ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਚਿਤਰਕੂਟ ਵਿੱਚ ਸਵਰਗੀ ਸ਼੍ਰੀ ਅਰਵਿੰਦ ਭਾਈ ਮਫਤਲਾਲ ਦੇ ਸ਼ਤਾਬਦੀ ਜਨਮ ਵਰ੍ਹੇ ਦੇ ਸਮਾਰੋਹਾਂ ਨੂੰ ਸੰਬੋਧਨ ਕੀਤਾ


ਸਵਰਗਵਾਸੀ ਸ਼੍ਰੀ ਅਰਵਿੰਦ ਭਾਈ ਮਫਤਲਾਲ ਦੇ ਸਨਮਾਨ ਵਿੱਚ ਸਮਾਰਕ ਡਾਕ ਟਿਕਟ ਜਾਰੀ

“ਚਿਤਰਕੂਟ ਆਉਣਾ ਮੇਰੇ ਲਈ ਸੌਭਾਗਯ ਦੀ ਗੱਲ”

“ਚਿਤਰਕੂਟ ਦੀ ਮਹਿਮਾ ਇੱਥੋਂ ਦੇ ਸੰਤਾਂ ਅਤੇ ਰਿਸ਼ਿਆਂ ਦੇ ਮਾਧਿਅਮ ਨਾਲ ਹੀ ਸਦੀਵੀ ਬਣੀ ਹੋਈ ਹੈ”

“ਸਾਡਾ ਦੇਸ਼ ਕਈ ਮਹਾਨ ਲੋਕਾਂ ਦੀ ਭੂਮੀ ਹੈ, ਜੋ ਆਪਣੇ ਨਿੱਜੀ ਸਵਾਰਥ ਤੋਂ ਉੱਪਰ ਉਠ ਕੇ ਵਿਆਪਕ ਭਲਾਈ ਦੇ ਲਈ ਪ੍ਰਤੀਬੱਧ ਰਹੇ”

“ਬਲਿਦਾਨ ਕਿਸੇ ਦੀ ਸਫ਼ਲਤਾ ਜਾਂ ਧਨ ਦੀ ਸੰਭਾਲ਼ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ”

“ਜਦੋਂ ਮੈਨੂੰ ਅਰਵਿੰਦ ਭਾਈ ਦੇ ਕੰਮ ਅਤੇ ਸ਼ਖਸੀਅਤ ਦਾ ਪਤਾ ਚਲਿਆ, ਮੇਰੇ ਅੰਦਰ ਉਨ੍ਹਾਂ ਦੇ ਮਿਸ਼ਨ ਦੇ ਪ੍ਰਤੀ ਭਾਵਨਾਤਮਕ ਜੁੜਾਅ ਪੈਦਾ ਹੋ ਗਿਆ”

ਅੱਜ ਦੇਸ਼ ਕਬਾਇਲੀ ਭਾਈਚਾਰੇ ਦੀ ਬਿਹਤਰੀ ਦੇ ਲਈ ਸਮੱਗਰ ਪਹਿਲ ਕਰ ਰਿਹਾ ਹੈ”

Posted On: 27 OCT 2023 4:10PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਚਿਤਰਕੂਟ ਵਿੱਚ ਮਰਹੂਮ ਸ਼੍ਰੀ ਅਰਵਿੰਦ ਭਾਈ ਮਫਤਲਾਲ ਦੇ ਸ਼ਤਾਬਦੀ ਜਨਮ ਵਰ੍ਹੇ ਦੇ ਅਵਸਰ ‘ਤੇ ਆਯੋਜਿਤ ਸਮਾਰੋਹਾਂ ਨੂੰ ਸੰਬੋਧਨ ਕੀਤਾ। ਸ਼੍ਰੀ ਸਦਗੁਰੂ ਸੇਵਾ ਸੰਘ ਟਰੱਸਟ ਦੀ ਸਥਾਪਨਾ 1968 ਵਿੱਚ ਪਰਮ ਪੂਜਯ ਰਣਛੋੜਦਾਸ ਜੀ ਮਹਾਰਾਜ ਨੇ ਕੀਤੀ ਸੀ। ਸ਼੍ਰੀ ਅਰਵਿੰਦ ਭਾਈ ਮਫਤਲਾਲ ਪਰਮ ਪੂਜਯ ਰਣਛੋੜਦਾਸ ਜੀ ਮਹਾਰਾਜ ਤੋਂ ਪ੍ਰੇਰਿਤ ਸਨ ਅਤੇ ਉਨ੍ਹਾਂ ਨੇ ਟਰੱਸਟ ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਈ। ਸ਼੍ਰੀ ਅਰਵਿੰਦ ਭਾਈ ਮਫਤਲਾਲ ਸੁਤੰਤਰਤਾ ਤੋਂ ਬਾਅਦ ਭਾਰਤ ਦੇ ਮੋਹਰੀ ਉੱਦਮੀਆਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਦੇਸ਼ ਦੀ ਵਿਕਾਸ ਗਾਥਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸੰਤਾਂ ਨੇ ਚਿਤਰਕੂਟ ਦੀ ਦਿਵਯ ਭੂਮੀ ਨੂੰ ਭਗਵਾਨ ਰਾਮ, ਦੇਵੀ ਸੀਤਾ ਅਤੇ ਭਗਵਾਨ ਲਕਸ਼ਮਣ ਦਾ ਨਿਵਾਸ ਸਥਾਨ ਦੱਸਿਆ ਹੈ। ਸ਼੍ਰੀ ਮੋਦੀ ਨੇ ਕੁਝ ਦੇਰ ਪਹਿਲਾਂ ਸ਼੍ਰੀ ਰਘੁਬੀਰ ਮੰਦਿਰ ਅਤੇ ਸ਼੍ਰੀ ਰਾਮ ਜਾਨਕੀ ਮੰਦਿਰ ਵਿੱਚ ਦਰਸ਼ਨ ਅਤੇ ਪੂਜਾ ਕਰਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਹੈਲੀਕਾਪਟਰ ਰਾਹੀਂ ਚਿਤਰਕੂਟ ਜਾਂਦੇ ਸਮੇਂ ਕਾਮਦਗਿਰੀ ਪਰਬਤ ‘ਤੇ ਸ਼ਰਧਾ ਅਰਪਿਤ ਕਰਨ ਅਤੇ ਪਰਮ ਪੂਜਯ ਰਣਛੋੜਦਾਸਜੀ ਮਹਾਰਾਜ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕਰਨ ਦਾ ਵੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇਸ ਅਵਸਰ ‘ਤੇ ਸ਼੍ਰੀ ਰਾਮ ਅਤੇ ਜਾਨਕੀ ਦੇ ਦਰਸ਼ਨ, ਸੰਤਾਂ ਦੇ ਮਾਰਗਦਰਸ਼ਨ ਅਤੇ ਸ਼੍ਰੀ ਰਾਮ ਸੰਸਕ੍ਰਿਤ ਮਹਾਵਿਦਿਯਾਲਯ ਦੇ ਵਿਦਿਆਰਥੀਆਂ ਦੇ ਜ਼ਿਕਰਯੋਗ ਪ੍ਰਦਰਸ਼ਨ ‘ਤੇ ਅਪਾਰ ਸੰਤੋਸ਼ ਵਿਅਕਤ ਕੀਤਾ ਅਤੇ ਕਿਹਾ ਕਿ ਇਹ ਅਨੁਭਵ ਅਭਿਭੂਤ ਕਰਨ ਵਾਲਾ ਹੈ ਅਤੇ ਸ਼ਬਦਾਂ ਵਿੱਚ ਇਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਨੇ ਸ਼੍ਰੀ ਸਦਗੁਰੂ ਸੇਵਾ ਸੰਘ ਟਰੱਸਟ ਨੂੰ ਮਰਹੂਮ ਸ਼੍ਰੀ ਅਰਵਿੰਦ ਭਾਈ ਮਫਤਲਾਲ ਦੇ ਸ਼ਤਾਬਦੀ ਜਨਮ ਵਰ੍ਹੇ ਦੇ ਆਯੋਜਨ ਦੇ ਲਈ ਸਾਰੇ ਪੀੜ੍ਹਿਤਾਂ, ਵੰਚਿਤਾਂ, ਕਬਾਇਲੀਆਂ ਅਤੇ ਗਰੀਬਾਂ ਵੱਲੋਂ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਜਾਨਕੀਕੁੰਡ ਚਿਕਿਤਸਾਲਿਆ ਦੀ ਨਵੀਂ ਉਦਘਾਟਨ ਸ਼ਾਖਾ ਲੱਖਾਂ ਗ਼ਰੀਬਾਂ ਨੂੰ ਨਵਾਂ ਜੀਵਨ ਦੇਵੇਗੀ ਅਤੇ ਗ਼ਰੀਬਾਂ ਦੀ ਸੇਵਾ ਦਾ ਕੰਮ ਆਉਣ ਵਾਲੇ ਸਮੇਂ ਵਿੱਚ ਹੋਰ ਅਧਿਕ ਉੱਚਾਈ ਤੱਕ ਪਹੁੰਚਾਏਗਾ। ਉਨ੍ਹਾਂ ਨੇ ਮਰਹੂਮ ਸ਼੍ਰੀ ਅਰਵਿੰਦ ਭਾਈ ਮਫਤਲਾਲ ਦੇ ਸਨਮਾਨ ਵਿੱਚ ਇੱਕ ਸਮਾਰਕ ਡਾਕ ਟਿਕਟ ਜਾਰੀ ਕਰਨ ਦਾ ਵੀ ਜ਼ਿਕਰ ਕੀਤਾ ਜੋ ਬੇਹਦ ਸੰਤੁਸ਼ਟੀ ਅਤੇ ਮਾਣ ਦਾ ਪਲ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਪ੍ਰਸੰਨਤਾ ਪ੍ਰਗਟ ਕੀਤੀ ਕਿ ਸ਼੍ਰੀ ਅਰਵਿੰਦ ਮਫਤਲਾਲ ਦਾ ਪਰਿਵਾਰ ਉਨ੍ਹਾਂ ਦੇ ਕੰਮ ਨੂੰ ਅੱਗੇ ਵਧਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਵੱਖ-ਵੱਖ ਵਿਕਲਪਾਂ ਦੇ ਬਾਵਜੂਦ ਸ਼ਤਾਬਦੀ ਸਮਾਰੋਹ ਸਥਲ ਦੇ ਲਈ ਚਿਤਰਕੂਟ ਨੂੰ ਚੁਣਨ ਦੇ ਭਾਵ ‘ਤੇ ਗੌਰ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਚਿਤਰਕੂਟ ਦੀ ਮਹਿਮਾ ਇੱਥੋਂ ਦੇ ਸੰਤਾਂ ਅਤੇ ਰਿਸ਼ਿਆਂ ਦੇ ਮਾਧਿਅਮ ਨਾਲ ਹੀ ਸਦੀਵੀ ਬਣੀ ਹੋਈ ਹੈ। ਪ੍ਰਧਾਨ ਮੰਤਰੀ ਨੇ ਪਰਮ ਪੂਜਯ ਰਣਛੋੜਦਾਸ ਜੀ ਮਹਾਰਾਜ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਆਪਣੇ ਨਿੱਜੀ ਜੀਵਨ ਵਿੱਚ ਉਨ੍ਹਾਂ ਦੀ ਪ੍ਰੇਰਣਾ ਨੂੰ ਸਵੀਕਾਰ ਕੀਤਾ। ਪ੍ਰਧਾਨ ਮੰਤਰੀ ਨੇ ਪਰਮ ਪੂਜਯ ਰਣਛੋੜਦਾਸ ਜੀ ਮਹਾਰਾਜਾ ਦੀ ਸ਼ਾਨਦਾਰ ਯਾਤਰਾ ਨੂੰ ਵੀ ਯਾਦ ਕੀਤਾ।

ਪ੍ਰਧਾਨ ਮੰਤਰੀ ਨੇ ਸੱਤ ਦਹਾਕਿਆਂ ਪਹਿਲਾਂ ਸਮਾਜ ਸੇਵਾ ਦੇ ਉਨ੍ਹਾਂ ਦੇ ਅਸਧਾਰਣ ਸੁਭਾਅ ‘ਤੇ ਟਿੱਪਣੀ ਕੀਤੀ, ਜਦੋਂ ਇਹ ਖੇਤਰ ਲਗਭਗ ਪੂਰੀ ਤਰ੍ਹਾਂ ਨਾਲ ਜੰਗਲਾਂ ਨਾਲ ਘਿਰਿਆ ਹੋਇਆ ਸੀ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਪਰਮ ਪੂਜਯ ਰਣਛੋੜਦਾਸ ਜੀ ਮਹਾਰਾਜ ਨੇ ਕਈ ਸੰਸਥਾਨ ਸਥਾਪਿਤ ਕੀਤੇ ਜੋ ਅੱਜ ਵੀ ਮੱਨੁਖਤਾ ਦੀ ਸੇਵਾ ਕਰ ਰਹੇ ਹਨ। ਕੁਦਰਤੀ ਆਪਦਾ ਦੇ ਦੌਰਾਨ ਪਰਮ ਪੂਜਯ ਰਣਛੋੜਦਾਸ ਜੀ ਮਹਾਰਾਜ ਦੇ ਕੰਮਾਂ ਨੂੰ ਵੀ ਯਾਦ ਕੀਤਾ ਗਿਆ। ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਨੇ ਕਿਹਾ, “ਇਹ ਸਾਡੇ ਦੇਸ਼ ਦੀ ਵਿਸ਼ੇਸ਼ਤਾ ਹੈ ਕਿ ਜੋ ਸਵੈ ਤੋਂ ਉੱਪਰ ਉਠ ਕੇ ਸਰਵਸਵ ਦੇ ਲਈ ਸਮਰਪਿਤ ਰਹਿਣ ਵਾਲੇ ਮਹਾਤਮਾਵਾਂ ਨੂੰ ਜਨਮ ਦਿੰਦੀ ਹੈ।”   

ਸ਼੍ਰੀ ਮੋਦੀ ਨੇ ਅਰਵਿੰਦ ਮਫਤਲਾਲ ਦੇ ਜੀਵਨ ਨੂੰ ਸੰਤਾਂ ਦੀ ਸੰਗਤ ਦੀ ਮਹਿਮਾ ਦਾ ਉਦਾਹਰਣ ਦੱਸਿਆ ਕਿਉਂਕਿ ਉਨ੍ਹਾਂ ਨੇ ਪਰਮ ਪੂਜਯ ਰਣਛੋੜਦਾਸ ਜੀ ਮਹਾਰਾਜ ਦੇ ਮਾਰਗਦਰਸ਼ਨ ਵਿੱਚ ਆਪਣਾ ਜੀਵਨ ਸਮਰਪਿਤ ਕੀਤਾ ਅਤੇ ਇਸ ਨੂੰ ਸੇਵਾ ਦੇ ਸੰਕਲਪ ਵਿੱਚ ਬਦਲ ਦਿੱਤਾ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਅਰਵਿੰਦ ਭਾਈ ਦੀਆਂ ਪ੍ਰੇਰਣਾਵਾਂ ਨੂੰ ਆਤਮਸਾਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਅਰਵਿੰਦ ਭਾਈ ਦੇ ਸਮਰਪਣ ਅਤੇ ਪ੍ਰਤਿਭਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਹੀ ਦੇਸ਼ ਦੇ ਪਹਿਲੀ ਪੈਟਕੋ ਕੈਮੀਕਲ ਪ੍ਰੋਜੈਕਟ ਦੀ ਸਥਾਪਨਾ ਕੀਤੀ ਸੀ। ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਨੇ ਉਦਯੋਗ ਅਤੇ ਖੇਤੀਬਾੜੀ ਵਿੱਚ ਉਨ੍ਹਾਂ ਦੇ ਯੋਗਦਾਨ ਦਾ ਵਿਸ਼ੇਸ਼ ਯੌਰ ‘ਤੇ ਜ਼ਿਕਰ ਕੀਤਾ। ਸਵਰਗਵਾਸੀ ਸ਼੍ਰੀ ਮਫਤਲਾਲ ਨੇ ਪਰੰਪਰਾਗਤ ਕਪੜਾ ਉਦਯੋਗ ਦੀ ਮਹਿਮਾ ਨੂੰ ਮੁੜ ਸੁਰਜੀਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ  ਅਤੇ ਉਨ੍ਹਾਂ ਦੇ ਯੋਗਦਾਨ ਦੇ ਲਈ ਉਨ੍ਹਾਂ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਮਿਲੀ।

ਪ੍ਰਧਾਨ ਮੰਤਰੀ ਨੇ ਕਿਹਾ, “ਬਲਿਦਾਨ ਕਿਸੇ ਦੀ ਸਫ਼ਲਤਾ ਜਾਂ ਧਨ ਨੂੰ ਸੁਰੱਖਿਅਤ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ”, ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਰਵਿੰਦ ਭਾਈ ਮਫਤਲਾਲ ਨੇ ਇਸ ਨੂੰ ਇੱਕ ਮਿਸ਼ਨ ਬਣਾਇਆ ਅਤੇ ਜੀਵਨ ਭਰ ਕੰਮ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸ਼੍ਰੀ ਸਦਗੁਰੂ ਸੇਵਾ ਟਰੱਸਟ, ਮਫਤਲਾਲ ਫਾਉਂਡੇਸ਼ਨ, ਰਘੁਬੀਰ ਮੰਦਿਰ ਟਰੱਸਟ, ਸ਼੍ਰੀ ਰਾਮਦਾਸ ਹਨੂੰਮਾਨ ਜੀ ਟਰੱਸਟ, ਜੇ ਜੇ ਗਰੁੱਪ ਆਵ੍ ਹਸਪਤਾਲ, ਬਲਾਈਂਡ ਪੀਪਲ ਐਸੋਸੀਏਸ਼ਨ ਅਤੇ ਚਾਰੂ ਤਾਰਾ ਆਰੋਗਯ ਮੰਡਲ ਜਿਹੇ ਕਈ ਸੰਸਥਾਨ ਇੱਕ ਹੀ ਸਿਧਾਂਤ ਦੇ ਨਾਲ ਕੰਮ ਕਰ ਰਹੇ ਹਨ ਅਤੇ ‘ਸੇਵਾ’ ਦੇ ਆਦਰਸ਼ਾਂ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਨੇ ਸ਼੍ਰੀ ਰਘੁਬੀਰ ਮੰਦਿਰ ਦਾ ਜ਼ਿਕਰ ਕੀਤਾ ਜੋ ਲੱਖਾਂ ਲੋਕਾਂ ਨੂੰ ਭੋਜਨ ਕਰਾਉਂਦਾ ਹੈ ਅਤੇ ਲੱਖਾਂ ਸੰਤਾਂ ਦੇ ਲਈ ਮਹੀਨਾਵਾਰ ਰਾਸ਼ਨ ਦੀ ਵਿਵਸਥਾ ਕਰਦਾ ਹੈ। ਉਨ੍ਹਾਂ ਨੇ ਹਜ਼ਾਰਾਂ ਬੱਚਿਆਂ ਨੂੰ ਸਿੱਖਿਆ ਦੇਣ ਅਤੇ ਜਾਨਕੀ ਚਿਕਿਤਸਾਲਯ ਵਿੱਚ ਲੱਖਾਂ ਮਰੀਜਾਂ ਦੇ ਇਲਾਜ ਵਿੱਚ ਗੁਰੂਕੁਲ ਦੇ ਯੋਗਦਾਨ ਦੀ ਵੀ ਜਾਣਕਾਰੀ ਦਿੱਤੀ। ਸ਼੍ਰੀ ਮੋਦੀ ਨੇ ਕਿਹਾ, “ਇਹ  ਭਾਰਤ ਦੀ ਸ਼ਕਤੀ ਦਾ ਪ੍ਰਮਾਣ ਹੈ ਜੋ ਅਣਥਕ ਮਿਹਨਤ ਕਰਨ ਦੀ ਊਰਜਾ ਦਿੰਦਾ ਹੈ।” ਉਨ੍ਹਾਂ ਨੇ ਗ੍ਰਾਮੀਣ ਉਦਯੋਗ ਖੇਤਰ ਵਿੱਚ ਮਹਿਲਾਵਾਂ ਨੂੰ ਦਿੱਤੀ ਜਾਣ ਵਾਲੀ ਟ੍ਰੇਨਿੰਗ ‘ਤੇ ਵੀ ਚਾਨਣਾ ਪਾਇਆ।

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਸਦਗੁਰੂ ਨੇਤਰ ਚਿਕਿਤਸਾਲਿਆ ਦੇਸ਼ ਅਤੇ ਵਿਦੇਸ਼ ਦੇ ਟੌਪ ਅੱਖਾਂ ਦੇ ਹਸਪਤਾਲਾਂ ਵਿੱਚ ਸ਼ਾਮਲ ਹੈ ਅਤੇ ਉਨ੍ਹਾਂ ਨੇ 12 ਬਿਸਤਰਿਆਂ ਵਾਲੇ ਹਸਪਤਾਲ ਤੋਂ ਹਰ ਸਾਲ 15 ਲੱਖ ਮਰੀਜ਼ਾਂ ਦੇ ਇਲਾਜ ਤੱਕ ਦੀ ਹਸਪਤਾਲ ਦੀ ਪ੍ਰਗਤੀ ਦੀ ਚਰਚਾ ਕੀਤੀ। ਕਾਸ਼ੀ ਵਿੱਚ ਸੰਗਠਨ ਦੁਆਰਾ ਚਲਾਏ ਜਾ ਰਹੇ ਸਵਸਥ ਦ੍ਰਿਸ਼ਟੀ ਸਮ੍ਰਿੱਧ ਕਾਸ਼ੀ ਅਭਿਯਾਨ ਦੇ ਬਾਰੇ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਜ਼ਰੀ ਅਤੇ ਅੱਖਾਂ ਦੇ ਕੈਂਪ ਦੇ ਦੌਰੇ ਸਮੇਤ ਵਾਰਾਣਸੀ ਅਤੇ ਉਸ ਦੇ ਆਲੇ-ਦੁਆਲੇ 6 ਲੱਖ ਤੋਂ ਅਧਿਕ ਲੋਕਾਂ ਦੀ ਘਰ-ਘਰ ਜਾ ਕੇ ਜਾਂਚ ਕੀਤੀ ਗਈ। ਸ਼੍ਰੀ ਮੋਦੀ ਨੇ ਇਸ ਅਵਸਰ ‘ਤੇ ਇਲਾਜ ਦਾ ਲਾਭ ਉਠਾਉਣ ਵਾਲੇ ਸਾਰੇ ਲੋਕਾਂ ਵੱਲੋਂ ਸਦਗੁਰੂ ਨੇਤਰ ਚਿਕਿਤਸਾਲਯ ਨੂੰ ਧੰਨਵਾਦ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੇਵਾ ਦੇ ਲਈ ਸੰਸਾਧਨ ਮਹੱਤਵਪੂਰਨ ਹਨ ਲੇਕਿਨ ਸਮਪਰਣ ਸਭ ਤੋਂ ਉੱਪਰ ਹੈ। ਉਨ੍ਹਾਂ ਨੇ ਸ਼੍ਰੀ ਅਰਵਿੰਦ ਦੀ ਜ਼ਮੀਨੀ ਪੱਧਰ ֲ‘ਤੇ ਕੰਮ ਕਰਨ ਦੀ ਵਿਸ਼ੇਸ਼ਤਾ ਨੂੰ ਯਾਦ ਕੀਤਾ ਅਤੇ ਭਿਲੋਦਾ ਅਤੇ ਦਹੋਦ ਦੇ ਕਬਾਇਲੀ ਖੇਤਰ ਦੇ ਉਨ੍ਹਾਂ ਦੇ ਕੰਮਾਂ ਨੂੰ ਯਾਦ ਕੀਤਾ। ਸ਼੍ਰੀ ਮੋਦੀ ਨੇ ਸੇਵਾ ਅਤੇ ਨਿਮਰਤਾ ਦੇ ਪ੍ਰਤੀ ਉਨ੍ਹਾਂ ਦੇ ਉਤਸ਼ਾਹ ਦਾ ਵੀ ਵਰਣਨ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਜਦੋਂ ਮੈਨੂੰ ਉਨ੍ਹਾਂ ਦੇ ਕੰਮ ਅਤੇ ਸ਼ਖਸੀਅਤ ਬਾਰੇ ਪਤਾ ਚਲਿਆ, ਮੇਰੇ ਅੰਦਰ ਉਨ੍ਹਾਂ ਦੇ ਮਿਸ਼ਨ ਦੇ ਪ੍ਰਤੀ ਭਾਵਨਾਤਮਕ ਜੁੜਾਅ ਪੈਦਾ ਹੋ ਗਿਆ।”

ਸ਼੍ਰੀ ਮੋਦੀ ਨੇ ਕਿਹਾ, “ਜਦੋਂ ਮੈਂ ਉਨ੍ਹਾਂ ਦੇ ਕੰਮ ਅਤੇ ਸ਼ਖਸੀਅਤ ਨੂੰ ਜਾਣਿਆ ਤਾਂ ਮੈਂ ਉਨ੍ਹਾਂ ਦੇ ਮਿਸ਼ਨ ਲਈ ਇੱਕ ਭਾਵਨਾਤਮਕ ਸਬੰਧ ਵਿਕਸਿਤ ਕੀਤਾ”। 

ਪ੍ਰਧਾਨ ਮੰਤਰੀ ਨੇ ਜ਼ੋਰ ਦੇਕੇ ਕਿਹਾ ਕਿ ਚਿਤਰਕੂਟ ਦੀ ਧਰਤੀ ਸਾਡੇ ਨਾਨਾ ਜੀ ਦੇਸ਼ਮੁਖ ਦਾ ਵੀ ਕਾਰਜ ਸਥਾਨ ਹੈ ਅਤੇ ਕਬਾਇਲੀ ਸਮਾਜ ਦੀ ਸੇਵਾ ਵਿੱਚ ਉਨ੍ਹਾਂ ਦੇ ਪ੍ਰਯਾਸ ਵੀ ਸਾਡੇ ਸਾਰਿਆਂ ਦੇ ਲਈ ਬੜੀ ਪ੍ਰੇਰਣਾ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਦੇਸ਼ ਉਨ੍ਹਾਂ ਆਦਰਸ਼ਾਂ ‘ਤੇ ਚਲਦੇ ਹੋਏ ਕਬਾਇਲੀ ਸਮਾਜ ਦੀ ਭਲਾਈ ਦੇ ਲਈ ਪਹਿਲੀ ਵਾਰ ਇਤਨੇ ਵਿਆਪਕ ਪ੍ਰਯਾਸ ਕਰ ਰਿਹਾ ਹੈ ਅਤੇ ਭਗਵਾਨ ਬਿਰਸਾ ਮੁੰਡਾ ਦੇ ਜਨਮਦਿਨ ‘ਤੇ ਦੇਸ਼ ਨੇ ਕਬਾਇਲੀ ਗੌਰਵ ਦਿਵਸ ਦੀ ਪਰੰਪਰਾ ਸ਼ੁਰੂ ਕੀਤੀ ਹੈ।

ਉਨ੍ਹਾਂ ਨੇ ਕਬਾਇਲੀ ਸਮਾਜ ਦੇ ਯੋਗਦਾਨ ਅਤੇ ਵਿਰਾਸਤ ਨੂੰ ਮਾਣ ਦੇਣ ਦੇ ਲਈ ਕਬਾਇਲੀ ਅਜਾਇਬ ਘਰਾਂ ਦੇ ਵਿਕਾਸ, ਕਬਾਇਲੀ ਬੱਚਿਆਂ ਦੀ ਸਿੱਖਿਆ ਦੇ ਲਈ ਏਕਲਵਯ ਰਿਹਾਇਸ਼ੀ ਵਿਦਿਯਾਲਯਾਂ ਅਤੇ ਵਣ ਸੰਪਦਾ ਕਾਨੂੰਨ ਜਿਹੇ ਨੀਤੀਗਤ ਫ਼ੈਸਲਿਆਂ ਦੇ ਬਾਰੇ ਵਿੱਚ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ, “ਕਬਾਇਲੀ ਸਮਾਜ ਨੂੰ ਗਲੇ ਲਗਾਉਣ ਵਾਲੇ ਭਗਵਾਨ ਸ਼੍ਰੀ ਰਾਮ ਦਾ ਆਸ਼ੀਰਵਾਦ ਵੀ ਸਾਡੇ ਇਨ੍ਹਾਂ ਪ੍ਰਯਾਸਾਂ ਨਾਲ ਜੁੜਿਆ ਹੈ। ਇਹ ਆਸ਼ੀਰਵਾਦ ਸਾਡਾ ਇੱਕ ਇਕਸੁਰ ਅਤੇ ਵਿਕਸਿਤ ਭਾਰਤ ਦੇ ਲਕਸ਼ ਵੱਲ ਮਾਰਗਦਰਸ਼ਨ ਕਰੇਗਾ।”

ਇਸ ਅਵਸਰ ‘ਤੇ ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਮੰਗੂਭਾਈ ਪਟੇਲ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, ਸ਼੍ਰੀ ਸਦਗੁਰੂ ਸੇਵਾ ਸ਼ੰਘ ਟਰੱਸਟ ਦੇ ਪ੍ਰਧਾਨ ਸ਼੍ਰੀ ਵਿਸ਼ਾਦ ਪੀ. ਮਫਤਲਾਲ ਅਤੇ ਸ਼੍ਰੀ ਰਘੁਬੀਰ ਮੰਦਿਰ ਟਰੱਸਟ ਦੇ ਟਰੱਸਟੀ ਸ਼੍ਰੀ ਰੂਪਲ ਮਫਤਲਾਲ ਮੌਜੂਦ ਸਨ।

 

*****

ਡੀਐੱਸ/ਟੀਐੱਸ



(Release ID: 1972632) Visitor Counter : 59