ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਉੱਤਰਾਖੰਡ ਦੇ ਰਾਜ ਸਥਾਪਨਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋ ਕੇ ਉਸ ਦੀ ਸ਼ੋਭਾ ਵਧਾਈ
Posted On:
09 NOV 2023 2:49PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (9ਨਵੰਬਰ, 2023) ਦੇਹਰਾਦੂਨ ਵਿੱਚ ਉੱਤਰਾਖੰਡ ਰਾਜ ਦੇ ਸਥਾਪਨਾ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ।
ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਉੱਤਰਾਖੰਡ ਦੇ ਲੋਕਾਂ ਨੂੰ ਰਾਜ ਦੇ ਸਥਾਪਨਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਇਸ ਗੱਲ ‘ਤੇ ਪ੍ਰਸੰਨਤਾ ਜਤਾਈ ਕਿ ਉੱਤਰਾਖੰਡ ਦੇ ਮਿਹਨਤੀ ਲੋਕ ਆਪਣੀ ਇਸ ਨਵੀਂ ਪਹਿਚਾਣ ਦੇ ਨਾਲ ਪ੍ਰਗਤੀ ਅਤੇ ਵਿਕਾਸ ਦੇ ਨਵੇਂ ਪ੍ਰਤੀਮਾਨ ਸਥਾਪਿਤ ਕਰ ਰਹੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਉੱਤਰਾਖੰਡ ਦਾ ਭੌਤਿਕ ਅਤੇ ਡਿਜੀਟਲ ਸੰਪਰਕ ਲਗਾਤਾਰ ਵਧ ਰਿਹਾ ਹੈ। ਰਾਜ ਦੇ ਅਧਾਰਭੂਤ ਢਾਂਚੇ ਦਾ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ। ਸਰਕਾਰ ਆਪਦਾ ਪ੍ਰਬੰਧਨ ‘ਤੇ ਵੀ ਵਿਸ਼ੇਸ਼ ਤੌਰ ‘ਤੇ ਧਿਆਨ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਤਰਾਖੰਡ ਵਿੱਚ ਹੋਈ ਬਹੁਆਯਾਮੀ ਪ੍ਰਗਤੀ ਨਾਲ ਨਿਵੇਸ਼ਕਾਂ ਵਿੱਚ ਉਤਸ਼ਾਹ ਦਾ ਸੰਚਾਰ ਹੋਇਆ ਹੈ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਦੇਹਰਾਦੂਨ ਵਿੱਚ ਆਗਾਮੀ ਗਲੋਬਲ ਇਨਵੈਸਟਰਸ ਸਮਿਟ ਦੇ ਲਈ ਰੋਡ-ਸ਼ੋਅ ਦੇ ਦੌਰਾਨ ਪਿਛਲੇ ਹਫ਼ਤੇ ਤੱਕ 81,500 ਕਰੋੜ ਤੋਂ ਅਧਿਕ ਦੇ ਸਹਿਮਤੀ ਪੱਤਰਾਂ ‘ਤੇ ਦਸਤਖਤ ਕੀਤੇ ਗਏ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਇਨ੍ਹਾਂ ਪ੍ਰਯਾਸਾਂ ਨਾਲ ਉਤਰਾਖੰਡ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦਾ ਸਿਰਜਣ ਹੋਵੇਗਾ।
ਰਾਸ਼ਟਰਪਤੀ ਨੂੰ ਇਸ ਗੱਲ ਤੋਂ ਵੀ ਖੁਸ਼ੀ ਹੋਈ ਕਿ ਸਰਕਾਰ ਉਤਰਾਖੰਡ ਦੇ ਵਿਕਾਸ ਵਿੱਚ ਈਕੋਸਿਸਟਮ ਅਤੇ ਅਰਥਵਿਵਸਥਾ ਦੋਹਾਂ ‘ਤੇ ਜ਼ੋਰ ਦੇ ਰਹੀ ਹੈ। ਉਨ੍ਹਾਂ ਸਕਲ (Gross) ਵਾਤਾਵਰਣ ਉਤਪਾਦ (ਜੀਈਪੀ) ਦਾ ਮੁੱਲਾਂਕਣ ਕਰਨ ਦੀ ਰਾਜ ਸਰਕਾਰ ਦੀ ਪਹਿਲ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਤਰਾਖੰਡ ਵਿੱਚ ਪ੍ਰਚੂਰ ਮਾਤਰਾ ਵਿੱਚ ਕੁਦਰਤੀ ਸੰਸਾਧਨ ਮੌਜੂਦ ਹਨ, ਅਜਿਹੇ ਵਿੱਚ ਰਾਜ ਜੀਡੀਪੀ ਦੇ ਨਾਲ-ਨਾਲ ਰਾਜ ਜੀਈਪੀ ‘ਤੇ ਧਿਆਨ ਕੇਂਦ੍ਰਿਤ ਕਰਨ ਨਾਲ ਟਿਕਾਊ ਵਿਕਾਸ ਨੂੰ ਬਲ ਮਿਲੇਗਾ।
ਰਾਸ਼ਟਰਪਤੀ ਨੇ ਕਿਹਾ ਕਿ ਉੱਤਰਾਖੰਡ ਵੀਰਾਂ ਦੀ ਭੂਮੀ ਰਿਹਾ ਹੈ। ਇੱਥੋਂ ਦੇ ਯੁਵਾ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਵਿੱਚ ਵੱਡੀ ਸੰਖਿਆ ਵਿੱਚ ਭਰਤੀ ਹੁੰਦੇ ਹਨ ਅਤੇ ਭਾਰਤ ਮਾਤਾ ਦੀ ਰੱਖਿਆ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰ ਦੀ ਰੱਖਿਆ ਦਾ ਇਹ ਜਨੂੰਨ ਦੇਸ਼ ਦੇ ਹਰ ਇੱਕ ਨਾਗਰਿਕ ਦੇ ਲਈ ਅਨੁਕਰਣ ਕਰਨ ਯੋਗ ਹੈ। ਉਨ੍ਹਾਂ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਭਾਰਤੀ ਸੈਨਾ ਦੀਆਂ ਰੋ ਰੈਜੀਮੈਂਟ – ਕੁਮਾਊਂ ਰੈਜੀਮੈਂਟ ਅਤੇ ਗੜ੍ਹਵਾਲ ਰੈਜੀਮੈਂਟ – ਦਾ ਨਾਮ ਉੱਤਰਾਖੰਡ ਦੇ ਦੋ ਪ੍ਰਮੁੱਖ ਖੇਤਰਾਂ ਦੇ ਨਾਮ ‘ਤੇ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉੱਤਰਾਖੰਡ ਦੀ ਵੀਰਤਾ ਪਰੰਪਰਾ ਨੂੰ ਰੇਖਾਂਕਿਤ ਕਰਦਾ ਹੈ।
ਰਾਸ਼ਟਰਪਤੀ ਦਾ ਭਾਸ਼ਣ ਦੇਸ਼ਣ ਦੇ ਲਈ ਕਿਰਪਾ ਇੱਥੇ ਕਲਿੱਕ ਕਰੋ
*****
ਡੀਐੱਸ/ਬੀਐੱਮ
(Release ID: 1976105)
Visitor Counter : 87