ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ‘ਵੋਕਲ ਫੋਰ ਲੋਕਲ’ ਹੋਣ ਦੀ ਤਾਕੀਦ ਕੀਤੀ

Posted On: 08 NOV 2023 1:49PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਨਤਾ ਨੂੰ ਡਿਜੀਟਲ ਮੀਡੀਆ ਦਾ ਉਪਯੋਗ ਕਰਕੇ ਸਥਾਨਕ ਪ੍ਰਤਿਭਾਵਾਂ ਦਾ ਸਮਰਥਨ ਕਰਦੇ ਹੋਏ ਭਾਰਤ ਦੀ ਉੱਦਮਸ਼ੀਲਤਾ ਅਤੇ ਰਚਨਾਤਮਕ ਭਾਵਨਾ ਦਾ ਸਮਾਰੋਹ ਮਨਾਉਣ ਦੀ ਤਾਕੀਦ ਕੀਤੀ।

ਉਨ੍ਹਾਂ ਨੇ ਇੱਕ ਲਿੰਕ ਵੀ ਸਾਂਝਾ ਕੀਤਾ, ਜਿਸ ‘ਤੇ ਲੋਕ ਨਮੋ ਐਪ ‘ਤੇ ਉਦਪਾਦ ਜਾਂ ਉਸ ਦੇ ਨਿਰਮਾਤਾ ਦੇ ਨਾਲ ਸੈਲਫੀ ਪੋਸਟ ਕਰ ਸਕਦੇ ਹਨ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਆਓ ਇਸ ਦੀਵਾਲੀ ‘ਤੇ ਅਸੀਂ ਨਮੋ ਐਪ ‘ਤੇ ‘ਵੋਕਲ ਫੋਰ ਲੋਕਲ’ ਥ੍ਰੈੱਡ ਦੇ ਨਾਲ ਭਾਰਤ ਦੀ ਉੱਦਮਸ਼ੀਲਤਾ ਅਤੇ ਰਚਨਾਤਮਕ ਭਾਵਨਾ ਦਾ ਸਮਾਰੋਹ ਮਨਾਈਏ।

narendramodi.in/vocal4local

ਆਓ ਅਸੀਂ ਅਜਿਹੇ ਉਦਪਾਦ ਖਰੀਦੀਏ ਜੋ ਸਥਾਨਕ ਪੱਧਰ ‘ਤੇ ਬਣਾਏ ਗਏ ਹੋਣ ਅਤੇ ਉਸ ਦੇ ਬਾਅਦ ਉਸ ਉਤਪਾਦ ਜਾਂ ਉਸ ਦੇ ਨਿਰਮਾਤਾ ਦੇ ਨਾਲ ਨਮੋ ਐਪ ‘ਤੇ ਇੱਕ ਸੈਲਫੀ ਪੋਸਟ ਕਰੋ। ਆਪਣੇ ਮਿੱਤਰਾਂ ਅਤੇ ਪਰਿਵਾਰ ਨੂੰ ਆਪਣੇ ਥ੍ਰੈੱਡ ਵਿੱਚ ਸ਼ਾਮਲ ਹੋਣ ਅਤੇ ਸਕਾਰਾਤਮਕਤਾ ਦੀ ਭਾਵਨਾ ਦਾ ਪ੍ਰਸਾਰ ਕਰਨ ਦੇ ਲਈ ਸੱਦਾ ਦਿਓ।

ਆਓ ਅਸੀਂ ਸਥਾਨਕ ਪ੍ਰਤਿਭਾਵਾਂ ਦਾ ਸਮਰਥਨ ਕਰਨ, ਸਾਥੀ ਭਾਰਤੀਆਂ ਦੀ ਰਚਨਾਤਮਕਤਾ ਨੂੰ ਪ੍ਰੋਤਸਾਹਿਤ ਕਰਨ ਅਤੇ ਆਪਣੀਆਂ ਪਰੰਪਰਾਵਾਂ ਨੂੰ ਸਮ੍ਰਿੱਧ ਬਣਾਏ ਰੱਖਣ ਦੇ ਲਈ ਡਿਜੀਟਲ ਮੀਡੀਆ ਦੀ ਸ਼ਕਤੀ ਦਾ ਉਪਯੋਗ ਕਰੀਏ।”

 

 

****

ਡੀਐੱਸ/ਆਰਟੀ  



(Release ID: 1975634) Visitor Counter : 80