ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਯੂਨੈਸਕੋ ਦੇ ਸਿਰਜਣਾਤਮਕ ਸ਼ਹਿਰਾਂ ਦੇ ਨੈੱਟਵਰਕ ਵਿੱਚ ਕੋਝੀਕੋਡ ਨੂੰ 'ਸਾਹਿਤ ਦੇ ਸ਼ਹਿਰ' (‘City of Literature’) ਅਤੇ ਗਵਾਲੀਅਰ ਨੂੰ 'ਸੰਗੀਤ ਦੇ ਸ਼ਹਿਰ' (‘City of Music’) ਵਜੋਂ ਸ਼ਾਮਲ ਕਰਨ ਦੀ ਸ਼ਲਾਘਾ ਕੀਤੀ

Posted On: 01 NOV 2023 4:56PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਯੂਨੈਸਕੋ ਦੇ ਰਚਨਾਤਮਕ ਸ਼ਹਿਰਾਂ ਦੇ ਨੈੱਟਵਰਕ ਵਿੱਚ ਕੋਝੀਕੋਡ ਨੂੰ ‘ਸਾਹਿਤ ਦੇ ਸ਼ਹਿਰ’ ਅਤੇ ਗਵਾਲੀਅਰ ਨੂੰ ‘ਸੰਗੀਤ ਦੇ ਸ਼ਹਿਰ’ ਵਜੋਂ ਸ਼ਾਮਲ ਕਰਨ ਦੀ ਸ਼ਲਾਘਾ ਕੀਤੀ ਹੈ। ਸ਼੍ਰੀ ਮੋਦੀ ਨੇ ਇਸ ਸ਼ਾਨਦਾਰ ਪ੍ਰਾਪਤੀ 'ਤੇ ਕੋਝੀਕੋਡ ਅਤੇ ਗਵਾਲੀਅਰ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੋਝੀਕੋਡ ਦੀ ਸਮ੍ਰਿੱਧ ਸਾਹਿਤਕ ਜੀਵੰਤਤਾ ਨਾਲ ਭਾਰਤ ਦੀ ਸੱਭਿਆਚਾਰਕ ਗਤੀਸ਼ੀਲਤਾ ਗਲੋਬਲ ਮੰਚ 'ਤੇ ਚਮਕ ਰਹੀ ਹੈ। ਉਨ੍ਹਾਂ ਨੇ ਗਵਾਲੀਅਰ ਦੀ ਆਪਣੀ ਸੰਗੀਤਕ ਵਿਰਾਸਤ ਨੂੰ ਸੰਭਾਲਣ ਅਤੇ ਉਸ ਨੂੰ ਸਮ੍ਰਿੱਧ ਬਣਾਉਣ ਦੀ ਪ੍ਰਤੀਬੱਧਤਾ ਨੂੰ ਵੀ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਇਸਦੀ ਗੂੰਜ ਦੁਨੀਆ ਭਰ ਵਿੱਚ ਹੋ ਰਹੀ ਹੈ।

ਕੇਂਦਰੀ ਸੱਭਿਆਚਾਰਕ ਮੰਤਰੀ, ਸ਼੍ਰੀ ਜੀ ਕਿਸ਼ਨ ਰੈੱਡੀ ਦੁਆਰਾ ਐਕਸ (X) 'ਤੇ ਪੋਸਟਾਂ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ; 

 “ਕੋਝੀਕੋਡ ਦੀ ਸਮ੍ਰਿਧ ਸਾਹਿਤਕ ਵਿਰਾਸਤ ਅਤੇ ਗਵਾਲੀਅਰ ਦੀ ਸੁਰੀਲੀ ਵਿਰਾਸਤ ਦੇ ਨਾਲ ਭਾਰਤ ਦੀ ਸੱਭਿਆਚਾਰਕ ਗਤੀਸ਼ੀਲਤਾ ਗਲੋਬਲ ਮੰਚ 'ਤੇ ਚਮਕ ਰਹੀ ਹੈ ਜਿਸ ਨੂੰ ਹੁਣ ਵੱਕਾਰੀ ਯੂਨੈਸਕੋ ਕਰੀਏਟਿਵ ਸਿਟੀਜ਼ ਨੈਟਵਰਕ ਵਿੱਚ ਸ਼ਾਮਲ ਕੀਤਾ ਗਿਆ ਹੈ।

ਕੋਝੀਕੋਡ ਅਤੇ ਗਵਾਲੀਅਰ ਦੇ ਲੋਕਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈਆਂ!

ਜਿਵੇਂ ਕਿ ਅਸੀਂ ਇਸ ਅੰਤਰਰਾਸ਼ਟਰੀ ਮਾਨਤਾ ਦਾ ਜਸ਼ਨ ਮਨਾ ਰਹੇ ਹਾਂ, ਸਾਡਾ ਰਾਸ਼ਟਰ ਸਾਡੀਆਂ ਵਿਵਿਧ ਸੱਭਿਆਚਾਰਕ ਪਰੰਪਰਾਵਾਂ ਦੀ ਸੰਭਾਲ਼ ਅਤੇ ਪ੍ਰਗਤੀ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦਾ ਹੈ।

ਇਹ ਪ੍ਰਸ਼ੰਸਾ ਸਾਡੇ ਵਿਲੱਖਣ ਸੱਭਿਆਚਾਰਕ ਬਿਰਤਾਂਤਾਂ ਨੂੰ ਪੋਸ਼ਿਤ ਕਰਨ ਅਤੇ ਸਾਂਝਾ ਕਰਨ ਲਈ ਸਮਰਪਿਤ ਹਰੇਕ ਵਿਅਕਤੀ ਦੇ ਸਮੂਹਿਕ ਪ੍ਰਯਾਸਾਂ ਨੂੰ ਵੀ ਦਰਸਾਉਂਦੀ ਹੈ।


 ******


ਡੀਐੱਸ/ਟੀਐੱਸ


(Release ID: 1974050) Visitor Counter : 106