਂ ਸੈਨਾਵਾਂ ਅਤੇ ਸੁਰੱਖਿਆ ਬਲ! ਅਜਿਹਾ ਕਿਹੜਾ ਸੰਕਟ ਹੈ ਜਿਸ ਦਾ ਸਮਾਧਾਨ ਸਾਡੇ ਵੀਰਾ ਨੇ ਨਹੀਂ ਦਿੱਤਾ ਹੈ! ਅਜਿਹਾ ਕਿਹੜਾ ਖੇਤਰ ਹੈ, ਜਿੱਥੇ ਉਨ੍ਹਾਂ ਨੇ ਦੇਸ਼ ਦਾ ਸਨਮਾਨ ਨਹੀਂ ਵਧਾਇਆ ਹੈ। ਇਸੇ ਸਾਲ ਮੈਂ ਯੂਐੱਨ ਵਿੱਚ ਪੀਸਕੀਪਰਸ ਦੇ ਲਈ ਮੈਮੋਰੀਅਲ ਹਾਲ ਦਾ ਪ੍ਰਸਤਾਵ ਵੀ ਰੱਖਿਆ ਸੀ, ਅਤੇ ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਹ ਸਾਡੀਆਂ ਸੈਨਾਵਾਂ ਦੇ , ਸੈਨਿਕਾਂ ਦੇ ਬਲੀਦਾਨ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਿਲਿਆ ਬਹੁਤ ਵੱਡਾ ਸਨਮਾਨ ਹੈ। ਇਹ ਆਲਮੀ ਸ਼ਾਂਤੀ ਦੇ ਲਈ ਉਨ੍ਹਾਂ ਦੇ ਯੋਗਦਾਨ ਨੂੰ ਅਮਰ ਬਣਾਏਗਾ।
ਸਾਥੀਓ,
ਸੰਕਟ ਦੇ ਸਮੇਂ ਵਿੱਚ ਸਾਡੀ ਸੈਨਾ ਅਤੇ ਸੁਰੱਖਿਆ ਬਲ, ਦੇਵਦੂਤ ਬਣ ਕੇ ਨਾ ਕੇਵਲ ਭਰਤੀਆਂ ਨੂੰ, ਬਲਕਿ ਵਿਦੇਸ਼ੀ ਨਾਗਰਿਕਾਂ ਨੂੰ ਵੀ ਨਿਕਾਲ ਕੇ ਲਿਆਉਂਦੇ ਹਨ। ਮੈਨੂੰ ਯਾਦ ਹੈ, ਜਦੋਂ ਸੂਡਾਨ ਤੋਂ ਭਾਰਤੀਵਾਸੀਆਂ ਨੂੰ ਨਿਕਾਲਿਆ ਸੀ, ਤਾਂ ਕਿਤਨੇ ਸਾਰੇ ਖਤਰੇ ਸੀ। ਲੇਕਿਨ ਭਾਰਤ ਦੇ ਜਾਂਬਾਜਾਂ ਨੇ ਆਪਣਾ ਮਿਸ਼ਨ ਕੋਈ ਨੁਕਸਾਨ ਹੋਏ ਬਿਨਾ ਕਾਮਯਾਬੀ ਦੇ ਨਾਲ ਪੂਰਾ ਕੀਤਾ। ਤੁਰਕੀ ਦੇ ਲੋਕ ਇਹ ਅੱਜ ਵੀ ਯਾਦ ਕਰਦੇ ਹਨ ਕਿ ਜਦੋਂ ਉੱਥੇ ਭਿਆਨਕ ਤੁਫਾਨ ਆਇਆ ਤਾਂ ਕਿਸ ਤਰ੍ਹਾਂ ਸਾਡੇ ਸੁਰੱਖਿਆ ਬਲਾਂ ਨੇ ਆਪਣੇ ਜੀਵਨ ਦੀ ਪਰਵਾਹ ਨਾ ਕਰਦੇ ਹੋਏ ਉੱਥੇ ਦੂਸਰਿਆਂ ਦਾ ਜੀਵਨ ਬਚਾਇਆ। ਦੁਨੀਆ ਵਿੱਚ ਕਿਤੇ ਵੀ ਭਾਰਤੀ ਅਗਰ ਸੰਕਟ ਵਿੱਚ ਹੈ, ਤਾਂ ਭਾਰਤੀ ਸੈਨਾਵਾਂ, ਸਾਡੇ ਸੁਰੱਖਿਆ ਬਲ, ਉਨ੍ਹਾਂ ਨੂੰ ਬਚਾਉਣ ਦੇ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਭਾਰਤ ਦੀਆਂ ਸੈਨਾਵਾਂ ਅਤੇ ਸੁਰੱਖਿਆ ਬਲ, ਸੰਗ੍ਰਾਮ ਤੋਂ ਲੈ ਕੇ ਸੇਵਾ ਤੱਕ , ਹਰ ਸਰੂਪ ਵਿੱਚ ਸਭ ਤੋਂ ਅੱਗੇ ਰਹਿੰਦੇ ਹਨ। ਅਤੇ ਇਸ ਲਈ, ਸਾਨੂੰ ਮਾਣ ਹੈ, ਸਾਡੀਆਂ ਸੈਨਾਵਾਂ ‘ਤੇ । ਸਾਨੂੰ ਮਾਣ ਹੈ, ਸਾਡੇ ਸੁਰੱਖਿਆ ਬਲਾਂ ‘ਤੇ, ਸਾਨੂੰ ਮਾਣ ਹੈ ਸਾਡੇ ਜਵਾਨਾਂ ‘ਤੇ। ਸਾਨੂੰ ਮਾਣ ਹੈ ਤੁਹਾਡੇ ਸਭ ‘ਤੇ।
ਮੇਰੇ ਪਰਿਵਾਰਜਨੋਂ,
ਅੱਜ ਦੁਨੀਆ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਹਨ, ਉਸ ਵਿੱਚ ਭਾਰਤ ਤੋਂ ਉਮੀਦਾਂ ਲਗਾਤਾਰ ਵਧ ਰਹੀਆਂ ਹਨ। ਅਜਿਹੇ ਅਹਿਮ ਸਮੇਂ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਭਾਰਤ ਦੀਆਂ ਸੀਮਾਵਾਂ ਸੁਰੱਖਿਅਤ ਰਹਿਣ, ਦੇਸ਼ ਵਿੱਚ ਸ਼ਾਂਤੀ ਦਾ ਵਾਤਾਵਰਣ ਬਣਿਆ ਰਹੇ। ਅਤੇ ਇਸ ਵਿੱਚ ਤੁਹਾਡੀ ਬਹੁਤ ਵੱਡੀ ਭੂਮਿਕਾ ਹੈ। ਭਾਰਤ ਤਦ ਤੱਕ ਸੁਰੱਖਿਅਤ ਹੈ, ਜਦੋਂ ਤੱਕ ਇਸ ਦੀਆਂ ਸੀਮਾਵਾਂ ‘ਤੇ ਤੁਸੀਂ ਹਿਮਾਚਲ ਦੀ ਤਰ੍ਹਾਂ ਅਟਲ ਅਤੇ ਅਡਿੱਗ ਮੇਰੇ ਜਾਂਬਾਜ ਸਾਥੀ ਖੜ੍ਹੇ ਹਨ। ਤੁਹਾਡੀ ਸੇਵਾ ਦੇ ਕਾਰਨ ਹੀ ਭਾਰਤ ਭੂਮੀ ਸੁਰੱਖਿਅਤ ਹੈ ਅਤੇ ਸਮ੍ਰਿੱਧੀ ਦੇ ਮਾਰਗ ‘ਤੇ ਪ੍ਰਸ਼ਸਤ ਵੀ ਹੈ। ਪਿਛਲੀ ਦੀਵਾਲੀ ਤੋਂ ਇਸ ਦੀਵਾਲੀ ਦਾ ਜੋ ਇਹ ਕਾਲਖੰਡ ਰਿਹਾ ਹੈ, ਜੋ ਇੱਕ ਸਾਲ ਗਿਆ ਹੈ ਉਹ ਵਿਸ਼ੇਸ਼ ਤੌਰ ‘ਤੇ ਭਾਰਤ ਦੇ ਲਈ ਬੇਮਿਸਾਲ ਉਪਲਬਧੀਆਂ ਨਾਲ ਭਰਿਆ ਹੋਇਆ ਹੈ। ਅੰਮ੍ਰਿਤਕਾਲ ਦਾ ਇੱਕ ਵਰ੍ਹਾ ਭਾਰਤ ਦੀ ਸੁਰੱਖਿਆ ਅਤੇ ਸਮ੍ਰਿੱਧੀ ਦਾ ਪ੍ਰਤੀਕ ਵਰ੍ਹਿਆ ਬਣਿਆ ਹੈ। ਬੀਤੇ ਇੱਕ ਵਰ੍ਹੇ ਵਿੱਚ, ਭਾਰਤ ਨੇ ਚੰਦਰਮਾ ‘ਤੇ ਉੱਥੇ ਆਪਣਾ ਯਾਨ ਉਤਾਰਿਆ, ਜਿੱਥੇ ਕੋਈ ਦੇਸ਼ ਪਹੁੰਚ ਨਹੀਂ ਪਾਇਆ ਸੀ। ਇਸ ਦੇ ਕੁਝ ਦਿਨ ਬਾਅਦ ਹੀ ਭਾਰਤ ਨੇ ਆਦਿਤਯ ਐੱਲ ਵੰਨ ਦੀ ਵੀ ਸਫ਼ਲ ਲਾਂਚਿੰਗ ਕੀਤੀ। ਅਸੀਂ ਗਗਨਯਾਨ ਨਾਲ ਜੁੜਿਆ ਇੱਕ ਅਤਿਅੰਤ ਮਹੱਤਵਪੂਰਨ ਟੈਸਟਿੰਗ ਵੀ ਸਫ਼ਲਤਾ ਨਾਲ ਪੂਰੀ ਕੀਤੀ। ਇਸੇ ਇੱਕ ਸਾਲ ਵਿੱਚ ਭਾਰਤ ਦਾ ਪਹਿਲਾ ਸਵਦੇਸ਼ੀ ਏਅਰਕ੍ਰਾਫਟ ਕਰੀਅਰ, INS ਵਿਕ੍ਰਾਂਤ ਜਲ ਸੈਨਾ ਵਿੱਚ ਸ਼ਾਮਲ ਹੋਇਆ। ਇਸੇ ਇੱਕ ਸਾਲ ਵਿੱਚ ਭਾਰਤ ਨੇ ਤੁਮਕੁਰੂ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ Helicopter Factory ਦੀ ਸ਼ੁਰੂਆਤ ਕੀਤੀ ਹੈ। ਇਸੇ ਇੱਕ ਸਾਲ ਵਿੱਚ ਬਾਰਡਰ ਇਲਾਕਿਆਂ ਦੇ ਵਿਕਾਸ ਦੇ ਲਈ ਵਾਈਬ੍ਰੈਂਟ ਵਿਲੇਜ਼ ਪ੍ਰੋਗਰਾਮ ਦਾ ਸ਼ੁਭਾਰੰਭ ਹੋਇਆ। ਤੁਸੀਂ ਦੇਖਿਆ ਹੈ ਕਿ ਖੇਡ ਦੀ ਦੁਨੀਆ ਵਿੱਚ ਵੀ ਭਾਰਤ ਨੇ ਆਪਣੇ ਝੰਡਾ ਲਹਿਰਾਇਆ। ਸੈਨਾ ਅਤੇ ਸੁਰੱਖਿਆ ਬਲ ਦੇ ਕਿਤਨੇ ਹੀ ਜਵਾਨਾਂ ਨੇ ਵੀ ਮੈਡਲ ਜਿੱਤ ਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਬੀਤੇ ਇੱਕ ਸਾਲ ਵਿੱਚ ਏਸ਼ੀਅਨ ਅਤੇ ਪੈਰਾ ਗੇਮਸ ਵਿੱਚ ਸਾਡੇ ਖਿਡਾਰੀਆਂ ਨੇ ਮੈਡਲਸ ਦੀ ਸੈਂਚੁਰੀ ਬਣਾਈ। ਅੰਡਰ 19 ਕ੍ਰਿਕਟ ਵਲਰਡ ਕੱਪ ਵਿੱਚ ਸਾਡੀ ਮਹਿਲਾ ਖਿਡਾਰੀਆਂ ਨੇ ਵਿਸ਼ਵ ਕੱਪ ਜਿੱਤਿਆ ਹੈ। 40 ਵਰ੍ਹਿਆਂ ਬਾਅਦ ਭਾਰਤ ਨੇ IOC ਦੀ ਬੈਠਕ ਦਾ ਸਫ਼ਲ ਆਯੋਜਨ ਕੀਤਾ ਹੈ।
ਸਾਥੀਓ,
ਪਿਛਲੀ ਦੀਵਾਲੀ ਤੋਂ ਇਸ ਦੀਵਾਲੀ ਤੱਕ ਦਾ ਕਾਲਖੰਡ ਭਾਰਤੀ ਲੋਕਤੰਤਰ ਅਤੇ ਭਾਰਤ ਦੀ ਆਲਮੀ ਉਪਲਬਧੀਆਂ ਦਾ ਵੀ ਵਰ੍ਹਾ ਰਿਹਾ। ਇਸ ਇੱਕ ਸਾਲ ਵਿੱਚ ਭਾਰਤ ਨੇ ਸੰਸਦ ਦੀ ਨਵੀਂ ਇਮਾਰਤ ਵਿੱਚ ਪ੍ਰਵੇਸ਼ ਕੀਤਾ। ਸੰਸਦ ਦੀ ਨਵੀਂ ਇਮਾਰਤ ਵਿੱਚ, ਪਹਿਲੇ ਸੈਸ਼ਨ ਵਿੱਚ ਹੀ ਨਾਰੀ ਸ਼ਕਤੀ ਵੰਦਨ ਅਧਿਨਿਯਮ ਪਾਸ ਹੋਇਆ। ਇਸੇ ਇੱਕ ਸਾਲ ਵਿੱਚ ਦਿੱਲੀ ਵਿੱਚ ਜੀ-20 ਦਾ ਸਫ਼ਲਤਮ ਆਯੋਜਨ ਹੋਇਆ। ਅਸੀਂ New Delhi Declaration ਅਤੇ Global Biofuel Alliance ਜਿਹੇਂ ਮਹੱਤਵਪੂਰਨ ਸਮਝੌਤੇ ਕੀਤੇ। ਇਸੇ ਕਾਲਖੰਡ ਵਿੱਚ ਭਾਰਤ, ਰੀਅਲ ਟਾਈਮ ਪੇਮੈਂਟਸ ਦੇ ਮਾਮਲੇ ਵਿੱਚ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਬਣਿਆ। ਇਸੇ ਕਾਲਖੰਡ ਵਿੱਚ ਭਾਰਤ ਦਾ ਐਕਸਪੋਰਟਸ 400 ਬਿਲੀਅਨ ਡਾਲਰ ਨੂੰ ਪਾਰ ਕਰ ਗਿਆ। ਇਸੇ ਸਮੇਂ ਵਿੱਚ ਗਲੋਬਲ ਜੀਡੀਪੀ ਵਿੱਚ ਭਾਰਤ ਨੇ 5ਵਾਂ ਸਥਾਨ ਹਾਸਲ ਕੀਤਾ। ਇਸੇ ਸਮੇਂ ਵਿੱਚ ਅਸੀਂ 5G ਯੂਜਰ ਬੇਸ ਦੇ ਮਾਮਲੇ ਵਿੱਚ ਯੂਰੋਪ ਤੋਂ ਵੀ ਅੱਗੇ ਨਿਕਲ ਗਏ।
ਸਾਥੀਓ,
ਗੁਜਰਾ ਇੱਕ ਸਾਲ ਰਾਸ਼ਟਰ ਨਿਰਮਾਣ ਦਾ ਮਹੱਤਵਪੂਰਨ ਵਰ੍ਹਿਆ ਬਣਿਆ ਹੈ। ਇਸ ਸਾਲ ਦੇਸ਼ ਦੇ ਇਨਫ੍ਰਾਸਟ੍ਰਕਚਰ ਡਿਵੇਲਪਮੈਂਟ ਵਿੱਚ ਅਸੀਂ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ। ਅੱਜ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਰੋਡ ਨੈੱਟਵਰਕ ਵਾਲਾ ਦੇਸ਼ ਬਣ ਗਿਆ ਹੈ। ਇਸੇ ਕਾਲਖੰਡ ਵਿੱਚ ਅਸੀਂ ਦੁਨੀਆ ਦੀ ਸਭ ਤੋਂ ਲੰਬੀ ਰਿਵਰ ਕਰੂਜ ਸੇਵਾ ਦੀ ਸ਼ੁਰੂਆਤ ਕੀਤੀ। ਦੇਸ਼ ਨੂੰ ਆਪਣੀ ਰੈਪਿਡ ਰੇਲ ਸੇਵਾ ਨਮੋ ਭਾਰਤ ਦਾ ਉਪਹਾਰ ਮਿਲਿਆ। ਭਾਰਤ ਦੇ 34 ਨਵੇਂ ਰੂਟਸ ‘ਤੇ ਵੰਦੇ ਭਾਰਤ ਟ੍ਰੇਨਾਂ ਰਫ਼ਤਾਰ ਭਰਨ ਲੱਗੀਆਂ ਹਨ। ਅਸੀਂ ਇੰਡੀਆ-ਮੀਡਿਲ ਈਸਟ-ਯੂਰੋਪ ਇਕਨੌਮਿਕ ਕੌਰੀਡੋਰ ਦਾ ਸ਼੍ਰੀ ਗਣੇਸ਼ ਕੀਤਾ। ਦਿੱਲੀ ਵਿੱਚ ਦੋ ਵਰਲਡ ਕਲਾਸ ਕਨਵੈਨਸ਼ਨ ਸੈਂਟਰ ਯਸ਼ੋਭੂਮੀ ਅਤੇ ਭਾਰਤ ਮੰਡਪਮ ਦਾ ਉਦਘਾਟਨ ਹੋਇਆ। QS World Rankings ਵਿੱਚ ਭਾਰਤ ਏਸ਼ੀਆ ਦਾ ਸਭ ਤੋਂ ਅਧਿਕ ਯੂਨੀਵਰਸਿਟੀਆਂ ਵਾਲਾ ਦੇਸ਼ ਬਣ ਗਿਆ ਹੈ। ਇਸੇ ਦੌਰਾਨ ਕੱਛ ਦੇ ਧੋਰਦੋ ਸੀਮਾਵਰਤੀ ਪਿੰਡ, ਰੇਗਿਤਾਨ ਦਾ ਪਿੰਡ ਛੋਟਾ ਜਿਹਾ ਪਿੰਡ ਧੋਰਦੋ, ਉਸ ਪਿੰਡ ਨੂੰ ਸੰਯੁਕਤ ਰਾਸ਼ਟਰ ਤੋਂ ਬੇਸਟ ਟੂਰਿਜ਼ਮ ਵਿਲੇਜ਼ ਦਾ ਆਰਡਰ ਮਿਲਿਆ ਹੈ। ਸਾਡੇ ਸ਼ਾਂਤੀਨਿਕੇਤਨ ਅਤੇ ਹੋਯਸਾਲਾ ਮੰਦਿਰ ਯੂਨੈਸਕੋ ਦੀ ਵਰਲਡ ਹੈਰੀਟੇਜ ਲਿਸਟ ਵਿੱਚ ਸ਼ਾਮਲ ਹੋਏ।
ਸਾਥੀਓ,
ਜਦੋਂ ਤੱਕ ਤੁਸੀਂ ਸੀਮਾਵਾਂ ‘ਤੇ ਸਜਗ ਖੜ੍ਹੇ ਹੋ, ਦੇਸ਼ ਬਿਹਤਰ ਭਵਿੱਖ ਦੇ ਲਈ ਜੀ-ਜਾਨ ਨਾਲ ਜੁਟਿਆ ਹੋਇਆ ਹੈ। ਅੱਜ ਅਗਰ ਭਾਰਤ ਆਪਣੀ ਪੂਰੀ ਤਾਕਤ ਨਾਲ ਵਿਕਾਸ ਦੀਆਂ ਅਨੰਤ ਉੱਚਾਈਆਂ ਨੂੰ ਛੂਹ ਰਿਹਾ ਹੈ, ਤਾਂ ਉਸ ਦਾ ਕ੍ਰੈਡਿਟ ਤੁਹਾਡੀ ਤਾਕਤ ਨੂੰ, ਤੁਹਾਡੇ ਸੰਕਲਪਾਂ ਨੂੰ, ਅਤੇ ਤੁਹਾਡੇ ਬਲੀਦਾਨਾਂ ਨੂੰ ਵੀ ਜਾਂਦਾ ਹੈ।
ਮੇਰੇ ਪਰਿਵਾਰਜਨੋਂ,
ਭਾਰਤ ਨੇ ਸਦੀਆਂ ਦੇ ਸੰਘਰਸ਼ਾਂ ਨੂੰ ਝੱਲਿਆ ਹੈ, ਜ਼ੀਰੋ ਤੋਂ ਸੰਭਾਵਨਾਵਾਂ ਦਾ ਸਿਰਜਣ ਕੀਤਾ ਹੈ। 21ਵੀਂ ਸਦੀ ਦਾ ਸਾਡਾ ਭਾਰਤ ਹੁਣ ਆਤਮਨਿਰਭਰ ਭਾਰਤ ਦੇ ਰਸਤੇ ‘ਤੇ ਕਦਮ ਵਧਾ ਚੁੱਕਿਆ ਹੈ। ਹੁਣ ਸੰਕਲਪ ਵੀ ਸਾਡੇ ਹੋਣਗੇ ਸੰਸਾਧਨ ਵੀ ਸਾਡੇ ਹੋਣਗੇ। ਹੁਣ ਹੌਸਲੇ ਵੀ ਸਾਡੇ ਹੋਣਗੇ, ਹਥਿਆਰ ਵੀ ਸਾਡੇ ਹੋਣਗੇ। ਦਮ ਵੀ ਸਾਡਾ ਹੋਵੇਗਾ ਅਤੇ ਕਦਮ ਵੀ ਸਾਡੇ ਹੋਣਗੇ। ਹਰ ਸਾਹ ਵਿੱਚ ਸਾਡਾ ਵਿਸ਼ਵਾਸ ਵੀ ਅਪਾਰ ਹੋਵੇਗਾ। ਖਿਡਾਰੀ ਹਮਾਰਾ ਖੇਲ ਵੀ ਹਮਾਰਾ ਜੈ ਵਿਜਯ ਔਰ ਅਜੇਯ ਹੈ ਪ੍ਰਣ ਹਮਾਰਾ, ਉੱਚੇ ਪਰਵਤ ਹੋਂ ਰੇਗਿਸਤਾਨ ਸਮੰਦਰ ਅਪਾਰ ਯਾ ਮੈਦਾਨ ਵਿਸ਼ਾਲ, ਗਗਨ ਮੇਂ ਲਹਰਾਤਾ ਯੇ ਤਿਰੰਗਾ ਸਦਾ ਹਮਾਰਾ। (खिलाड़ी हमारा खेल भी हमारा जय विजय ओर अजेय है प्रण हमारा, ऊँचे पर्वत हों या रेगिस्तान समंदर अपार या मैदान विशाल, गगन में लहराता ये तिरंगा सदा हमारा।) ਅੰਮ੍ਰਿਤਕਾਲ ਦੀ ਇਸ ਬੇਲਾ ਵਿੱਚ, ਵਕਤ ਵੀ ਸਾਡਾ ਹੋਵੇਗਾ, ਸੁਪਨੇ ਸਿਰਫ਼ ਨਹੀਂ ਹੋਣਗੇ, ਸਿੱਧੀ ਦੀ ਇੱਕ ਗਾਥਾ ਲਿਖਣਗੇ, ਪਰਵਤ ਤੋਂ ਵੀ ਉੱਪਰ ਸੰਕਲਪ ਹੋਵੇਗਾ। ਪਰਾਕ੍ਰਮ ਹੀ ਹੋਵੇਗਾ ਵਿਕਲਪ ਹੋਵੇਗਾ, ਗਤੀ ਅਤੇ ਗਰਿਮਾ ਦਾ ਜਗ ਵਿੱਚ ਸਨਮਾਨ ਹੋਵੇਗਾ, ਪ੍ਰਚੰਡ ਸਫ਼ਲਤਾਵਾਂ ਦੇ ਨਾਲ, ਭਾਰਤ ਦਾ ਹਰ ਪਾਸੇ ਜਗਯਾਨ ਹੋਵੇਗਾ। ਕਿਉਂਕਿ, ਆਪਣੇ ਬਲ ਵਿਕ੍ਰਮ ਤੋਂ ਜੋ ਸੰਗ੍ਰਾਮ ਸਮਰ ਲੜਦੇ ਹਨ। ਤਾਕਤ ਹੱਥ ਵਿੱਚ ਰੱਖਣ ਵਾਲੇ, ਭਾਗ ਖੁਦ ਘੜਦੇ (ਬਣਾਉਂਦੇ) ਹਨ। ਭਾਰਤ ਦੀਆਂ ਸੈਨਾਵਾਂ ਅਤੇ ਸੁਰੱਖਿਆ ਬਲਾਂ ਦੀ ਤਾਕਤ ਲਗਾਤਾਰ ਵਧ ਰਹੀ ਹੈ। ਡਿਫੈਂਸ ਸੈਕਟਰ ਵਿੱਚ ਭਾਰਤ ਤੇਜ਼ੀ ਨਾਲ ਇੱਕ ਵੱਡੇ ਗਲੋਬਲ ਪਲੇਅਰ ਦੇ ਰੂਪ ਵਿੱਚ ਉੱਭਰ ਰਿਹਾ ਹੈ। ਇੱਕ ਸਮਾਂ ਸੀ, ਜਦੋਂ ਅਸੀਂ ਆਪਣੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਦੇ ਲਈ ਦੂਸਰਿਆਂ ‘ਤੇ ਨਿਰਭਰ ਹੁੰਦੇ ਸੀ, ਲੇਕਿਨ, ਅੱਜ ਅਸੀਂ ਆਪਣੇ ਨਾਲ-ਨਾਲ ਆਪਣੇ ਮਿੱਤਰ ਦੇਸ਼ਾਂ ਦੀਆਂ ਰੱਖਿਆ ਜ਼ਰੂਰਤਾਂ ਨੂੰ ਵੀ ਪੂਰਾ ਕਰਨ ਵੱਲ ਵਧ ਰਹੇ ਹਾਂ। ਜਦੋਂ ਮੈਂ 2016 ਵਿੱਚ ਇਸੇ ਖੇਤਰ ਵਿੱਚ ਦੀਵਾਲੀ ਮਨਾਉਣ ਆਇਆ ਸੀ, ਤਦ ਤੋਂ ਲੈ ਕੇ ਅੱਜ ਤੱਕ ਭਾਰਤ ਦਾ ਡਿਫੈਂਸ ਪ੍ਰੋਡਕਸ਼ਨ ਅੱਜ ਦੇਸ਼ ਵਿੱਚ ਹੋ ਰਿਹਾ ਹੈ ਅਤੇ ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ।
ਸਾਥੀਓ,
ਅੱਜ ਜਲਦੀ ਹੀ ਅਜਿਹੇ ਮੁਕਾਮ ‘ਤੇ ਖੜ੍ਹੇ ਹੋਵਾਂਗੇ, ਜਿੱਥੇ ਸਾਨੂੰ ਜ਼ਰੂਰਤ ਦੇ ਸਮੇਂ ਦੂਸਰੇ ਦੇਸ਼ਾਂ ਵੱਲ ਨਹੀਂ ਦੇਖਣਾ ਹੋਵੇਗਾ। ਇਸੇ ਨਾਲ ਸਾਡੀਆਂ ਸੈਨਾਨਾਂ ਦਾ, ਸਾਡੇ ਸੁਰੱਖਿਆ ਬਲਾਂ ਦਾ ਮਨੋਬਲ ਵਧਿਆ ਹੈ। ਸਾਡੀਆਂ ਸੈਨਾਵਾਂ ਦੀ, ਸੁਰੱਖਿਆ ਬਲਾਂ ਦੀ ਤਾਕਤ ਵਧੀ ਹੈ। ਹਾਈਟੈੱਕ ਟੈਕਨੋਲੋਜੀ ਦਾ ਇੰਟੀਗ੍ਰੇਸ਼ਨ ਹੋਵੇ, ਜਾਂ CDS ਜਿਹੀ ਜ਼ਰੂਰੀ ਵਿਵਸਥਾ, ਭਾਰਤ ਦੀ ਸੈਨਾ ਹੁਣ ਲਗਾਤਾਰ ਹੌਲੀ-ਹੌਲੀ ਆਧੁਨਿਕਤਾ ਵੱਲ ਅੱਗੇ ਵਧ ਰਹੀ ਹੈ। ਹਾਂ,ਟੈਕਨੋਲੋਜੀ ਦੇ ਇਸ ਵਧਦੇ ਪ੍ਰਸਾਰ ਦੇ ਦਰਮਿਆਨ, ਮੈਂ ਤੁਹਾਨੂੰ ਇਹ ਵੀ ਕਹਾਂਗਾ ਕਿ ਅਸੀਂ ਟੈਕਨੋਲੋਜੀ ਦੇ ਇਸਤੇਮਾਲ ਵਿੱਚ ਮਾਨਵੀ ਸੂਝ-ਬੂਝ ਨੂੰ ਹਮੇਸ਼ਾ ਸਰਬਉੱਚ ਰੱਖਣਾ ਹੈ। ਸਾਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਟੈਕਨੋਲਜੀ ਕਦੇ ਮਾਨਵੀ ਸੰਵੇਦਨਾਵਾਂ ‘ਤੇ ਹਾਵੀ ਨਾ ਹੋਵੇ।
ਸਾਥੀਓ,
ਅੱਜ ਸਵਦੇਸ਼ੀ ਸੰਸਾਧਨ ਅਤੇ ਟੌਪ ਕਲਾਸ ਬਾਰਡਰ ਇਨਟ੍ਰਾਸਟ੍ਰਕਚਰ ਵੀ ਸਾਡੀ ਤਾਕਤ ਬਣ ਰਹੇ ਹਨ। ਅੱਜ ਮੈਨੂੰ ਖੁਸ਼ੀ ਹੈ ਕਿ ਇਸ ਵਿੱਚ ਨਾਰੀ ਸ਼ਕਤੀ ਵੀ ਵੱਡੀ ਭੂਮਿਕਾ ਨਿਭਾ ਰਹੀ ਹੈ। ਬੀਤੇ ਵਰ੍ਹਿਆਂ ਵਿੱਚ ਇੰਡੀਅਨ ਆਰਮੀ ਵਿੱਚ 500 ਤੋਂ ਜ਼ਿਆਦਾ ਮਹਿਲਾ ਆਫਿਸਰਸ ਨੂੰ ਪਰਮਾਨੈਂਟ ਕਮਿਸ਼ਨ ਦਿੱਤਾ ਗਿਆ ਹੈ। ਅੱਜ ਮਹਿਲਾ ਪਾਇਲਟਸ ਰਾਫੇਲ ਜਿਹੇ ਫਾਈਟਰ ਪਲੇਨ ਉਡਾ ਰਹੀਆਂ ਹਨ। Warships ‘ਤੇ ਵੀ ਪਹਿਲੀ ਵਾਰੀ ਵੂਮਨ ਆਫਿਸਰਸ ਦੀ ਤੈਨਾਤੀ ਹੋ ਰਹੀ ਹੈ। ਸਸ਼ਕਤ, ਸਮਰੱਥ ਅਤੇ ਸੰਸਾਧਨ ਸੰਪੰਨ ਭਾਰਤੀ ਸੈਨਾਵਾਂ, ਦੁਨੀਆ ਵਿੱਚ ਆਧੁਨਿਕਤਾ ਦੇ ਨਵੇਂ ਮੀਲ ਪੱਥਰ ਸਥਾਪਿਤ ਕਰਨਗੀਆਂ।
ਸਾਥੀਓ,
ਸਰਕਾਰ ਦੀਆਂ ਜ਼ਰੂਰਤਾਂ ਦਾ ਵੀ, ਤੁਹਾਡੇ ਪਰਿਵਾਰ ਦਾ ਵੀ ਪੂਰਾ ਧਿਆਨ ਰੱਖ ਰਹੀ ਹੈ। ਸਾਡੇ ਸੈਨਿਕਾਂ ਦੇ ਲਈ ਹੁਣ ਅਜਿਹੀਆਂ ਡਰੈਸਿਸ ਬਣੀਆਂ ਹਨ, ਜੋ ਅਮਾਨਵੀਯ ਤਾਪਮਾਨ ਨੂੰ ਵੀ ਸਹਿਣ ਕਰ ਸਕਦੀ ਹੈ। ਅੱਜ ਦੇਸ਼ ਵਿੱਚ ਅਜਿਹੇ ਡ੍ਰੋਨਸ ਬਣ ਰਹੇ ਹਨ, ਜੋ ਜਵਾਨਾਂ ਦੀ ਸ਼ਕਤੀ ਵੀ ਬਣਨਗੇ ਅਤੇ ਉਨ੍ਹਾਂ ਦਾ ਜੀਵਨ ਵੀ ਬਚਾਉਣਗੇ। ਵੰਨ ਰੈਂਕ ਵੰਨ ਪੈਨਸ਼ਨ –OROP ਦੇ ਤਹਿਤ ਵੀ ਹੁਣ ਤੱਕ 90 ਹਜ਼ਾਰ ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ।
ਸਾਥੀਓ,
ਦੇਸ਼ ਜਾਣਦਾ ਹੈ ਕਿ ਤੁਹਾਡਾ ਹਰ ਕਦਮ ਇਤਿਹਾਸ ਦੀ ਦਿਸ਼ਾ ਨਿਰਧਾਰਿਤ ਕਰਦਾ ਹੈ। ਤੁਹਾਡੇ ਵਰਗੇ ਵੀਰਾਂ ਦੇ ਲਈ ਹੀ ਕਿਹਾ ਗਿਆ ਹੈ-
ਸ਼ੂਰਮਾ ਨਹੀਂ ਵਿਚਲਿਤ ਹੋਤੇ,
ਸ਼ਣ ਏਕ ਨਹੀਂ ਧੀਰਜ ਖੋਤੇ,
ਵਿਘਨੋਂ ਕੋ ਗਲੇ ਲਗਾਤੇ ਹੈਂ,
ਕਾਟੋਂ ਮੇਂ ਰਾਹ ਬਨਾਤੇ ਹੈਂ।
(शूरमा नहीं विचलित होते,
क्षण एक नहीं धीरज खोते,
विघ्नों को गले लगाते हैं,
काँटों में राह बनाते हैं।)
ਮੈਨੂੰ ਵਿਸ਼ਵਾਸ ਹੈ, ਤੁਸੀਂ ਇਸੇ ਤਰ੍ਹਾਂ ਮਾਂ ਭਾਰਤੀ ਦੀ ਸੇਵਾ ਕਰਦੇ ਰਹੋਗੇ। ਤੁਹਾਡੇ ਸਹਿਯੋਗ ਨਾਲ ਰਾਸ਼ਟਰ ਵਿਕਾਸ ਦੀਆਂ ਨਿਤ ਉੱਚਾਈਆਂ ਨੂੰ ਛੂਹਦਾ ਰਹੇਗਾ। ਅਸੀਂ ਮਿਲ ਕੇ ਦੇਸ਼ ਦੇ ਹਰ ਸੰਕਲਪ ਨੂੰ ਪੂਰਾ ਕਰਾਂਗੇ। ਇਸੇ ਕਾਮਨਾ ਦੇ ਨਾਲ, ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਮੇਰੇ ਨਾਲ ਬੋਲੋ-
ਭਾਰਤ ਮਾਤਾ ਕੀ –ਜੈ,
ਭਾਰਤ ਮਾਤਾ ਕੀ-ਜੈ,
ਭਾਰਤ ਮਾਤਾ ਕੀ-ਜੈ
ਵੰਦੇ ਮਾਤਰਮ,
ਵੰਦੇ ਮਾਤਰਮ,
ਵੰਦੇ ਮਾਤਰਮ,
ਵੰਦੇ ਮਾਤਰਮ,
ਵੰਦੇ ਮਾਤਰਮ,
ਵੰਦੇ ਮਾਤਰਮ,
ਵੰਦੇ ਮਾਤਰਮ,
ਵੰਦੇ ਮਾਤਰਮ,
ਭਾਰਤ ਮਾਤਾ ਕੀ-ਜੈ
ਦੀਵਾਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਤੁਹਾਨੂੰ!
**********
ਡੀਐੱਸ/ਐੱਸਟੀ/ਡੀਕੇ
(Release ID: 1976520)
Visitor Counter : 133
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam