ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਸਰਕਾਰ ਦੇ ਪੈਨਸ਼ਨਭੋਗੀਆਂ ਦੇ 50 ਲੱਖ ਡੀਐੱਲਸੀ ਦੇ ਲਕਸ਼ ਦੇ ਨਾਲ ਰਾਸ਼ਟਰਵਿਆਪੀ ਡਿਜੀਟਲ ਲਾਈਫ ਸਰਟੀਫਿਕੇਸ਼ਨ ਮੁਹਿੰਮ 2.0 ਦਾ 1 ਨਵੰਬਰ, 2023 ਇੱਕ ਮਹੀਨੇ ਦੇ ਲਈ ਲਾਂਚ ਕੀਤੀ
ਪੈਨਸ਼ਨ ਅਤੇ ਪੈਨਸ਼ਨਭੋਗੀ ਕਲਿਆਣ ਵਿਭਾਗ ਦੇ ਸਕੱਤਰ ਸ਼੍ਰੀ ਵੀ ਸ਼੍ਰੀਨਿਵਾਸ 04 ਨਵੰਬਰ ਨੂੰ ਬੰਗਲੁਰੂ ਵਿੱਚ ਡੀਐੱਲਸੀ ਮੁਹਿੰਮ ਦੀ ਪ੍ਰਗਤੀ ਦੀ ਸਮੀਖਿਆ ਕਰਨਗੇ
ਰਾਸ਼ਟਰਵਿਆਪੀ ਡਿਜੀਟਲ ਲਾਈਫ ਸਰਟੀਫਿਕੇਟ ਮੁਹਿੰਮ 2.0 ਦ ਭਾਰਤ ਦੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 100 ਸ਼ਹਿਰਾਂ ਵਿੱਚ 500 ਸਥਾਨਾਂ ‘ਤੇ ਆਯੋਜਨ ਹੋਵੇਗਾ।
ਡਿਜੀਟਲ ਲਾਈਫ ਸਰਟੀਫਿਕੇਟ ਦਾ ਫੇਸ ਅਥੈਂਟਿਕੇਸ਼ਨ ਸਬਮਿਸ਼ਨ ਪੈਨਸ਼ਨਭੋਗੀਆਂ ਦੇ ਲਈ ਲਾਈਫ ਸਰਟੀਫਿਕੇਟ ਜਮ੍ਹਾ ਕਰਨ ਦੀ ਪ੍ਰਕਿਰਿਆ ਨੂੰ ਅਸਾਨ ਅਤੇ ਨਿਰਵਿਘਨ ਬਣਾਏਗਾ
Posted On:
03 NOV 2023 12:29PM by PIB Chandigarh
ਕੇਂਦਰ ਸਰਕਾਰ ਦੇ ਪੈਨਸ਼ਭੋਗੀ ਅਤੇ ‘ਈਜ਼ ਆਫ਼ ਲਿਵਿੰਗ’ ਦੇ ਲਈ ਪੈਨਸ਼ਨ ਅਤੇ ਪੈਨਸ਼ਨਭੋਗੀ ਕਲਿਆਣ ਵਿਭਾਗ ਡਿਜੀਟਲ ਲਾਈਫ ਸਰਟੀਫਿਕੇਟ (ਡੀਐੱਲਸੀ) ਆਰਥਾਤ ਲਾਈਫ ਸਰਟੀਫਿਕੇਟ ਨੂੰ ਵਿਆਪਕ ਪੱਧਰ ’ਤੇ ਹੁਲਾਰਾ ਦੇ ਰਿਹਾ ਹੈ। 2014, ਵਿੱਚ, ਬਾਇਓਮੈਟ੍ਰਿਕ ਉਪਕਰਣਾਂ ਦਾ ਉਪਯੋਗ ਕਰਕੇ ਡੀਐੱਲਸੀ ਜਮ੍ਹਾ ਕਰਨਾ ਸ਼ੁਰੂ ਕੀਤਾ ਗਿਆ ਸੀ। ਇਸ ਦੇ ਬਾਅਦ, ਵਿਭਾਗ ਨੇ ਅਧਾਰ ਡੇਟਾਬੇਸ ’ਤੇ ਅਧਾਰਿਤ ਚਿਹਰੇ ਦੀ ਪ੍ਰਮਾਣੀਕਰਣ ਟੈਕਨੋਲੋਜੀ ਨੂੰ ਵਿਕਸਿਤ ਕਰਨ ਦੇ ਲਈ ਇਲੈਕਟ੍ਰੌਨਿਕੀ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਅਤੇ ਯੂਆਈਡੀਏਆਈ ਦੇ ਨਾਲ ਕਾਰਜ ਕੀਤਾ ਤਾਕਿ ਕਿਸੇ ਵੀ ਐਂਡਡੌਰਾਇਡ ਅਧਾਰਿਤ ਸਮਾਰਟ ਫੋਨ ਰਾਹੀਂ ਐੱਲਸੀ ਜਮ੍ਹਾ ਕਰਨਾ ਸੰਭਵ ਹੋ ਸਕੇ।
ਇਸ ਸੁਵਿਧਾ ਦੇ ਅਨੁਸਾਰ, ਚਿਹਰੇ ਦੀ ਪ੍ਰਮਾਣੀਕਰਣ ਟੈਕਨੋਲੋਜੀ ਦੇ ਜ਼ਰੀਏ ਕਿਸੇ ਵਿਅਕਤੀ ਦੀ ਪਹਿਚਾਣ ਕੀਤੀ ਜਾਂਦੀ ਹੈ ਅਤੇ ਡੀਐੱਲਸੀ ਤਿਆਰ ਕੀਤਾ ਜਾਂਦਾ ਹੈ। ਨਵੰਬਰ 2021 ਵਿੱਚ ਸ਼ੁਭਾਰੰਭ ਕੀਤੀ ਗਈ ਇਸ ਮਹੱਤਵਪੂਰਨ ਟੈਕਨੋਲੋਜੀ ਨੇ ਪੈਨਸ਼ਨਭੋਗੀਆਂ ਦੀ ਬਾਹਰੀ ਬਾਇਓ-ਮੀਟ੍ਰਿਕ ਉਪਕਰਣਾਂ ’ਤੇ ਨਿਰਭਰਤਾ ਨੂੰ ਘੱਟ ਕਰ ਦਿੱਤਾ ਅਤੇ ਸਮਾਰਟਫੋਨ-ਅਧਾਰਿਤ ਟੈਕਨੋਲੋਜੀ ਦਾ ਲਾਭ ਉਠਾਉਂਦੇ ਹੋਏ ਇਸ ਪ੍ਰਕਿਰਿਆ ਨੂੰ ਜਨਤਾ ਦੇ ਲਈ ਅਧਿਕ ਸੁਲਭ ਅਤੇ ਕਿਫਾਇਤੀ ਬਣਾ ਦਿੱਤਾ।
ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਨ ਦੇ ਲਈ ਡੀਐੱਲਸੀ/ਫੇਸ ਅਥੈਂਟਿਕੇਸ਼ਨ ਟੈਕਨੋਲੋਜੀ ਦੇ ਉਪਯੋਗ ਦੇ ਲਈ ਕੇਂਦਰ ਸਰਕਾਰ ਦੇ ਸਾਰੇ ਪੈਨਸ਼ਨਭੋਗੀਆਂ ਦੇ ਨਾਲ-ਨਾਲ ਪੈਨਸ਼ਨ ਵੰਡ ਅਧਿਕਾਰੀਆਂ ਦੇ ਦਰਮਿਆਨ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ, ਪੈਨਸ਼ਨ ਅਤੇ ਪੈਨਸ਼ਨਭੋਗੀ ਕਲਿਆਣ ਵਿਭਾਗ ਨੇ ਨੰਬਰ 2022 ਦੇਸ਼ ਭਰ ਦੇ 37 ਸਹਿਰਾਂ ਵਿੱਚ ਇੱਕ ਰਾਸ਼ਟਰਵਿਆਪੀ ਮੁਹਿੰਮ ਸ਼ੁਰੂ ਕੀਤਾ। ਇਹ ਮੁਹਿੰਮ ਇੱਕ ਵੱਡੀ ਸਫ਼ਲਤਾ ਸੀ ਅਤੇ ਕੇਂਦਰ ਸਰਕਾਰ ਦੇ ਪੈਨਸ਼ਨਭੋਗੀਆਂ ਦੇ 35 ਲੱਖ ਤੋਂ ਅਧਿਕ ਡੀਐੱਲਸੀ ਜਾਰੀ ਕੀਤੇ ਗਏ। ਹੁਣ 1 ਤੋਂ 30 ਨਵੰਬਰ, 2023 ਤੱਕ ਦੇਸ਼ ਭਰ ਦੇ 100 ਸ਼ਹਿਰਾਂ ਵਿੱਚ 500 ਸਥਾਨਾਂ ’ਤੇ 17 ਪੈਨਸ਼ਨ ਵੰਡ ਬੈਕਾਂ, ਮੰਤਰਾਲਿਆਂ/ਵਿਭਾਗਾਂ, ਪੈਨਸ਼ਨਭੋਗੀ ਕਲਿਆਣ ਐਸੋਸ਼ੀਏਸ਼ਨ, ਯੂਆਈਡੀਏਆਈ ਅਤੇ ਐੱਮਈਆਈਟੀਵਾਈ ਦੇ ਸਹਿਯੋਗ ਨਾਲ 50 ਲੱਖ ਪੈਨਸ਼ਨਭੋਗੀਆਂ ਨੂੰ ਲਕਸ਼ਿਤ ਕਰਦੇ ਹੋਏ ਇੱਕ ਰਾਸ਼ਟਰਵਿਆਪੀ ਮੁਹਿੰਮ ਚਲਾਈ ਜਾਵੇਗੀ।
ਇਸ ਸਬੰਧ ਵਿੱਚ, ਭਾਰਤੀ ਸਟੇਟ ਬੈਂਕ ਦੇ ਤਾਲਮੇਲ ਨਾਲ ਬੰਗਲੁਰੂ ਵਿੱਚ ਡੀਐੱਲਸੀ ਕੈਂਪ ਆਯੋਜਿਤ ਕੀਤੇ ਜਾਣਗੇ। ਕੈਂਪ ਸ਼ਹਿਰ ਦੇ ਵਿਭਿੰਨ ਸਥਾਨਾਂ ਜਿਹੇ ਐੱਸਬੀਆਈ ਦੁਆਰਾ ਇਸਰੋ, ਨਾਲ ਬੰਗਲੁਰੂ, ਯੇਲਹੰਕਾ ਨਿਊ ਟਾਊਨ, ਵਾਯੂ ਸੈਨਾ ਸਟੇਸ਼ਨ ਯੇਲਹੰਕਾ ਅਤੇ ਹੇਸਰਘੱਟਾ ਜਦੋਂ ਕਿ ਕੇਨਰਾ ਬੈਂਕ ਦੁਆਰਾ ਵਿਜੈਨਗਰ-ਦੂਸਰੇ, ਬਸਵੇਸ਼ਵਰ, ਹਨੁਮੰਤਨਗਰ, ਮੱਲੇਸ਼ਵਰਮ ਅਤੇ ਰਾਜਾਜੀਨਗਰ-ਦੂਸਰਾ ਬਲਾਕ ਡੀਪੀਸੀਡੀ ’ਤੇ ਆਯੋਜਿਤ ਕੀਤੇ ਜਾ ਰਹੇ ਹਨ। ਯੂਆਈਡੀਏਆਈ ਦੀ ਇੱਕ ਟੀਮ ਵੀ ਪੈਨਸ਼ਨਭੋਗੀਆਂ ਨੂੰ ਉਨ੍ਹਾਂ ਦੇ ਅਧਾਰ ਰਿਕਾਰਡ ਨੂੰ ਅੱਪਡੇਟ ਕਰਨ ਵਿੱਚ ਸਹਾਇਤਾ ਕਰਨ ਦੇ ਲਈ, ਜਿੱਥੇ ਵੀ ਜ਼ਰੂਰੀ ਹੋਵੇ, ਅਤੇ ਕਿਸੇ ਵੀ ਟੈਕਨੋਲੋਜੀ ਮੁੱਦੇ ਦਾ ਸਮਾਧਾਨ ਦੇ ਲਈ ਕੈਂਪਾਂ ਵਿੱਚ ਹਿੱਸਾ ਲੇਵੇਗੀ।
ਇਸ ਸਬੰਧ ਵਿੱਚ, ਡੀਓਪੀਪੀਡਬਲਿਊ ਦੀ ਇੱਕ ਟੀਮ ਬੈਂਕ ਅਧਿਕਾਰੀਆਂ, ਪੈਨਸ਼ਨਭੋਗੀਆਂ ਅਤੇ ਤਿੰਨ ਰਜਿਸਟਰਡ ਪੈਨਸ਼ਨਭੋਗੀ ਐਸ਼ੋਸੀਏਸ਼ਨ ਕਰਨਾਟਕ ਸੈਂਟਰਲ ਗਵਰਨਮੈਂਟ ਪੈਨਸ਼ਨਰਸ ਐਸੋਸ਼ੀਏਸ਼ਨ, ਕਰਨਾਟਕ ਪੋਸਟ ਐਂਡ ਟੈਲੀਕਿਊਮੀਕੇਸ਼ਨ ਪੈਸ਼ਨਰਸ ਐਸੋਸ਼ੀਏਸ਼ਨ ਆਲ ਇੰਡੀਆ ਬੀਐੱਸਐੱਨਐੱਲ ਪੈਸ਼ਨਰਸ ਵੈੱਲਫੇਅਰ ਐਸੋਸ਼ੀਏਸ਼ਨ ਦੇ ਪ੍ਰਤੀਨਿਧੀਆਂ ਦੇ ਨਾਲ ਮੁਹਿੰਮ ਦੀ ਪ੍ਰਗਤੀ ਦੇ ਸਮੀਖਿਆ ਕਰਨ ਦੇ ਲਈ 4 ਨਵੰਬਰ ਨੂੰ ਸ਼੍ਰੀ ਵੀ. ਸ੍ਰੀਨਿਵਾਸ, ਸਕੱਤਰ (ਪੈਨਸ਼ਨ) ਦੀ ਪ੍ਰਧਾਨਗੀ ਵਿੱਚ ਬੰਗਲੁਰੂ ਦਾ ਦੌਰਾ ਕਰੇਗੀ।
ਪੈਨਸ਼ਨ ਅਤੇ ਪੈਨਸ਼ਨਭੋਗੀ ਕਲਿਆਣ ਵਿਭਾਗ ਇਸ ਮੁਹਿੰਮ ਨੂੰ ਪੂਰੇ ਦੇਸ਼ ਵਿੱਚ ਸਫ਼ਲ ਬਣਾਉਣ ਦੇ ਲਈ ਹਰ ਸੰਭਵ ਪ੍ਰਯਾਸ ਕਰੇਗਾ।
*****
ਐੱਸਐੱਨਸੀ/ਪੀਕੇ
(Release ID: 1974617)
Visitor Counter : 70