ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਿਸ਼ੇਸ ਅਭਿਆਨ 3.0 ਦੇ ਤਹਿਤ ਮਹੱਤਵਪੂਰਨ ਉਪਲਬਧੀਆਂ


22,454 ਭੌਤਿਕ ਫਾਈਲਾਂ ਦੀ ਸਮੀਖਿਆ ਕੀਤੀ ਗਈ, 8,621 ਭੌਤਿਕ ਫਾਈਲਾਂ ਨੂੰ ਹਟਾ ਦਿੱਤਾ ਗਿਆ, 3,260 ਜਨ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ, 1787 ਸਵੱਛਤਾ ਅਭਿਆਨ ਚਲਾਏ ਗਏ, 35,268 ਵਰਗ ਫੁੱਟ ਜਗ੍ਹਾਂ ਮੁਕਤ ਕੀਤੀ ਗਈ ਅਤੇ ਸਕ੍ਰੈਪ ਸਮੱਗਰੀ ਦੀ ਵਿਕਰੀ ਤੋਂ 13,70,211 ਰੁਪਏ ਦਾ ਰੈਵਨਿਊ ਜੁਟਾਇਆ ਗਿਆ

Posted On: 01 NOV 2023 12:26PM by PIB Chandigarh

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਸਵੱਛਤਾ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਆਪਣੇ ਸਾਰੇ ਸੰਬੰਧ ਅਤੇ ਅਧੀਨ, ਪ੍ਰੋਗਰਾਮ, ਖੁਦਮੁਖਤਿਆਰ ਸੰਸਥਾਵਾਂ ਅਤੇ ਕੇਂਦਰੀ ਜਨਤਕ ਖੇਤਰ ਦੇ ਉਪਕਰਮਾਂ ਵਿੱਚ ਸਾਫ-ਸਫਾਈ ਅਤੇ ਲੰਬਿਤ ਮਾਮਲਿਆਂ ਦੇ ਨਿਪਟਾਨ ਦੇ ਲਈ ਵਿਸ਼ੇਸ਼ ਅਭਿਆਨ 3.0 ਆਯੋਜਿਤ ਕੀਤਾ। ਇਸ ਅਭਿਆਨ ਦਾ ਉਦੇਸ਼ ਲੰਬਿਤ ਮਾਮਲਿਆਂ ਨੂੰ ਘੱਟ ਕਰਨਾ, ਸਵੱਛਤਾ ਨੂੰ ਸੰਸਥਾਗਤ ਬਣਾਉਣਾ, ਅੰਦਰੂਨੀ ਨਿਗਰਾਨੀ ਤੰਤਰ ਨੂੰ ਮਜ਼ਬੂਤ ਬਣਾਉਣਾ, ਰਿਕਾਰਡ ਪ੍ਰਬੰਧਨ ਵਿੱਚ ਆਧਿਕਾਰੀਆਂ ਨੂੰ ਟ੍ਰੇਡ ਕਰਨਾ, ਬਿਹਤਰ ਰਿਕਾਰਡ ਪ੍ਰਬੰਧਨ ਦੇ ਲਈ ਭੌਤਿਕ ਰਿਕਾਰਡ ਦਾ ਡਿਜੀਟਲੀਕਰਣ ਕਰਨਾ ਹੈ। ਇਸ ਅਭਿਆਨ ਦੇ ਦੌਰਾਨ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਖੇਤਰੀ ਪ੍ਰੋਗਰਾਮਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਅਤੇ ਇਨ੍ਹਾਂ ਖੇਤਰੀ ਪ੍ਰੋਗਰਾਮਾਂ ਦੁਆਰਾ ਇਨ੍ਹਾਂ ਅਭਿਆਨ ਦੇ ਤਹਿਤ ਅਨੇਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।

ਇਸ ਅਭਿਆਨ ਦੇ ਕੁਸ਼ਲ ਲਾਗੂਕਰਣ ਨੂੰ ਸੁਨਿਸ਼ਚਿਤ ਕਰਨ ਦੇ ਲਈ ਸ਼੍ਰੀ ਸੁਧਾਂਸ਼ ਪੰਤ, ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਤੇ ਸ਼੍ਰੀ ਐਲਾਂਗਬਮ ਰਾਬਰਟ ਸਿੰਘ, ਸੰਯੁਕਤ ਸਕੱਤਰ ਅਤੇ ਨੋਡਲ ਅਧਿਕਾਰੀ ਦੁਆਰਾ ਵਿਸ਼ੇਸ਼ ਅਭਿਆਨ 3.0 ਦੀ ਨਿਯਮਿਤ ਸਮੀਖਿਆ ਕੀਤੀ ਗਈ।

 

ਅਭਿਆਨ ਦੇ ਲਾਗੂਕਰਣ ਪੜਾਅ ਦੀ ਪ੍ਰਗਤੀ ਨੂੰ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੇ ਐੱਸਸੀਡੀਪੀਐੱਮ ਪੋਰਟਲ (https://scdpm.nic.in) ‘ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਨਿਯਮਿਤ ਰੂਪ ਤੋਂ ਜਾਰੀ ਕੀਤਾ ਗਿਆ।

ਵਿਸ਼ੇਸ਼ ਅਭਿਆਨ 3.0 (01.10.2023 ਤੋਂ 31.10.2023) ਦੀ ਮਿਆਦ ਦੇ ਦੌਰਾਨ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਸਾਂਸਦਾਂ ਦੇ 224 ਸੰਦਰਭਾਂ ਅਤੇ 3,260 ਲੋਕ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਅਤੇ 22,454 ਭੌਤਿਕ ਫਾਈਲਾਂ ਦੀ ਸਮੀਖਿਆ ਕੀਤੀ ਗਈ ਸੀ ਅਤੇ 8,621 ਫਾਈਲਾਂ ਨੂੰ ਹਟਾ ਦਿੱਤਾ ਗਿਆ ਸੀ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵੱਖ-ਵੱਖ ਪ੍ਰੋਗਰਾਮਾਂ ਦੁਆਰਾ 1,757 ਸਿਹਤ ਅਭਿਆਨ ਆਯੋਜਿਤ ਕੀਤੇ ਗਏ ਅਤੇ 35,268 ਵਰਗ ਫੁੱਟ ਸਥਾਨ ਪ੍ਰੋਗਰਾਮਾਂ ਦੇ ਉਪਯੋਗ ਦੇ ਲਈ ਮੁਕਤ ਕੀਤਾ ਗਿਆ। ਕਬਾੜ ਸਮੱਗਰੀ ਦੀ ਵਿਕਰੀ ਤੋਂ 13,0,211/- ਰੁਪਏ ਦਾ ਰੈਵਨਿਊ ਵੀ ਜੁਟਾਇਆ ਗਿਆ।

***

ਐੱਮਵੀ



(Release ID: 1974076) Visitor Counter : 66