ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਪੈਂਸ਼ਨ ਅਤੇ ਪੈਂਸ਼ਨਭੋਗੀ ਭਲਾਈ ਵਿਭਾਗ ਨੇ 1 ਤੋਂ 30 ਨਵੰਬਰ, 2023 ਤੱਕ ਰਾਸ਼ਟਰਵਿਆਪੀ ਡਿਜੀਟਲ ਜੀਵਨ ਪ੍ਰਮਾਣ ਪੱਤਰ ਅਭਿਯਾਨ 2.0 ਸ਼ੁਰੂ ਕੀਤਾ


ਰਾਸ਼ਟਰਵਿਆਪੀ ਡਿਜੀਟਲ ਜੀਵਨ ਪ੍ਰਮਾਣ ਪੱਤਰ ਅਭਿਯਾਨ 2.0 ਭਾਰਤ ਦੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 100 ਸ਼ਹਿਰਾਂ ਵਿੱਚ 500 ਥਾਵਾਂ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ

ਰਾਸ਼ਟਰਵਿਆਪੀ ਡਿਜੀਟਲ ਜੀਵਨ ਪ੍ਰਮਾਣ ਪੱਤਰ ਅਭਿਯਾਨ 2.0 ਸਾਰੇ ਹਿਤਧਾਰਕਾਂ ਨੂੰ ਇੱਕ ਮੰਚ ‘ਤੇ ਲਿਆਉਣ ਦੇ ‘ਸਰਕਾਰ ਦੇ ਸੰਪੂਰਨ’ ਦ੍ਰਿਸ਼ਟੀਕੋਣ ਦਾ ਪ੍ਰਤੀਕ ਹੈ

ਡਿਜੀਟਲ ਪ੍ਰਮਾਣ ਪੱਤਰ ਦੇ ਨਵੇਂ ਫੇਸ ਔਥੈਂਟੀਕੇਸ਼ਨ ਸਬਮਿਸ਼ਨ ਨਾਲ ਪੈਂਸ਼ਨਭੋਗੀਆਂ ਦੇ ਲਈ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਨਾ ਅਸਾਨ ਅਤੇ ਰੁਕਾਵਟ ਰਹਿਤ ਹੋ ਜਾਵੇਗਾ

Posted On: 02 NOV 2023 10:31AM by PIB Chandigarh

ਕੇਂਦਰ ਸਰਕਾਰ ਦੇ ਪੈਂਸ਼ਨਭੋਗੀਆਂ ਦੇ ਜੀਵਨ ਨੂੰ ਅਸਾਨ ਬਣਾਉਣ ਦੇ ਲਈ ਪੈਂਸ਼ਨ ਅਤੇ ਪੈਂਸ਼ਨਭੋਗੀ ਭਲਾਈ ਵਿਭਾਗ ਡਿਜੀਟਲ ਪ੍ਰਮਾਣ ਪੱਤਰ (ਡੀਐੱਲਸੀ) ਯਾਨੀ ਜੀਵਨ ਪ੍ਰਮਾਣ ਨੂੰ ਵੱਡੇ ਪੈਮਾਨੇ ‘ਤੇ ਹੁਲਾਰਾ ਦੇ ਰਿਹਾ ਹੈ। ਸਭ ਤੋਂ ਪਹਿਲਾਂ ਵਰ੍ਹੇ 2014 ਵਿੱਚਬਾਇਓਮੈਟ੍ਰਿਕ ਉਪਕਰਣਾਂ ਦਾ ਉਪਯੋਗ ਕਰਕੇ ਡੀਐੱਲਸੀ ਜਮ੍ਹਾਂ ਕਰਨ ਦੀ ਵਿਵਸਥਾ ਕੀਤੀ ਗਈ ਸੀ। ਇਸ ਦੇ ਬਾਅਦਵਿਭਾਗ ਨੇ ਆਧਾਰ ਡੇਟਾਬੇਸ ‘ਤੇ ਅਧਾਰਿਤ ਫੇਸ ਔਥੈਂਟੀਕੇਸ਼ਨ ਟੈਕਨੋਲੋਜੀ ਸਿਸਟਮ ਵਿਕਸਿਤ ਕਰਨ ਦੇ ਲਈ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਅਤੇ ਭਾਰਤੀ ਵਿਲੱਖਣ ਪਹਿਚਾਣ ਅਥਾਰਿਟੀ (ਯੂਆਈਡੀਏਆਈਈ) ਦੇ ਨਾਲ ਮਿਲ ਕੇ ਕੰਮ ਕੀਤਾਜਿਸ ਨਾਲ ਕਿਸੇ ਵੀ ਐਂਡ੍ਰਾਇਡ ਅਧਾਰਿਤ ਸਮਾਰਟ ਫੋਨ ਦੀ ਮਦਦ ਨਾਲ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਨਾ ਸੰਭਵ ਹੋ ਸਕੇ। ਇਸ ਸੁਵਿਧਾ ਦੇ ਅਨੁਸਾਰਫੇਸ ਔਥੈਂਟਿਕੇਸ਼ਨ ਤਕਨੀਕ ਦੇ ਜ਼ਰੀਏ ਕਿਸੇ ਵਿਅਕਤੀ ਦੀ ਪਹਿਚਾਣ ਸਥਾਪਿਤ ਕੀਤੀ ਜਾਂਦੀ ਹੈ ਅਤੇ ਡਿਜੀਟਲ ਜੀਵਨ ਪ੍ਰਮਾਣ-ਪੱਤਰ (ਡੀਐੱਲਸੀ) ਬਣਾਇਆ ਜਾਂਦਾ ਹੈ। ਇਹ ਮਹੱਤਵਪੂਰਨ ਤਕਨੀਕ ਨਵੰਬਰ 2021 ਵਿੱਚ ਲਾਂਚ ਕੀਤੀ ਗਈ ਅਤੇ ਇਸ ਨਾਲ ਪੈਂਸ਼ਨਭੋਗੀਆਂ ਦੀ ਬਾਹਰੀ ਬਾਇਓ-ਮੀਟ੍ਰਿਕ ਉਪਕਰਣਾਂ ‘ਤੇ ਨਿਰਭਰਤਾ ਘੱਟ ਹੋ ਗਈ। ਹੁਣ ਸਮਾਰਟਫੋਨ-ਅਧਾਰਿਤ ਤਕਨੀਕ ਦਾ ਲਾਭ ਉਠਾ ਕੇ ਇਸ ਪ੍ਰਕਿਰਿਆ ਨੂੰ ਹੋਰ ਅਧਿਕ ਸੁਲਭ ਅਤੇ ਕਿਫਾਇਤੀ ਬਣਾ ਦਿੱਤਾ ਗਿਆ ਹੈ।

ਡਿਜੀਟਲ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਨ ਦੇ ਲਈ ਡੀਐੱਲਸੀ/ਫੇਸ ਔਥੈਂਟੀਕੇਸ਼ਨ ਤਕਨੀਕ ਦੇ ਉਪਯੋਗ ਬਾਰੇ ਕੇਂਦਰ ਸਰਕਾਰ ਦੇ ਸਾਰੇ ਪੈਂਸ਼ਨਭੋਗੀਆਂ ਦੇ ਨਾਲ-ਨਾਲ ਪੈਂਸ਼ਨ ਵੰਡ ਅਥਾਰਿਟੀਆਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਾਣਕਾਰੀ ਦੇਣ ਦੇ ਲਈ ਪੈਂਸ਼ਨ ਅਤੇ ਪੈਂਸ਼ਨਭੋਗੀ ਭਲਾਈ ਵਿਭਾਗ ਨੇ ਨਵੰਬਰ 2022 ਨੂੰ ਦੇਸ਼ ਦੇ 37 ਸ਼ਹਿਰਾਂ ਵਿੱਚ ਇੱਕ ਰਾਸ਼ਟਰਵਿਆਪੀ ਅਭਿਯਾਨ ਸ਼ੁਰੂ ਕੀਤਾ। ਇਹ ਅਭਿਯਾਨ ਬੇਹੱਦ ਸਫ਼ਲ ਸਾਬਿਤ ਹੋਇਆ ਅਤੇ ਇਸ ਦੌਰਾਨ ਕੇਂਦਰ ਸਰਕਾਰ ਦੇ ਪੈਂਸ਼ਨਭੋਗੀਆਂ ਦੇ 35 ਲੱਖ ਤੋਂ ਅਧਿਕ ਡਿਜੀਟਲ ਜੀਵਨ ਪ੍ਰਮਾਣ ਪੱਤਰ ਜਾਰੀ ਕੀਤੇ ਗਏ। ਵਿਭਾਗ ਹੁਣ ਦੇਸ਼ ਦੇ 100 ਸ਼ਹਿਰਾਂ ਵਿੱਚ 500 ਥਾਵਾਂ ‘ਤੇ ਤੋਂ 30 ਨਵੰਬਰ, 2023 ਤੱਕ 17 ਪੈਂਸ਼ਨ ਡਿਸਬਰਸਿੰਗ ਬੈਂਕਾਂਮੰਤਰਾਲਿਆਂ/ਵਿਭਾਗਾਂਪੈਂਸ਼ਨਭੋਗੀ ਭਲਾਈ ਸੰਘਾਂਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਿਆਂ ਅਤੇ ਯੂਆਈਡੀਏਆਈ ਦੇ ਸਹਿਯੋਗ ਨਾਲ 50 ਲੱਖ ਪੈਂਸ਼ਨਭੋਗੀਆਂ ਨੂੰ ਲਕਸ਼ ਬਣਾ ਕੇ ਇੱਕ ਰਾਸ਼ਟਰਵਿਆਪੀ ਅਭਿਯਾਨ ਚਲਾ ਰਿਹਾ ਹੈ।

ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਪੈਂਸ਼ਨਭੋਗੀਆਂ ਖਾਸ ਤੌਰ ‘ਤੇ ਬਹੁਤ ਜ਼ਿਆਦਾ ਸੀਨੀਅਰ/ਬੀਮਾਰ/ਅਸਮਰੱਥ ਪੈਂਸ਼ਨਭੋਗੀਆਂ ਤੱਕ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਨ ਦੇ ਡਿਜੀਟਲ ਤਰੀਕਿਆਂ ਦਾ ਲਾਭ ਪਹੁੰਚਾਉਣਾ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਵਿਭਾਗ ਨੇ ਵਿਸਤ੍ਰਿਤ ਦਿਸ਼ਾ-ਨਿਰਦੇਸ਼ਾਂ ਦੇ ਨਾਲ ਇੱਕ ਵਿਆਪਕ ਸਰਕੂਲਰ ਜਾਰੀ ਕੀਤਾ ਹੈ ਜਿਸ ਵਿੱਚ ਭਾਰਤ ਸਰਕਾਰ ਦੇ ਮੰਤਰਾਲੇ/ਵਿਭਾਗਪੈਂਸ਼ਨ ਡਿਸਬਰਸਿੰਗ ਬੈਂਕ ਅਤੇ ਪੈਂਸ਼ਨਭੋਗੀ ਐਸੋਸ਼ੀਏਸ਼ਨਾਂ ਸਹਿਤ ਸਾਰਿਆਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਦਾਰੀਆਂ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿੱਚ ਅਭਿਯਾਨ ਦੇ ਲਈ ਹਿਤਧਾਰਕਾਂ ਦੁਆਰਾ ਨੋਡਲ ਅਧਿਕਾਰੀਆਂ ਦਾ ਨਾਮਾਂਕਨਦਫ਼ਤਰਾਂ ਅਤੇ ਬੈਂਕ ਸ਼ਾਖਾਵਾਂ/ਏਟੀਐੱਮ ਵਿੱਚ ਰਣਨੀਤਕ ਤੌਰ ‘ਤੇ ਲਗਾਏ ਗਏ ਬੈਨਰ/ਪੋਸਟਰ ਦੇ ਮਾਧਿਅਮ ਨਾਲ ਡੀਐੱਲਸੀ-ਫੇਸ ਔਥੈਂਟੀਕੇਸ਼ਨ ਤਕਨੀਕ ਬਾਰੇ ਜਾਗਰੂਕਤਾ ਫੈਲਾਉਣਾ/ਉਚਿਤ ਪ੍ਰਚਾਰ ਕਰਨਾ ਅਤੇ ਜਿੱਥੇ ਤੱਕ ਸੰਭਵ ਹੋ ਸਕੇ ਡੀਐੱਲਸੀ/ਫੇਸ ਔਥੈਂਟੀਕੇਸ਼ਨ ਤਕਨੀਕ ਦਾ ਉਪਯੋਗ ਕਰਨਾ ਸ਼ਾਮਲ ਹੈ।

ਜਿਨ੍ਹਾਂ ਥਾਵਾਂ ‘ਤੇ ਡੋਰਸਟੱਪ ਬੈਂਕਿੰਗ ਸੇਵਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈਉੱਥੇ ਬੈਂਕ ਸ਼ਾਖਾਵਾਂ ਵਿੱਚ ਇਸ ਕਾਰਜ ਦੇ ਲਈ ਤੈਅ ਕਰਮਚਾਰੀਆਂ ਨੂੰ ਐਂਡ੍ਰਾਇਡ ਫੋਨ ਨਾਲ ਲੈਸ ਕੀਤਾ ਜਾ ਰਿਹਾ ਹੈਤਾਕਿ ਜਦੋਂ ਪੈਂਸ਼ਨਭੋਗੀ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਨ ਦੇ ਲਈ ਸ਼ਾਖਾ ਵਿੱਚ ਜਾਈਏ ਤਾਂ ਇਸ ਤਕਨੀਕ ਦਾ ਉਪਯੋਗ ਕੀਤਾ ਜਾ ਸਕੇ। ਇਸ ਦੇ ਨਾਲ ਹੀ ਬੇਹੱਦ ਬੀਮਾਰ ਅਤੇ ਬਿਸਤਰ ਤੋਂ ਉਠਣ ਵਿੱਚ ਅਸਮਰੱਥ ਪੈਂਸ਼ਨਭੋਗੀਆਂ ਦੇ ਡੀਐੱਲਸੀ ਜਮ੍ਹਾਂ ਕਰਵਾਉਣ ਦੇ ਲਈ ਬੈਂਕ ਕਰਮਚਾਰੀਆਂ ਦੁਆਰਾ ਉਨ੍ਹਾਂ ਦੇ ਘਰਾਂ ਦਾ ਦੌਰਾ ਕਰਨ ਨੂੰ ਕਿਹਾ ਜਾ ਸਕੇ। ਇਸ ਦੇ ਇਲਾਵਾ ਪੈਂਸ਼ਨਭੋਗੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਆਪਣੇ ਡੀਐੱਲਸੀ ਜਮ੍ਹਾਂ ਕਰਨ ਦੀ ਜਾਣਕਾਰੀ ਦੇ ਕੇ ਸਮਰੱਥ ਬਣਾਉਣ ਦੇ ਲਈ ਕੈਂਪਾਂ ਦਾ ਆਯੋਜਨ ਕੀਤਾ ਜਾਵੇ।

 ਪੈਸ਼ਨਭੋਗੀ ਭਲਾਈ ਐਸੋਸ਼ੀਏਸ਼ਨਾਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਪੈਂਸ਼ਨਭੋਗੀਆਂ ਦੇ ਲਈ ਡੀਐੱਲਸੀ ਜਮ੍ਹਾਂ ਕਰਨ ਲਈ ਕੈਂਪਾਂ ਦਾ ਆਯੋਜਨ ਕਰਨ। ਅਭਿਯਾਨ ਦੇ ਤਹਿਤ ਪੈਂਸ਼ਨ ਅਤੇ ਪੈਂਸ਼ਨਭੋਗੀ ਭਲਾਈ ਵਿਭਾਗ ਦੇ ਅਧਿਕਾਰੀ ਪੈਂਸ਼ਨਭੋਗੀਆਂ ਨੂੰ ਉਨ੍ਹਾਂ ਦੇ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਨ ਦੇ ਲਈ ਵਿਭਿੰਨ ਡਿਜੀਟਲ ਤਰੀਕਿਆਂ ਦੇ ਉਪਯੋਗ ਵਿੱਚ ਸਹਾਇਤਾ ਕਰਨ ਦੇ ਲਈ ਦੇਸ਼ ਭਰ ਵਿੱਚ ਪ੍ਰਮੁੱਖ ਥਾਵਾਂ ਦਾ ਦੌਰਾ ਕਰਨਗੇ।

ਪੈਂਸ਼ਨ ਅਤੇ ਪੈਂਸ਼ਨਭੋਗੀ ਭਲਾਈ ਵਿਭਾਗ ਇਸ ਅਭਿਯਾਨ ਨੂੰ ਪੂਰੇ ਦੇਸ਼ ਵਿੱਚ ਸਫ਼ਲ ਬਣਾਉਣ ਦੇ ਲਈ ਹਰ ਸੰਭਵ ਪ੍ਰਯਤਨ ਕਰੇਗਾ।

 

*****

ਐੱਸਐੱਨਸੀ/ਪੀਕੇ


(Release ID: 1974182) Visitor Counter : 86